ਬਾਲਾਕੋਟ ਸਟਾਇਕ ''''ਚ 300 ਜਣਿਆਂ ਦਾ ਮਰਨਾ ਪਾਕਿਸਤਾਨੀ ਕੂਟਨੀਤਕ ਨੇ ਮੰਨ ਲਿਆ - ਭਾਰਤੀ ਮੀਡੀਆ ਦੇ ਦਾਅਵੇ ਦਾ ਅੱਗੋਂ ਕੀ ਮਿਲਿਆ ਜਵਾਬ
Sunday, Jan 10, 2021 - 08:48 AM (IST)
ਪਾਕਿਸਤਾਨ ਨੇ ਸਾਬਕਾ ਕੂਟਨੀਤਿਕ ਜ਼ਫ਼ਰ ਹਿਲਾਲੀ ਨੇ ਇੱਕ ਟੈਲੀਵੀਜ਼ਨ ਬਹਿਸ ਦੌਰਾਨ ਮੰਨਿਆ ਹੈ ਕਿ ਭਾਰਤੀ ਹਵਾਈ ਫ਼ੌਜ ਵੱਲੋਂ 2019 ਵਿੱਚ ਕੀਤੇ ਗਏ ਬਾਲਾਕੋਟ ਹਮਲੇ ਵਿੱਚ ਤਿੰਨ ਸੌ ਜਾਨਾਂ ਗਈਆਂ ਸਨ।
ਹਿਲਾਲੀ ਨੇ ਇਸ ਨੂੰ ਜੰਗੀ ਕਾਰਵਾਈ ਦੱਸਿਆ ਅਤੇ ਪਾਕਿਸਤਾਨੀ ਸਰਕਾਰ ਦੀ ਫ਼ੈਸਲਾਕੁੰਨ ਕਾਰਵਾਈ ਨਾ ਕਰਨ ਲਈ ਆਲੋਚਨਾ ਕੀਤੀ ਹੈ।
ਹਿਲਾਲੀ ਨੇ ਪਾਕਿਸਤਾਨ ਦੇ ਇਸ ਦਾਅਵੇ ਦੀ ਵੀ ਫੂਕ ਕੱਢੀ ਕਿ ਪਾਕਿਸਤਾਨੀ ਹਵਾਈ ਫ਼ੌਜ ਵੱਲੋਂ ਸੁੱਟੇ ਗਏ ਬੰਬਾਂ ਦਾ ਨਿਸ਼ਾਨਾ ਗੈਰ-ਫੌਜੀ ਟਿਕਾਣੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਨਿਸ਼ਾਨੇ ਉਨ੍ਹਾਂ ਦੇ ਫ਼ੌਜੀ ਟਿਕਾਣੇ ਹੀ ਸਨ ਪਰ ਬੰਬ ਫੁੱਟਬਾਲ ਮੈਦਾਨਾਂ ਵਿੱਚ ਸੁੱਟੇ ਗਏ। ਇਸੇ ਕਾਰਨ ਭਾਰਤ ਕਹਿ ਰਿਹਾ ਹੈ ਕਿ ਅਸੀਂ ਫ਼ਿਰ ਕਰਾਂਗੇ।
https://twitter.com/ZafarHilaly/status/1347937954459746309
ਉਪਰੋਕਤ ਟਵੀਟ ਤੋਂ ਬਾਅਦ ਸ਼ਨਿੱਚਰਵਾਰ ਸ਼ਾਮ ਤੱਕ ਹਿਲਾਲੀ ਨੇ ਇੱਕ ਹੋਰ ਟਵੀਟ ਕੀਤਾ ਅਤੇ ਭਾਰਤੀ ਮੀਡੀਆ ਵਿੱਚ ਆਪਣੇ ਬਿਆਨ ਦੀ ਚਰਚਾ ਉੱਪਰ ਟਿੱਪਣੀ ਕੀਤੀ।
ਉਨ੍ਹਾਂ ਨੇ ਲਿਖਿਆ, ''ਜਿਸ ਹੱਦ ਤੱਕ ਭਾਰਤੀ ਸਰਕਾਰ ਨੇ ਮੇਰੀ ਹਮ ਟੀਵੀ ਵਾਲੀ ਅਪੀਅਰੈਂਸ ਨੂੰ ਕੱਟਿਆ-ਵੱਢਿਆ ਅਤੇ ਐਡਿਟ ਕੀਤਾ ਹੈ। ਉਹ ਉਨ੍ਹਾਂ ਦੀ ਮੋਦੀ ਦੇ ਬਾਲਾਕੋਟ ਬਾਰੇ ਦਾਅਵਿਆਂ ਅਤੇ ਝੂਠਾਂ ਨੂੰ ਸਾਬਤ ਕਰਨ ਦੀ ਮਜ਼ਬੂਰੀ ਦਰਸਾਉਂਦਾ ਹੈ ਜੋ ਕਿ ਉਹ ਨਹੀਂ ਕਰ ਸਕੇ।''
