ਬ੍ਰਿਟੇਨ ਦੇ 100 MPs ਨੇ ਬੌਰਿਸ ਜੌਨਸਨ ਨੂੰ ਕਿਸਾਨ ਅੰਦਲੋਨ ਬਾਰੇ ਲਿਖੀ ਚਿੱਠੀ ਵਿੱਚ ਕੀ ਲਿਖਿਆ
Saturday, Jan 09, 2021 - 11:03 AM (IST)
ਬ੍ਰਿਟੇਨ ਦੇ ਸੌ ਮੈਂਬਰ ਪਾਰਲੀਮੈਂਟ ਨੇ ਆਪਣੇ ਪ੍ਰਧਾਨ ਮੰਤਰੀ ਬੋਰਸ ਜੌਨਸਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਅਗਲੀ ਮੁਲਾਕਾਤ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਪੁਰ ਅਮਨ ਹੱਲ ਕੱਢਣ ਲਈ ਕਹਿਣ।
ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਇਹ ਸੌ ਸਾਂਸਦਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਸਾਂਝੀ ਕੀਤੀ ਅਤੇ ਸਥਿਤੀ ਬਾਰੇ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ।
https://twitter.com/tandhesi/status/1347593767163994114?s=24
ਉਨ੍ਹਾਂ ਨੇ ਕਿਹਾ,“ਬਹੁਤ ਸਾਰੇ ਲੋਕ, ਨਾ ਸਿਰਫ਼ ਭਾਰਤ ਤੇ ਬ੍ਰਿਟੇਨ ਸਗੋਂ ਪੂਰੀ ਦੁਨੀਆਂ ਵਿੱਚ ਭਾਰਤ ਅੰਦਰ ਚੱਲ ਰਹੇ ਸ਼ਾਂਤਮਈ ਕਿਸਾਨ ਪ੍ਰਦਰਸ਼ਨ ਬਾਰੇ ਫ਼ਿਕਰਮੰਦ ਹਨ। ਹਲਕਿਆਂ ਦੇ ਕਈ ਲੋਕਾਂ ਨੇ ਮੇਰੇ ਵਰਗੇ ਐੱਮਪੀਆਂ ਕੋਲ ਆਪਣੇ ਫ਼ਿਕਰਮੰਦੀ ਜ਼ਾਹਰ ਕਰਨ ਲਈ ਪਹੁੰਚ ਕੀਤੀ ਹੈ। ਇਸ ਲਈ ਮੈਂ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸੌ ਤੋਂ ਵਧੇਰੇ ਬ੍ਰਿਟਿਸ਼ ਸਾਂਸਦਾਂ ਨੇ ਬ੍ਰਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਲਿਖੀ ਕਰਾਸ ਪਾਰਟੀ ਚਿੱਠੀ ਉੱਪਰ ਦਸਖ਼ਤ ਕੀਤੇ ਹਨ।"
ਤਨ ਢੇਸੀ ਇਸ ਤੋਂ ਪਹਿਲਾਂ ਵੀ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਬੋਲਦੇ ਰਹੇ ਹਨ। ਉਨ੍ਹਾਂ ਨੇ ਇਹ ਮੁੱਦਾ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀ।
ਇਹ ਵੀ ਪੜ੍ਹੋ:
- ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਲੱਗੀ ਅੱਗ, 10 ਨਵਜੰਮੇ ਬੱਚਿਆਂ ਦੀ ਮੌਤ
- ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਦੀ ਸਫ਼ਲਤਾ ਦੇ 6 ਨੁਕਤਿਆਂ ’ਚ ਪੈਸਾ ਕਮਾਉਣ ਦੀ ਸੋਚ ਸ਼ਾਮਿਲ ਨਹੀਂ
- ਭਾਜਪਾ ਕਿਸਾਨਾਂ ਨਾਲ ਗੱਲਬਾਤ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਿੱਚ ਕਿਉਂ ਪਾਉਣਾ ਚਾਹੁੰਦੀ ਹੈ
