ਕਿਸਾਨ ਅੰਦੋਲਨ ’ਚ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਮੌਜੂਦਗੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ, ਕੈਪਟਨ ਅਮਰਿੰਦਰ ਨੇ ਦਿੱਤਾ ਇਹ ਜਵਾਬ
Friday, Jan 08, 2021 - 10:03 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕਿਸਾਨਾਂ ਨਾਲ ਸਮਝੌਤੇ ਲਈ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਦੀ ਗੱਲ ਆਧਾਰਹੀਣ ਅਤੇ ਬੇਬੁਨਿਆਦ ਹੈ।
ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਮਝੌਤੇ ਵਿੱਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ ਕਿਉਂਕਿ ਹੁਣ ਫੈਸਲਾ ਕੇਂਦਰ ਨੇ ਕਰਨਾ ਹੈ।
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ’ਤੇ ਅਸਰ ਪਾਉਣ ਲਈ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
- ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਬਾਰੇ ਕਿਸਾਨ ਤੇ ਸਰਕਾਰ ਨੇ ਕੀ-ਕੀ ਕਿਹਾ
- ਅਮਰੀਕਾ ਦੇ ਕੈਪੀਟਲ ਹਿਲ ’ਚ ਹੋਈ ਹਿੰਸਾ ਦੌਰਾਨ ਮਾਰੇ ਪੁਲਿਸ ਅਫ਼ਸਰ ਦੇ ਸਨਮਾਨ ’ਚ ਝੁਕੇ ਝੰਡੇ
- ਮੀਟ ਦੇ ਕਾਰੋਬਾਰ ਵਿੱਚ ''ਝਟਕਾ'' ਅਤੇ ''ਹਲਾਲ'' ਦੀ ਲੜਾਈ ਕੀ ਹੈ
ਬਿਆਨ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਧਰਨੇ ਤੋਂ ਪਹਿਲਾਂ ਸੂਬੇ ਵਿੱਚ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਜਾਰੀ ਸੀ। ਉਨ੍ਹਾਂ ਨੇ ਕੁਦਰਤੀ ਤੌਰ ''ਤੇ ਪੁਲਿਸ ਅਧਿਕਾਰੀਆਂ ਨੂੰ ਰੈਗੁਲਰ ਤੌਰ ''ਤੇ ਇੰਟੈਲੀਜੈਂਸ ਨੂੰ ਨਾ ਸਿਰਫ਼ ਦਿੱਲੀ ਸਗੋਂ ਪੰਜਾਬ ਤੋਂ ਹਾਲਾਤ ਦੀ ਜਾਣਕਾਰੀ ਦੇਣ ਲਈ ਕਿਹਾ ਸੀ।
"ਇਹ ਸੂਬਾ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਮੌਜੂਦਾ ਹਾਲਾਤ ''ਤੇ ਨਜ਼ਰ ਰੱਖੀ ਜਾਵੇ ਅਤੇ ਇਹ ਮੁੱਖ ਮੰਤਰੀ ਕੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਹਾਲਾਤ ਬਾਰੇ ਜਾਣਕਾਰੀ ਰੱਖੇ।"
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਜੇ ਕਿਸੇ ਨੂੰ ਲੱਗਦਾ ਹੈ ਕਿ ਦੋ ਕੁ ਪੁਲਿਸ ਅਧਿਕਾਰੀ ਕਿਸਾਨਾਂ ਨਾਲ ਸਮਝੌਤਾ ਕਰ ਸਕਦੇ ਹਨ ਜਾਂ ਕਿਸਾਨਾਂ ਨੂੰ ਜਾਂ ਕਿਸਾਨ ਆਗੂਆਂ ਨੂੰ ਖੇਤੀ ਕਾਨੂੰਨਾਂ ਵਿੱਚ ਸੋਧ ਬਾਰੇ ਕੇਂਦਰ ਦੇ ਸੁਝਾਵਾਂ ਨੂੰ ਮੰਨਣ ਲਈ ਰਾਜ਼ੀ ਕਰ ਸਕਦੇ ਹਨ, ਉਹ ਨਾਮਸਝ ਹਨ।"
