Farmers Protest: UK ''''ਚ ਵਸਦੇ ਲੋਕ ਭਾਰਤੀ ਕਿਸਾਨਾਂ ਦੇ ਹੱਕ ''''ਚ ਇਨ੍ਹਾਂ ਕਾਰਨਾਂ ਕਰਕੇ ਨਿੱਤਰੇ

Sunday, Dec 13, 2020 - 07:33 AM (IST)

Farmers Protest: UK ''''ਚ ਵਸਦੇ ਲੋਕ ਭਾਰਤੀ ਕਿਸਾਨਾਂ ਦੇ ਹੱਕ ''''ਚ ਇਨ੍ਹਾਂ ਕਾਰਨਾਂ ਕਰਕੇ ਨਿੱਤਰੇ
ਕਿਸਾਨ
Getty Images
ਦਿੱਲੀ ਦੇ ਸਿੰਘੂ ਬਾਰਡਰ ਉੱਤੇ ਮੁਜ਼ਾਹਰਾ ਕਰਦੇ ਕਿਸਾਨ

ਭਾਰਤ ਦੇ ਕਿਸਾਨਾਂ ਵੱਲੋਂ ਨਵੇਂ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁਜ਼ਾਹਰਾ ਕਰਦਿਆਂ ਦੀਆਂ ਵੀਡੀਓਜ਼ ਪੂਰੀ ਦੁਨੀਆਂ ਵਿੱਚ ਪਹੁੰਚ ਗਈਆਂ ਹਨ।

ਇਹ ਮਸਲਾ ਹੁਣ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਾਹਮਣੇ ਵੀ ਰੱਖਿਆ ਗਿਆ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਮੁਜ਼ਾਹਰਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਧਰਨਿਆਂ ''ਤੇ ਬੈਠੇ ਕਿਸਾਨਾਂ ਨੇ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਉੱਤੇ ਵੀ ਅਸਰ ਛੱਡਿਆ ਹੈ। ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਆਪਣਾ ਰੋਸ ਸੜਕਾਂ ਉੱਤੇ ਹੀ ਨਹੀਂ ਸਗੋਂ ਇੰਟਰਨੈੱਟ ਉੱਤੇ ਵੀ ਦਰਜ ਕੀਤਾ ਹੈ।

ਇਹ ਵੀ ਪੜ੍ਹੋ:

ਪਰ ਯੂਕੇ ਵਿੱਚ ਜੰਮੇ ਲੋਕਾਂ ਲਈ ਹਜ਼ਾਰਾਂ ਮੀਲ ਦੂਰ ਬੈਠੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਜਜ਼ਬਾਤ ਕਿਉਂ ਦੇਖਣ ਨੂੰ ਮਿਲ ਰਹੇ ਹਨ?

ਲੀਅਸਟਰ ਵਿੱਚ ਪ੍ਰਾਪਰਟੀ ਦਾ ਕੰਮ ਕਰਦੇ ਗੁਪੀ ਸੰਧੂ ਮੁਤਾਬਕ ਉਨ੍ਹਾਂ ਨੂੰ ਭਾਰਤੀ ਕਿਸਾਨ ਮੁਜ਼ਾਹਰਾਕਾਰੀਆਂ ਨਾਲ ਇੱਕ ਨਿੱਜੀ ਜੁੜਾਅ ਮਹਿਸੂਸ ਹੁੰਦਾ ਹੈ।

31 ਸਾਲਾ ਗੁਪੀ ਕਹਿੰਦੇ ਹਨ, ''''ਮੈਂ ਇਸ ਮੁਲਕ ਵਿੱਚ ਨਾ ਹੁੰਦਾ ਜੇ ਮੇਰੇ ਬਜ਼ੁਰਗ ਅਤੇ ਉਨ੍ਹਾਂ ਦੀ ਮਿਹਨਤ ਨਾ ਹੁੰਦੀ।''''

