ਕੋਵਿਡ-19 ਟੀਕਾਕਰਨ ਭਾਰਤ ’ਚ 16 ਜਨਵਰੀ ਨੂੰ ਸ਼ੁਰੂ ਹੋਵੇਗਾ, ਇਸ ਬਾਰੇ ਮੁਕੰਮਲ ਜਾਣਕਾਰੀ
Monday, Jan 11, 2021 - 07:33 AM (IST)
ਭਾਰਤ ਵਿੱਚ 16 ਜਨਵਰੀ ਨੂੰ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਨੇ ਕਿਹਾ ਕਿ ਤਰਜ਼ੀਹੀ ਪੱਧਰ ''ਤੇ ਪਹਿਲਾਂ ਤਿੰਨ ਕਰੋੜ ਸਿਹਤਕਰਮੀਆਂ ਅਤੇ ਫ਼ਰੰਟਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ।
ਵਿਭਾਗ ਨੇ ਕਿਹਾ ਕਿ ਇਸ ਦੇ ਬਾਅਦ 50 ਸਾਲ ਤੋਂ ਵੱਧ ਉਮਰ ਵਾਲੇ ਅਤੇ 50 ਤੋਂ ਘੱਟ ਉਮਰ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ ਨੂੰ ਵੈਕਸੀਨ ਲਗਾਈ ਜਾਵੇਗੀ।
ਭਾਰਤ ਵਿੱਚ ਅਜਿਹੇ ਲੋਕਾਂ ਦੀ ਤਾਦਾਦ 27 ਕਰੋੜ ਹੈ। ਸਿਹਤ ਵਿਭਾਗ ਨੇ ਇਹ ਘੋਸ਼ਣਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਮਹਾਂਮਾਰੀ ਸੰਬੰਧੀ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਕੀਤੀ ਹੈ।
ਇਹ ਵੀ ਪੜ੍ਹੋ-
- ਲੌਕਡਾਊਨ ’ਚ ਪਤਨੀ ਅਤੇ ਧੀ ਗੁਆਉਣ ਵਾਲਾ ਆਟੋ ਡਰਾਈਵਰ ਕਿਸ ਡਰ ’ਚ ਪੁੱਤਰ ਦੀ ਪਰਵਰਿਸ਼ ਕਰ ਰਿਹਾ
- ਮੁੱਖ ਮੰਤਰੀ ਖੱਟਰ ਦੀ ਕਿਸਾਨ ਪੰਚਾਇਤ ਦੀ ਸਟੇਜ ਉੱਤੇ ਭੰਨਤੋੜ, ਹੈਲੀਪੈਡ ਪੁੱਟਿਆ, CM ਦਾ ਕਰਨਾਲ ਦੌਰਾ ਰੱਦ
- ਹਰਭਜਨ ਸਿੰਘ ਨੇ ਕਿਉਂ ਕਿਹਾ, ‘ਆਸਟਰੇਲੀਆ ’ਚ ਮੈਂ ਵੀ ਆਪਣੇ ਧਰਮ ਤੇ ਰੰਗ ਬਾਰੇ ਟਿੱਪਣੀ ਸੁਣੀ ਹੈ’
ਭਾਰਤ ਵਿੱਚ ਕੋਰੋਨਾਵੈਕਸੀਨ ਦਾ ਦੂਸਰਾ ਡਰਾਈ ਰਨ ਸ਼ੁੱਕਰਵਾਰ ਯਾਨੀ 8 ਜਨਵਰੀ ਨੂੰ ਸ਼ੁਰੂ ਹੋ ਚੁੱਕਿਆ ਹੈ। ਇਸ ਤਹਿਤ ਦੇਸ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੀਕਾਕਰਨ ਦਾ ਅਭਿਆਸ ਕਰਵਾਏ ਜਾਣ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ।
https://twitter.com/narendramodi/status/1347876066291896322
ਨਿਰਧਾਰਿਤ ਪ੍ਰੋਟੋਕੋਲ ਦੇ ਮੁਤਾਬਿਕ ਸਭ ਤੋਂ ਪਹਿਲਾਂ ਇਸ ਨੂੰ ਸਿਹਤ ਕਰਮੀਆਂ ਯਾਨੀ ਡਾਕਟਰਾਂ, ਪੈਰਾਮੈਡੀਕਲਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਵੇਗਾ। ਇਨ੍ਹਾਂ ਦੀ ਗਿਣਤੀ 80 ਲੱਖ ਤੋਂ ਇੱਕ ਕਰੋੜ ਦੱਸੀ ਜਾ ਰਹੀ ਹੈ।
ਅਗਲਾ ਗੇੜ ਕਰੀਬ ਦੋ ਕਰੋੜ ਫ਼ਰੰਟਲਾਈਨ ਵਰਕਰਾਂ ਯਾਨੀ ਸੂਬਾ ਪੁਲਿਸਕਰਮੀਆਂ, ਪੈਰਾਮਿਲਟਰੀ ਫ਼ੋਰਸਾਂ, ਫ਼ੌਜ਼, ਸੈਨੀਟਾਈਜੇਸ਼ਨ ਕਰਮੀਆਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਦਾ ਹੈ।
ਇਸ ਦੌਰਾਨ ਕਰੀਬ 27 ਕਰੋੜ ਅਜਿਹੇ ਲੋਕਾਂ ਦਾ ਡਾਟਾ ਇਕੱਤਰ ਕੀਤਾ ਜਾਂਦਾ ਰਹੇਗਾ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵਧੇਰੇ ਹੈ ਜਾਂ ਘੱਟ ਹੈ ਪਰ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। 50 ਸਾਲ ਤੋਂ ਘੱਟ ਉਮਰ ਦੇ ਉਹ ਲੋਕ ਵੀ ਟੀਕਾਕਰਨ ਮੁਹਿੰਮ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਰਹੇ ਹੋਣ।
ਸਰਕਾਰ ਦੀ ਯੋਜਨਾ ਹੈ ਕਿ ਵੈਕਸੀਨ ਪਹਿਲਾਂ ਨਿਰਮਾਤਾਵਾਂ ਤੋਂ ਚਾਰ ਵੱਡੇ ਕੋਲਡ ਸਟੋਰਾਂ ਕੇਂਦਰਾਂ (ਕਰਨਾਲ, ਮੁੰਬਈ, ਚੇਨੱਈ ਅਤੇ ਕੋਲਕਾਤਾ) ਤੱਕ ਪਹੁੰਚਾਈ ਜਾਵੇਗੀ ਜਿਥੋਂ 37 ਸੂਬਿਆਂ ਦੇ ਸਰਕਾਰੀ ਸਟੋਰਾਂ ਵਿੱਚ ਭੇਜੀ ਜਾਵੇਗੀ।
ਇਸ ਤੋਂ ਬਾਅਦ ਵੈਕਸੀਨ ਦੀਆਂ ਪੈਕਿੰਗਾਂ ਨੂੰ ਜ਼ਿਲ੍ਹਾ ਪੱਧਰ ਦੇ ਸਟੋਰਾਂ ਤੱਕ ਭੇਜਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਟੀਕਾਕਰਨ ਦੀ ਪ੍ਰੀਕਿਰਿਆ ਪੂਰਾ ਕਰਨ ਦੇ ਉਦੇਸ਼ ਨਾਲ ਕਰੀਬ ਸਾਢੇ ਚਾਰ ਲੱਖ ਕਰਮੀਆਂ ਨੂੰ ਸਿਖਲਾਈ ਦਿੱਤੀ ਗਈ ਹੈ।
ਨਾਲ ਹੀ ਭਾਰਤ ਦੇ ਡਰੱਗ ਕੰਟਰੋਲ ਜਨਰਲ ਨੇ ਇਸ ਵੈਕਸੀਨ ਨੂੰ 18 ਸਾਲ ਤੋਂ ਘੱਟ ਉਮਰ ਦੇ ਅਲੱੜ ਉਮਰ ਦੇ ਨਾਗਰਿਕਾਂ ''ਤੇ ਵੀ ਕਲੀਨੀਕਲ ਟਰਾਇਲ ਪੱਧਰ ਦੀ ਆਗਿਆ ਦਿੱਤੀ ਹੈ।
ਇਸ ਦੇ ਤਹਿਤ ਜਿਨ੍ਹਾਂ ਵੀ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ ਉਨ੍ਹਾਂ ਦੇ ਸਿਹਤ ਸੰਬੰਧੀ ਲੱਛਣਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।
ਭਾਰਤ ਵਿੱਚ ਕਿਹੜੀ ਕੋਰੋਨਾ ਵੈਕਸੀਨ ਮਿਲੇਗੀ? ਕੀ ਦੂਸਰੀ ਵੀ ਬਣ ਰਹੀ ਹੈ?
