ਹਰਭਜਨ ਸਿੰਘ ਨੇ ਕਿਉਂ ਕਿਹਾ, ‘ਆਸਟਰੇਲੀਆ ’ਚ ਮੈਂ ਵੀ ਆਪਣੇ ਧਰਮ ਤੇ ਰੰਗ ਬਾਰੇ ਟਿੱਪਣੀ ਸੁਣੀ ਹੈ’

Sunday, Jan 10, 2021 - 03:33 PM (IST)

ਹਰਭਜਨ ਸਿੰਘ ਨੇ ਕਿਉਂ ਕਿਹਾ, ‘ਆਸਟਰੇਲੀਆ ’ਚ ਮੈਂ ਵੀ ਆਪਣੇ ਧਰਮ ਤੇ ਰੰਗ ਬਾਰੇ ਟਿੱਪਣੀ ਸੁਣੀ ਹੈ’

ਸਿਡਨੀ ਦੇ ਕ੍ਰਿਕਟ ਮੈਦਾਨ ਵਿੱਚ ਮਾਹੌਲ ਉਸ ਸਮੇਂ ਤਲਖ਼ ਹੋ ਗਿਆ ਜਦੋਂ ਭਾਰਤ-ਆਸਟਰੇਲੀਆ ਦਰਮਿਆਨ ਤੀਜੇ ਟੈਸਟ ਦੇ ਚੌਥੇ ਦਿਨ ਕੁਝ ਭਾਰਤੀ ਖਿਡਾਰੀਆਂ ਨੇ ਅੰਪਾਇਰ ਕੋਲ ਦਰਸ਼ਕਾਂ ਵਿੱਚੋਂ ਇੱਕ ਸਮੂਹ ਉੱਪਰ ਕਥਿਤ ਨਸਲੀ ਟਿੱਪਣੀਆਂ ਕਰਨ ਦੀ ਸ਼ਿਕਾਇਤ ਕੀਤੀ।

ਖਿਡਾਰੀਆਂ ਵੱਲੋਂ ਅੰਪਾਇਰ ਕੋਲ ਜਾਣ ਕਾਰਨ ਖੇਡ ਲਗਭਗ ਅੱਠ ਮਿੰਟ ਲਈ ਰੋਕਿਆ ਗਿਆ ਅਤੇ ਦਰਸ਼ਕਾਂ ਵਿੱਚੋਂ ਛੇ ਜਣਿਆਂ ਦੇ ਇੱਕ ਦਰਸ਼ਕ ਸਮੂਹ ਨੂੰ ਸਟੇਡੀਅਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਭਾਰਤੀ ਕਪਤਾਨ ਅਜਿੰਕਿਆ ਰਹਾਨੇ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਅੰਪਾਇਰ ਕੋਲ ਪਹੁੰਚ ਕੇ ਆਪਣੇ ਖ਼ਿਲਾਫ਼ ਕਥਿਤ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਕਰਵਾਈ ਗਈ ਸੀ।

ਇਹ ਵੀ ਪੜ੍ਹੋ:

ਪਹਿਲਾਂ ਵੀ ਇਸੇ ਮੈਚ ਵਿੱਚ ਅੰਪਾਇਰ ਡੇਵਿਡ ਬੂਮ ਕੋਲ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਅਤੇ ਸਿਰਾਜ ਵੱਲੋਂ ਅਜਿਹੀ ਹੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਐਤਵਾਰ ਨੂੰ ਜਦੋਂ ਆਸਟਰੇਲੀਆਈ ਹਰਫ਼ਨਮੌਲਾ ਬੱਲੇਬਾਜ਼-ਕੈਮਰੌਨ ਗਰੀਨ ਵੱਲੋਂ ਦੋ ਛਿੱਕੇ ਲਗਾਏ ਗਏ ਤਾਂ ਸਿਰਾਜ ਨੇ ਦਰਸ਼ਕਾਂ ਦੇ ਸਮੂਹ ਵੱਲੋਂ ਨਸਲੀ ਟਿੱਪਣੀਆਂ ਕੀਤੇ ਜਾਣ ਬਾਰੇ ਆਪਣੀ ਨਾਖ਼ੁਸ਼ੀ ਰਹਾਨੇ ਨੂੰ ਦੱਸੀ। ਰਹਾਨੇ ਨੇ ਤੁਰੰਤ ਹੀ ਇਹ ਮੁੱਦਾ ਮੈਦਾਨ ਵਿੱਚ ਮੌਜੂਦ ਅੰਪਾਇਰਾਂ- ਪੌਲ ਰੈਫੀਲ ਅਤੇ ਪੌਲ ਵਿਲਸਨ ਕੋਲ ਚੁੱਕਿਆ।

ਸਿਰਾਜ ਨੇ ਹੱਥ ਦੇ ਇਸ਼ਾਰੇ ਨਾਲ ਦਰਸ਼ਕਾਂ ਦੇ ਸੰਬੰਧਿਤ ਸਮੂਹ ਵੱਲ ਇਸ਼ਾਰਾ ਕੀਤਾ ਜਿੱਥੋਂ ਉਨ੍ਹਾਂ ਨੂੰ ਨਸਲੀ ਅਵਾਜ਼ਾਂ ਸੁਣਾਈ ਦਿੱਤੀਆਂ ਸਨ।

