ਕੋਰੋਨਾਵਾਇਰਸ ਲੌਕਡਾਊਨ ’ਚ ਪਤਨੀ ਅਤੇ ਧੀ ਗੁਆਉਣ ਵਾਲਾ ਆਟੋ ਡਰਾਈਵਰ ਕਿਸ ਡਰ ’ਚ ਪੁੱਤਰ ਦੀ ਪਰਵਰਿਸ਼ ਕਰ ਰਿਹਾ

Sunday, Jan 10, 2021 - 05:33 PM (IST)

ਕੋਰੋਨਾਵਾਇਰਸ ਲੌਕਡਾਊਨ ’ਚ ਪਤਨੀ ਅਤੇ ਧੀ ਗੁਆਉਣ ਵਾਲਾ ਆਟੋ ਡਰਾਈਵਰ ਕਿਸ ਡਰ ’ਚ ਪੁੱਤਰ ਦੀ ਪਰਵਰਿਸ਼ ਕਰ ਰਿਹਾ
ਰਾਜਨ ਯਾਦਵ ਅਤੇ ਉਨ੍ਹਾਂ ਦੇ ਬੇਟੇ ਨਿਤਿਨ
BBC
ਰਾਜਨ ਯਾਦਵ ਅਤੇ ਉਨ੍ਹਾਂ ਦੇ ਬੇਟੇ ਨਿਤਿਨ

ਜਦੋਂ ਰਾਜਨ ਯਾਦਵ ਨੇ 24 ਮਾਰਚ ਨੂੰ ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸਵਿਆਪੀ ਲੌਕਡਾਊਨ ਦਾ ਐਲਾਨ ਸੁਣਿਆ ਜੋ ਥੋੜ੍ਹਾ ਬਹੁਤ ਉਹ ਜਾਣਦੇ ਸਨ ਉਹ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲਣ ਵਾਲੀ ਹੈ।

ਉਹ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਸਨ, ਜਿਥੇ ਦੇਸ ਦੇ ਹਰ ਕੋਨੇ ਤੋਂ ਹਜ਼ਾਰਾਂ ਲੋਕ ਆਪਣੇ ਸੁਫ਼ਨੇ ਸੱਚ ਕਰਨ ਲਈ ਆਉਂਦੇ ਹਨ।

ਉਨ੍ਹਾਂ ਦੀ ਕਹਾਣੀ ਵੀ ਵੱਖਰੀ ਨਹੀਂ।

ਰਾਜਨ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਆਪਣੀ ਪਤਨੀ ਸੰਜੂ ਨਾਲ ਮੁੰਬਈ ਆਏ ਸਨ। ਉਨ੍ਹਾਂ ਨੇ ਫ਼ੈਕਟਰੀਆਂ ਵਿੱਚ ਕੰਮ ਕੀਤਾ ਅਤੇ ਪਤਨੀ ਨੇ 11 ਸਾਲਾਂ ਦੇ ਉਨ੍ਹਾਂ ਬੇਟੇ ਨੀਤਿਨ ਅਤੇ ਛੇ ਸਾਲਾਂ ਦੀ ਧੀ ਨੰਦਨੀ ਦੀ ਦੇਖਭਾਲ ਕੀਤੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਸਾਲ 2017 ਵਿੱਚ ਇੱਕ ਜੁਆ ਖੇਡਿਆ ਜਦੋਂ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਇੱਕ ਆਟੋਰਿਕਸ਼ਾ ਖਰੀਦਿਆ।

ਇਸ ਵਾਹਨ ਨਾਲ ਜੋੜਾ ਵੱਧ ਪੈਸੇ ਕਮਾਉਣ ਲੱਗਿਆ ਅਤੇ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਦਾਖਲ ਕਰਵਾਉਣ ਦੇ ਯੋਗ ਹੋ ਗਏ, ਜੋ ਕਿ ਬਹੁਤੇ ਭਾਰਤੀ ਮਾਪੇ ਬੱਚਿਆਂ ਦੇ ਚੰਗੇ ਭਵਿੱਖ ਲਈ ਲਾਜ਼ਮੀ ਸਮਝਦੇ ਹਨ।

ਰਾਜਨ ਯਾਦਵ
BBC
ਰਾਜਨ ਇਸ ਹਾਦਸੇ ਲਈ ਮਈ ਵਿੱਚ ਸ਼ਹਿਰ ਛੱਡਣ ਦੇ ਆਪਣੇ ਫ਼ੈਸਲੇ ਨੂੰ ਕਸੂਰਵਾਰ ਠਹਿਰਾਉਂਦੇ ਹਨ

ਹਾਦਸੇ ਨੇ ਬਦਲਿਆ ਸਭ ਕੁਝ

ਪਰ ਸਿਰਫ਼ ਦੋ ਸਾਲ ਬਾਅਦ ਰਾਜਨ ਉਸੇ ਆਟੋ ਵੱਲ ਘੂਰ ਰਹੇ ਸਨ, ਆਪਣੀ ਪਤਨੀ ਅਤੇ ਧੀ ਦੀਆਂ ਵਿੱਚ ਪਈਆਂ ਲਾਸ਼ਾਂ ਵੱਲ ਵੀ।

ਰਾਜਨ ਇਸ ਹਾਦਸੇ ਲਈ ਮਈ ਵਿੱਚ ਸ਼ਹਿਰ ਛੱਡਣ ਦੇ ਆਪਣੇ ਫ਼ੈਸਲੇ ਨੂੰ ਕਸੂਰਵਾਰ ਠਹਿਰਾਉਂਦੇ ਹਨ। ਪਰ ਉਨ੍ਹਾਂ ਕੋਲ ਚੋਣ ਕਰਨ ਲਈ ਬਹੁਤਾ ਕੁਝ ਨਹੀਂ ਸੀ।

