ਕਿਸਾਨ ਅੰਦੋਲਨ: ਕਿਸਾਨਾਂ ਨੂੰ ਮਿਲ ਕੇ ਇਸ ਔਰਤ ਨੂੰ ਹੋਇਆ ਪੰਜਾਬ ’ਚ ਨਾ ਵਸਣ ਦਾ ਮਲਾਲ -5 ਅਹਿਮ ਖ਼ਬਰਾਂ
Saturday, Dec 12, 2020 - 10:34 AM (IST)


ਬਿਹਾਰ ਦੀ ਰਹਿਣ ਵਾਲੀ ਰੂਬੀ ਉਪਾਧਿਆਏ ਟਿਕਰੀ ਬਾਰਡਰ ''ਤੇ ਕਿਸਾਨ ਅੰਦੋਲਨ ਵਾਲੀ ਥਾਂ ਦੇ ਨੇੜੇ ਫੂਡ ਪੁਆਇੰਟ ਚਲਾਉਂਦੀ ਹੈ।
ਰੂਬੀ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਆਉਣ ਵਾਲਿਆਂ ਬਾਰੇ ਤਜਰਬਾ ਸਾਂਝਾ ਕੀਤਾ।
ਰੂਬੀ ਨੇ ਦੱਸਿਆ ਕਿ ਜੇ ਇਹੀ ਅੰਦੋਲਨ ਸਥਾਨਕ ਲੋਕ ਕਰ ਰਹੇ ਹੁੰਦੇ ਤਾਂ ਉਹ ਦੁਕਾਨ ਬੰਦ ਕਰ ਜਾਂਦੇ ਪਰ ਕਿਸਾਨ ਵਾਰ-ਵਾਰ ਉਨ੍ਹਾਂ ਨੂੰ ਆ ਕੇ ਪੁਛਦੇ ਹਨ ਕਿ ਕੋਈ ਮੁਸ਼ਕਲ ਤਾਂ ਨਹੀਂ।
ਰੂਬੀ ਨੇ ਕਿਹਾ, "ਇਨ੍ਹਾਂ ਲੋਕਾਂ ਦਾ ਵਿਹਾਰ ਦੇਖ ਕੇ ਲਗਦਾ ਹੈ ਕਿ ਅਸੀਂ ਦਿੱਲੀ ਦੀ ਥਾਂ ਪੰਜਾਬ ਕਿਉਂ ਨਾ ਵਸ ਗਏ।"
ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਬੰਗਾਲ ''ਚ ਜੇਪੀ ਨੱਡਾ ਦੇ ਕਾਫ਼ਲੇ ਉੱਤੇ ਪੱਥਰਬਾਜ਼ੀ, ਦਿੱਲੀ ਵਿਚ ਸਿਸੋਦੀਆ ਦੇ ਘਰ ਦੀ ਭੰਨਤੋੜ
- ਕੇਂਦਰ ਦੇ ਪ੍ਰਸਤਾਵ ਰੱਦ ਕਰਨ ਬਾਰੇ ਖੇਤੀ ਮੰਤਰੀ ਨੇ ਕੀ ਕਿਹਾ ਤੇ ਕਿਸਾਨਾਂ ਨੇ ਕੀ ਕਰ ਦਿੱਤਾ ਨਵਾਂ ਐਲਾਨ
- ਬੱਚਿਆਂ ਦੀ ਪੈਦਾਇਸ਼ ਵਧਾਉਣ ਲਈ ਇਸ ਸਰਕਾਰ ਦੀ ਅਨੋਖੀ ਪਹਿਲ
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿਆਓ
https://www.youtube.com/watch?v=xWw19z7Edrs&feature=youtu.be
ਖੇਤੀ ਕਾਨੂੰਨਾਂ ਤੇ ਕਿਸਾਨ ਰੋਹ ਬਾਰੇ 9 ਅਹਿਮ ਸਵਾਲਾਂ ਦੇ ਜਵਾਬ
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਰੀਬ ਦੋ ਹਫ਼ਤਿਆਂ ਤੋਂ ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ''ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲੈ ਕੇ ਬੈਠੇ ਹੋਏ ਹਨ।
ਇਸ ਸਬੰਧੀ ਕਈ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਨੇ 8 ਦਸੰਬਰ ਦੇ ''ਭਾਰਤ ਬੰਦ'' ਦੇ ਸੱਦੇ ਨੂੰ ਸਮਰਥਨ ਵੀ ਦਿੱਤਾ।
ਕੇਂਦਰ ਸਰਕਾਰ ਨਾਲ ਇਸ ਮੁੱਦੇ ਨੂੰ ਲੈ ਕੇ ਹੋਈਆਂ ਮੀਟਿੰਗਾਂ ਵੀ ਹੁਣ ਤੱਕ ਬੇਸਿੱਟਾ ਰਹੀਆਂ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਧਰਨੇ ਉੱਤੇ ਬੈਠੇ ਰਹਿਣਗੇ।
