ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਜੇ ਪੈਸੇ ਲਈ ਮਿਹਨਤ ਨਹੀਂ ਕਰਦਾ ਤਾਂ ਕੀ ਹੈ ਉਸ ਦਾ ਮਕਸਦ -5 ਅਹਿਮ ਖ਼ਬਰਾਂ

Saturday, Jan 09, 2021 - 07:33 AM (IST)

ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਜੇ ਪੈਸੇ ਲਈ ਮਿਹਨਤ ਨਹੀਂ ਕਰਦਾ ਤਾਂ ਕੀ ਹੈ ਉਸ ਦਾ ਮਕਸਦ -5 ਅਹਿਮ ਖ਼ਬਰਾਂ
ਐਲਨ
Getty Images
ਟੈਸਲਾ ਦੇ ਮੁਖੀ ਐਲਨ ਮਸਕ

ਐਲਨ ਮਸਕ ਐਮੇਜ਼ੋਨ ਦੇ ਜੈਫ਼ ਬੋਜ਼ੇਸ ਨੂੰ ਪਿੱਛੇ ਛੱਡ ਕੇ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।

ਟੈਸਲਾ ਕਾਰ ਕੰਪਨੀ ਅਤੇ ਸਪੇਸ-ਐਕਸ ਕੰਪਨੀ ਦੇ ਇਸ ਹਰਫਨਮੌਲਾ ਉਧਮੀ ਦੀ ਜਾਇਦਾਦ, ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਧਣ ਤੋਂ ਬਾਅਦ 185 ਬਿਲੀਅਨ ਅਮਰੀਕੀ ਡਾਲਾਰ ਨੂੰ ਪਾਰ ਕਰ ਗਈ ਹੈ।

ਅਜਿਹੇ ਵਿੱਚ ਚਰਚਾ ਹੈ ਉਨ੍ਹਾਂ ਦੇ ਸਫ਼ਲਤਾ ਮੰਤਰਾਂ ਦੀ ਸਾਲ ਪਹਿਲਾਂ ਬੀਬੀਸੀ ਪੱਤਰਕਾਰ ਜਸਟਿਨ ਰਾਲਿਟ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਜਿਸ ਦੇ ਅਧਾਰ ਤੇ ਜਸਟਿਨ ਐਲਨ ਦੀ ਸਫ਼ਲਤਾ ਦੇ 6 ਗੁਰ ਸਾਂਝੇ ਕਰ ਰਹੇ ਹਨ ਪਰ ਐਲਨ ਮਸਕ ਸਫ਼ਲਤਾ ਦਾ ਮਤਲਬ ਕੋਈ ਡਾਲਰਾਂ ਦਾ ਢੇਰ ਨਹੀਂ ਤਾਂ ਫਿਰ ਉਨ੍ਹਾਂ ਲਈ ਸਫ਼ਲਤਾ ਦੇ ਕੀ ਮਾਅਨੇ ਹਨ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕੈਪੀਟਲ ਹਿਲ ਵਿੱਚ ਟਰੰਪ ਪੱਖੀ ਇੰਨੇ ਸੌਖੇ ਕਿਵੇਂ ਵੜ ਗਏ

ਕੈਪੀਟਲ ਹਿਲ ਵਿੱਚ ਟਰੰਪ ਪੱਖੀ
EPA
ਕੈਪੀਟਲ ਹਿਲ ਵਿੱਚ ਹਜੂਮ ਵਿੱਚ ਸ਼ਾਮਲ ਲੋਕ ਹੱਸ ਰਹੇ ਸਨ, ਸੈਲਫ਼ੀਆਂ ਲੈ ਰਹੇ ਸਨ, ਕੁਝ ਤਾਂ ਲਾਈਵ ਹੋ ਰਹੇ ਸਨ

ਹਾਲੇ ਅਮਰੀਕਾ ਆਪਣੀ ਕੇਂਦਰੀ ਇਮਾਰਤ ਕੈਪੀਟਲ ਹਿਲ ਵਿੱਚ ਟਰੰਪ ਪੱਖੀਆਂ ਵੱਲੋਂ ਮਚਾਏ ਖਰੂਦ ਦੇ ਸਦਮੇ ਵਿੱਚ ਹੀ ਸੀ ਕਿ ਹੁਣ ਉਨ੍ਹਾਂ ਦੇ ਇਸ ਵਿੱਚ ਸਫ਼ਲ ਹੋ ਜਾਣ ਮਗਰੋਂ ਸੁਰੱਖਿਆ ਖ਼ਾਮੀਆਂ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਤਸਵੀਰਾਂ ਅਤੇ ਫੁਟੇਜ ਹਜੂਮ ਵੱਲੋਂ ਇਮਾਰਤ ਅੰਦਰ ਮਚਾਏ ਖੂਰਦ ਦੀ ਗਵਾਹੀ ਭਰਦੀਆਂ ਹਨ। ਕਈ ਟਰੰਪ ਪੱਖੀ ਤਸਵੀਰਾਂ ਲੈ ਰਹੇ ਸਨ ਅਤੇ ਆਪਣੀਆਂ ਸਰਗਰਮੀਆਂ ਨੂੰ ਲਾਈਵ ਦਿਖਾ ਰਹੇ ਸਨ। ਜਦਕਿ ਹੋਰ ਅਮਰੀਕੀ ਲੋਕਤੰਤਰ ਦੇ ਚਿੰਨ੍ਹਾਂ ਨੂੰ ਤਬਾਹ ਕਰਨ ਅਤੇ ਲੁੱਟਣ ਵਿੱਚ ਮਸਰੂਫ਼ ਸਨ।