ਪਰਿਵਾਰ ਆਪਣੀ ਬਹੁਤੀ ਬੱਚਤ ਘਰ ਦਾ ਕਿਰਾਇਆ ਦੇਣ, ਕਰਜ਼ਾ ਵਾਪਸ ਕਰਨ ਅਤੇ ਮਾਰਚ ਅਤੇ ਅਪ੍ਰੈਲ ਮਹੀਨੇ ਦਾ ਰਾਸ਼ਨ ਖਰੀਦਨ ''ਤੇ ਖ਼ਰਚ ਕਰ ਚੁੱਕਾ ਸੀ।

ਉਹ ਆਸ ਕਰ ਰਹੇ ਸਨ ਕਿ ਸ਼ਹਿਰ ਮਈ ਵਿੱਚ ਮੁੜ ਖੁੱਲ੍ਹ ਜਾਵੇਗਾ, ਪਰ ਲੌਕਡਾਊਨ ਦੀ ਮਿਆਦ ਮੁੜ ਵਧਾ ਦਿੱਤੀ ਗਈ।

ਪੈਸੇ ਅਤੇ ਵਿਕਲਪਾਂ ਦੀ ਅਣਹੋਂਦ ਵਿੱਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਜੌਨਪੁਰ ਵਿੱਚ ਪੈਂਦੇ ਆਪਣੇ ਪਿੰਡ ਵਾਪਸ ਜਾਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਵਿਸ਼ੇਸ਼ ਰੇਲਗੱਡੀਆਂ ਜੋ ਕਿ ਪਰਵਾਸੀ ਮਜ਼ਦੂਰਾਂ ਲਈ ਚਲਾਈਆਂ ਗਈਆਂ ਸਨ, ਵਿੱਚ ਵਾਪਸ ਜਾਣ ਲਈ ਟਿਕਟ ਲੈਣ ਲਈ ਅਪਲਾਈ ਕੀਤਾ, ਪਰ ਇੱਕ ਹਫ਼ਤੇ ਤੱਕ ਵਾਰੀ ਨਾ ਅਈ।

ਰਾਜਨ ਯਾਦਵ
BBC
ਮੰਜਲ ਤੋਂ ਮਹਿਜ਼ 300 ਕਿਲੋਮੀਟਰ ਪਹਿਲਾਂ ਇੱਕ ਟਰੱਕ ਨੇ ਪਿਛਿਓਂ ਟੱਕਰ ਮਾਰੀ ਅਤੇ ਸੰਜੂ ਤੇ ਨੰਦਨੀ ਦੀ ਥਾਂ ''ਤੇ ਹੀ ਮੌਤ ਹੋ ਗਈ

ਨਿਰਾਸ਼ਾ ''ਚੋਂ ਲਿਆ ਫ਼ੈਸਲਾ

ਨਿਰਾਸ਼ ਅਤੇ ਥੱਕੇ ਹੋਏ ਪਰਿਵਾਰ ਨੇ 1500 ਕਿਲੋਮੀਟਰ ਲੰਬਾ ਸਫ਼ਰ ਆਪਣੇ ਆਟੋਰਿਕਸ਼ਾ ''ਤੇ ਕਰਨ ਦਾ ਫ਼ੈਸਲਾ ਲਿਆ।

ਚਾਰ ਜੀਆਂ ਦਾ ਪਰਿਵਾਰ 9 ਮਈ ਨੂੰ ਮੁੰਬਈ ਤੋਂ ਰਵਾਨਾ ਹੋਇਆ।

ਤਿੰਨ ਦਿਨ ਬਾਅਦ ਮੰਜਲ ਤੋਂ ਮਹਿਜ਼ 300 ਕਿਲੋਮੀਟਰ (124 ਮੀਲ) ਪਹਿਲਾਂ ਇੱਕ ਟਰੱਕ ਨੇ ਪਿਛਿਓਂ ਆਟੋਰਿਕਸ਼ਾ ਵਿੱਚ ਟੱਕਰ ਮਾਰੀ ਅਤੇ ਸੰਜੂ ਤੇ ਨੰਦਨੀ ਦੀ ਥਾਂ ''ਤੇ ਹੀ ਮੌਤ ਹੋ ਗਈ।

ਇਹ ਕਹਾਣੀ ਇਕੱਲੇ ਰਾਜਨ ਦੀ ਨਹੀਂ ਹੈ, ਦਰਜਨਾਂ ਪਰਵਾਸੀ ਕਾਮਿਆਂ ਦੀ ਭਾਰਤ ਦੇ ਬੇਮਿਸਾਲ ਲੌਕਡਾਊਨ ਦੌਰਾਨ ਉਨਾਂ ਸ਼ਹਿਰਾਂ ਤੋਂ ਰੁਖ਼ਸਤੀ ਵੇਲੇ ਮੌਤ ਹੋਈ ਜਿਨਾਂ ਸ਼ਹਿਰਾਂ ਦੀ ਉਸਾਰੀ ਵਿੱਚ ਉਨ੍ਹਾਂ ਨੇ ਮਦਦ ਕੀਤੀ ਸੀ।

ਪਰਵਾਸੀ ਕਾਮਿਆਂ ਕੋਲ ਬਹੁਤ ਘੱਟ ਵਿਕਲਪ ਬਚੇ ਕਿਉਂਜੋ ਪਾਬੰਦੀਆਂ ਨੇ ਉਨ੍ਹਾਂ ਦੀ ਆਮਦਨ ਘਟਾ ਦਿੱਤੀ ਅਤੇ ਉਨ੍ਹਾਂ ਦਾ ਬਚਾ ਕੇ ਰੱਖਿਆ ਪੈਸਾ ਵੀ ਖ਼ਰਚ ਹੋ ਗਿਆ।