ਭਾਰਤ ਵਿੱਚ ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਕੋਵਿਡ-19 ਦੇ ਇਲਾਜ ਲਈ ਦੋ ਵੈਕਸੀਨਾਂ ਦੀ ਐਮਰਜੈਂਸੀ ਵਰਤੋਂ ਦੀ ਮਨਜੂਰੀ ਦਿੱਤੀ ਹੈ।
ਇਹ ਦੋ ਵੈਕਸੀਨਾਂ ਹਨ- ਕੋਵੀਸ਼ੀਲਡ ਅਤੇ ਕੋਵੈਕਸੀਨ
ਕੋਵੀਸ਼ੀਲਡ ਜਿਥੇ ਅਸਲ ''ਚ ਆਕਸਫ਼ੋਰਡ-ਐਸਟ੍ਰਾਜੇਨੇਕਾ ਦਾ ਭਾਰਤੀ ਪ੍ਰਤੀਰੂਪ ਹੈ ਉਥੇ ਹੀ ਕੋਵੈਕਸੀਨ ਪੂਰੀ ਤਰ੍ਹਾਂ ਭਾਰਤ ਦੀ ਆਪਣੀ ਵੈਕਸੀਨ ਹੈ ਜਿਸਨੂੰ ''ਸਵਦੇਸ਼ੀ ਵੈਕਸੀਨ'' ਵੀ ਕਿਹਾ ਜਾ ਰਿਹਾ ਹੈ।
ਕੋਵੀਸ਼ੀਲਡ ਨੂੰ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੰਪਨੀ ਬਣਾ ਰਹੀ ਹੈ। ਉਥੇ ਹੀ ਕੋਵੈਕਸੀਨ ਨੂੰ ਭਾਰਤ ਬਾਇਓਟੈਕ ਕੰਪਨੀ, ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਨਾਲ ਮਿਲ ਕੇ ਬਣਾ ਰਹੀ ਹੈ।
ਕੇਂਦਰੀ ਸਿਹਤ ਵਿਭਾਗ ਨੇ ਪਿਛਲੇ ਸਾਲ ਦਸੰਬਰ ਵਿੱਚ ਜਾਣਕਾਰੀ ਦਿੱਤੀ ਸੀ ਕਿ ਉਸ ਸਮੇਂ ਦੇਸ ਵਿੱਚ ਅੱਠ ਕੋਰੋਨਾ ਵੈਕਸੀਨਾਂ ਬਣ ਰਹੀਆਂ ਹਨ ਜੋ ਕਲੀਨੀਕਲ ਟਰਾਇਲਾਂ ਦੇ ਵੱਖ ਵੱਖ ਪੜਾਵਾਂ ''ਤੇ ਹਨ।
ਕੋਵਿਡਸ਼ੀਲ ਅਤੇ ਕੋਵੈਕਸੀਨ ਤੋਂ ਇਲਾਵਾ ਇਨ੍ਹਾਂ ਦੇ ਨਾਮ ਹਨ:
ZyCoV-D - ਕੈਡੀਲਾ ਹੈਲਥਕੇਅਰ ਦੀ ਇਹ ਵੈਕਸੀਨ ਡੀਐਨਏ ਪਲੇਟਫ਼ਾਰਮ ''ਤੇ ਬਣਾਈ ਜਾ ਰਹੀ ਹੈ। ਇਸ ਲਈ ਕੈਡੀਲਾ ਨੇ ਬਾਇਓਟੈਕਨਾਲੌਜੀ ਵਿਭਾਗ ਦੇ ਨਾਲ ਸਹਿਯੋਗ ਕੀਤਾ ਹੈ। ਇਸਦੇ ਤੀਸਰੇ ਗੇੜ ਕਲੀਨੀਕਲ ਟਰਾਇਲ ਜਾਰੀ ਹੈ।
ਸਪੁਤਨਿਕ-ਵੀ - ਇਹ ਰੂਸ ਦੀ ਗੇਮਾਲਾਇਆ ਨੈਸ਼ਨਲ ਸੈਂਟਰ ਦੀ ਬਣਾਈ ਹੋਈ ਵੈਕਸੀਨ ਹੈ ਜੋ ਹਿਊਮਨ ਏਡੇਨੋਵਾਇਰਸ ਪਲੇਟਫ਼ਾਰਮ ''ਤੇ ਬਣਾਈ ਜਾ ਰਹੀ ਹੈ।
ਵੱਡੇ ਪੈਨਾਨੇ ''ਤੇ ਇਸ ਦਾ ਉਤਪਾਦਨ ਹੈਦਰਾਬਾਦ ਦੀ ਡਾਕਟਰ ਰੈਡੀਜ਼ ਪ੍ਰਯੋਗਸ਼ਾਲਾ ਕਰ ਰਹੀ ਹੈ। ਇਹ ਵੈਕਸੀਨ ਤੀਸਰੇ ਗੇੜ ਦੇ ਕਲੀਨੀਕਲ ਟਰਾਇਲ ਤੱਕ ਪਹੁੰਚ ਚੁੱਕੀ ਹੈ।
ਅਮਰੀਕਾ ਦੀ ਐਮਆਈਟੀ ਦੀ ਬਣਾਈ ਪ੍ਰੋਟੀਨ ਐਂਟੀਜੇਨ ਆਧਾਰਿਤਵੈਕਸੀਨ ਦਾ ਉਤਪਾਦਨ ਹੈਦਰਾਬਾਦ ਦੀ ਬਾਇਓਲਾਜੀਕਲ ਈ ਲਿਮੀਟਡ ਕਰ ਰਹੀ ਹੈ। ਇਸ ਦੇ ਪਹਿਲੇ ਅਤੇ ਦੂਸਰੇ ਗੇੜ ਦੇ ਮਨੁੱਖੀ ਕਲੀਨੀਕਲ ਟਰਾਇਲ ਸ਼ੁਰੂ ਹੋ ਚੁੱਕੇ ਹਨ।
HGCO 19 - ਅਮਰੀਕਾ ਦੀ ਐਮਆਰਐਨਏ ਆਧਾਰਿਤ ਇਸ ਵੈਕਸੀਨ ਦਾ ਉਤਪਾਦਨ ਪੁਣੇ ਦੀ ਜਿਨੇਵਾ ਨਾਮ ਦੀ ਕੰਪਨੀ ਕਰ ਰਹੀ ਹੈ। ਇਸ ਵੈਕਸੀਨ ਦੇ ਜਾਨਵਰਾਂ ''ਤੇ ਹੋਣ ਵਾਲੇ ਟਰਾਇਲ ਮੁਕੰਮਲ ਹੋ ਚੁੱਕੇ ਹਨ ਅਤੇ ਜਲਦ ਹੀ ਇਸ ਦੇ ਪਹਿਲੇ ਅਤੇ ਦੂਜੇ ਗੇੜ ਦੇ ਮਨੁੱਖੀ ਕਲੀਨੀਕਲ ਟਰਾਇਲ ਸ਼ੁਰੂ ਹੋਣ ਵਾਲੇ ਹਨ।
