ਜਹਾਜ਼ ਅਗਵਾਹ ਦੀ ਘਟਨਾ ਜਿਸ ਨੂੰ ਛੋਟੇ-ਛੋਟੇ ਬੱਚਿਆਂ ਸਣੇ ਅੰਜਾਮ ਦਿੱਤਾ ਗਿਆ

Saturday, Dec 12, 2020 - 10:34 AM (IST)

ਜਹਾਜ਼ ਅਗਵਾਹ ਦੀ ਘਟਨਾ ਜਿਸ ਨੂੰ ਛੋਟੇ-ਛੋਟੇ ਬੱਚਿਆਂ ਸਣੇ ਅੰਜਾਮ ਦਿੱਤਾ ਗਿਆ

ਇਹ ਅਗਵਾਹ ਕਰਨ ਦੀ ਇੱਕ ਵੱਖਰੀ ਕਿਸਮ ਦੀ ਘਟਨਾ ਸੀ। ਜਿਸ ਨੂੰ ਅੰਜ਼ਾਮ ਤਿੰਨ ਮਰਦਾਂ, ਦੋ ਔਰਤਾਂ ਅਤੇ ਤਿੰਨ ਛੋਟੇ ਬੱਚਿਆਂ ਨੇ ਦਿੱਤਾ।

ਉਨ੍ਹਾਂ ਨੇ ਇੱਕ ਡੈਲਟਾ ਏਅਰਲਾਈਨਰ ਅਗਵਾਹ ਕੀਤਾ, ਅਟਲਾਂਟਿਕ ਤੋਂ ਪਾਰ ਉੱਡ ਗਏ ਅਤੇ ਬਾਲਗਾਂ ਨੇ ਮੁੜ ਕਦੀ ਵੀ ਅਮਰੀਕਾ ਵਿੱਚ ਪੈਰ ਨਹੀਂ ਰੱਖਿਆ, ਉਨ੍ਹਾਂ ਵਿੱਚੋਂ ਚਾਰ ਨੇ ਫ਼ਰਾਂਸ ਨੂੰ ਆਪਣਾ ਸਥਾਈ ਘਰ ਬਣਾ ਲਿਆ।

ਤਪਦੀ ਗਰਮੀ ਵਿੱਚ ਮਿਆਮੀ ਹਵਾਈ ਅੱਡੇ ਦੀ ਪੱਕੀ ਸੜਕ ''ਤੇ ਖੜੇ ਡੈਲਟਾ ਏਅਰਲਾਈਨਰ ਡੀਸੀ-8 ਤੱਕ ਇੱਕ ਹਵਾਈ ਅੱਡੇ ਦਾ ਵਾਹਨ ਪਹੁੰਚਿਆ, ਜਿਸਨੂੰ ਤੈਰਾਕੀ ਸੂਟ (ਸਵਿਮਿੰਗ ਟਰੰਕ) ਪਹਿਨ ਕੇ ਇੱਕ ਵਿਅਕਤੀ ਚਲਾ ਰਿਹਾ ਸੀ।

ਇਹ ਵੀ ਪੜ੍ਹੋ

ਅੰਦਰ ਬੈਠੇ ਯਾਤਰੀ ਨੇ ਵੀ ਤੈਰਾਕੀ ਸੂਟ ਹੀ ਪਹਿਨਿਆ ਹੋਇਆ ਸੀ। ਉਤਰੇ ਤਾਂ ਉਨ੍ਹਾਂ ਦੇ ਕੋਲ ਇੱਕ ਨੀਲਾ ਸੂਟਕੇਸ ਸੀ ਅਤੇ ਉਸ ਸਮੇਂ ਤੱਕ ਤੁਰਦੇ ਰਹੇ ਜਦੋਂ ਤੱਕ ਉਹ ਹਵਾਈ ਜ਼ਹਾਜ ਦੇ ਖੁੱਲ੍ਹੇ ਦਰਵਾਜ਼ੇ ਹੇਠ ਨਾ ਪਹੁੰਚ ਗਏ।

ਇੱਕ ਰੱਸੀ ਹੇਠਾਂ ਸੁੱਟੀ ਗਈ ਅਤੇ ਸੂਟਕੇਸ ਉੱਪਰ ਵੱਲ ਖਿਚਿਆ ਗਿਆ। ਇਸ ਵਿੱਚ 10 ਲੱਖ ਅਮਰੀਕੀ ਡਾਲਰ ਸਨ।

ਸਵਿਮ ਸੂਟ ਵਿੱਚ ਐਫ਼ਬੀਆਈ ਦੇ ਅਫ਼ਸਰ ਸਨ, ਜਿਨ੍ਹਾਂ ਨੂੰ ਅਗਵਾਹਕਾਰਾਂ ਵਲੋਂ ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਕੋਲ ਕੋਈ ਹਥਿਆਰ ਨਾ ਹੋਵੇ, ਤੈਰਾਕੀ ਦੇ ਕੱਪੜੇ ਪਾਉਣ ਲਈ ਮਜ਼ਬੂਰ ਕੀਤਾ ਗਿਆ ਸੀ।

