Farmers Protest: ਟਿਕਰੀ ਬਾਰਡਰ ਉੱਪਰ ਕਿਸਾਨਾਂ ਦਾ ''''IT ਸੈੱਲ'''' ਕਿਵੇਂ ਕਰਦਾ ਹੈ ਕੰਮ - 5 ਅਹਿਮ ਖ਼ਬਰਾਂ

Sunday, Dec 13, 2020 - 07:18 AM (IST)

Farmers Protest: ਟਿਕਰੀ ਬਾਰਡਰ ਉੱਪਰ ਕਿਸਾਨਾਂ ਦਾ ''''IT ਸੈੱਲ'''' ਕਿਵੇਂ ਕਰਦਾ ਹੈ ਕੰਮ - 5 ਅਹਿਮ ਖ਼ਬਰਾਂ
ਰਣਦੀਪ ਮੱਧੋਕੇ
BBC
ਰਣਦੀਪ ਮੱਧੋਕੇ ਕਿਸਾਨ ਮੋਰਚੇ ਵਿੱਚ

ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵੱਖੋ-ਵੱਖਰੇ ਰੰਗਾਂ ਨੂੰ ਕਲਾ ਦੀਆਂ ਵੰਨਗੀਆਂ ਰਾਹੀਂ ਅਤੇ ਇਸ ਦੇ ਨਾਲ ਹੀ ਕੈਮਰੇ ਵਿੱਚ ਕੈਦ ਕਰਨ ਲਈ ਵੱਡੀ ਟੀਮ ਕੰਮ ਕਰ ਰਹੀ ਹੈ।

ਅਜਿਹੀ ਹੀ ਇੱਕ ਟੀਮ ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਦੀ ਹੈ ਜਿਸ ਵਿੱਚ ਰਣਦੀਪ ਮੱਧੋਕੇ ਬਤੌਰ ਫ਼ੋਟੋਗ੍ਰਾਫ਼ਰ ਜ਼ਿੰਮੇਵਾਰੀ ਨਿਭਾ ਰਹੇ ਹਨ।

ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨਾਲ ਗੱਲਬਾਤ ਵਿੱਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੀ ਟੀਮ ਕਿਸ ਤਰ੍ਹਾਂ ਸੋਸ਼ਲ ਮੀਡੀਆ ਰਾਹੀਂ ਅਤੇ ਹੋਰ ਆਧੁਨਿਕ ਸਾਜ਼ੋ-ਸਮਾਨ ਰਾਹੀਂ ਟਿਕਰੀ ਬਾਰਡਰ ਉੱਤੇ ਕਿਸਾਨ ਸੰਘਰਸ਼ ਨੂੰ ਦੁਨੀਆਂ ਤੱਕ ਪਹੁੰਚਾਉਣ ਦੇ ਨਾਲ-ਨਾਲ ਦਸਤਾਵੇਜ ਦੇ ਰੂਪ ਵਿੱਚ ਸਾਂਭ ਰਹੇ ਹਨ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਿਸਾਨ ਅੰਦੋਲਨ ਦੌਰਾਨ ਉਠਦੇ 3 ਅਹਿਮ ਸਵਾਲ

ਮੌਜੂਦਾ ਅੰਦੋਲਨ ਹੁਣ ਦੋ ਹਫ਼ਤਿਆਂ ਤੋਂ ਜ਼ਿਆਦਾ ਚੱਲ ਗਿਆ ਹੈ ਅਤੇ ਦਿੱਲੀ ਬਾਰਡਰ ''ਤੇ ਡਟੇ ਲੱਖਾਂ ਕਿਸਾਨ ਇਸ ਮੰਗ ਉੱਤੇ ਅੜ੍ਹੇ ਹੋਏ ਹਨ ਕਿ ਕੁਝ ਮਹੀਨੇ ਪਹਿਲਾਂ ਲਾਗੂ ਹੋਏ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ।

ਦੂਜੇ ਪਾਸੇ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਇਛੁੱਕ ਦਿਖੀ ਹੈ ਪਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਜਾਂ ਪੂਰੀ ਤਰ੍ਹਾਂ ਬਦਲਣ ਦੀ ਗੱਲ ਕੀਤੇ ਬਿਨਾਂ।

ਇਸ ਵਿਚਾਲੇ ਤਿੰਨ ਵੱਡੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸ਼ਾਇਦ ਤੁਸੀਂ ਵੀ ਜਾਣਨਾ ਚਾਹੋਗੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਸਿੰਘੂ ਬਾਰਡਰ ਤੋਂ ਜਾਰੀ ਅੰਦੋਲਨ ਦੀ ਅਗਲੀ ਰਣਨੀਤੀ ਕੀ?