https://twitter.com/ZafarHilaly/status/1348080293907980290
ਇਹ ਵੀ ਪੜ੍ਹੋ:
- ਇੰਡੋਨੇਸ਼ੀਆਂ ਜਹਾਜ਼ ਹਾਦਸਾ : ਸਮੁੰਦਰ ਵਿਚ ਡਿੱਗਣ ਤੋਂ ਪਹਿਲੇ ਜਹਾਜ਼ ਦੇ ਆਖ਼ਰੀ 4 ਮਿੰਟ
- ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਰੇੜਕੇ ਦੇ ਇਹ ਹੋ ਸਕਦੇ ਨੇ ਤਿੰਨ ਹੱਲ
- ਅਸੀਂ ਜਿੱਤ ਕੇ ਜਾਵਾਂਗੇ, ਤੁਹਾਡੇ ਨਾਲ ਵਾਅਦਾ ਕਰਦੇ ਹਾਂ: ਜੋਗਿੰਦਰ ਸਿੰਘ ਉਗਰਾਹਾਂ
ਸੱਤ ਸੂਬਿਆਂ ਵਿੱਚ ਬਰਡ ਫ਼ਲੂ, ਪੰਜਾਬ ਦਾ ਇਹ ਫ਼ੈਸਲਾ
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਬਰਡ ਫਲੂ ਤੋਂ ਪ੍ਰਭਾਵਿਤ ਸੱਤਵਾਂ ਸੂਬਾ ਬਣ ਗਿਆ ਹੈ। ਹੁਣ ਇਹ ਬੀਮਾਰੀ ਭਾਰਤ ਦੇ ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ,ਕੇਰਲਾ,ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਿਮਾਚਲ ਵਿੱਚ ਪੁਸ਼ਟ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸ਼ਨਿੱਚਰਵਾਰ ਨੂੰ ਹਰਿਆਣੇ ਦੇ ਪੰਚਕੂਲਾ ਵਿੱਚ ਪੰਛੀਆਂ ਨੂੰ ਮਾਰੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਖ਼ਬਰ ਵੈਬਸਾਈਟ ਐੱਨਡੀਟੀਵੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਸੂਬੇ ਵਿੱਚ ਜ਼ਿੰਦਾ ਪੋਲਟਰੀ ਪੰਛੀਆਂ, ਅਨਪ੍ਰੋਸੈਸਡ ਪੋਲਟਰੀ ਮੀਟ ਉੱਪਰ ਦਰਾਮਦ ''ਤੇ 15 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਗਈ ਹੈ।
ਕਪਾਹ ਦੀ ਖ਼ਰੀਦ:ਨਿੱਜੀ ਖ਼ਰੀਦਾਰ ਦੇ ਰਹੇ ਐੱਮਐੱਸਪੀ ਨਾਲੋਂ ਜ਼ਿਆਦਾ ਮੁੱਲ
https://www.youtube.com/watch?v=lk1DFPhK528