ਇਹ ਵੀ ਪੜ੍ਹੋ

ਟਰਾਂਸਪੋਰਟ ਦੀ ਅਣਹੋਂਦ ਵਿੱਚ ਮਰਦ, ਔਰਤਾਂ ਅਤੇ ਬੱਚੇ ਕਿਸੇ ਵੀ ਤਰ੍ਹਾਂ ਵਾਪਸ ਆਪਣੇ ਪਿੰਡ ਪਰਤਣ ਦਾ ਸਫ਼ਰ ਕਰਨ ਲਈ ਮਜ਼ਬੂਰ ਸਨ, ਪੈਦਲ, ਸਾਈਕਲਾਂ ''ਤੇ ਜਾਂ ਆਟੋਰਿਕਸ਼ਿਆਂ, ਗੱਡੀਆਂ, ਪਾਣੀ ਦੇ ਟੈਂਕਰਾਂ ਰਾਹੀਂ ਜਾਂ ਇਥੋਂ ਤੱਕ ਕੇ ਦੁੱਧ ਵਾਲੀਆਂ ਵੈਨਾਂ ਰਾਹੀਂ ਵੀ ਜਾ ਰਹੇ ਸਨ।

ਜਦੋਂ ਇੱਕ ਪਾਸੇ ਡਾਕਟਰ ਹਸਪਤਾਲਾਂ ਵਿੱਚ ਕੋਵਿਡ-19 ਵਿਰੁੱਧ ਲੜਾਈ ਲੜ ਰਹੇ ਸਨ, ਭਾਰਤ ਦੀਆਂ ਗਲੀਆਂ ਵਿੱਚ, ਸ਼ਾਹਮਾਰਗਾਂ ''ਤੇ ਜਿਉਣ ਲਈ ਇੱਕ ਹੋਰ ਲੜਾਈ ਲੜੀ ਜਾ ਰਹੀ ਸੀ।

ਪਰਿਵਾਰਾਂ ਦੀਆਂ ਤਸਵੀਰਾਂ, ਕਈਆਂ ਵਿੱਚ ਛੋਟੇ ਬੱਚੇ ਅਤੇ ਕਈਆਂ ''ਚ ਤੁਰੀਆਂ ਜਾਂਦੀਆਂ ਗਰਭਵਤੀ ਔਰਤਾਂ ਜੋ ਸ਼ਹਿਰਾਂ ਤੋਂ ਜਾਣ ਦੀ ਕੋਸ਼ਿਸ ਕਰ ਰਹੀਆਂ ਸਨ ਨੂੰ ਭੁੱਲਣਾ ਔਖਾ ਹੈ।

ਇੱਕ ਰਿਪੋਰਟਿੰਗ ਦੇ ਕੰਮ ਦੌਰਾਨ ਮੈਂ ਇੱਕ ਪੰਜ ਮੈਂਬਰਾਂ ਦੇ ਪਰਿਵਾਰ ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਿਲ ਸਨ ਨੂੰ ਮਿਲਿਆ ਜੋ ਦਿੱਲੀ ਛੱਡ ਰਿਹਾ ਸੀ।

ਉਨ੍ਹਾਂ ਕੋਲ ਵਾਹਨ ਵਜੋਂ ਇੱਕ ਰਿਕਸ਼ਾ ਸੀ ਅਤੇ ਬੱਚੇ ਮਈ ਦੀ ਤਪਸ਼ ਸਹਿਣ ਕਰਨ ਲਈ ਸਪੱਸ਼ਟ ਤੌਰ ''ਤੇ ਸੰਘਰਸ਼ ਕਰ ਰਹੇ ਸਨ।

ਰਾਜਨ ਯਾਦਵ
BBC
ਇਹ ਇੱਕ ਔਖੀ ਯਾਤਰਾ ਸੀ ਪਰ ਇਹ ਖਿਆਲ ਕਿ ਉਹ ਆਪਣੇ ਪਿੰਡ ਦੀ ਸੁਰੱਖਿਆ ਵਿੱਚ ਪਹੁੰਚ ਜਾਣਗੇ

ਭੁੱਖ ਦਾ ਡਰ

ਰਾਜਨ ਦਾ ਮੁੰਬਈ ਛੱਡਣ ਦਾ ਫ਼ੈਸਲਾ ਵੀ ਇਸੇ ਡਰ ਵਿੱਚੋਂ ਉਪਜਿਆ ਸੀ ਕਿ ਸ਼ਾਇਦ ਉਨ੍ਹਾਂ ਦੇ ਪਰਿਵਾਰ ਨੂੰ ਭੁੱਖਾ ਰਹਿਣਾ ਪੈ ਸਕਦਾ ਹੈ।

ਜਦੋਂ ਉਨ੍ਹਾਂ ਨੇ ਮੁੰਬਈ ਛੱਡੀ ਉਨ੍ਹਾਂ ਕੋਲ ਕਾਫ਼ੀ ਖਾਣਾ ਸੀ। ਰਾਜਨ ਨੂੰ ਯਾਦ ਹੈ ਉਨ੍ਹਾਂ ਦੀ ਪਤਨੀ ਨੇ ਬੱਚਿਆਂ ਨੂੰ ਕਿਹਾ ਸੀ ਕਿ ਇੱਕ ਸੜਕੀ ਸਫ਼ਰ (ਰੋਡ ਟ੍ਰਿਪ) ''ਤੇ ਜਾ ਰਹੇ ਹਨ।

ਉਹ ਸਵੇਰੇ ਪੰਜ ਵਜੇ ਤੋਂ ਗਿਆਰਾਂ ਵਜੇ ਤੱਕ ਸਫ਼ਰ ਕਰਦੇ। ਦਿਨੇ ਪਰਿਵਾਰ ਅਰਾਮ ਕਰਦਾ ਅਤੇ ਸ਼ਾਮ ਨੂੰ ਫ਼ਿਰ ਛੇ ਵਜੇ ਸੜਕ ''ਤੇ ਹੁੰਦੇ ਅਤੇ ਰਾਤ ਗਿਆਰਾਂ ਵਜੇ ਤੱਕ ਸਫ਼ਰ ਕਰਦੇ। ਇਹ ਇੱਕ ਔਖੀ ਯਾਤਰਾ ਸੀ ਪਰ ਇਹ ਖਿਆਲ ਕਿ ਉਹ ਆਪਣੇ ਪਿੰਡ ਦੀ ਸੁਰੱਖਿਆ ਵਿੱਚ ਪਹੁੰਚ ਜਾਣਗੇ ਨੇ ਪਰਿਵਾਰ ਨੂੰ ਚਲਦੇ ਰੱਖਿਆ।