ਇਸ ਤੋਂ ਬਾਅਦ ਸੁਰੱਖਿਆ ਅਮਲਾ ਦਰਸ਼ਕਾਂ ਵਿੱਚ ਪਹੁੰਚਿਆ ਤੇ ਸ਼ਰਾਰਤੀਆਂ ਨੂੰ ਲੱਭ ਕੇ ਬਾਹਰ ਲੈ ਗਿਆ।

https://twitter.com/CricStar16/status/1348123291626725376

ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ ਘਟਨਾ ਬਾਰੇ ਇੱਕ ਟਵੀਟ ਕਰ ਕੇ ਟਿੱਪਣੀ ਕੀਤੀ।

ਉਨ੍ਹਾਂ ਨੇ ਲਿਖਿਆ,"ਮੈਂ ਖ਼ੁਦ ਆਸਟਰੇਲੀ ਵਿੱਚ ਖੇਡਣ ਦੌਰਾਨ ਮੈਦਾਨ ਵਿੱਚ ਆਪਣੇ ਧਰਮ ਬਾਰੇ, ਰੰਗ ਬਾਰੇ ਅਤੇ ਹੋਰ ਬਹੁਤ ਕੁਝ ਬਾਰੇ ਸੁਣਿਆ ਹੈ...ਇਹ ਪਹਿਲੀ ਵਾਰ ਨਹੀਂ ਹੈ ਕਿ ਇਕੱਠ ਅਜਿਹੀ ਬੇਹੁਦਰੀ ਕਰ ਰਿਹਾ ਹੋਵੇ। ਤੁਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਹੋ?"

https://twitter.com/harbhajan_singh/status/1348136501901619200

ਭਾਰਤ ਦੇ ਸਾਬਕਾ ਕ੍ਰਿਕਟਰ ਵੀਵੀਐੱਸ ਲਕਸ਼ਮਨ ਨੇ ਲਿਖਿਆ,"ਸਿਡਨੀ ਕ੍ਰਿਕਟ ਗਰਾਉਂਡ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਦੇਖਣਾ ਬਦਕਿਸਮਤੀ ਹੈ। ਅਜਿਹੇ ਕਬਾੜ ਲਈ ਕੋਈ ਥਾਂ ਨਹੀਂ ਹੈ। ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਨੂੰ ਗਾਲਾਂ ਕੱਢਣ ਦੀ ਲੋੜ ਮੇਰੇ ਕਦੇ ਸਮਝ ਨਹੀਂ ਆਈ... ਜੇ ਤੁਸੀਂ ਖੇਡ ਦੇਖਣ ਨਹੀਂ ਆਏ ਅਤੇ ਸਨਮਾਨ ਕਾਇਮ ਨਹੀਂ ਰੱਖ ਸਕਦੇ ਤਾਂ ਕਿਰਪਾ ਕਰ ਕੇ ਨਾ ਆਓ ਅਤੇ ਮਾਹੌਲ ਖ਼ਰਾਬ ਨਾ ਕਰੋ।"

https://twitter.com/VVSLaxman281/status/1348118776009555968

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕ੍ਰਿਕੇਟ ਆਸਟ੍ਰੇਲੀਆ ਨੇ ਸ਼ਨਿੱਚਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਇੱਕ ਸਮੂਹ ਵੱਲੋਂ ਕੀਤੀ ਗਈ ਕਥਿਤ ਨਸਲੀ ਟਿੱਪਣੀਆਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਬਾਰੇ ਆਪਣੀ ਜ਼ੀਰੋ-ਟੌਲਰੈਂਸ ਨੀਤੀ ਹੋਣ ਦਾ ਦਾਅਵਾ ਕੀਤਾ ਹੈ।

https://twitter.com/ANI/status/1348128564382601217

ਆਸਟ੍ਰੇਰਲੀਆ ਦੇ ਕ੍ਰਿਕਟਰ ਮਾਈਕ ਹੁਸੇ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਫੌਕਸ ਕ੍ਰਿਕਟ ਨੂੰ ਕਿਹਾ, "ਇਹ ਸਖ਼ਤ ਵਤੀਰਾ ਹੈ ਅਤੇ ਮੈਨੂੰ ਅਜੇ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਇਹ ਹੋਇਆ ਹੈ। ਉਨ੍ਹਾਂ ''ਤੇ ਜ਼ਿੰਦਗੀ ਭਰ ਲਈ ਕ੍ਰਿਕਟ ਦੇਖਣ ਆਉਣ ''ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਭਾਰਤੀ ਸਾਡੇ ਮਨੋਰੰਜਨ ਲਈ ਇੱਥੇ ਆਏ ਹਨ, ਕਈ ਸ਼ਾਨਦਾਰ ਕ੍ਰਿਕਟ ਖੇਡਦੇ ਹਨ, ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅਸੀਂ ਲਾਈਵ ਖੇਡ ਦੇਖ ਸਕਦੇ ਹਾਂ। ਖਿਡਾਰੀ ਨਾਲ ਇਸ ਤਰ੍ਹਾਂ ਵਤੀਰਾ ਸਵੀਕਾਰਨਯੋਗ ਨਹੀਂ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=lfNGEEEtKJw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3c73f088-f8ab-41ed-a76f-888035414f18'',''assetType'': ''STY'',''pageCounter'': ''punjabi.international.story.55608041.page'',''title'': ''ਹਰਭਜਨ ਸਿੰਘ ਨੇ ਕਿਉਂ ਕਿਹਾ, ‘ਆਸਟਰੇਲੀਆ ’ਚ ਮੈਂ ਵੀ ਆਪਣੇ ਧਰਮ ਤੇ ਰੰਗ ਬਾਰੇ ਟਿੱਪਣੀ ਸੁਣੀ ਹੈ’'',''published'': ''2021-01-10T10:02:51Z'',''updated'': ''2021-01-10T10:02:51Z''});s_bbcws(''track'',''pageView'');

Related News