ਇਸ ਸਮੁੱਚੇ ਘਟਨਾਕ੍ਰਮ ਅਤੇ ਕੈਪੀਟਲ ਹਿਲ ਦੀ ਸੁਰੱਖਿਆ ਬੰਦੋਬਸਤਾਂ ਅਤੇ ਕੈਪਟੀਲ ਹਿਲ ਪੁਲਿਸ ਦੀ ਮੁਸਤੈਦੀ ਉੱਠ ਰਹੇ ਸਵਾਲਾਂ ਬਾਰੇ ਬੀਬੀਸੀ ਪੱਤਰਕਾਰ ਕੈਲੀ-ਲੀ ਕੂਪਰ ਦਾ ਵਿਸ਼ਲੇਸ਼ਣ ਇੱਥੇ ਕਲਿੱਕ ਕਰ ਕੇ ਪੜ੍ਹੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੁਖਬੀਰ ਅਤੇ ਕੈਪਟਨ ਦੀ ਸ਼ਬਦੀ ਜੰਗ

ਕੈਪਟਨ ਅਤੇ ਸੁਖਬੀਰ ਬਾਦਲ
Getty Images

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ ਨਾਲ ਸਮਝੌਤੇ ਲਈ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਦੀ ਗੱਲ ਆਧਾਰਹੀਣ ਅਤੇ ਬੇਬੁਨਿਆਦ ਹੈ।

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ''ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ''ਤੇ ਅਸਰ ਪਾਉਣ ਲਈ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਭੇਜਿਆ ਜਾ ਰਿਹਾ ਹੈ।

ਇਸ ਵਾਦ-ਵਿਵਾਦ ਬਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲੇ ਨੇ ਕਿਹਾ,“ਕਦੇ ਕਹਿੰਦੇ ਹਨ ਅਫ਼ਸਰ ਜਾ ਕੇ ਦਬਾਅ ਪਾਉਂਦੇ ਹਨ। ਇੱਥੇ ਉਨ੍ਹਾਂ ਵਰਗਾ ਕੋਈ ਵੀ ਬਚਕਾਣਾ ਆਗੂ ਨਹੀਂ, ਸਾਰੇ ਸਮਝਦਾਰ ਆਗੂ ਹਨ। ਕੋਈ ਕਿਸੇ ਦੇ ਦਬਾਅ ਹੇਠ ਨਹੀਂ ਆਉਂਦਾ।"

ਪੂਰਾ ਘਟਨਾਕ੍ਰਮ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੇਸਿੱਟਾ ਬੈਠਕ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਨੇ ਕੀ-ਕੀ ਕਿਹਾ

ਕਿਸਾਨਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸ਼ੁੱਕਰਵਾਰ ਨੂੰ ਹੋਈ ਸਰਕਾਰ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਬੇਸਿੱਟਾ ਰਹੀ ਹੈ।

ਕਿਸਾਨ ਨੇਤਾ ਹਨਨ ਮੁੱਲਾ ਨੇ ਕਿਹਾ ਕਿ ਅੱਜ ਮੀਟਿੰਗ ਵਿੱਚ ਗਰਮਾ-ਗਰਮੀ ਹੋਈ ਹੈ। ਉਨ੍ਹਾਂ ਕਿਹਾ, "ਸਰਕਾਰ ਨੇ 15 ਜਨਵਰੀ ਦੀ ਅਗਲੀ ਮੀਟਿੰਗ ਦੀ ਤਰੀਖ ਰੱਖੀ ਹੈ। ਪਰ ਸਾਨੂੰ ਕੋਈ ਉਮੀਦ ਨਹੀਂ ਹੈ।"

ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, "ਮੀਟਿੰਗ ਵਿੱਚ ਸਰਕਾਰ ਕਹਿੰਦੀ ਰਹੀ ਕਿ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਕੋਈ ਵੀ ਸੁਝਾਅ ਹੈ ਤਾਂ ਸਰਕਾਰ ਵਿਚਾਰ ਲਈ ਤਿਆਰ ਹੈ। ਪਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਗੱਲ ਹੀ ਕਰਦੇ ਰਹੇ।"