ਪਰ ਰਾਜਨ ਅਤੇ ਉਨ੍ਹਾਂ ਦਾ ਬੇਟਾ ਨੀਤਿਨ ਪਿੰਡ ਪਹੁੰਚ ਗਏ। ਅਗਲੇ ਕੁਝ ਦਿਨ ਸਦਮੇ ਵਿੱਚ ਗੁਜ਼ਰੇ।

ਉਹ ਯਾਦ ਕਰਦੇ ਹਨ, "ਮੈਂ ਹਮੇਸ਼ਾਂ ਸੋਚਦਾ ਰਹਿੰਦਾ ਕਿ ਇਹ ਸਭ ਇੱਕ ਬੁਰਾ ਸੁਪਨਾ ਸੀ ਅਤੇ ਮੇਰਾ ਬੇਟਾ ਮੈਨੂੰ ਹਮੇਸ਼ਾ ਸੱਚ ਵੱਲ ਵਾਪਸ ਲਿਆਉਂਦਾ।"

ਨੀਤਿਨ ਆਪਣੀ ਭੈਣ ਅਤੇ ਮਾਂ ਬਾਰੇ ਪੁੱਛਣਾ ਬੰਦ ਨਹੀਂ ਕਰਦਾ ਪਰ ਰਾਜਨ ਕੋਲ ਕੋਈ ਜੁਆਬ ਨਹੀਂ ਹੈ।

ਉਹ ਆਪਣੇ ਬੇਟੇ ਨੂੰ ਨਹੀਂ ਕਹਿ ਸਕਿਆ ਕਿ ਜਿਹੜੀ ਜ਼ਿੰਦਗੀ ਉਨ੍ਹਾਂ ਨੇ ਮੁੰਬਈ ਵਿੱਚ ਬਣਾਈ ਸੀ ਉਹ ਹੁਣ ਬਾਕੀ ਨਹੀਂ ਬਚੀ।

ਰਾਜਨ ਯਾਦਵ
BBC
ਮਹੀਨਾ ਇਸੇ ਤਰ੍ਹਾਂ ਬੀਤ ਗਿਆ ਅਤੇ ਰਾਜਨ ਦੇ ਮਾਪੇ ਉਨ੍ਹਾਂ ਦੀ ਮਾਨਸਿਕ ਸਿਹਤ ਦੀ ਫ਼ਿਕਰ ਕਰਨ ਲੱਗੇ

ਮਾਨਸਿਕ ਪਰੇਸ਼ਾਨੀ ਨਾਲ ਲੜਾਈ

ਰਾਜਨ ਨੇ ਆਪਣੇ ਦਿਨ ਖੇਤਾਂ ਵਿੱਚ ਗੁਜ਼ਾਰਨੇ ਸ਼ੁਰੂ ਕਰ ਦਿੱਤੇ, ਕਈ ਵਾਰ ਆਪਣੇ ਭਰਾਵਾਂ ਦੀ ਮਦਦ ਕਰਦੇ ਹਨ ਪਰ ਬਹੁਤਾ ਸਮਾਂ ਇੱਕ ਦਰਖ਼ਤ ਥੱਲੇ ਬੈਠੇ ਅਸਮਾਨ ਵੱਲ ਤੱਕਦੇ ਰਹਿੰਦੇ ਹਨ।

ਉਹ ਕਿਸੇ ਨਾਲ ਘੱਟ ਹੀ ਗੱਲ ਕਰਗੇ ਹਨ, ਨੀਤਿਨ ਨਾਲ ਵੀ ਨਹੀਂ, ਜਿਸ ਦੀ ਦੇਖਭਾਲ ਉਸਦੇ ਦਾਦਾ ਦਾਦੀ ਕਰਦੇ ਹਨ।

ਉਹ ਕਹਿੰਦੇ ਹਨ," ਮੈਂ ਆਪਣੇ ਸ਼ਹਿਰ ਤੋਂ ਆਉਣ ਦੇ ਫ਼ੈਸਲੇ ''ਤੇ ਪ੍ਰਸ਼ਨ ਕਰਦਾ ਰਹਿੰਦਾ ਹਾਂ। ਕੀ ਮੈਂ ਜਲਦੀ ਕੀਤੀ? ਕੀ ਲੌਕਡਾਊਨ ਦੌਰਾਨ ਪੈਸੇ ਕਮਾਉਣ ਲਈ ਮੈਂ ਕਾਫ਼ੀ ਕੋਸ਼ਿਸ਼ ਕੀਤੀ? ਮੇਰਾ ਦਿਮਾਗ ਸਵਾਲਾਂ ਨਾਲ ਭਰਿਆ ਹੋਇਆ ਹੈ ਪਰ ਮੇਰੇ ਕੋਲ ਜੁਆਬ ਨਹੀਂ ਹਨ।"

ਮਹੀਨਾ ਇਸੇ ਤਰ੍ਹਾਂ ਬੀਤ ਗਿਆ ਅਤੇ ਰਾਜਨ ਦੇ ਮਾਪੇ ਉਨ੍ਹਾਂ ਦੀ ਮਾਨਸਿਕ ਸਿਹਤ ਦੀ ਫ਼ਿਕਰ ਕਰਨ ਲੱਗੇ।

ਫ਼ਿਰ ਨੀਤਿਨ ਦੇ ਇੱਕ ਮਸੂਮ ਪ੍ਰਸ਼ਨ ਨੇ ਉਨ੍ਹਾਂ ਦੇ ਅਥੱਕ ਮਾਤਮ ਨੂੰ ਤੋੜ੍ਹਿਆ।

ਰਾਜਨ ਯਾਦਵ
BBC

ਬੱਚੇ ਦਾ ਭਵਿੱਖ

ਨੀਤਿਨ ਨੇ ਪੁੱਛਿਆ, "ਪਾਪਾ, ਮਾਮਾ ਚਾਹੁੰਦੇ ਸਨ ਕਿ ਮੈਂ ਡਾਕਟਰ ਬਣਾ। ਤੁਸੀਂ ਸੋਚਦੇ ਹੋ ਕਿ ਇਹ ਹਾਲੇ ਵੀ ਸੰਭਵ ਹੈ। ਕੀ ਤੁਸੀਂ ਮੈਨੂੰ ਪਿੰਡ ਹੀ ਛੱਡ ਕੇ ਜਾਣ ਵਾਲੇ ਹੋ?"