ਕਈ ਪਾਠਕਾਂ ਦੇ ਇਨ੍ਹਾਂ ਮੁਜ਼ਾਹਰਿਆਂ ਤੇ ਉਨ੍ਹਾਂ ਕਾਰਨਾਂ ਬਾਰੇ ਕਈ ਸਵਾਲ ਹੋਣਗੇ। ਅਸੀਂ ਉਨ੍ਹਾਂ ਦਾ ਇੱਥੇ ਸੌਖੀ ਭਾਸ਼ਾ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਜਨਮ ਦਰ ਵਧਾਉਣ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ

ਜਪਾਨ ਆਪਣੀ ਡਿਗਦੀ ਜਨਮ ਦਰ ਨੂੰ ਸੁਧਾਰਨ ਲਈ ਲੋਕਾਂ ਨੂੰ ਮਨਪਸੰਦ ਸਾਥੀ ਦੀ ਭਾਲ ਵਿੱਚ ਮਦਦ ਕਰਨ ਵਾਲੀਆਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ(ਏਆਈ) ਮੈਚ ਮੇਕਿੰਗ (ਜੀਵਨ ਸਾਥੀ ਦੀ ਤਲਾਸ਼ ਕਰਨ ਵਾਲੀਆਂ) ਸਕੀਮਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ।
ਅਗਲੇ ਸਾਲ ਤੋਂ ਏਆਈ ਜ਼ਰੀਏ ਲੋਕਾਂ ਦੀ ਰਿਸ਼ਤੇ ਜੋੜਨ ਵਿੱਚ ਮਦਦ ਕਰਨ ਵਾਲੇ ਚਾਲੂ ਜਾਂ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਨੂੰ ਸਬਸਿਡੀ ਦਿੱਤੀ ਜਾਵੇਗੀ।
ਦੇਸ਼ ਵਿੱਚ ਬੱਚਿਆਂ ਦੀ ਜਨਮ ਦਰ ਵਿੱਚ ਰਿਕਾਰਡ ਕਮੀ ਆਈ ਹੈ। ਪਿਛਲੇ ਸਾਲ ਜਪਾਨ ਵਿੱਚ ਪਹਿਲਾਂ ਦੇ ਮੁਕਾਬਲੇ 865,000 ਬੱਚੇ ਘੱਟ ਪੈਦਾ ਹੋਏ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਜਪਾ ਆਗੂ ਦੇ ਕਾਫਲੇ ''ਤੇ ਹਮਲਾ
ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਲਾਸ਼ ਵਿਜੇਵਰਗੀਆ ਦੇ ਕਾਫਲੇ ਉੱਤੇ ਡਾਇਮੰਡ ਹਾਰਬਰ ਵਿੱਚ ਪੱਥਰਬਾਜ਼ੀ ਅਤੇ ਜੇਪੀ ਨੱਡਾ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਗਈ।
https://twitter.com/ANI/status/1336943907247017985
ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਰੈਲੀ ਵਿਚ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਸਾਡੇ ਕਾਫ਼ਲੇ ਦੀ ਕੋਈ ਕਾਰ ਅਜਿਹੀ ਨਹੀਂ ਸੀ ਜਿਸ ਉੱਤੇ ਹਮਲਾ ਨਾ ਹੋਇਆ ਹੋਵੇ।
"ਮੈਂ ਇਸ ਲਈ ਬਚ ਗਿਆ ਕਿਉਂ ਕਿ ਮੇਰੀ ਕਾਰ ਬੁਲਟ ਪਰੂਫ਼ ਸੀ। ਸੂਬੇ ਵਿਚ ਅਜਿਹੀ ਅਰਾਜਕਤਾ ਨਾ ਸਹਿਣਯੋਗ ਹੈ।"
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਇੱਕ ਵੀਡੀਓ ਟਵੀਟ ਕਰਕੇ ਇਹ ਇਲਜ਼ਾਮ ਲਾਇਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਉੱਪਰ ਭਾਜਪਾ ਦੇ ਗੁੰਡਿਆਂ ਨੇ ਹਮਲਾ ਕੀਤਾ ਜਦਕਿ ਦਿੱਲੀ ਪੁਲਿਸ ਮੂਕ ਦਰਸ਼ਕ ਬਣੀ ਰਹੀ।