ਹਾਲਾਂਕਿ ਬਾਅਦ ਵਿੱਚ ਇੱਕ ਨੇ ਦਾਅਵਾ ਕੀਤਾ ਕਿ ਉਹ ਕਿਸੇ ਤਰੀਕੇ ਨਾਲ ਤੈਰਾਕੀ ਕੱਪੜਿਆ ਵਿੱਚ ਬੰਦੂਕ ਲਕੋ ਕੇ ਲੈ ਗਿਆ ਸੀ।

ਇੱਕ ਵਾਰ ਜਦੋਂ ਪੈਸੈ ਚੈੱਕ ਕਰ ਲਏ ਗਏ, ਡੇਟ੍ਰਾਈਟ ਤੋਂ ਸ਼ੁਰੂ ਹੋਈ ਉਡਾਨ ਵਿਚਲੇ 86ਯਾਤਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ, ਅਤੇ ਖ਼ਾਲੀ ਜਹਾਜ਼ ਨੇ ਬੌਸਟਨ ''ਤੋਂ ਹੁੰਦੇ ਹੋਏ ਉੱਤਰੀ ਅਫ਼ਰੀਕਾ ਵੱਲ ਦੀ ਮੁੜ ਉਡਾਨ ਭਰੀ।

ਪੈਂਥਰ
BBC
ਇੱਕ ਮਹੀਨੇ ਤੋਂ ਕੁਝ ਸਮਾਂ ਬਾਅਦ ਹੀ ਅਗਵਾਹਕਾਰਾਂ ਨੇ ਬਲੈਕ ਪੈਂਥਰ ਪਾਰਟੀ ਦੇ ਅਲਜੀਰੀਆ ਵਿਚਲੇ ਹੈੱਡ ਕੁਆਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ

ਇਹ 31 ਜੁਲਾਈ,1972 ਸੀ ਅਤੇ ਇੱਕ ਮਹੀਨੇ ਤੋਂ ਕੁਝ ਸਮਾਂ ਬਾਅਦ ਹੀ ਅਗਵਾਹਕਾਰਾਂ ਨੇ ਬਲੈਕ ਪੈਂਥਰ ਪਾਰਟੀ ਦੇ ਅਲਜੀਰੀਆ ਵਿਚਲੇ ਹੈੱਡ ਕੁਆਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ।

ਉਸ ਸਮੇਂ ਇਹ ਪਾਰਟੀ ਅਮਰੀਕਾ ਅੰਦਰ ਸਿਆਹਫਾਮ ਯਾਨੀ ਕਾਲੇ ਲੋਕਾਂ ਦੀ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਮੁਹਿੰਮ ਸੀ।

ਅਗਵਾਹਕਾਰਾਂ ਵਿੱਚ ਦੋ ਪਤੀ ਪਤਨੀ ਸਨ, 24ਸਾਲਾਂ ਮੈਲਵਿਨ ਮੈਕਨੇਅਰ ਅਤੇ ਉਨ੍ਹਾਂ ਦੀ 26ਸਾਲਾ ਪਤਨੀ ਜੀਨ।

ਜਦੋਂ ਉਹ ਸੱਤ ਸਾਲ ਪਹਿਲਾਂ ਉੱਤਰੀ ਕੈਲੇਫੋਰਨੀਆਂ ਦੀ ਯੂਨੀਵਰਸਿਟੀ ਵਿੱਚ ਮਿਲੇ ਸਨ, ਕੋਈ ਅੰਦਾਜ਼ਾ ਵੀ ਨਹੀਂ ਸੀ ਲਾ ਸਕਦਾ ਕਿ ਉਹ ਇੱਕ ਜਹਾਜ਼ ਅਗਵਾਹ ਕਰਨ ਵਰਗਾ ਜ਼ੁਰਮ ਕਰਨਗੇ, ਇੱਕ ਅਜਿਹਾ ਜ਼ੁਰਮ ਜਿਸ ਲਈ ਘੱਟੋ ਘੱਟ ਸਜ਼ਾ 20 ਸਾਲ ਦੀ ਕੈਦ ਹੈ ਅਤੇ ਵੱਧ ਤੋਂ ਵੱਧ ਮੌਤ।