ਇਸ ਨੇ ਰਾਜਨ ਨੂੰ ਸੰਜੂ ਨਾਲ ਕੀਤਾ ਵਾਅਦਾ ਯਾਦ ਕਰਵਾਇਆ ਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਹਮੇਸ਼ਾਂ ਸਭ ਤੋਂ ਪਹਿਲਾਂ ਰਹੇਗੀ।

ਉਨ੍ਹਾਂ ਨੂੰ ਅਚਾਨਕ ਯਾਦ ਆਇਆ ਕਿ ਉਹ ਨੀਤਿਨ ਵੱਧ ਧਿਆਨ ਨਹੀਂ ਦੇ ਰਹੇ।

ਉਹ ਆਪਣ ਬੱਚੇ ਦੇ ਭਵਿੱਖ ਬਾਰੇ ਸੋਚਣ ਲੱਗੇ ਪਰ ਮੁੰਬਈ ਵਾਪਸ ਜਾਣਾ ਹਾਲੇ ਵੀ ਉਨ੍ਹਾਂ ਦੇ ਜ਼ਹਿਨ ਵਿੱਚ ਨਹੀਂ ਸੀ।

ਉਨ੍ਹਾਂ ਨੇ ਕਿਹਾ, "ਇਹ ਸੰਭਵ ਨਹੀਂ ਸੀ।"

ਉਹ ਸੰਜੂ ਬਗ਼ੈਰ ਉਸ ਸ਼ਹਿਰ ਵਾਪਸ ਨਹੀਂ ਸਨ ਜਾਣਾ ਚਾਹੁੰਦੇ। ਉਹ ਕਹਿੰਦੇ ਹਨ, "ਮੈਂ ਇਸ ਬਾਰੇ ਸੋਚ ਵੀ ਕਿਸ ਤਰ੍ਹਾਂ ਸਕਦਾ ਸਾਂ?

“ਮੇਰੀ ਕਾਮਯਾਬੀ ਵਿੱਚ ਉਹ ਬਰਾਬਰ ਦੀ ਹਿੱਸੇਦਾਰ ਸੀ। ਮੁੰਬਈ ਮੇਰਾ ਘਰ ਉਸੇ ਕਰਕੇ ਬਣਿਆ। ਮੁੰਬਈ ਵਿੱਚ ਉਸਦੇ ਬਿਨ੍ਹਾਂ ਕੋਈ ਜ਼ਿੰਦਗੀ ਨਹੀਂ ਹੈ।"

ਵਿਚਾਰਨ ਵਾਲੇ ਹੋਰ ਵੀ ਕਈ ਵਿਵਹਾਰਕ ਮਸਲੇ ਸਨ। ਪਰਿਵਾਰ ਦੀ ਆਮਦਨ ਦੇ ਮੁੱਖ ਸਾਧਨ ਆਟੋਰਿਕਸ਼ਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਅਤੇ ਉਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਉਸਨੂੰ ਠੀਕ ਕਰਵਾ ਸਕਣ।

ਪਰ ਉਹ ਸੰਜੂ ਨਾਲ ਕੀਤੇ ਵਾਅਦੇ ਨੂੰ ਪੂਰਿਆਂ ਕਰਨ ਲਈ ਦ੍ਰਿੜ ਸਨ। ਉਨ੍ਹਾਂ ਨੇ ਸਥਾਨਕ ਸਿਆਸਤਦਾਨਾਂ ਅਤੇ ਅਧਿਕਾਰੀਆਂ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਮਦਦ ਨਾ ਕੀਤੀ।

ਉਸ ਸਮੇਂ ਉਨ੍ਹਾਂ ਦੇ ਮਾਤਾ ਪਿਤਾ ਨੇ ਪੈਸੇ ਜੁਟਾਉਣ ਲਈ ਸੰਜੂ ਦੇ ਗਹਿਣੇ ਵੇਚਣ ਦੀ ਸਲਾਹ ਦਿੱਤੀ।

ਪਰ ਉਹ ਇਸ ਵਿਚਾਰ ਦੇ ਵਿਰੁੱਧ ਸਨ। ਗਹਿਣੇ ਉਨ੍ਹਾਂ ਨੂੰ ਸੰਜੂ ਅਤੇ ਉਨ੍ਹਾਂ ਦੇ ਇਕੱਠਿਆ ਬਿਤਾਏ ਖ਼ੁਸ਼ ਸਮੇਂ ਦੀ ਯਾਦ ਦਿਵਾਉਂਦੇ ਸਨ।

"ਇਹ ਮੇਰੇ ਕੋਲ ਬਚੇ ਖੁਸ਼ੀ ਦੇ ਆਖਰੀ ਟੁਕੜੇ ਨੂੰ ਵੇਚਣ ਵਰਗਾ ਸੀ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਨੂੰ ਸੰਜੂ ਦੀ ਯਾਦ ਦਾ ਆਖ਼ਰੀ ਟੁਕੜਾ ਵੇਚਣ ਨੂੰ ਕਿਹਾ ਗਿਆ ਹੋਵੇ।"

ਪਰ ਰਾਜਨ ਜਾਣਦੇ ਸਨ ਕਿ ਸੰਜੂ ਚਾਹੁੰਦੀ ਕਿ ਉਹ ਨੀਤਿਨ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਕੁਝ ਵੀ ਕਰਨ।

"ਇਹ ਇਸੇ ਤਰ੍ਹਾਂ ਦੀ ਸੀ, ਉਹ ਨਹੀਂ ਸੀ ਚਾਹੁੰਦੀ ਕਿ ਸਾਡੇ ਬੱਚੇ ਵੀ ਉਨ੍ਹਾਂ ਔਖਿਆਈਆਂ ਵਿੱਚੋਂ ਨਿਕਲਣ ਜੋ ਅਸੀਂ ਸਹਿਣ ਕੀਤੀਆਂ।"