ਅਮਰੀਕਾ ਦੀ ਔਰੋਵੇਕਸੀਨ ਦੇ ਨਾਲ ਮਿਲ ਕੇ ਭਾਰਤ ਦੀ ਅਰਬਿੰਦੂ ਫ਼ਾਰਮਾ ਇੱਕ ਵੈਕਸੀਨ ਬਣਾ ਰਹੀ ਹੈ ਜੋ ਹਾਲ ਦੀ ਘੜੀ ਪ੍ਰੀ-ਡੀਵੈਲਪਮੈਂਟ (ਨਿਰਮਾਣ ਦੇ ਮੁੱਢਲੇ ਪੱਧਰ ''ਤੇ) ਪੱਧਰ ''ਤੇ ਹੈ।
ਭਾਰਤ ਵਿੱਚ ਕੋਵਿਡ-19 ਦੇ ਹੁਣ ਤੱਕ ਇੱਕ ਕਰੋੜ ਤੋਂ ਜ਼ਿਆਦਾ ਲੋਕ ਲਾਗ਼ ਪ੍ਰਭਾਵਿਤ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਕਰੀਬ ਡੇਢ ਲੱਖ ਦੀ ਮੌਤ ਹੋ ਚੁੱਕੀ ਹੈ।
ਕੋਵਿਡ-ਵੈਕਸੀਨ ਦੀ ਕੀਮਤ ਕਿੰਨੀ ਹੈ?
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਇੱਕ ਹਫ਼ਤੇ ਪਹਿਲਾਂ ਹੀ ਲੋਕਾਂ ਨੂੰ ਵੈਕਸੀਨ-ਵਿਰੋਧੀ ਅਫ਼ਵਾਹਾਂ ''ਤੇ ਧਿਆਨ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਵੈਕਸੀਨ ਸਾਰਿਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਹਾਲਾਂ ਕਿ ਇਸ ਤੋਂ ਬਾਅਦ ਵੈਕਸੀਨ ਦੀ ਕੀਮਤ ਜਾਂ ਮੁਫ਼ਤ ਮਿਲਣ ਸੰਬੰਧੀ ਕੋਈ ਸਰਕਾਰੀ ਬਿਆਨ ਨਹੀਂ ਆਇਆ ਹੈ।
ਇਸ ਤੋਂ ਪਹਿਲਾਂ ਕੋਵਾਸ਼ੀਲਡ ਵੈਕਸੀਨ ਦੀਆਂ ਕੀਮਤਾਂ ਬਾਰੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਦੱਸਿਆ ਸੀ ਕਿ ਵੈਕਸੀਨ ਦੀ ਇੱਕ ਖ਼ੁਰਾਕ ਦੀ ਕੀਮਤ ਭਾਰਤ ਸਰਕਾਰ ਨੂੰ 200 ਤੋਂ 300 ਰੁਪਏ ਤੱਕ ਪਵੇਗੀ।
ਯਾਨੀ ਕੋਵੀਸ਼ੀਲਡ ਵੈਕਸੀਨ ਕੰਪਨੀ ਭਾਰਤ ਸਰਕਾਰ ਨੂੰ ਟੀਕਾ ਤਕਰੀਬਨ ਉਸੇ ਕੀਮਤ ''ਤੇ ਦੇ ਰਹੀ ਹੈ (ਤਿੰਨ ਡਾਲਰ ਪ੍ਰਤੀ ਖ਼ੁਰਾਕ) ਜਿਸ ''ਤੇ ਉਸ ਦੀ ਸਹਿਯੋਗੀ ਆਕਸਫੋਰਡ ਐਸਟ੍ਰਾਜੇਨੇਕਾ ਇਸ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਦੇ ਰਹੀ ਹੈ।
ਭਾਰਤ ਵਿੱਚ ਕੋਰੋਨਾਵੈਕਸੀਨ ਦੇ ਨਿੱਜੀ ਹਸਪਤਾਲਾਂ ਵਿੱਚ ਲਾਉਣ ਦੇ ਪ੍ਰਬੰਧ ''ਤੇ ਵੀ ਕੰਮ ਚੱਲ ਰਿਹਾ ਹੈ, ਇਥੇ ਇਸਦੀ ਕੀਮਤ ਦੁਗਣੀ ਵੀ ਹੋ ਸਕਦੀ ਹੈ।
ਅਮਰੀਕਾ ਸਮੇਤ ਦੁਨੀਆਂ ਦੇ ਕਈ ਹੋਰ ਦੇਸਾਂ ਵਿੱਚ ਕੋਰੋਨਾਵੈਕਸੀਨ ਬਣਾਉਣ ''ਚ ਮੋਢੀ ਰਹੀ ਫ਼ਾਈਜ਼ਰ ਕੰਪਨੀ ਦੇ ਸੀਈਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ, "ਸਾਡੀ ਵੈਕਸੀਨ ਦੀਆਂ ਕੀਮਤਾਂ ਤਿੰਨ ਸ਼੍ਰੇਣੀਆਂ ਵਿੱਚ ਰਹਿਣਗੀਆਂ-ਵਿਕਸਿਤ ਦੇਸਾਂ ਲਈ, ਮੱਧ-ਆਮਦਨ ਵਾਲੇ ਦੇਸਾਂ ਲਈ ਅਤੇ ਘੱਟ ਆਮਦਨ ਵਾਲੇ ਕੁਝ ਦੇਸਾਂ ਜਿਵੇਂ ਕਿ ਅਫ਼ਰੀਕਾ ਵਗੈਰ੍ਹਾ ਵਿੱਚ ਹੈ।"
ਕੋਵੈਕਸੀਨ ਅਤੇ ਕੋਵੀਸ਼ੀਲਡ ਕਦੋਂ ਤੋਂ ਮਿਲਣੀ ਸ਼ੁਰੂ ਹੋਵੇਗੀ?
