ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਲੱਗੀ ਅੱਗ, 10 ਨਵਜੰਮੇ ਬੱਚਿਆਂ ਦੀ ਮੌਤ
Saturday, Jan 09, 2021 - 09:33 AM (IST)
ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਵਿੱਚ ਅੱਗ ਲੱਗਣ ਨਾਲ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ।
ਅੱਗ ਸ਼ਨੀਵਾਰ ਸਵੇਰੇ ਦੋ ਵਜੇ ਸਿੱਕ ਨਿਊਬੌਰਨ ਕੇਅਰ ਯੂਨੀਟ ਵਿੱਚ ਲੱਗੀ ਸੀ। ਸੱਤ ਬੱਚਿਆਂ ਨੂੰ ਸਰੁੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਭੰਡਾਰਾ ਮੁੰਬਈ ਤੋਂ 900 ਕਿਲੋਮੀਟਰ ਦੂਰ ਹੈ।
ਦੱਸਿਆ ਜਾ ਰਿਹਾ ਹੈ ਕਿ ਨਵਜੰਮੇ ਬੱਚਿਆਂ ਦੀ ਮੌਤ ਇਮਾਰਤ ਵਿੱਚ ਧੂੰਆਂ ਭਰਨ ਕਰਕੇ ਦਮ ਘੁਟਣ ਕਾਰਨ ਹੋਈ ਹੈ।
ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਿਆ ਹੈ।
ਇਹ ਵੀ ਪੜ੍ਹੋ:
- ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਦੀ ਸਫ਼ਲਤਾ ਦੇ 6 ਨੁਕਤਿਆਂ ’ਚ ਪੈਸਾ ਕਮਾਉਣ ਦੀ ਸੋਚ ਸ਼ਾਮਿਲ ਨਹੀਂ
- ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਬਾਰੇ ਕਿਸਾਨਾਂ ਤੇ ਸਰਕਾਰ ਨੇ ਕੀ-ਕੀ ਕਿਹਾ
- ਕਿਸਾਨ ਅੰਦੋਲਨ ’ਚ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਮੌਜੂਦਗੀ ’ਤੇ ਸੁਖਬੀਰ ਦੇ ਸਵਾਲਾਂ ਦਾ ਕੈਪਟਨ ਨੇ ਦਿੱਤਾ ਇਹ ਜਵਾਬ
ਡਿਊਟੀ ''ਤੇ ਮੌਜੂਦ ਨਰਸ ਨੇ ਜਦੋਂ ਧੂਂਏ ਨੂੰ ਉਠਦਾ ਵੇਖਿਆ ਤਾਂ ਉਸ ਨੇ ਫੌਰਨ ਹਸਪਤਾਲ ਪ੍ਰਸ਼ਾਸਨ ਨੂੰ ਅਲਰਟ ਕੀਤਾ।
ਫਾਇਰ ਬ੍ਰਿਗੇਡ ਮੌਕੇ ''ਤੇ ਪਹੁੰਚੀ ਤੇ ਹਸਪਤਾਲ ਪ੍ਰਸ਼ਾਸਨ ਨਾਲ ਬਚਾਅ ਕਾਰਜ ਸ਼ੁਰੂ ਕੀਤਾ।
ਹਸਪਤਾਲ ਦੇ ਸਿਵਿਲ ਸਰਜਨ ਪ੍ਰਮੋਦ ਖਾਨਡਟੇ ਨੇ ਦੱਸਿਆ, "ਹਸਪਤਾਲ ਪ੍ਰਸ਼ਾਸਨ ਨੇ 7 ਬੱਚਿਆਂ ਨੂੰ ਬਚਾ ਲਿਆ ਹੈ ਜਦਕਿ 10 ਬੱਚਿਆਂ ਦੀ ਮੌਤ ਦੀ ਮੰਦਭਾਗੀ ਘਟਨਾ ਵਾਪਰੀ ਹੈ।"
ਭੰਡਾਰਾ ਦੇ ਐੱਸਪੀ ਵਸੰਤ ਜਾਧਵ ਨੇ ਦੱਸਿਆ, "ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਅੱਗ ਕਿਵੇਂ ਲ਼ੱਗੀ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ ''ਤੇ ਦੁਖ ਪ੍ਰਗਟ ਕੀਤਾ ਹੈ।
https://twitter.com/narendramodi/status/1347748578974842883
https://twitter.com/AmitShah/status/1347738824814718976
ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਵੱਲੋਂ ਵੀ ਭੰਡਾਰਾ ਜ਼ਿਲ੍ਹੇ ਦੇ ਹਸਪਤਾਲ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ''ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਉੱਧਵ ਠਾਕਰੇ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ:
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
- MSP ਤੋਂ ਘੱਟ ਰੇਟ ਉੱਤੇ ਝੋਨਾ ਵਿਕਣ ਤੋਂ ''ਪ੍ਰੇਸ਼ਾਨ'' ਬਿਹਾਰੀ ਕਿਸਾਨ, ਅੰਦੋਲਨ ਵਿਚ ਸ਼ਾਮਲ ਕਿਉਂ ਨਹੀਂ
- ਕਿਸਾਨ ਅੰਦੋਲਨ: ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਕੀ ਹੋਇਆ
ਇਹ ਵੀਡੀਓ ਵੀ ਦੇਖੋ:
https://www.youtube.com/watch?v=yZalR7phoAI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''15367e5a-fbd1-4ff5-bbd6-926912860f62'',''assetType'': ''STY'',''pageCounter'': ''punjabi.india.story.55599528.page'',''title'': ''ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਲੱਗੀ ਅੱਗ, 10 ਨਵਜੰਮੇ ਬੱਚਿਆਂ ਦੀ ਮੌਤ'',''published'': ''2021-01-09T04:03:27Z'',''updated'': ''2021-01-09T04:03:27Z''});s_bbcws(''track'',''pageView'');