ਅੰਤ ਨੂੰ ਉਨ੍ਹਾਂ ਹੌਸਲਾ ਕੀਤਾ ਅਤੇ ਆਟੋਰਿਕਸ਼ਾ ਦੀ ਮੁਰੰਮਤ ਕੀਤੀ ਗਈ। ਪਰ ਪੈਸੇ ਰਿਕਸ਼ਾ ਨੂੰ ਟਰੱਕ ਰਾਹੀਂ ਮੁੰਬਈ ਭੇਜਣ ਲਈ ਕਾਫ਼ੀ ਨਹੀਂ ਸਨ।

https://youtu.be/xWw19z7Edrs

ਮੁੰਬਈ ਵਾਪਸੀ

ਸਸਤਾ ਤਰੀਕਾ ਸੀ ਆਟੋਰਿਕਸ਼ਾ ਨੂੰ ਚਲਾਕੇ ਵਾਪਸ ਲੈ ਜਾਣਾ ਪਰ ਹਾਈਵੇਅ ਤੇ ਵਾਪਸ ਚਲਾਉਣ ਦੀ ਸੋਚ ਵੀ ਕੰਬਾ ਦਿੰਦੀ।

ਜਦੋਂ ਟਰੱਕ ਨੇ ਆਟੋਰਿਕਸ਼ਾ ਵਿੱਚ ਟੱਕਰ ਮਾਰੀ ਉਸਦੀ ਉੱਚੀ ਆਵਾਜ਼ ਅੱਜ ਵੀ ਉਨ੍ਹਾਂ ਦੇ ਦਿਮਾਗ ਵਿੱਚ ਤਾਜ਼ਾ ਸੀ।

"ਇਹ ਇੱਕ ਮਾਨਸਿਕ ਲੜਾਈ ਸੀ ਅਤੇ ਮੈਨੂੰ ਲੜਨੀ ਪੈਣੀ ਸੀ। ਮੈਂ ਆਟੋਰਿਕਸ਼ਾ ਵਿੱਚ ਬੈਠਦਾ ਅਤੇ ਹੌਸਲਾ ਹਾਸਿਲ ਕਰਨ ਲਈ ਇਸ ਨੂੰ ਚਲਾਉਣ ਦਾ ਨਾਟਕ ਕਰਦਾ।"

ਹਫ਼ਤਿਆਂ ਤੱਕ ਜਦੋਜਹਿਦ ਕਰਨ ਤੋਂ ਬਾਅਦ ਨਵੰਬਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਨੀਤਿਨ ਨੂੰ ਨਾਲ ਲੈ ਕੇ ਪਿੰਡ ਛੱਡਣ ਦਾ ਫ਼ੈਸਲਾ ਕੀਤਾ।

ਉਹ ਕਹਿੰਦੇ ਹਨ, "ਮੈਂ ਉਸ ਜਗ੍ਹਾ ਤੋਂ ਬਚਿਆ ਜਿਥੇ ਹਾਦਸਾ ਹੋਇਆ ਸੀ। ਪਰ ਮੈਂ ਸੰਜੂ ਅਤੇ ਨੰਦਨੀ ਦੀ ਗ਼ੈਰਮੌਜੂਦਗੀ ਨੂੰ ਨਜ਼ਰਅੰਦਾਜ਼ ਨਾ ਕਰ ਸਕਿਆ।"

ਉਨ੍ਹਾਂ ਨੂੰ ਸਫ਼ਰ ਦੌਰਾਨ ਅਹਿਸਾਸ ਹੋਇਆ ਕਿ ਨੀਤਿਨ ਆਪਣੀ ਉਮਰ ਤੋਂ ਕਿਤੇ ਵੱਧ ਸਮਝਦਾਰੀ ਭਰਿਆ ਰਵੱਈਆ ਦਿਖਾ ਰਿਹਾ ਸੀ।

ਰਾਜਨ ਕਹਿੰਦੇ ਹਨ, " ਉਹ ਮੈਨੂੰ ਪੁੱਛਦਾ ਰਿਹਾ ਕਿ ਮੈਂ ਕਿਵੇਂ ਹਾਂ ਅਤੇ ਮੈਨੂੰ ਕਹਿੰਦਾ ਰਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ। ਸੰਜੂ ਉਸਦੀ ਦੁਨੀਆ ਸੀ ਅਤੇ ਹੁਣ ਮੈਂ ਹੀ ਸਭ ਕੁਝ ਹਾਂ ਜੋ ਉਸ ਕੋਲ ਹੈ।"

"ਮੈਂ ਹੁਣ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹਾਂ ਕਿ ਉਸਨੂੰ ਉਹ ਸਭ ਕੁਝ ਮਿਲੇ ਜੋ ਉਸਦੀ ਮਾਂ ਚਾਹੁੰਦੀ ਸੀ ਕਿ ਉਸਨੂੰ ਮਿਲੇ।"

ਰਾਜਨ ਯਾਦਵ
BBC
ਜਦੋਂ ਰਾਜਨ ਸੰਜੂ ਬਗ਼ੈਰ ਭਵਿੱਖ ਬਾਰੇ ਸੋਚਣ ਦੀ ਜਦੋਜਹਿਦ ਕਰ ਰਹੇ ਸਨ ਤਾਂ ਦੁੱਖ ਵਾਪਸ ਆ ਜਾਂਦਾ

ਮੁੰਬਈ ''ਚ ਦਰਪੇਸ਼ ਚਣੌਤੀਆਂ

ਬਾਪ ਬੇਟਾ ਚਾਰ ਦਿਨਾਂ ਵਿੱਚ ਮੁੰਬਈ ਪਹੁੰਚ ਗਏ। ਉਨ੍ਹਾਂ ਦਾ ਪਹਿਲਾ ਕੰਮ ਰਹਿਣ ਲਈ ਜਗ੍ਹਾ ਦੀ ਤਲਾਸ਼ ਕਰਨਾ ਸੀ।