ਕੇਂਦਰੀ ਸਿਹਤ ਵਿਭਾਗ ਮੁਤਾਬਿਕ ਸਰਕਾਰ ਜਨਵਰੀ 2021 ਦੇ ਤੀਸਰੇ ਹਫ਼ਤੇ ਤੋਂ ਕੋਵਿਡ-19 ਦਾ ਟੀਕਾਕਰਨ ਸ਼ੁਰੂ ਕਰ ਸਕਦੀ ਹੈ।
ਸਰਕਾਰ ਦਾ ਮੰਤਵ ਜੁਲਾਈ 2021 ਤੱਕ 30 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਲਾਉਣ ਦਾ ਹੈ ਅਤੇ ਇਸ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵੀ ਕਿਹਾ ਜਾ ਸਕਦਾ ਹੈ।
ਭਾਰਤ ਦੇ ਸਹਿਤ ਸਕੱਤਰ ਰਾਜੇਸ਼ ਭੂਸ਼ਣ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਡਰੱਗ ਕੰਟਰੋਲ ਰੈਗੁਲੇਟਰਾਂ ਤੋਂ ਐਮਰਜੈਂਸੀ ਇਸਤੇਮਾਲ ਦੀ ਮੰਨਜ਼ੂਰੀ (ਈਯੂਏ) ਮਿਲਣ ਦੇ 10 ਦਿਨਾਂ ਦਰਮਿਆਨ ਹੀ ਸਰਕਾਰ ਟੀਕਾਕਰਨ ਸ਼ੁਰੂ ਕਰਨਾ ਚਾਹੁੰਦੀ ਹੈ।
ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਿਕ, ਇਸ ਟੀਕਾਕਰਨ ਮੁਹਿੰਮ ਲਈ ਸਰਕਾਰ ਨੇ ਦੇਸ ਭਰ ''ਚ ਕਰੀਬ 29 ਹਜ਼ਾਰ ਕੋਲਡ ਸਟੋਰ ਤਿਆਰ ਕੀਤੇ ਹਨ।
ਕੋਵਿਡ-19 ਵੈਕਸੀਨ ਲਗਵਾਉਣ ਲਈ ਕੀ ਕਰਨਾ ਹੋਵੇਗਾ?
ਵੈਕਸੀਨ ਲਈ ਸਾਰੇ ਲੋਕਾਂ ਨੂੰ ਭਾਰਤ ਸਰਕਾਰ ਦੁਆਰਾ ਜਾਰੀ ਐਪ ਕੋ-ਵਿਨ ਡੌਟ ਇੰਨ (CoWIN App) ''ਤੇ ਆਪਣਾ ਪੰਜੀਕਰਨ ਕਰਵਾਉਣਾ ਪਵੇਗਾ। ਧਿਆਨ ਦੇਣ ਯੋਗ ਗੱਲ ਹੈ ਕਿ ਪੰਜੀਕਰਨ ਕਰਵਾਏ ਬਿਨਾ ਕਿਸੇ ਨੂੰ ਵੀ ਵੈਕਸੀਨ ਨਹੀਂ ਦਿੱਤੀ ਜਾਵੇਗੀ।
ਇਸ ਐਪ ''ਤੇ ਰਜ਼ਿਸਟਰੇਸ਼ਨ ਹੋਣ ਤੋਂ ਬਾਅਦ ਤੁਹਾਡੇ ਮੋਬਾਇਲ ''ਤੇ ਇੱਕ ਮੈਸੇਜ ਆਵੇਗਾ ਜਿਸ ਵਿੱਚ ਵੈਕਸੀਨ ਲਗਵਾਉਣ ਦਾ ਸਮਾਂ, ਤਾਰੀਖ਼ ਅਤੇਂ ਕੇਂਦਰ ਦਾ ਪੂਰਾ ਵੇਰਵਾ ਹੋਵੇਗਾ।
ਪੰਜੀਕਰਨ ਲਈ ਤੁਹਾਨੂੰ ਆਪਣੀ ਕੋਈ ਇੱਕ ਫ਼ੋਟੋ ਸ਼ਨਾਖਤ ਦਰਜ ਕਰਵਾਉਣੀ ਪਵੇਗੀ, ਇਸ ਵਿੱਚ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ, ਨਮਰੇਗਾ ਨੌਕਰੀ ਕਾਰਡ, ਬੈਂਕ ਜਾਂ ਪੋਸਟ ਆਫ਼ਿਸ ਖ਼ਾਤੇ ਦੀ ਪਾਸਬੁੱਕ, MP/MLA/MLC ਦੁਆਰਾ ਜਾਰੀ ਕੀਤਾ ਗਿਆ ਕੋਈ ਪਛਾਣ ਪੱਤਰ ਜਾਂ ਫ਼ਿਰ ਪੈਨਸ਼ਨ ਕਾਰਡ ਜਾਂ ਇੰਪਲਾਇਰ ਦੁਆਰਾ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਜਾਂ ਫ਼ਿਰ ਵੋਟਰ ਆਈਕਾਰਡ ਜਮ੍ਹਾਂ ਕਰਵਾ ਸਕਦੇ ਹੋ।
ਅਹਿਮ ਗੱਲ ਇਹ ਹੈ ਕਿ ਜਿਸ ਆਈਡੀ ਨੂੰ ਰਜਿਸਟਰੇਸ਼ਨ ਦੇ ਸਮੇਂ ਦਿੱਤਾ ਜਾਵੇਗਾ, ਟੀਕਾਕਰਨ ਉਸੇ ਆਧਾਰ ''ਤੇ ਹੋਵੇਗਾ ਕਿਸੇ ਹੋਰ ਆਈਡੀ ''ਤੇ ਨਹੀਂ।
ਕਿਉਂਕਿ ਵੈਕਸੀਨ ਦੋ ਗੇੜਾਂ ਵਿੱਚ ਦਿੱਤੀ ਜਾਣੀ ਹੈ ਤਾਂ ਅਗਲੀ ਤਾਰੀਖ਼ ਵੀ ਐਸਐਮਐਸ ਦੇ ਜ਼ਰੀਏ ਹੀ ਪਤਾ ਲੱਗੇਗੀ।
ਇਸ ਐਪ ਬਾਰੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਾਲੇ ਤੱਕ ਸਰਕਾਰ ਦੁਆਰਾ ਇਸ ਐਪ ਨੂੰ ਡਾਉਨਲੌਡ ਕਰਨ ਲਈ ਨਹੀਂ ਕਿਹਾ ਗਿਆ ਹੈ ਮਤਲਬ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ CoWin ਐਪ ਲੋਕਾਂ ਦੇ ਸਵੈ-ਪੰਜੀਕਰਨ ਲਈ ਹਾਲੇ ਉਪਲੱਬਧ ਨਹੀਂ ਹੈ ਅਤੇ ਸਰਕਾਰ ਇਸ ਨੂੰ ਜਲਦ ਹੀ ਜਨਤਕ ਕਰਨ ਸੰਬੰਧੀ ਕੰਮ ਕਰ ਰਹੀ ਹੈ।
ਕੋਵੀਸ਼ੀਲਡ ਅਤੇ ਕੋਵੈਕਸੀਨ ਅਕਰ ਕਿਵੇਂ ਕਰਨਗੀਆਂ?