''''ਮੇਰੇ ਬਜ਼ੁਰਗ ਕਿਸਾਨ ਸਨ ਅਤੇ ਜੇ ਉਹ ਚੰਗੀ ਵਿੱਤੀ ਹਾਲਤ ਵਿੱਚ ਨਾ ਹੁੰਦੇ ਤਾਂ ਮੇਰੇ ਮਾਪੇ ਯੂਕੇ ਨਹੀਂ ਆ ਸਕਦੇ ਸੀ।''''

''''ਅਸੀਂ ਧੰਨਵਾਦੀ ਹਾਂ ਜੋ ਵੀ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤਾ।''''

ਲੀਅਸਟਰ ਵਿੱਚ ਕੁਝ ਦਿਨ ਪਹਿਲਾਂ ਗੁਪੀ ਸੰਧੂ ਨੇ ਕਾਰ ਰੈਲੀ ਵਿੱਚ ਹਿੱਸਾ ਲਿਆ ਸੀ। ਜਿਸ ਕਾਰ ਵਿੱਚ ਉਹ ਸਵਾਰ ਸਨ, ਉਸ ਵਿੱਚ ਬੈਠੇ ਸਾਥੀਆਂ ਕੋਲ ਹਰੇ ਰੰਗ ਦੇ ਝੰਡੇ ਸਨ, ਇਸੇ ਰੰਗ ਨਾਲ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਮੁਜ਼ਾਹਰੇ ਕਰ ਰਹੀਆਂ ਹਨ।

ਗੁਪੀ ਬਲੈਕ ਲਾਇਵਜ਼ ਮੈਟਰ ਮੁਹਿੰਮ ਦੌਰਾਨ ਹੋਏ ਮੁਜ਼ਾਹਰਿਆਂ ਦੀ ਤੁਲਨਾ ਦੇ ਸੰਦਰਭ ਵਿੱਚ ਕਹਿੰਦੇ ਹਨ, ''''ਲੋਕ ਕਹਿੰਦੇ ਹਨ....ਜੌਰਡ ਫਲੌਇਡ ਅਮਰੀਕਾ ਵਿੱਚ ਸੀ ਤੇ ਤੁਸੀਂ ਇੱਥੇ (UK) ਕਿਉਂ ਮੁਜ਼ਾਹਰੇ ਕਰ ਰਹੇ ਹੋ?, ਅਸੀਂ ਕਿਹਾ ਇਹ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ।''''

''''ਇਹ ਧਾਰਮਿਕ ਨਹੀਂ ਮਨੁੱਖੀ ਮਸਲਾ ਹੈ।''''

ਕਿਸਾਨ ਦੀ ਧੀ ਹੋਣ ਦੇ ਨਾਤੇ ਨਵ ਮਾਨ ਨੇ ਵੀ ਕਿਸਾਨਾਂ ਦੇ ਮੁਜ਼ਾਹਰੇ ਬਾਬਤ ਜਜ਼ਬਾਤ ਜ਼ਾਹਿਰ ਕੀਤੇ।

ਨਵ ਮੁਤਾਬਕ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਡਰ ਬਾਰੇ ਜਾਗਰੁਕਤਾ ਫ਼ੈਲਾਉਣ ਅਤੇ ਸਰਕਾਰ ਵੱਲੋਂ ਕੀਤੇ ''ਸੁਧਾਰਾਂ'' ਨਾਲ ਜ਼ਿੰਦਗੀ ਉੱਤੇ ਹੋਣ ਵਾਲੇ ਅਸਰ ਦੀ ਗੱਲ ਕੀਤੀ।

ਉਨ੍ਹਾਂ ਕਿਹਾ, ''''ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ, ਜੇ 10 ਲੋਕਾਂ ਨੇ ਵੀ ਮੇਰੀ ਕਹਾਣੀ ਪੜ੍ਹੀ ਤਾਂ ਮੇਰਾ ਮਕਸਦ ਪੂਰਾ ਹੋ ਗਿਆ।''''