ਇੱਕ ਦੋਸਤ ਨੇ ਆਪਣੇ ਕਿਰਾਏ ਦੇ ਕਮਰੇ ਵਿੱਚ ਉਨ੍ਹਾਂ ਨੂੰ ਰਹਿਣ ਲਈ ਇੱਕ ਕੋਨਾ ਦੇ ਦਿੱਤਾ। ਮੁੰਬਈ ਬਹੁਤ ਹੀ ਭੀੜਭੜੱਕੇ ਵਾਲਾ ਅਤੇ ਮਹਿੰਗਾ ਸ਼ਹਿਰ ਹੈ ਇਸ ਕਰਕੇ ਇੱਕ ਛੋਟਾ ਕਮਰਾ ਕਿਰਾਏ ''ਤੇ ਲੈਣਾ ਵੀ ਚੁਣੌਤੀ ਭਰਿਆ ਹੈ।

ਪਹਿਲੇ ਕੁਝ ਦਿਨ ਔਖੇ ਸਨ। ਜਦੋਂ ਰਾਜਨ ਸੰਜੂ ਬਗ਼ੈਰ ਭਵਿੱਖ ਬਾਰੇ ਸੋਚਣ ਦੀ ਜਦੋਜਹਿਦ ਕਰ ਰਹੇ ਸਨ ਤਾਂ ਦੁੱਖ ਵਾਪਸ ਆ ਜਾਂਦਾ।

ਉਨ੍ਹਾਂ ਨੇ ਇੱਕ ਕਮਰਾ ਕਿਰਾਏ ''ਤੇ ਲਿਆ ਪਰ ਇਹ ਘਰ ਨਹੀਂ ਸੀ।

ਉਹ ਬਹੁਤਾ ਸਮਾਂ ਕਮਰੇ ਵਿੱਚ ਹੀ ਬਿਤਾਉਂਦੇ, ਕੁਝ ਦੁੱਖ ਕਰਕੇ ਵੀ ਅਤੇ ਇਸ ਕਰਕੇ ਵੀ ਕਿਉਂਕਿ ਕੋਰੋਨਾਵਾਇਰਸ ਨੇ ਹਾਲੇ ਵੀ ਸ਼ਹਿਰ ਵਿੱਚ ਫ਼ੈਲਿਆ ਹੋਇਆ ਸੀ ਅਤੇ ਉਹ ਕੋਈ ਮੌਕਾ ਨਹੀਂ ਸਨ ਲੈਣਾ ਚਾਹੁੰਦੇ।

ਪਰ ਜੋ ਪੈਸੇ ਉਨ੍ਹਾਂ ਨੇ ਬਚਾਏ ਸਨ ਜਲਦ ਹੀ ਖ਼ਤਮ ਹੋਣ ਲੱਗੇ ਅਤੇ ਉਨ੍ਹਾਂ ਨੂੰ ਵਾਪਸ ਸੜਕ ''ਤੇ ਆਟੋ ਰਿਕਸ਼ਾ ਨਾਲ ਆਉਣਾ ਪਿਆ। ਇਹ ਇੱਕ ਵਿਕਪਲ ਹੈ ਜੋ ਹਜ਼ਾਰਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਭਾਰਤ ਵਿੱਚ ਚੁਣਨਾ ਪੈਂਦਾ ਹੈ।

ਇਹ ਭੁੱਖ ਅਤੇ ਲਾਗ਼ ਲੱਗਣ ਦੇ ਡਰ ਦਰਮਿਆਨ ਚੱਲ ਰਹੀ ਲਗਾਤਾਰ ਜੰਗ ਹੈ। ਪਰ ਭੁੱਖ ਦਾ ਡਰ ਹਮੇਸ਼ਾ ਜਿੱਤਦਾ ਹੈ।

ਘਰ ਵਿੱਚ ਰਹਿਣਾ ਇੱਕ ਐਸ਼ ਹੈ ਜੋ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਦੇ ਵਿੱਤ ''ਚ ਨਹੀਂ।

ਜਦੋਂ ਉਹ ਸੜਕ ''ਤੇ ਵਾਪਸ ਗਏ ਤਾਂ ਪਹਿਲੇ ਕੁਝ ਦਿਨ ਔਖੇ ਸਨ ਕਿਉਂਕਿ ਬਹੁਤ ਲੋਕ ਜਨਤਕ ਵਾਹਨਾਂ ਵਿੱਚ ਸਫ਼ਰ ਕਰਨ ਲਈ ਰਾਜੀ ਨਹੀਂ ਸਨ ਅਤੇ ਉਨ੍ਹਾਂ ਦੀ ਆਮਦਨ ਘੱਟ ਸੀ।

ਉਹ ਮੁਸ਼ਕਿਲ ਨਾਲ ਹੀ ਨੀਤਿਨ ਦੀਆਂ ਆਨਲਾਈਨ ਕਲਾਸਾਂ ਦਾ ਖ਼ਰਚਾ ਚੁੱਕ ਪਾ ਰਹੇ ਸਨ।

ਇਸ ਨੇ ਮਦਦ ਨਾ ਕੀਤੀ ਉਨ੍ਹਾਂ ਨੇ ਘਰ ਵੀ ਚਲਾਉਣਾ ਸੀ ਅਤੇ ਨੀਤਿਨ ਦਾ ਧਿਆਨ ਵੀ ਰੱਖਣਾ ਸੀ।

ਰਾਜਨ ਯਾਦਵ
BBC
ਉਹ ਘਰੋਂ ਜਾਂਦੇ ਹਨ ਅਤੇ ਦੁਪਿਹਰ ਸਮੇਂ ਘਰ ਵਾਪਸ ਆਉਂਦੇ ਹਨ ਦੁਪਿਹਰ ਦੀ ਰੋਟੀ ਬਣਾਉਣ ਲਈ

ਜ਼ਿੰਮੇਵਾਰੀ

"ਸੰਜੂ ਹਰ ਚੀਜ਼ ਦਾ ਧਿਆਨ ਰੱਖਦੀ ਸੀ। ਮੈਂ ਬਸ ਆਟੋਰਿਕਸ਼ਾ ਚਲਾਉਣਾ ਸੀ ਅਤੇ ਪੈਸੇ ਕਮਾਉਣੇ ਸਨ।"