ਆਕਸਫੋਰਡ ਐਸਟ੍ਰਾਜੇਨੇਕਾ ਦੀ ਵੈਕਸੀਨ ਨੂੰ ਭਾਰਤ ਤੋਂ ਪਹਿਲਾਂ ਯੂਕੇ, ਅਰਜਨਟੀਨਾ ਅਤੇ ਅਲ ਸਲਵਾਡੋਰ ਵਿੱਚ ਐਮਰਜੈਂਸੀ ਇਸਤੇਮਾਲ ਦੀ ਮੰਨਜੂਰੀ ਮਿਲ ਚੁੱਕੀ ਹੈ। ਭਾਰਤ ਵਿੱਚ ਵੈਕਸੀਨ ਦੇ ਨਿਰਮਾਣ ਪੂਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੋਵੀਸ਼ੀਲਡ ਨਾਮ ਅਧੀਨ ਕਰ ਰਹੀ ਹੈ।
ਇਸ ਵੈਕਸੀਨ ਦਾ ਵਿਕਾਸ ਕਾਮਨ ਕੋਲਡ ਏਡੇਨੇਵਾਇਰਸ ਤੋਂ ਕੀਤਾ ਗਿਆ ਹੈ। ਚਿੰਮਪਾਂਜੀਆਂ ਨੂੰ ਲਾਗ਼ ਲਾਉਣ ਵਾਲੇ ਇਸ ਵਾਇਰਸ ਵਿੱਚ ਬਦਲਾਅ ਕੀਤੇ ਗਏ ਹਨ, ਤਾਂ ਕਿ ਮਨੁੱਖਾਂ ਨੂੰ ਲਾਗ਼ ਲੱਗਣ ਤੋਂ ਬਚਾਅ ਹੋ ਸਕੇ।
ਇਸ ਦੇ ਨਾਲ ਹੀ ਵੈਕਸੀਨ ਦਾ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ 23,745 ਲੋਕਾਂ ''ਤੇ ਪਰੀਖਣ ਕੀਤਾ ਗਿਆ ਹੈ।
ਜਦੋਂ ਕਿ ਕੋਵੈਕਸੀਨ ਦਾ ਵਿਕਾਸ ਇੰਡੀਅਨ ਮੈਡੀਕਲ ਕਾਉਂਸਲ (ਆਈਸੀਐਮਆਰ) ਅਤੇ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ ਸੰਯੁਕਤ ਰੂਪ ਵਿੱਚ ਕੀਤਾ ਹੈ।
ਇਸ ਦੇ ਨਿਰਮਾਣ ਵਿੱਚ ਮ੍ਰਿਤ ਕੋਰੋਨਾਵਾਇਰਸ ਦੀ ਵਰਤੋਂ ਕੀਤੀ ਗਈ ਹੈ, ਤਾਂ ਕਿ ਉਹ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਏ। ਜਾਣਕਾਰਾਂ ਮੁਤਾਬਿਕ ਇਹ ਵੈਕਸੀਨ ਸਰੀਰ ਵਿੱਚ ਜਾਣ ਤੋਂ ਬਾਅਦ ਕੋਰੋਨਾ ਲਾਗ਼ ਦੇ ਵਿਰੁੱਧ ਐਂਟੀਬਾਡੀਜ਼ ਪੈਦਾ ਕਰਦੀ ਹੈ।
ਕੋਵੈਕਸੀਨ ਅਤੇ ਕੋਵੀਸ਼ੀਲਡ ਦੇ ਅਸਰ ''ਤੇ ਉੱਠੇ ਪ੍ਰਸ਼ਨ?
ਪਿਛਲੇ ਦੋ ਹਫ਼ਤਿਆਂ ਤੋਂ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮੰਨਜ਼ੂਰੀ ਦਿੱਤੇ ਜਾਣ ''ਤੇ ਬਹੁਤ ਵਿਵਾਦ ਛਿੜਿਆ ਰਿਹਾ ਹੈ। ਦੋਵਾਂ ਹੀ ਵੈਕਸੀਨਾਂ ਦੀ ਕਾਰਗੁਜ਼ਾਰੀ ਯਾਨੀ ਅਸਰ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ।
ਪਰ ਦੋਵਾਂ ਵੈਕਸੀਨਾਂ ਵਿੱਚ ਇੱਕ ਫ਼ਰਕ ਹੈ ਜਿਸ ਨੂੰ ਲੈ ਕੇ ਸਿਹਤ ਖੇਤਰ ਦੇ ਮਾਹਰ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਹਨ।
ਭਾਰਤ ਬਾਇਓਟੈਕ ਦੀ ਬਣਾਈ ਕੋਵੈਕਸੀਨ ਦੇ ਤੀਜੇ ਗੇੜ ਦੇ ਟਰਾਇਲ ਹਾਲੇ ਚੱਲ ਰਹੇ ਹਨ ਅਤੇ ਕਾਰਗੁਜ਼ਾਰੀ ਅੰਕੜੇ ਹਾਲੇ ਤੱਕ ਉਪਲੱਬਧ ਨਹੀਂ ਹਨ। ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕਿਹੜੀ ਵੈਕਸੀਨ ਕਿੰਨੀ ਅਸਰਦਾਰ ਹੈ।
ਇਸੇ ਸਿਲਸਿਲੇ ਵਿੱਚ ਜਦੋਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੁਨਾਵਾਲਾ ਤੋਂ ਇੱਕ ਟੈਲੀਵੀਜ਼ਨ ਪ੍ਰੋਗਰਾਮ ਵਿੱਚ ਦਵਾਈ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, " ਇਸ ਸਮੇਂ ਦੁਨੀਆਂ ਵਿੱਚ ਸਿਰਫ਼ ਤਿੰਨ ਵੈਕਸੀਨਾਂ ਹਨ ਜਿੰਨਾਂ ਨੇ ਆਪਣੀ ਕਾਰਗਰਤਾ ਸਿੱਧ ਕੀਤੀ ਹੈ। ਇਸ ਲਈ ਤੁਸੀਂ ਵੀਹ ਪੱਚੀ ਹਜ਼ਾਰ ਲੋਕਾਂ ''ਤੇ ਦਵਾਈ ਅਜਮਾਉਣੀ ਹੁੰਦੀ ਹੈ। ਕੁਝ ਭਾਰਤੀ ਕੰਪਨੀਂਆਂ ਵੀ ਇਸ ''ਤੇ ਕੰਮ ਕਰ ਰਹੀਆਂ ਹਨ ਅਤੇ ਉਨਾਂ ਦੇ ਨਤੀਜਿਆਂ ਲਈ ਸਾਨੂੰ ਉਡੀਕ ਕਰਨੀ ਪਵੇਗੀ। ਪਰ ਹਾਲ ਦੀ ਘੜੀ ਸਿਰਫ਼ ਤਿੰਨ ਵੈਕਸੀਨਾਂ ਫ਼ਾਈਜ਼ਰ, ਮੌਡਰਨਾ ਅਤੇ ਐਸਟ੍ਰਾਜੇਨੇਕਾ ਹਨ ਜਿਨ੍ਹਾਂ ਨੇ ਸਾਬਿਤ ਕੀਤਾ ਹੈ ਕਿ ਇਹ ਕੰਮ ਕਰਦੀਆਂ ਹਨ।"