ਉਨ੍ਹਾਂ ਕਿਹਾ ਕਿ ਸਮਝੌਤੇ ਦੀ ਪ੍ਰਕਿਰਿਆ ਵਿੱਚ ਮੁੱਖ ਮੰਤਰੀ ਦੇ ਆਉਣ ਦਾ ਤਾਂ ਸਵਾਲ ਹੀ ਨਹੀਂ ਆਉਂਦਾ ਜਿਸ ਵਿੱਚ ਕੇਂਦਰੀ ਲੀਡਰਸ਼ਿਪ ਸ਼ਾਮਲ ਹੈ।
ਸੁਖਬੀਰ ਬਾਦਲ ਨੇ ਕੀ ਇਲਜ਼ਾਮ ਲਾਏ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਇਸ਼ਾਰਿਆਂ ''ਤੇ ਚੱਲ ਰਹੇ ਹਨ।
ਉਨ੍ਹਾਂ ਕਿਹਾ, "ਹੁਣ ਉਨ੍ਹਾਂ ਦਾ ਪੂਰਾ ਪਲਾਨ ਹੈ ਕਿ ਕਿਸਾਨ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਦਬਾਅ ਪਾ ਕੇ ਕਮਜ਼ੋਰ ਕੀਤਾ ਜਾਵੇ। ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਦੇ ਐੱਸਪੀ, ਐੱਸਐੱਸਪੀ, ਆਈਜੀ ਦਿੱਲੀ ਕੀ ਕਰਦੇ ਹਨ। ਉਹ ਮੀਟਿੰਗਾਂ ਵਿੱਚ ਕੀ ਕਰਦੇ ਹਨ। ਮੀਟਿੰਗ ਤਾਂ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਹੈ ਤੇ ਮੀਟਿੰਗ ਵਿੱਚ ਬੈਠੇ ਹੁੰਦੇ ਹਨ ਆਈਜੀ, ਪੰਜਾਬ ਪੁਲਿਸ ਦੇ ਐੱਸਐੱਸਪੀ।"
"ਕੋਈ ਗੋਹਾ ਸਿੱਟਦਾ ਹੈ ਤਾਂ ਪਰਚਾ ਦਰਜ ਹੋ ਜਾਂਦਾ ਹੈ। ਜੇ ਕਿਸੇ ਲੀਡਰ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਾ ਹੈ ਤਾਂ ਉਸ ਖਿਲਾਫ਼ ਦੇਸਧ੍ਰੋਹੀ ਦਾ ਮਾਮਲਾ ਦਰਜ ਕਰਦੇ ਹਨ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਉਨ੍ਹਾਂ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਅਸੈਂਬਲੀ ਵਿੱਚ ਜੋ ਮਤਾ ਪਾਸ ਕੀਤਾ ਉਹ ਵੀ ਡਰਾਮਾ ਹੈ।
ਉਨ੍ਹਾਂ ਕਿਹਾ, "ਅਸੈਂਬਲੀ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਜੋ ਮਤਾ ਪਾਸ ਕੀਤਾ ਉਹ ਵੀ ਉਨ੍ਹਾਂ ਨੇ ਗਵਰਨਰ ਨੂੰ ਨਹੀਂ ਭੇਜਿਆ। ਆਪਣੇ ਕੋਲ ਦਫ਼ਤਰ ਵਿਚ ਰੱਖਿਆ ਹੈ।"
ਕੈਪਟਨ ਨੇ ਸੁਖਬੀਰ ਬਾਦਲ ਦੇ ਦਾਅਵੇ ਨੂੰ ਖਾਰਜ ਕੀਤਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ਵਿੱਚ ਪਾਸ ਕੀਤੇ ਮਤਿਆਂ ਨੂੰ ਰਾਜਪਾਲ ਨੂੰ ਭੇਜਿਆ ਹੀ ਨਹੀਂ ਗਿਆ ਸੀ।
ਉਨ੍ਹਾਂ ਕਿਹਾ, "ਸ਼ਾਇਦ ਉਹ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਆਗੂ, ਜਿਨ੍ਹਾਂ ਵਿਚ ਉਨ੍ਹਾਂ ਦੇ ਆਪਣੇ ਜੀਜਾ ਬਿਕਰਮ ਮਜੀਠੀਆ ਵੀ ਸ਼ਾਮਿਲ ਸਨ, ਮਤਾ ਪੇਸ਼ ਕਰਨ ਅਤੇ ਤਿੰਨ ਖੇਤੀ ਸੋਧ ਬਿੱਲ ਪੇਸ਼ ਕਰਨ ਲਈ ਮੇਰੇ ਨਾਲ ਗਵਰਨਰ ਹਾਊਸ ਕਰਨ ਗਏ ਸਨ।"