35 ਸਾਲਾ ਨਵ ਲੀਅਸਟਰ ਵਿੱਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਬੱਸੀ ਨੇ ਪੰਜਾਬ ਵਿੱਚ ਹੀ ਕੰਮ ਕੀਤਾ ਹੈ।

ਨਵ ਕਹਿੰਦੇ ਹਨ, ''''ਮੇਰੇ ਪਿਤਾ ਜੀ ਨੇ ਪਰਿਵਾਰ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਅਤੇ ਲਾਭ ਦਿੰਦੀਆਂ ਫ਼ਸਲਾਂ ਵਿੱਚ ਬਦਲਿਆ ਹੈ।''''

''''ਉਨ੍ਹਾਂ ਦੀ ਮਿਹਨਤ ਹੀ ਹੈ ਕਿ ਅਸੀਂ ਅੱਜ ਇੱਥੇ ਯੂਕੇ ਵਿੱਚ ਹਾਂ।''''

ਨਵ ਮੁਤਾਬਕ ਕਿਸਾਨਾਂ ਨਾਲ ਹੁੰਦੇ ਵਤੀਰੇ ਦਾ ਅਸਰ ਪੂਰੀ ਦੁਨੀਆਂ ਵਿੱਚ ਹੋਵੇਗਾ।

ਨਵ ਕਹਿੰਦੇ ਹਨ ਕਿ ਬਹੁਤ ਸਾਰੇ ਮਸਾਲੇ, ਜੋ ਯੂਕੇ ਵਿੱਚ ਵਿਕਦੇ ਹਨ ਉਹ ਭਾਰਤ ਦੇ ਕਿਸਾਨਾਂ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਉਨ੍ਹਾਂ ਕਿਹਾ, ''''ਸਾਡੇ ਸਭ ਦੇ ਇੱਥੇ (UK) ਛੋਟੇ ਕਾਰੋਬਾਰ ਹਨ ਅਤੇ ਅਸੀਂ ਲੋਕਲ ਉਤਪਾਦ ਹੀ ਖ਼ਰੀਦਦੇ ਹਾਂ।''''

43 ਸਾਲਾ ਹਰਿੰਦਰ ਸਿੰਘ ਆਪਣੇ ਪਰਿਵਾਰ ਸਣੇ ਲੰਡਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋਈ ਕਾਰ ਰੈਲੀ ਵਿੱਚ ਗਏ ਸਨ।

ਉਹ ਕਹਿੰਦੇ ਹਨ, ''''ਅਸੀਂ ਆਪਣੇ ਬੱਚਿਆਂ ਨੂੰ ਇਸ ਲਈ ਲੈ ਕੇ ਗਏ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਇਹ ਸਭ ਲਈ ਜ਼ਰੂਰੀ ਹੈ। ਕੁਝ ਸੰਜੀਦਾ ਹੋ ਰਿਹਾ ਹੈ।''''

''''ਇਹ ਸਾਡਾ ਇਤਿਹਾਸ ਹੈ ਅਤੇ ਸਾਡੇ ਕੋਲ ਭਾਵੇਂ ਜ਼ਮੀਨ ਨਾ ਹੋਵੇ ਪਰ ਸਾਨੂੰ ਪਤਾ ਹੈ ਕਿ ਜਿਨ੍ਹਾਂ ਕੋਲ ਹੈ ਉਨ੍ਹਾ ਲਈ ਇਸ ਦੇ ਕੀ ਮਾਅਨੇ ਹਨ।''''

ਹਰਿੰਦਰ ਨੇ ਛੋਟੇ ਹੁੰਦਿਆਂ ਆਪਣਾ ਸਮਾਂ ਭਾਰਤ ਵਿੱਚ ਬਿਤਾਇਆ ਹੈ ਅਤੇ ਇਸੇ ਲਈ ਉਨ੍ਹਾਂ ਦਾ ਜੁੜਾਅ ਭਾਰਤ ਨਾਲ ਹੈ।