"ਉਨ੍ਹਾਂ ਨੂੰ ਹਾਲ ਹੀ ਵਿੱਚ ਸੰਸਦ ਵਿੱਚ ਇਸ ਮੁੱਦੇ ਬਾਰੇ ਪੁੱਛਿਆ ਗਿਆ ਸੀ ਪਰ ਬਦਕਿਸਮਤੀ ਨਾਲ ਸ਼ਾਇਦ ਉਨ੍ਹਾਂ ਨੇ ਗ਼ਲਤ ਸਮਝ ਲਿਆ। ਇਸ ਲਈ ਅਸੀਂ ਉਨ੍ਹਾਂ ਨੂੰ ਇਸ ਅਹਿਮ ਮਸਲੇ ਬਾਰੇ ਉਨ੍ਹਾਂ ਦੀ ਸਮਝ ਬਾਰੇ ਪੁੱਛਿਆ ਹੈ।"
"ਅਸੀਂ ਕਿਹਾ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੇ ਹਰ ਕਿਸੇ ਨੂੰ ਬੁਨਿਆਦੀ ਅਤੇ ਲੋਕਤੰਤਰੀ ਹੱਕ ਹੋਣ ਬਾਰੇ ਆਪਣੀ ਸਹਿਮਤੀ ਦੀ ਪੁਸ਼ਟੀ ਕਰਨ।"
“ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਆਪਣੀ ਅਗਲੀ ਮੁਲਾਕਾਤ ਦੌਰਾਰ ਸਾਡੀਆਂ ਦਿਲੀ ਸੰਵੇਦਨਾਵਾਂ ਪਹੁੰਚਾਉਣ। ਕਿਉਂਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਣਗਿਣਤ ਕਿਸਾਨਾਂ ਖ਼ਿਲਾਫ਼ ਜਲ ਤੋਪਾਂ, ਅਥਰੂ ਗੈਸ ਅਤੇ ਤਾਕਤ ਦੀ ਵਰਤੋਂ ਦੀਆਂ ਤਾਜ਼ਾ ਫੁਟੇਜ ਦੇਖ ਕੇ ਫ਼ਿਕਰਮੰਦ ਸੀ।"
“ਅਸੀਂ ਇਹ ਵੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੈਜੂਦਾ ਤਣਾਅ ਦੇ ਜਲਦ ਸੁਲਝਣ ਦੀ ਉਮੀਦ ਹੈ ਅਤੇ ਉਹ ਸਾਡੀਆਂ ਉਮੀਦਾਂ ਵੀ ਪਹੁੰਚਾਉਣਗੇ।"
ਇਹ ਵੀ ਪੜ੍ਹੋ:
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
- MSP ਤੋਂ ਘੱਟ ਰੇਟ ਉੱਤੇ ਝੋਨਾ ਵਿਕਣ ਤੋਂ ''ਪ੍ਰੇਸ਼ਾਨ'' ਬਿਹਾਰੀ ਕਿਸਾਨ, ਅੰਦੋਲਨ ਵਿਚ ਸ਼ਾਮਲ ਕਿਉਂ ਨਹੀਂ
- ਕਿਸਾਨ ਅੰਦੋਲਨ: ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਕੀ ਹੋਇਆ
ਇਹ ਵੀਡੀਓ ਵੀ ਦੇਖੋ:
https://www.youtube.com/watch?v=lfNGEEEtKJw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8e1f55c4-d22e-4078-ac44-5707495f02f1'',''assetType'': ''STY'',''pageCounter'': ''punjabi.international.story.55599533.page'',''title'': ''ਬ੍ਰਿਟੇਨ ਦੇ 100 MPs ਨੇ ਬੌਰਿਸ ਜੌਨਸਨ ਨੂੰ ਕਿਸਾਨ ਅੰਦਲੋਨ ਬਾਰੇ ਲਿਖੀ ਚਿੱਠੀ ਵਿੱਚ ਕੀ ਲਿਖਿਆ'',''published'': ''2021-01-09T05:27:40Z'',''updated'': ''2021-01-09T05:27:40Z''});s_bbcws(''track'',''pageView'');