Farmers protest: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਬਕਾ ਫੌਜੀ ਮੋੜਨਗੇ ਆਪਣੇ ਬਹਾਦਰੀ ਮੈਡਲ

Sunday, Dec 13, 2020 - 10:48 AM (IST)

Farmers protest: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਬਕਾ ਫੌਜੀ ਮੋੜਨਗੇ ਆਪਣੇ ਬਹਾਦਰੀ ਮੈਡਲ

ਸਿੰਘੂ ਬਾਰਡਰ ਉੱਪਰ ਧਰਨਾ ਦੇ ਰਹੇ ਸਾਬਕਾ ਫੌਜੀਆਂ ਨੇ ਪੰਜ ਹਜ਼ਾਰ ਬਹਾਦਰੀ ਪੁਰਸਕਾਰ ਇਕੱਠੇ ਕੀਤੇ ਹਨ ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਰਕਾਰ ਨੂੰ ਵਾਪਸ ਕੀਤੇ ਜਾਣਗੇ। ਇਹ ਸਾਬਕਾ ਫੌਜੀ 26 ਨਵੰਬਰ ਤੋਂ ਇੱਥੇ ਧਰਨੇ ਵਿੱਚ ਬੈਠੇ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਪੰਜਾਬ ਅਤੇ ਹਰਿਆਣਾ ਤੋਂ ਆਏ ਸਾਬਕਾ ਫੌਜੀ ਹੁਣ ਮੁੱਖ ਤੌਰ ''ਤੇ ਖੇਤੀ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਯੋਜਨਾ ਅਗਲੇ ਦੋ ਦਿਨਾਂ ਵਿੱਚ 25 ਹਜ਼ਾਰ ਮੈਡਲ ਇਕੱਠੇ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਲੱਖਾਂ ਦੀ ਸੰਖਿਆ ਵਿੱਚ ਹੋਰ ਕਿਸਾਨ ਵੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ''ਤੇ ਆ ਰਹੇ ਹਨ।

ਹਰਿਆਣਾ ਦੇ ਝੱਜਰ ਤੋਂ ਆਏ ਇੱਕ 80 ਸਾਲਾਂ ਰਿਟਾਇਰਡ ਹਵਲਦਾਰ ਬਲਵੰਤ ਸਿੰਘ ਕਹਿੰਦੇ ਹਨ,"ਮੈਂ ਕਿਸਾਨਾਂ ਅਤੇ ਜਵਾਨਾਂ ਦੇ ਪਰਿਵਾਰ ਤੋਂ ਆਉਂਦਾ ਹਾਂ ਜਿਨ੍ਹਾਂ ਦੇ ਘਰ ਤੋਂ ਅੱਠ ਜਣੇ ਸਰਹੱਦ ਤੇ ਲੜਾਈ ਵਿੱਚ ਸ਼ਹੀਦ ਹੋਏ ਹਨ। ਮੈਨੂੰ ਇਸ ਉੱਪਰ ਫਖ਼ਰ ਹੈ ਪਰ ਜਿਵੇਂ ਸਰਕਾਰ ਸਾਡੇ ਨਾਲ ਕਰ ਰਹੀ ਹੈ। ਉਸ ਤੋਂ ਲਗਦਾ ਹੈ ਕਿ ਇਹ ਦੇਸ਼ ਰਹਿਣ ਲਾਇਕ ਨਹੀਂ ਰਿਹਾ ਹੈ।"

ਇਹ ਵੀ ਪੜ੍ਹੋ:

"ਅਸੀਂ ਇੱਥੇ 26 ਨਵੰਬਰ ਤੋਂ ਆਏ ਹੋਏ ਹਾਂ ਅਤੇ ਸਰਕਾਰ ਸਾਨੂੰ ਸੁਣਨ ਦੀ ਥਾਂ ਇਹ ਕਾਲੇ ਕਾਨੂੰਨ ਸਾਡੇ ਉੱਪਰ ਮੜ੍ਹਨ ਵਿੱਚ ਲੱਗੀ ਹੈ।"

ਗੁਰਦਾਸਪੁਰ ਤੋਂ ਰਿਟਾਇਰਡ ਸੂਬੇਦਾਰ ਐੱਸਪੀ ਸਿੰਘ ਨੇ ਕਿਹਾ ਕਿ ਛੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਕਿਉਂਕਿ ਉਹ ਆਪਣੇ ਮੈਡਲ ਮੋੜਨ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ।

ਪਟਿਆਲਾ ਤੋਂ ਰਿਟਾਇਰਡ ਨਾਇਕ ਕਪਿਲ ਦੇਵ ਕਹਿੰਦੇ ਹਨ ਕਿ ਸਰਕਾਰ ਨੇ ਵਿਰੋਧ ਪ੍ਰਦਰਸ਼ਨਕਾਰੀਆਂ ਦੇ ਨਾਲ ਜੋ ਸਲੂਕ ਕੀਤਾ ਸੀ ਇਉਸ ਤੋਂ ਕਿਸਾਨਾਂ ਅਤੇ ਸਾਬਕਾ ਫ਼ੌਜੀਆਂ ਦੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਹੈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਉਹ ਕਹਿੰਦੇ ਹਨ ਕਿ ਇਹ ਮੈਡਲ ਮਨੋਰੰਜਨ ਲਈ ਨਹੀਂ ਸਗੋਂ ਬਹਾਦਰੀ ਦਿਖਾਉਣ ਲਈ ਦਿੱਤੇ ਗਏ ਸਨ। ਜਦਕਿ ਫ਼ੋਜ ਦੇ ਜਵਾਨ ਕਿਸਾਨਾਂ ਦੇ ਬਿਹਤਰ ਭਵਿੱਖ ਲਈ ਉਹ ਇਹ ਵਾਪਸ ਕਰਨ ਨੂੰ ਤਿਆਰ ਹਨ।