ਇਹ ਖ਼ਬਰਾਂ ਪੂਰੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਖੇਤੀ ਕਾਨੂੰਨਾਂ ਬਾਰੇ ਤੋਮਰ ਦੀ ਸਫ਼ਾਈ ਤੇ ਪੰਜਾਬ ਵਿੱਚ ਕਿਸਾਨਾਂ ਦਾ ਐਲਾਨ
ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿਸਾਨਾਂ ਵਲੋਂ ਗੱਲਬਾਤ ਦੌਰਾਨ ਕੋਈ ਸੁਝਾਅ ਨਹੀਂ ਆ ਰਿਹਾ ਸੀ। ਉਹ ਰੱਦ ਕਰਨ ਦੀ ਗੱਲ ਕਰ ਰਹੇ ਹਨ।
ਸਰਕਾਰ ਵਲੋਂ ਹੀ ਗੱਲਾਬਤ ਦੇ ਅਧਾਰ ਉੱਤੇ ਮੁੱਦਿਆਂ ਨੂੰ ਚਿਨ੍ਹਤ ਕਰਕੇ ਸਰਕਾਰ ਨੇ ਹੀ ਪ੍ਰਸਤਾਵ ਭੇਜਿਆ। ਪਰ ਕੁੱਲ ਮਿਲਾਕੇ ਕਿਸਾਨ ਕਿਸੇ ਫੈਸਲੇ ਉੱਤੇ ਨਹੀਂ ਪਹੁੰਚ ਪਾ ਰਹੇ। ਸਾਨੂੰ ਉਨ੍ਹਾਂ ਦੀ ਚਿੰਤਾ ਹੈ।
ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਵੀਰਵਾਰ ਦੀ ਬੈਠਕ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਨਾਲ ਬੈਠਕ ਤੋਂ ਬਾਅਦ ਏਕੇ ਬਾਰੇ ਉੱਠੇ ਸਵਾਲਾਂ ਨੂੰ ਨਿਰਮੂਲ ਦੱਸਿਆ।
ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਅੱਜ ਦੀ ਬੈਠਕ ਵਿੱਚ ਸਾਰੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਅਤੇ 12 ਦਸੰਬਰ ਨੂੰ ਪੰਜਾਬ ਦੇ ਸਾਰੇ ਟੋਲ ਪਰਚੀ ਮੁਕਤ ਕਰ ਦਿੱਤੇ ਜਾਣਗੇ।
ਰੇਲਵੇ ਨੇ ਪੰਜਾਬ ਜਾਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰੋਕ ਦਿੱਤਾ ਅਤੇ ਕੁਝ ਨੂੰ ਥੋੜੇ ਸਮੇਂ ਲਈ ਰੱਦ ਕਰ ਦਿੱਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=771e8rCqj80
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3a38ca3b-c038-4793-bddf-64520b322262'',''assetType'': ''STY'',''pageCounter'': ''punjabi.india.story.55269759.page'',''title'': ''ਕਿਸਾਨ ਅੰਦੋਲਨ: ਕਿਸਾਨਾਂ ਨੂੰ ਮਿਲ ਕੇ ਇਸ ਔਰਤ ਨੂੰ ਹੋਇਆ ਪੰਜਾਬ ’ਚ ਨਾ ਵਸਣ ਦਾ ਮਲਾਲ -5 ਅਹਿਮ ਖ਼ਬਰਾਂ'',''published'': ''2020-12-11T01:42:03Z'',''updated'': ''2020-12-11T10:23:44Z''});s_bbcws(''track'',''pageView'');