ਪਰ ਹੁਣ ਰਾਜਨ ਸਵੇਰੇ 6 ਵਜੇ ਜਾਗ ਜਾਂਦੇ ਹਨ ਆਪਣੇ ਅਤੇ ਨੀਤਿਨ ਲਈ ਖਾਣਾ ਪਕਾਉਂਦੇ ਹਨ ਅਤੇ ਫ਼ਿਰ ਆਪਣੇ ਬੇਟੇ ਦੀ 9 ਵਜੇ ਆਨਲਾਈਨ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਤੋਂ ਮਿਲਿਆ ਕੰਮ ਕਰਨ ਵਿੱਚ ਮਦਦ ਕਰਦੇ ਹਨ।

ਉਹ ਘਰੋਂ ਜਾਂਦੇ ਹਨ ਅਤੇ ਦੁਪਿਹਰ ਸਮੇਂ ਘਰ ਵਾਪਸ ਆਉਂਦੇ ਹਨ ਦੁਪਿਹਰ ਦੀ ਰੋਟੀ ਬਣਾਉਣ ਲਈ। ਅਤੇ ਉਹ ਫ਼ਿਰ ਵਾਪਸ ਆਟੋ ਲੈ ਕੇ ਚਲੇ ਜਾਂਦੇ ਹਨ ਅਤੇ ਅੱਧੀ ਰਾਤ ਤੱਕ ਵਾਪਸ ਆਉਂਦੇ ਹਨ।

ਜਦੋਂ ਉਹ ਘਰ ਨਹੀਂ ਹੁੰਦੇ ਗੁਆਂਢੀ ਨੀਤਿਨ ਦਾ ਧਿਆਨ ਰੱਖਦੇ ਹਨ।

"ਮੈਂ ਆਪਣਾ ਬਹੁਤਾ ਸਮਾਂ ਸੜਕ ''ਤੇ ਯਾਤਰੀਆਂ ਦੀ ਉਡੀਕ ਕਰਦਾ ਬਿਤਾਉਂਦਾ ਹਾਂ। ਕਈ ਦਿਨ ਚੰਗੇ ਹੁੰਦੇ ਹਨ ਪਰ ਕਈ ਦਿਨ ਅਜਿਹੇ ਵੀ ਹੁੰਦੇ ਹਨ ਮੈਨੂੰ ਸਿਰਫ਼ ਤਿੰਨ ਜਾਂ ਚਾਰ ਸਵਾਰੀਆਂ ਮਿਲਦੀਆਂ ਹਨ।"

ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੰਮ ਧੰਦੇ ਲਈ ਦੁਨੀਆਂ ਫ਼ਿਰ ਤੋਂ ਆਮ ਵਰਗੀ ਹੋਵੇ।

ਕੋਵਿਡ-19 ਦੀ ਰੋਕਥਾਮ ਲਈ ਆਉਣ ਵਾਲੀ ਵੈਕਸੀਨ ਨੇ ਉਨ੍ਹਾਂ ਨੂੰ ਆਸ ਦਿੱਤੀ ਹੈ ਪਰ ਉਨ੍ਹਾਂ ਦੇ ਪ੍ਰਸ਼ਨ ਵੀ ਹਨ।

ਉਹ ਕਹਿੰਦੇ ਹਨ, "ਕੀ ਗਰੀਬਾਂ ਨੂੰ ਵੈਕਸੀਨ ਮਿਲੇਗੀ? ਮੈਂ ਹਰ ਰੋਜ਼ ਆਪਣੀ ਜ਼ਿੰਦਗੀ ਜੋਖ਼ਮ ਵਿੱਚ ਪਾਉਂਦਾ ਹਾਂ। ਮੈਨੂੰ ਚਿੰਤਾ ਹੈ ਕਿ ਕੀ ਹੋਵੇਗਾ ਜੇ ਮੇਰੇ ਬੇਟੇ ਨੂੰ ਕੋਰੋਨਾ ਹੋ ਗਿਆ। ਮੈਨੂੰ ਪੱਕਾ ਨਹੀਂ ਪਤਾ ਕਿ ਕੋਈ ਮੇਰੇ ਵਰਗੇ ਗਰੀਬਾਂ ਬਾਰੇ ਵੀ ਸੋਚ ਰਿਹਾ ਹੈ। ਉਨ੍ਹਾਂ ਨੇ ਲੌਕਡਾਊਨ ਦਾ ਐਲਾਨ ਕਰਨ ਤੋਂ ਪਹਿਲਾਂ ਸਾਡੇ ਬਾਰੇ ਨਹੀਂ ਸੋਚਿਆ।"

"ਜੇ ਉਨ੍ਹਾਂ ਨੇ ਸੋਚਿਆ ਹੁੰਦਾ, ਮੇਰੀ ਸੰਜੂ ਅਤੇ ਨੰਦਿਨੀ ਹਾਲੇ ਜਿਉਂਦੀਆਂ ਹੁੰਦੀਆਂ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=c-QD7jhZklk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c6635e82-53dc-4c43-adb7-aacfcbeb5c98'',''assetType'': ''STY'',''pageCounter'': ''punjabi.india.story.55476251.page'',''title'': ''ਕੋਰੋਨਾਵਾਇਰਸ ਲੌਕਡਾਊਨ ’ਚ ਪਤਨੀ ਅਤੇ ਧੀ ਗੁਆਉਣ ਵਾਲਾ ਆਟੋ ਡਰਾਈਵਰ ਕਿਸ ਡਰ ’ਚ ਪੁੱਤਰ ਦੀ ਪਰਵਰਿਸ਼ ਕਰ ਰਿਹਾ'',''author'': ''ਵਿਕਾਸ ਪਾਂਡੇ'',''published'': ''2021-01-10T11:58:24Z'',''updated'': ''2021-01-10T11:58:24Z''});s_bbcws(''track'',''pageView'');

Related News