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀ ਕਿਹਾ
ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅਕਾਲੀ ਦਲ ''ਤੇ ਸਵਾਲ ਚੁੱਕੇ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ। ਕਦੇ ਕਹਿੰਦੇ ਹਨ ਅਫ਼ਸਰ ਜਾ ਕੇ ਦਬਾਅ ਪਾਉਂਦੇ ਹਨ। ਇੱਥੇ ਉਨ੍ਹਾਂ ਵਰਗਾ ਕੋਈ ਵੀ ਬਚਕਾਣਾ ਆਗੂ ਨਹੀਂ, ਸਾਰੇ ਸਮਝਦਾਰ ਆਗੂ ਹਨ। ਕੋਈ ਕਿਸੇ ਦੇ ਦਬਾਅ ਹੇਠ ਨਹੀਂ ਆਉਂਦਾ।"
"ਜਦੋਂ ਅਸੀਂ ਖਰੀਆਂ-ਖਰੀਆਂ ਕੇਂਦਰ ਦੇ ਮੰਤਰੀਆਂ ਨੂੰ ਸੁਣਾਉਂਦੇ ਹਾਂ, ਅਸੀਂ ਬਾਦਲ ਪਰਿਵਾਰ ਜਿੰਨੇ ਕਮਜ਼ੋਰ ਨਹੀਂ। ਉਹ ਫਿਜ਼ੂਲ ਗੱਲਾਂ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਭੜਕਾ ਰਹੇ ਹਨ। ਜੇ ਬਾਦਲ ਪਰਿਵਾਰ ਇੰਨਾ ਭਲਾ ਮਾਨਸ ਹੁੰਦਾ ਤਾਂ ਜਿਸ ਦਿਨ ਆਰਡੀਨੈਂਸ ਤਿਆਰ ਹੋ ਕੇ ਕੈਬਨਿਟ ਵਿੱਚ ਆਇਆ ਸੀ, ਜੇ ਉਸੇ ਦਿਨ ਜਵਾਬ ਦਿੰਦੇ ਤਾਂ ਸਾਰਾ ਭਾਰ ਸਾਨੂੰ ਚੁੱਕਣਾ ਨਹੀਂ ਪੈਣਾ ਸੀ।"
ਇਹ ਵੀ ਪੜ੍ਹੋ:
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
- MSP ਤੋਂ ਘੱਟ ਰੇਟ ਉੱਤੇ ਝੋਨਾ ਵਿਕਣ ਤੋਂ ''ਪ੍ਰੇਸ਼ਾਨ'' ਬਿਹਾਰੀ ਕਿਸਾਨ, ਅੰਦੋਲਨ ਵਿਚ ਸ਼ਾਮਲ ਕਿਉਂ ਨਹੀਂ
- ਕਿਸਾਨ ਅੰਦੋਲਨ: ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਕੀ ਹੋਇਆ
ਇਹ ਵੀਡੀਓ ਵੀ ਦੇਖੋ:
https://www.youtube.com/watch?v=lfNGEEEtKJw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''23d53ba4-23e6-495a-847e-28464de36412'',''assetType'': ''STY'',''pageCounter'': ''punjabi.india.story.55594085.page'',''title'': ''ਕਿਸਾਨ ਅੰਦੋਲਨ ’ਚ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਮੌਜੂਦਗੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ, ਕੈਪਟਨ ਅਮਰਿੰਦਰ ਨੇ ਦਿੱਤਾ ਇਹ ਜਵਾਬ'',''published'': ''2021-01-08T16:26:53Z'',''updated'': ''2021-01-08T16:26:53Z''});s_bbcws(''track'',''pageView'');