ਝੱਜਰ ਤੋਂ ਆਏ ਰਿਟਾਇਰਡ ਹਵਲਦਾਰ ਸੁਰੇਸ਼ ਕੁਮਾਰ ਦਹੀਆ ਦਾ ਕਹਿਣਾ ਹੈ ਕਿ ਸਿਰਫ਼ ਕਿਸਾਨ ਅਤੇ ਜਵਾਨ ਹੀ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ ਅਤੇ ਸਰਕਾਰ ਨੇ ਸਾਨੂੰ ਸਿਰਿਆਂ ਨੂੰ ਨੀਵਾਂ ਦਿਖਾਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਉੱਪਰ ਇਹ ਕਾਨੂੰਨ ਸਵੀਕਾਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਜੋ ਤਬਾਹੀ ਲੈ ਕੇ ਆਵੇਗਾ।

ਸ਼ਨਿੱਚਰਵਾਰ ਦਾ ਮੁੱਖ ਘਟਨਾਕ੍ਰਮ

  • ਹਜ਼ਾਰਾਂ ਕਿਸਾਨ ਰਾਜਸਥਾਨ ਬਾਰਡਰ ਉੱਪਰ ਬੈਠੇ ਹਨ। ਜਿਨ੍ਹਾਂ ਨੇ ਅੱਜ ਤੋਂ ਜੈਪੁਰ-ਦਿੱਲੀ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੋਈ ਹੈ।
  • ਦਿੱਲੀ ਦੇ ਬਾਰਡਰਾਂ ਉੱਪਰ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਦਾ ਅੱਜ ਸਤਾਰਵਾਂ ਦਿਨ ਹੈ। ਕਿਸਾਨਾਂ ਨੇ ਲੰਘੇ ਮੰਗਲਵਾਰ ਨੂੰ ਸਰਕਾਰ ਦੀਆਂ ਸੋਧਾਂ ਦੀਆਂ ਤਜਵੀਜ਼ਾਂ ਨੂੰ ਰੱਦ ਕਰ ਦਿੱਤਾ ਸੀ।
  • ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਤਾਂ ਹੀ ਸੰਭਵ ਹੈ ਜਦੋਂ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਹੋ ਜਾਵੇ।
  • ਕਿਸਾਨ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੰਗ ਨਾ ਮੰਨੇ ਜਾਣ ਤੇ ਕਿਸਾਨ ਸੰਗਠਨਾਂ ਦੇ ਆਗੂ ਸੋਮਵਾਰ (14 ਦਸੰਬਰ) ਤੋਂ ਭੁੱਖ ਹੜਤਾਲ ਕਰਨਗੇ।
  • ਨਰਿੰਦਰ ਸਿੰਘ ਤੋਮਰ ਅਨੁਸਾਰ ਹਰਿਆਣਾ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਆਖਿਰ ਖੇਤੀ ਕਾਨੂੰਨਾਂ ਨਾਲ ਉਨ੍ਹਾਂ ਨੂੰ ਕੀ ਫਾਇਦਾ ਹੋ ਰਿਹਾ ਹੈ।
  • ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਗੱਲਬਾਤ ਕਰ ਰਹੀ ਹੈ, ਉਸ ਨਾਲ ਨਜ਼ਰ ਆ ਰਿਹਾ ਹੈ ਕਿ ਸਰਕਾਰ ਵੀ ਹੱਲ ਚਾਹੁੰਦੀ ਹੈ।
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਤੇ ਸਿਆਸੀ ਪਾਰਟੀਆਂ ਦਾ ਅੰਦੋਲਨ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
  • ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਦੇਸ਼ ਭਰ ਵਿੱਚ 165 ਥਾਵਾਂ ''ਤੇ ਟੋਲ ਪਲਾਜ਼ਾ ਪਰਚੀ ਮੁਕਤ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

https://www.youtube.com/watch?v=771e8rCqj80

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0e5a0d56-58ac-427f-9cbc-8a86327f3441'',''assetType'': ''STY'',''pageCounter'': ''punjabi.india.story.55291909.page'',''title'': ''Farmers protest: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਬਕਾ ਫੌਜੀ ਮੋੜਨਗੇ ਆਪਣੇ ਬਹਾਦਰੀ ਮੈਡਲ'',''published'': ''2020-12-13T05:03:23Z'',''updated'': ''2020-12-13T05:07:01Z''});s_bbcws(''track'',''pageView'');

Related News