ਮੈਕਨੇਅਰ ਉੱਤਰੀ ਕੈਰੋਲੀਨਾ ਦੇ ਗਰੀਨਜ਼ਬੋਰੋ ਵਿੱਚ ਵਿੱਚ ਵੱਡੇ ਹੋਏ, ਜਿਥੇ ਉਹ ਬੇਸਬਾਲ ਦੇ ਚੰਗੇ ਖਿਡਾਰੀ ਬਣੇ ਅਤੇ ਉਨ੍ਹਾਂ ਦੀ ਟੀਮ ਬਲੈਕ ਲੀਗ ਵਿੱਚ ਸਟੇਟ ਚੈਂਪੀਅਨ ਬਣੀ।

ਉਹ ਕਹਿੰਦੇ ਹਨ ਕਿ ਗੋਰੀਆਂ ਟੀਮਾਂ ਕਾਲਿਆਂ ਨਾਲ ਨਹੀਂ ਸਨ ਖੇਡਦੀਆਂ।

ਜਦੋਂ ਤੱਕ ਉਨ੍ਹਾਂ ਨੇ ਸਾਲ 1968 ਵਿੱਚ ਮਾਰਟਿਨ ਲੂਥਰ ਕਿੰਗ ਦੀ ਮੌਤ ਤੋਂ ਬਾਅਦ ਹੋਏ ਦੰਗਿਆਂ ਵਿੱਚ ਹਿੱਸਾ ਨਹੀਂ ਸੀ ਲਿਆ, ਉਨ੍ਹਾਂ ਨੇ ਅਮਰੀਕਨ ਫ਼ੁੱਟਬਾਲ ਵੀ ਖੇਡਿਆ ਅਤੇ ਨੌਰਥ ਕੈਰੋਲੀਨਾ ਸਟੇਟ ਕਾਲਜ ਵਿੱਚ ਉਨ੍ਹਾਂ ਨੂੰ ਪੜ੍ਹਾਈ ਲਈ ਸਪੋਰਟਸ ਸਕੌਲਰਸ਼ਿਪ ਵੀ ਦਿੱਤੀ ਜਾਂਦੀ ਸੀ।

ਮੈਕਨੇਅਰ ਨੂੰ ਤੁਰੰਤ ਫ਼ੁੱਟਬਾਲ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ, ਉਨ੍ਹਾਂ ਨੇ ਆਪਣਾ ਵਜ਼ੀਫ਼ਾ ਵੀ ਗੁਆ ਦਿੱਤਾ ਅਤੇ ਉਨ੍ਹਾਂ ਦੀ ਪੜ੍ਹਾਈ ਖ਼ਤਮ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਇਹ ਉਸ ਸਮੇਂ ਹੋਇਆ ਜਦੋਂ ਉਹ ਅਗਲੇ ਸਾਲ ਅਮਰੀਕੀ ਫ਼ੌਜ ਵਿੱਚ ਭਰਤੀ ਹੋ ਗਏ ਜਦੋਂ ਉਨ੍ਹਾਂ ਨੂੰ ਅਸਲ ਵਿੱਚ ਸੰਸਥਾਗਤ ਨਸਲਵਾਦ ਦਾ ਪਤਾ ਲੱਗਿਆ।

ਬਰਲਿਨ ਵਿੱਚ ਤੈਨਾਤੀ ਸਮੇਂ ਉਨ੍ਹਾਂ ਨੇ ਅਮਰੀਕੀ ਮਿਲਟਰੀ ਬੇਸਾਂ ਵਿੱਚ ਕੁ ਕਲੱਕਸ ਕਲੈਨ (Ku Klux Klan) ਤਰੀਕੇ ਦੀ ਕਰੌਸ ਬਰਨਿੰਗ ਦੇਖੀ ਅਤੇ ਉਨ੍ਹਾਂ ਦੇ ਸਾਥੀ ਕਈ ਕਾਲੇ ਸਿਪਾਹੀਆਂ ਨੂੰ ਬੈਰਕਾਂ ਵਿੱਚ ਉੱਚੇ ਆਹੁਦਿਆਂ ''ਤੇ ਤੈਨਾਤ ਗੋਰਿਆਂ ਵਲੋਂ ਕੁੱਟਿਆਂ ਜਾਂਦਾ ਸੀ।

ਉਹ ਕਹਿੰਦੇ ਹਨ, "ਨਸਲਵਾਦ ਲੁਕਿਆ ਹੋਇਆ ਨਹੀਂ ਸੀ, ਇਸ ਲਈ ਅਸੀਂ ਜੰਗੀ ਕਾਰਾਵਾਈ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਅਫ਼ਸਰਾਂ ਨੂੰ ਸਲੂਟ ਮਾਰਨ ਤੋਂ ਇਨਕਾਰ ਕੀਤਾ, ਕਾਲੇ ਆਰਮਬੈਂਡ (ਬਾਹਾਂ ਦੇ ਬੰਨ੍ਹੇ ਜਾਣ ਵਾਲੇ ਇੱਕ ਕਿਸਮ ਦੇ ਪਟੇ) ਪਹਿਨੇ, ਆਪਣੇ ਵਾਲ ਵਧਾ ਲਏ ਅਤੇ ਰਾਸ਼ਟਰੀ ਗੀਤ ਲਈ ਖੜੇ ਨਾ ਹੋਏ ਅਤੇ ਇਸ ਤਰ੍ਹਾਂ ਸ਼ਾਂਤ ਤਰੀਕੇ ਨਾਲ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ।"