ਅਜਿਹੇ ਵਿੱਚ ਭਾਰਤ ਬਾਇਓਟੈਕ ਦੇ ਐਮਡੀ ਕ੍ਰਿਸ਼ਣਾ ਏਲ਼ਾ ਨੇ ਆਪਣੀ ਵੈਕਸੀਨ ਸੰਬੰਧੀ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਾਫ਼ੀ ਭਾਵਨਾਤਮਕ ਹੁੰਦੇ ਹੋਏ ਕਈ ਦਲੀਲਾਂ ਨਾਲ ਆਪਣੀ ਵੈਕਸੀਨ ਦਾ ਬਚਾਣ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕਿਹਾ, "ਕਿਸੇ ਕੰਪਨੀ ਨੇ ਮੈਨੂੰ (ਕੋਵੈਕਸੀਨ ਨੂੰ) ਪਾਣੀ ਦਾ ਨਾਮ ਦਿੱਤਾ ਹੈ। ਇਸ ਕਰਕੇ ਮੈਨੂੰ ਇਹ ਦੱਸਣਾ ਪੈ ਰਿਹਾ ਹੈ। ਜੇ ਮੈਂ ਥੋੜ੍ਹਾ ਨਾਰਾਜ਼ਗੀ ਨਾਲ ਬੋਲਾਂ ਤਾਂ ਮੈਨੂੰ ਮੁਆਫ਼ ਕਰੀਓ। ਇਸ ਸਭ ਨਾਲ ਦੁੱਖ ਹੁੰਦਾ ਹੈ। ਇੱਕ ਵਿਗਿਆਨਿਕ ਨੂੰ ਦੁੱਖ ਹੁੰਦੈ ਹੈ ਜੋ 24 ਘੰਟੇ ਕੰਮ ਕਰਦਾ ਹੈ। ਕਿਉਂਕਿ ਉਸ ਨੂੰ ਲੋਕਾਂ ਵਲੋਂ ਅਲੋਚਣਾ ਮਿਲਦੀ ਹੈ। ਉਹ ਵੀ ਲੋਕਾਂ ਦੇ ਸੁਆਰਥੀ ਕਾਰਨਾਂ ਕਰਕੇ। ਇਸ ਨਾਲ ਦੁੱਖ ਹੁੰਦਾ ਹੈ।"
ਇਸ ਦੇ ਤੁਰੰਤ ਬਾਅਦ ਹੀ ਦੋਵਾਂ ਕੰਪਨੀਆਂ ਨੇ ਬਿਆਨ ਜਾਰੀ ਕਰ ''ਆਪਣੀ ਸੂਝ-ਬੂਝ'' ਦੀ ਗੱਲ ਕਹੀ ਪਰ ਕਈ ਸਵਾਲ ਹਨ ਜੋ ਹਾਲੇ ਵੀ ਬਰਕਰਾਰ ਹਨ। ਕਈ ਵਿਗਿਆਨੀਕਾਂ ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਪ੍ਰੀਕਿਰਿਆ ''ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ, "ਇਹ ਰੈਗੂਲੇਟਰੀ ਦੇ ਮਾਪਦੰਡਾਂ ''ਤੇ ਹੀ ਖਰੀ ਨਹੀਂ ਉੱਤਰਦੀ।"
ਹਾਲਾਂਕਿ ਸਿਹਤ ਮੰਤਰੀ ਹਰਸ਼ ਵਰਧਨ ਨੇ ਕੋਵੈਕਸੀਨ ਦੇ ਨਿਰਮਾਣ ਨੂੰ "ਵੈਕਸੀਨ ਸੁਰੱਖਿਆ ਲਈ ਇੱਕ ਸੋਚਿਆ ਸਮਝਿਆ ਕਦਮ" ਦੱਸਿਆ ਅਤੇ ਕਿਹਾ ਕਿ " ਹਰ ਉਸ ਵਿਅਕਤੀ ਨੂੰ ਜਿਸਨੂੰ ਵੈਕਸੀਨ ਮਿਲੇਗੀ ਟਰੈਕ ਅਤੇ ਮੌਨੀਟਰ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਮੈਡੀਕਲ ਫ਼ੌਲੋਅਪ ਵੀ ਹੁੰਦਾ ਰਹੇਗਾ।"
ਦਿੱਲੀ ਦੇ ਏਮਜ਼ ਹਸਪਤਾਲ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਵੀ "ਕੋਵੈਕਸੀਨ ਦੀ ਮੰਨਜ਼ੂਰੀ ਨੂੰ ਇੱਕ ਬੈਕਅੱਪ" ਦੱਸਿਆ ਹੈ।
ਵੈਕਸੀਨ ਕਿਵੇਂ ਬਣਦੀ ਹੈ ਅਤੇ ਉਸਨੂੰ ਉਕੇ ਕੌਣ ਕਰਦਾ ਹੈ?
ਭਾਰਤ ਵੈਕਸੀਨ ਬਣਾਉਣ ਦਾ ਪਾਵਰ ਹਾਊਸ ਹੈ ਇਥੇ ਦੁਨੀਆਂ ਭਰ ਦੀ 60 ਫ਼ੀਸਦ ਵੈਕਸੀਨ ਦਾ ਉਤਪਾਦਨ ਹੁੰਦਾ ਹੈ।
ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਪ੍ਰੋਗਰਾਮ ਵੀ ਭਾਰਤ ਵਿੱਚ ਹੀ ਚੱਲਦਾ ਹੈ ਜਿਸ ਤਹਿਤ ਸਲਾਨਾ 5.5 ਕਰੋੜ ਔਰਤਾਂ ਅਤੇ 39 ਕਰੋੜ ਨਵਜਨਮੇਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ।
ਸਭ ਤੋਂ ਪਹਿਲਾਂ ਕਿਸੇ ਵੀ ਵੈਕਸੀਨ ਦੇ ਪ੍ਰਯੋਗਸ਼ਾਲਾ ਵਿੱਚ ਟੈਸਟ ਹੁੰਦੇ ਹਨ। ਫ਼ਿਰ ਉਸ ਨੂੰ ਜਾਨਵਰਾਂ ''ਤੇ ਟੈਸਟ ਕੀਤਾ ਜਾਂਦਾ ਹੈ।
ਇਸਤੋਂ ਬਾਅਦ ਅਲੱਗ ਅਲੱਗ ਪੜਾਵਾਂ ਵਿੱਚ ਇਸਦਾ ਮਨੁੱਖਾਂ ''ਤੇ ਨਰੀਖਣ ਕੀਤਾ ਜਾਂਦਾ ਹੈ। ਫ਼ਿਰ ਅਧਿਐਨ ਕਰਦੇ ਹਨ ਕਿ ਕੀ ਇਹ ਸੁਰੱਖਿਅਤ ਹੈ, ਕੀ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੱਧੀ ਹੈ ਅਤੇ ਕੀ ਇਹ ਪ੍ਰਯੋਗਿਕ ਰੂਪ ਵਿੱਚ ਕੰਮ ਕਰ ਰਹੀ ਹੈ।
ਸਭ ਤੋਂ ਵੱਧ ਬਣਨ ਵਾਲੀਆਂ 3 ਵੈਕਸੀਨਾਂ ਇਹ ਹੁੰਦੀਆਂ ਹਨ:
ਲਾਈਵ ਵੈਕਸੀਨ
ਲਾਈਵ ਵੈਕਸੀਨ ਦੀ ਸ਼ੁਰੂਆਤ ਇੱਕ ਵਾਇਰਸ ਨਾਲ ਹੁੰਦੀ ਹੈ ਪਰ ਇਹ ਵਾਇਰਸ ਹਾਨੀਕਾਰਕ ਨਹੀਂ ਹੁੰਦੇ ਹਨ।
ਇਨਾਂ ਨਾਲ ਬੀਮਾਰੀਆਂ ਨਹੀਂ ਹੁੰਦੀਆਂ ਹਨ ਪਰ ਸਰੀਰ ਦੇ ਸੈੱਲਾਂ ਨਾਲ ਮਿਲਕੇ ਆਪਣੀ ਸੰਖਿਆ ਨੂੰ ਵਧਾਉਂਦੇ ਹਨ। ਇਸ ਨਾਲ ਸਰੀਰ ਦਾ ਰੋਗ ਪ੍ਰਤੀਰੋਧਕ ਤੰਤਰ ਸਰਗਰਮ ਹੋ ਜਾਂਦਾ ਹੈ।
ਇਸ ਤਰ੍ਹਾਂ ਦੀ ਵੈਕਸੀਨ ਵਿੱਚ ਬੀਮਾਰੀਆਂ ਵਾਲੇ ਵਾਇਰਸ ਨਾਲ ਮੇਲ ਖਾਂਦੇ ਜੈਨੇਟਕ ਕੋਡਾਂ ਅਤੇ ਉਸ ਤਰ੍ਹਾਂ ਦੇ ਸਤਹ ਵਾਲੇ ਪ੍ਰੋਟੀਨਾਂ ਵਾਲੇ ਵਾਇਰਸ ਹੁੰਦੇ ਹਨ ਜੋ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
ਜਦੋਂ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਉਸ ਦੇ ਸਰੀਰ ''ਚ ਇਨਾਂ ''ਚੰਗੇ'' ਵਾਇਰਸਾਂ ਕਰਕੇ ਬੁਰੇ ਵਾਇਰਸਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਪੈਦਾ ਹੋ ਜਾਂਦੀ ਹੈ।
ਅਜਿਹੇ ਵਿੱਚ ਜਦੋਂ ਸਰੀਰ ਵਿੱਚ ਕੋਈ ਬੁਰਾ ਵਾਇਰਸ ਦਾਖ਼ਲ ਹੁੰਦਾ ਹੈ ਤਾਂ ਸਰੀਰ ਦੇ ਪ੍ਰਤਰੋਧਕ ਤੰਤਰ ਕਰਕੇ ਕੋਈ ਨੁਕਸਾਨ ਨਹੀਂ ਪਹੁੰਚਾ ਪਾਉਂਦਾ।
ਇੰਨਐਕਟੀਵੇਟਿਡ ਵੈਕਸੀਨ
ਇਸ ਤਰ੍ਹਾਂ ਦੀ ਵੈਕਸੀਨ ਵਿੱਚ ਕਈ ਸਾਰੇ ਵਾਇਰਲ ਪ੍ਰੋਟੀਨ ਅਤੇ ਇੰਨਐਕਟੀਵੇਡਿਟ (ਅਕ੍ਰਿਆਸ਼ੀਲ) ਵਾਇਰਸ ਹੁੰਦੇ ਹਨ। ਬੀਮਾਰ ਕਰਨ ਵਾਲੇ ਵਾਇਰਸਾਂ ਨੂੰ ਪੈਥੋਜਨ ਜਾਂ ਰੋਗਰੋਧਕ ਕਿਹਾ ਜਾਂਦਾ ਹੈ।
ਇੰਨਐਕਟੀਵੇਟਿਡ ਵੈਕਸੀਨ ਵਿੱਚ ਮਰੇ ਹੋਏ ਰੋਗਰੋਧਕ ਹੁੰਦੇ ਹਨ। ਇਹ ਮਰੇ ਹੋਏ ਰੋਗਰੋਧਕ ਸਰੀਰ ਵਿੱਚ ਜਾ ਕੇ ਆਪਣੀ ਗਿਣਤੀ ਨਹੀਂ ਵਧਾ ਸਕਦੇ ਪਰ ਸਰੀਰ ਇਨ੍ਹਾਂ ਨੂੰ ਬਾਹਰੀ ਹਮਲਾ ਹੀ ਮੰਨਦਾ ਹੈ ਅਤੇ ਇਸ ਦੇ ਵਿਰੁੱਧ ਸਰੀਰ ਵਿੱਚ ਰੋਗ ਪ੍ਰਤੀਰੋਧਕ ਵਿਕਸਿਤ ਹੋਣ ਲੱਗਦੇ ਹਨ।
ਇੰਨਐਕਟੀਵੇਟਿਡ ਵਾਇਰਸ ਨਾਲ ਬੀਮਾਰੀ ਦਾ ਕੋਈ ਖ਼ਤਰਾ ਨਹੀਂ ਹੁੰਦਾ। ਅਜਿਹੇ ਵਿੱਚ ਸਰੀਰ ਵਿੱਚ ਵਿਕਸਿਤ ਹੋਏ ਐਂਟੀਬਾਡੀਜ਼ ਵਿੱਚ ਅਸਲ ਵਾਇਰਸ ਆਉਣ ''ਤੇ ਵੀ ਬੀਮਾਰੀ ਨਹੀਂ ਫ਼ੈਲਦੀ ਅਤੇ ਇਹ ਇੱਕ ਭਰੋਸੇਯੋਗ ਤਰੀਕਾ ਦੱਸਿਆ ਜਾਂਦਾ ਹੈ।
*ਜੀਨ ਆਧਾਰਿਤ ਵੈਕਸੀਨ
ਅਕ੍ਰਿਆਸ਼ੀਲ ਵੈਕਸੀਨ ਦੇ ਮੁਕਾਬਲੇ ਵਿੱਚ ਜੀਨ ਆਧਾਰਿਤ ਵੈਕਸੀਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਨ੍ਹਾਂ ਦਾ ਉਤਪਾਦਨ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ।
ਜ਼ਾਹਰ ਹੈ, ਕੋਰੋਨਾ ਵਾਇਰਸ ਦੀ ਵੈਕਸੀਨ ਦੀਆਂ ਕਰੋੜਾਂ ਖ਼ੁਰਾਕਾਂ ਦੀ ਇਕੋ ਸਮੇਂ ਲੋੜ ਹੋਵੇਗੀ। ਜਿਨ ਆਧਾਰਿਤ ਵੈਕਸੀਨ ਵਿੱਚ ਕੋਰੋਨਾ ਵਾਇਰਸ ਦੇ ਡੀਐਨਏ ਜਾਂ ਐਮ-ਆਰਐਨਏ ਦੀ ਪੂਰੀ ਜੇਨੇਟਿਕ ਬਣਤਰ ਮੌਜੂਦ ਹੋਵੇਗੀ।
ਇਨਾਂ ਪੈਥੋਜਨਾਂ ਵਿੱਚ ਜੇਨੇਟਿਕ ਜਾਣਕਾਰੀ ਦੀਆਂ ਅਹਿਮ ਬਣਤਰਾਂ ਨੈਨੋਪਾਰਟੀਕਲਾਂ ਵਿੱਚ ਪੈਕ ਸੈੱਲਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।
ਇਹ ਸਰੀਰ ਲਈ ਨੁਕਸਾਨਦਾਇਕ ਨਹੀਂ ਹੁੰਦੀ ਅਤੇ ਜਦੋਂ ਇਹ ਜੇਨੇਟਿਕ ਜਾਣਕਾਰੀ ਸੈੱਲਾਂ ਨੂੰ ਮਿਲਦੀ ਹੈ ਤਾਂ ਉਹ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਰ ਨੂੰ ਸਰਗਰਮ ਕਰ ਦਿੰਦੀ ਹੈ। ਜਿਸ ਨਾਲ ਬੀਮਾਰੀ ਨੂੰ ਖ਼ਤਮ ਕੀਤਾ ਜਾਂਦਾ ਹੈ।