ਕਿਸਾਨਾਂ ਨੇ ਕਿਹਾ ਹੈ ਕਿ 14 ਦਸੰਬਰ ਨੂੰ ਸਾਰੇ ਕਿਸਾਨ ਆਗੂ ਸਿੰਘੂ ਬਾਰਡਰ ਦੀ ਸਟੇਜ ''ਤੇ ਭੁੱਖ ਹੜਤਾਲ ''ਤੇ ਬੈਠਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਅੱਗੇ ਵੀ ਸੰਘਰਸ਼ ਜਾਰੀ ਰੱਖਣਾ ਚਾਹੁੰਦੇ ਹਨ।

ਕਿਸਾਨਾਂ ਦੀਆਂ 32 ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਪੰਜਾਬ-ਹਰਿਆਣਾ ਤੋਂ ਚੱਲੇ ਹੋਰ ਕਿਸਾਨਾਂ ਨੂੰ ਸਰਕਾਰ ਵੱਲੋਂ ਬੈਰੀਕੇਡਿੰਗ ਲਗਾ ਕੇ ਰੋਕਿਆ ਹੈ ਜਾ ਰਿਹਾ ਹੈ।

ਪ੍ਰੈੱਸ ਕਾਨਫਰੰਸ ਵਿੱਚ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ, "ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਧਰਨੇ ਵਿੱਚ ਸ਼ਾਮਿਲ ਹੋਣ ਆ ਰਹੇ ਕਿਸਾਨਾਂ ਨੂੰ ਨਾ ਰੋਕੇ। ਇਸ ਨਾਲ ਪਿੱਛੇ ਦੀਆਂ ਸੜਕਾਂ ਵੀ ਜਾਮ ਹੋ ਜਾਣਗੀਆਂ।"

ਇਸ ਦੇ ਨਾਲ ਹੀ ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜਿਆ ਸ਼ਨਿੱਚਰਵਾਰ ਦਾ ਪ੍ਰਮੁੱਖ ਘਟਨਾਕ੍ਰਮ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਆਪ੍ਰੇਸ਼ਨ ਰਾਹੀਂ ਕੱ ਵੱਧ ਤਾਂ ਸਕਦਾ ਹੈ ਪਰ ਖ਼ਤਰੇ ਵੀ ਨੇ

ਕੱਦ ਲੰਬਾ ਕਰਨ ਦਾ ਤਰੀਕਾ ਕਈ ਤਰ੍ਹਾਂ ਦੇ ਖ਼ਤਰੇ ਵੀ ਨਾਲ ਲੈ ਕੇ ਆਉਂਦਾ ਹੈ ਅਤੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਲਈ ਇਸ ਕਰਕੇ ਲੰਬੇ ਸਮੇਂ ਤੱਕ ਮੁਸ਼ਕਿਲ ਬਣੀ ਰਹਿੰਦੀ ਹੈ।

ਸੈਮ ਬੈਕਰ ਜਦੋਂ ਮਿਡਲ ਸਕੂਲ ਵਿੱਚ ਪੜਦੇ ਸਨ ਤਾਂ ਆਪਣੀ ਕਲਾਸ ਵਿੱਚ ਸਭ ਤੋਂ ਲੰਬੇ ਬੱਚੇ ਸਨ ਪਰ ਹਾਈ ਸਕੂਲ ਮੁਕੰਮਲ ਹੋਣ ਤੱਕ ਉਨ੍ਹਾਂ ਦੇ ਸਾਥੀ ਉਨ੍ਹਾਂ ਤੋਂ ਕਾਫ਼ੀ ਲੰਬੇ ਹੋ ਚੁੱਕੇ ਸਨ।

ਸੈਮ ਦੱਸਦੇ ਹਨ, "ਜਦੋਂ ਮੈਂ ਕਾਲਜ ਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਲੰਬਾਈ ਵਿੱਚ ਬਹੁਤ ਮੁੰਡਿਆਂ ਤੋਂ ਛੋਟਾ ਹਾਂ ਅਤੇ ਇਥੋਂ ਤੱਕ ਕਿ ਕੁੜੀਆਂ ਤੋਂ ਵੀ ਛੋਟਾ ਹਾਂ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

''ਕਿਸਾਨਾਂ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ''

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਤੇ ਸਿਆਸੀ ਪਾਰਟੀਆਂ ਦਾ ਅੰਦੋਲਨ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਜੋ ਵੀ ਕੇਂਦਰ ਸਰਕਾਰ ਨਾਲ ਸਹਿਮਤ ਨਹੀਂ ਹੁੰਦਾ ਹੈ ਉਹ ਉਸ ਨੂੰ ਦੇਸ਼ਧ੍ਰੋਹੀ ਐਲਾਨ ਦਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਬਿਆਨ ਦੇਣ ਵਾਲੇ ਮੰਤਰੀਆਂ ਨੂੰ ਜਨਤਕ ਤੌਰ ''ਤੇ ਮਾਫੀ ਮੰਗਣੀ ਚਾਹੀਦੀ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=771e8rCqj80

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''44cf112d-fd63-471a-8bab-683c3d0ba313'',''assetType'': ''STY'',''pageCounter'': ''punjabi.india.story.55291305.page'',''title'': ''Farmers Protest: ਟਿਕਰੀ ਬਾਰਡਰ ਉੱਪਰ ਕਿਸਾਨਾਂ ਦਾ \''IT ਸੈੱਲ\'' ਕਿਵੇਂ ਕਰਦਾ ਹੈ ਕੰਮ - 5 ਅਹਿਮ ਖ਼ਬਰਾਂ'',''published'': ''2020-12-13T01:42:24Z'',''updated'': ''2020-12-13T01:46:16Z''});s_bbcws(''track'',''pageView'');

Related News