"ਜਦੋਂ ਕੋਈ ਫੈਸਲਾ ਨਹੀਂ ਹੋ ਸਕਿਆ ਤਾਂ ਸਰਕਾਰ ਤੇ ਕਿਸਾਨ ਦੋਵਾਂ ਧਿਰਾਂ ਨੇ ਅਗਲੀ ਮੀਟਿੰਗ ਦੀ ਤਰੀਖ 15 ਜਨਵਰੀ ਤੈਅ ਕੀਤੀ।"

ਕਿਸਾਨ ਅੰਦੋਲਨ ਨਾਲ ਜੁੜਿਆ ਸ਼ੁੱਕਰਵਾਰ ਦਾ ਵੱਡਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੀਟ ਦੇ ਕਾਰੋਬਾਰ ਵਿੱਚ ''ਝਟਕਾ'' ਅਤੇ ''ਹਲਾਲ'' ਦੀ ਲੜਾਈ ਕੀ ਹੈ

ਹਲਾਲ ਮੀਟ ਦੀ ਦੁਕਾਨ
Getty Images
ਬਦਲਾਅ ਤੋਂ ਬਾਅਦ ਏਪੀਡੀਏ ਨੇ ਸਪਸ਼ਟ ਕੀਤਾ ਹੈ ਕਿ ਹਲਾਲ ਦਾ ਪ੍ਰਮਾਣ-ਪੱਤਰ ਦੇਣ ਵਿੱਚ ਕਿਸੇ ਵੀ ਸਰਕਾਰੀ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਵਿਭਾਗ ਅਧੀਨ ਐਗਰੀਕਲਚਰ ਅਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਲਾਲ ਮਾਸ ਨਾਲ ਸਬੰਧਿਤ ਆਪਣੀ ਨਿਯਮ ਪੁਸਤਿਕਾ (ਰੂਲ ਬੁੱਕ) ਵਿੱਚੋਂ ''ਹਲਾਲ'' ਸ਼ਬਦ ਨੂੰ ਹਟਾ ਦਿੱਤਾ ਅਤੇ ਉਸਦੀ ਜਗ੍ਹਾ ਹੁਣ ਇਸ ਵਿੱਚ ਕਿਹਾ ਗਿਆ ਹੈ ਕਿ ''ਜਾਨਵਰਾਂ ਨੂੰ ਦਰਾਮਦ ਕਰਨ ਵਾਲੇ ਦੇਸਾਂ ਦੇ ਨਿਯਮਾਂ ਦੇ ਹਿਸਾਬ ਨਾਲ ਕੱਟਿਆ ਗਿਆ ਹੈ''।

ਇਹ ਬਦਲਾਅ ਸੋਮਵਾਰ ਨੂੰ ਕੀਤਾ ਗਿਆ, ਹੁਣ ਤੱਕ ਮਾਸ ਨੂੰ ਬਰਾਮਦ ਕਰਨ ਲਈ ਉਸ ਦਾ ਹਲਾਲ ਹੋਣਾ ਇੱਕ ਅਹਿਮ ਸ਼ਰਤ ਰਹੀ ਹੈ।

ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਇਸ ਰਿਪੋਰਟ ਵਿੱਚ ਇੱਥੇ ਕਲਿੱਕ ਕਰ ਕੇ ਪੜ੍ਹੋ ਲੇਬਲਾਂ ਮੀਟ ਕਾਰੋਬਾਰ ਵਿੱਚ ਕਿਸੇ ਮੀਟ ਉਤਪਾਦ ਦੇ ਹਲਾਲ ਜਾਂ ਝਟਕਾ ਹੋਣ ਦੇ ਕੀ ਮਾਅਨੇ ਹਨ ਅਤੇ ਕਿਉਂ ਹੈ ਇਸ ਬਾਰੇ ਬਹਿਸ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=lfNGEEEtKJw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''48d0c446-adc7-4117-80ab-8b9f7833b3a7'',''assetType'': ''STY'',''pageCounter'': ''punjabi.india.story.55599054.page'',''title'': ''ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਜੇ ਪੈਸੇ ਲਈ ਮਿਹਨਤ ਨਹੀਂ ਕਰਦਾ ਤਾਂ ਕੀ ਹੈ ਉਸ ਦਾ ਮਕਸਦ -5 ਅਹਿਮ ਖ਼ਬਰਾਂ'',''published'': ''2021-01-09T01:58:00Z'',''updated'': ''2021-01-09T01:58:00Z''});s_bbcws(''track'',''pageView'');

Related News