ਭਾਰਤ ਵਿੱਚ ਕਿਸੇ ਵੀ ਵੈਕਸੀਨ ਦੇ ਨਿਰਮਾਣ ਦੀ ਪ੍ਰੀਕਿਰਿਆ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਿਤ ਪੈਮਾਨਿਆਂ ਦੇ ਆਧਾਰ ''ਤੇ ਹੀ ਹੁੰਦੀ ਹੈ ਜਿਸ ਦੀ ਸਾਰੇ ਪੜਾਵਾਂ ਦੀ ਸਮੀਖਿਆ ''ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ'' ਨਾਮ ਦੀ ਸੰਸਥਾ ਕਰਦੀ ਹੈ।
ਡੀਜੀਸੀਆਈ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਕਿਸੇ ਵੈਕਸੀਨ ਦੇ ਵੱਡੇ ਪੱਧਰ ''ਤੇ ਨਿਰਮਾਣ ਦੀ ਮੰਨਜੂਰੀ ਮਿਲਦੀ ਹੈ।
ਗੁਣਵੱਤਾ ਨਿਯੰਤਰਣ ਯਾਨੀ ਕਵਾਲਿਟੀ ਕੰਟਰੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਕਸੀਨ ਦੇ ਵੱਡੇ ਪੱਧਰ ''ਤੇ ਉਤਪਾਦਨ ਦੇ ਮਾਨਕ ਤਿਆਰ ਕੀਤੇ ਜਾਂਦੇ ਹਨ ਅਤੇ ਗੁਣਵੱਤਾ ਬਣਾਈ ਰੱਖਣ ਲਈ ਸਮੇਂ ਸਮੇਂ ''ਤੇ ਵਿਗਿਆਨਕਾਂ ਅਤੇ ਰੈਗੂਲੇਟਰੀ ਅਧਿਕਾਰੀਆਂ ਦੁਆਰਾ ਚੈਂਕਿੰਗ ਹੁੰਦੀ ਰਹਿੰਦੀ ਹੈ।
ਕੀ ਵੈਕਸੀਨ ਦਾ ਸਾਈਡ ਇਫ਼ੈਕਟ ਵੀ ਹੋ ਸਕਦਾ ਹੈ?
ਜ਼ਿਆਦਾਤਰ ਮਾਹਰਾਂ ਦੀ ਰਾਇ ਹੈ ਕਿ ਕੋਰੋਨਾ ਨਾਲ ਲੜਨ ਲਈ ਬਣੀਆਂ ਹੁਣ ਤੱਕ ਦੀਆਂ ਤਕਰੀਬਨ ਸਾਰੀਆਂ ਵੈਕਸੀਨਾਂ ਦੀ ਸੁਰੱਖਿਆ ਸੰਬੰਧੀ ਰਿਪੋਰਟ ਠੀਕ ਰਹੀ ਹੈ।
ਹੋ ਸਕਦਾ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਮਾਮੂਲੀ ਬੁਖ਼ਾਰ ਹੋ ਜਾਵੇ ਜਾਂ ਫ਼ਿਰ ਸਿਰਦਰਦ ਜਾਂ ਟੀਕਾ ਲੱਗਣ ਵਾਲੀ ਜਗ੍ਹਾ ''ਤੇ ਦਰਦ ਹੋਣ ਲੱਗੇ।
ਡਾਕਟਰਾਂ ਦਾ ਕਹਿਣਾ ਹੈ ਕਿ ਜੇ ਕੋਈ ਵੈਕਸੀਨ 50 ਫ਼ੀਸਦ ਤੱਕ ਕਾਰਗਰ ਹੁੰਦੀ ਹੈ ਤਾਂ ਉਸ ਨੂੰ ਸਫ਼ਲ ਵੈਕਸੀਨ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਆਪਣੀ ਸਿਹਤ ਵਿੱਚ ਹੋਣ ਵਾਲੇ ਮਾਮੂਲੀ ਬਦਲਾਵਾਂ ''ਤੇ ਪੂਰੀ ਨਿਗ੍ਹਾਂ ਬਣਾਈ ਰੱਖਣੀ ਪਵੇਗੀ ਅਤੇ ਜੇ ਕੋਈ ਬਦਲਾਅ ਹੁੰਦਾ ਹੈ ਤਾਂ ਤੁਰੰਤ ਸਿਹਤਕਰਮੀਆਂ ਨਾਲ ਸਾਂਝਾ ਕਰਨਾ ਪਵੇਗਾ।
ਇਹ ਵੀ ਪੜ੍ਹੋ:
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
- MSP ਤੋਂ ਘੱਟ ਰੇਟ ਉੱਤੇ ਝੋਨਾ ਵਿਕਣ ਤੋਂ ''ਪ੍ਰੇਸ਼ਾਨ'' ਬਿਹਾਰੀ ਕਿਸਾਨ, ਅੰਦੋਲਨ ਵਿਚ ਸ਼ਾਮਲ ਕਿਉਂ ਨਹੀਂ
- ਕਿਸਾਨ ਅੰਦੋਲਨ: ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਕੀ ਹੋਇਆ
ਇਹ ਵੀਡੀਓ ਵੀ ਦੇਖੋ:
https://www.youtube.com/watch?v=KGtOJC1ZOco
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''72a3d6ad-32e1-4fde-9d17-1292b1901c85'',''assetType'': ''STY'',''pageCounter'': ''punjabi.india.story.55610166.page'',''title'': ''ਕੋਵਿਡ-19 ਟੀਕਾਕਰਨ ਭਾਰਤ ’ਚ 16 ਜਨਵਰੀ ਨੂੰ ਸ਼ੁਰੂ ਹੋਵੇਗਾ, ਇਸ ਬਾਰੇ ਮੁਕੰਮਲ ਜਾਣਕਾਰੀ'',''author'': ''ਨੀਤਿਨ ਸ਼੍ਰੀਵਾਸਤਵ'',''published'': ''2021-01-11T01:53:58Z'',''updated'': ''2021-01-11T01:53:58Z''});s_bbcws(''track'',''pageView'');