ਉਹ ਕਹਿੰਦੇ ਹਨ, ''''ਬਜ਼ੁਰਗ ਲੜ ਰਹੇ ਹਨ ਅਤੇ ਸੜਕਾਂ ਕੰਢੇ ਟਰੱਕਾਂ ਪਿੱਛੇ ਸੌਂ ਰਹੇ ਹਨ। ਭਾਰਤ ਵਿੱਚ ਇਸ ਵੇਲੇ ਠੰਢ ਵੱਧ ਹੈ ਅਸੀਂ ਇਹ ਦਰਦ ਮਹਿਸੂਸ ਕਰਦੇ ਹਾਂ।''''

ਸਤਿੰਦਰ ਪਾਲ ਗੋਸਲ 29 ਸਾਲ ਦੇ ਹਨ ਅਤੇ ਯੂਕੇ ਦੇ ਵਿਲਨਹਾਲ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਵੀ ਲੰਡਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋਈ ਕਾਰ ਰੈਲੀ ਵਿੱਚ ਹਿੱਸਾ ਲਿਆ ਸੀ।

ਉਹ ਕਹਿੰਦੇ ਹਨ, ''''ਮੈਂ ਬਹੁਤ ਮਾਣ ਵਾਲਾ ਪੰਜਾਬੀ ਹਾਂ, ਭਾਵੇਂ ਮੇਰਾ ਜਨਮ ਯੂਕੇ ਵਿੱਚ ਹੋਇਆ ਹੈ। ਪਰ ਮੇਰੇ ਪਰਿਵਾਰ ਦੀਆਂ ਪੀੜ੍ਹੀਆਂ ਨੇ ਪੰਜਾਬ ਵਿੱਚ ਖੇਤੀ ਕਰਦਿਆਂ ਆਪਣਾ ਖ਼ੂਨ, ਪਸੀਨਾ ਅਤੇ ਹੰਝੂਆਂ ਨੂੰ ਵਹਾਇਆ ਹੈ।''''

''''ਖੇਤਾਬਾੜੀ ਪੰਜਾਬ ਸੂਬੇ ਲਈ ਖ਼ੁਸ਼ਬੋ ਹੈ। ਇਹ ਪੰਜਾਬੀਆਂ ਲਈ ਦਿਲ ਦੀ ਧੜਕਨ ਹੈ, ਇਹ ਸਾਡਾ ਵਿਰਸਾ ਹੈ।''''

''''ਮੈਂ ਸਮਝਦਾ ਹਾਂ ਕਿ ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਘਰਾਂ ਵਿੱਚ ਨਿੱਘ ਨਹੀਂ ਮਾਣ ਸਕਦੇ ਜਦੋਂ ਸਾਡੇ ਬਜ਼ੁਰਗ ਪਰੇਸ਼ਾਨ ਹਨ। ਸਾਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਲੋਕ ਹਨ ਜੋ ਦੇਖ ਰਹੇ ਹਨ ਕਿ ਕੀ ਹੋ ਰਿਹਾ ਹੈ।''''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=JUxkvVbXHSk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7094855a-3acf-4c48-aa0f-5343c8e0ad1b'',''assetType'': ''STY'',''pageCounter'': ''punjabi.international.story.55288804.page'',''title'': ''Farmers Protest: UK \''ਚ ਵਸਦੇ ਲੋਕ ਭਾਰਤੀ ਕਿਸਾਨਾਂ ਦੇ ਹੱਕ \''ਚ ਇਨ੍ਹਾਂ ਕਾਰਨਾਂ ਕਰਕੇ ਨਿੱਤਰੇ'',''author'': ''ਸੰਦੀਸ਼ ਸ਼ੋਕਰ'',''published'': ''2020-12-13T02:02:12Z'',''updated'': ''2020-12-13T02:02:12Z''});s_bbcws(''track'',''pageView'');

Related News