ਪੰਜਾਬ ਦੇ ਕਪਾਹ ਦੇ ਕਾਸ਼ਤਕਾਰ ਨਿੱਜੀ ਖ਼ਰੀਦਾਰਾਂ ਵੱਲੋਂ ਐੱਮਐਸਪੀ ਨਾਲੋਂ ਕਿਤੇ ਜ਼ਿਆਦਾ ਮੁੱਲ ਉੱਪਰ ਖ਼ਰੀਦ ਕੀਤੇ ਜਾਣ ਤੋਂ ਖ਼ੁਸ਼ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਕਪਾਹ ਦੀ ਖ਼ਰੀਦ 5,665 ਰੁਪਏ ਉੱਪਰ ਕਰ ਰਹੀ ਹੈ। ਵਧੀਆ ਗੁਣਵੱਤਾ ਵਾਲੀ ਕਪਾਹ ਲਈ ਐੱਮਐੱਸਪੀ 57,25 ਰੁਪਏ ਹੈ। ਉੱਥੇ ਹੀ ਨਿੱਜੀ ਖ਼ਰੀਦਾਰ 5,900 ਫ਼ੀ ਕੁਇੰਟਲ ਉੱਪਰ ਖ਼ਰੀਦ ਕਰ ਰਹੇ ਹਨ।
ਹਾਲਾਂਕਿ ਸ਼ੁਰੂ ਵਿੱਚ ਕਾਰਪੋਰੇਸ਼ਨ ਵੱਲੋਂ ਹੀ ਰਿਕਾਰਡ ਖ਼ਰੀਦ ਕੀਤੀ ਗਈ ਪਰ ਇਸ ਸਮੇ ਨਿੱਜੀ ਖ਼ਰੀਦਾਰਾਂ ਦਾ ਦਬਦਬਾ ਹੈ। ਉਹ ਹੁਣ ਤੱਕ ਸਾਢੇ ਪੰਜ ਲੱਖ ਕੁਇੰਟਲ ਕਪਾਹ ਖ਼ਰੀਦ ਚੁੱਕੇ ਹਨ।
ਇਹ ਵੀ ਪੜ੍ਹੋ:
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
- MSP ਤੋਂ ਘੱਟ ਰੇਟ ਉੱਤੇ ਝੋਨਾ ਵਿਕਣ ਤੋਂ ''ਪ੍ਰੇਸ਼ਾਨ'' ਬਿਹਾਰੀ ਕਿਸਾਨ, ਅੰਦੋਲਨ ਵਿਚ ਸ਼ਾਮਲ ਕਿਉਂ ਨਹੀਂ
- ਕਿਸਾਨ ਅੰਦੋਲਨ: ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਕੀ ਹੋਇਆ
ਇਹ ਵੀਡੀਓ ਵੀ ਦੇਖੋ:
https://www.youtube.com/watch?v=CR2m1LVxz1I
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fcccf15f-48ee-49a8-9a02-8ee870269e78'',''assetType'': ''STY'',''pageCounter'': ''punjabi.international.story.55607331.page'',''title'': ''ਬਾਲਾਕੋਟ ਸਟਾਇਕ \''ਚ 300 ਜਣਿਆਂ ਦਾ ਮਰਨਾ ਪਾਕਿਸਤਾਨੀ ਕੂਟਨੀਤਕ ਨੇ ਮੰਨ ਲਿਆ - ਭਾਰਤੀ ਮੀਡੀਆ ਦੇ ਦਾਅਵੇ ਦਾ ਅੱਗੋਂ ਕੀ ਮਿਲਿਆ ਜਵਾਬ'',''published'': ''2021-01-10T03:15:31Z'',''updated'': ''2021-01-10T03:15:31Z''});s_bbcws(''track'',''pageView'');