ਉਸੇ ਸਮੇਂ ਪਿੱਛੇ ਅਮਰੀਕਾ ਵਿੱਚ ਬਲੈਕ ਪੈਂਥਰ ਮੁਹਿੰਮ ਆਪਣੀ ਪਹੁੰਚ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਬਾਰੇ ਸੋਚ ਰਹੀ ਸੀ ਅਤੇ ਉਹ ਸਾਡੇ ਨਾਲ ਗੱਲ ਕਰਨ ਬਰਲਿਨ ਆਏ ਅਤੇ ਸਾਨੂੰ ਭਰਤੀ ਕਰ ਲਿਆ, ਉਹ ਸਮਾਂ ਸੀ ਜਦੋਂ ਮੈਂ ਪੈਂਥਰਾਂ ਵਿੱਚ ਸ਼ਾਮਿਲ ਹੋਇਆ।"

ਜੀਨ ਨੇ ਮੈਕਨੇਅਰ ਨਾਲ ਬਰਲਿਨ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਜਦੋਂ ਸਾਲ 1970 ਵਿੱਚ ਉਨ੍ਹਾਂ ਨੇ ਜੀਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਲਦ ਹੀ ਵੀਅਤਨਾਮ ਜੰਗ ਲਈ ਭੇਜਿਆ ਜਾਵੇਗਾ, ਉਹ ਉਨ੍ਹਾਂ ਦੋਵਾਂ ਦੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੇ ਸਨ।

ਬਾਅਦ ਵਿੱਚ ਉਹ ਵਾਪਸ ਅਮਰੀਕਾ ਆ ਗਏ, ਮੰਨਿਆ ਜਾਂਦਾ ਹੈ ਮੈਲਵਿਨ ਦੀ ਗ਼ੈਰ-ਮੌਜੂਦਗੀ ਵਿੱਚ ਜੀਨ ਅਤੇ ਉਨ੍ਹਾਂ ਦੇ ਬੇਟੇ ਦੇ ਕਿਤੇ ਰਹਿਣ ਦਾ ਪ੍ਰਬੰਧ ਕਰਨ ਲਈ।

ਬਜਾਇ ਇਸ ਦੇ ਮੈਕਨੇਅਰ ਇੱਕਲਿਆਂ ਜਾਂਦਾ, ਜੋੜਾ ਡੇਟ੍ਰਾਇਟ ਵਿੱਚ ਰੂਹਪੋਸ਼ ਹੋ ਗਿਆ, ਜੋ ਉਸ ਸਮੇਂ ਕਾਲਿਆਂ ਦੀ ਦਹਿਸ਼ਤਗਰਦੀ ਦਾ ਗੜ੍ਹ ਸੀ।

ਡੇਟ੍ਰਾਇਟ ਵਿੱਚ ਕਾਨੂੰਨ ਤੋਂ ਭੱਜਦਿਆਂ ਅੰਤ ਨੂੰ ਉਹ ਦੋ ਹੋਰ ਵਿਅਕਤੀਆਂ ਨਾਲ ਰਹਿਣ ਲੱਗੇ।

ਇੱਕ ਜੌਰਜ ਰਾਈਟ, ਜਿਸ ਸਿਰ ਕਤਲ ਦੇ ਇਲਜ਼ਾਮ ਸਨ, ਇੱਕ ਨਾਕਾਮ ਲੁੱਟ ਤੋਂ ਬਾਅਦ ਜਿਸ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਮੌਤ ਹੋ ਗਈ ਸੀ।

ਮੈਕਨੇਅਰ ਅਤੇ ਜੀਨ ਨੂੰ ਇਸ ਬਾਰੇ ਨਹੀਂ ਸੀ ਪਤਾ। ਇੱਕ ਦੂਸਰੇ ਦੇ ਬੀਤੇ ਸਮੇਂ ਬਾਰੇ ਸਵਾਲ ਪੁੱਛਣਾ ਜ਼ਾਇਜ ਨਾ ਸਮਝਿਆ ਗਿਆ।

ਜਦੋਂ ਦੂਸਰੇ ਵਿਅਕਤੀ ਜੌਰਜ ਬਰਾਉਨ ਨੂੰ ਡੇਟ੍ਰਾਇਟ ਪੁਲਿਸ ਵਲੋਂ ਗੋਲੀ ਮਾਰੀ ਗਈ ਅਤੇ ਚੰਗੀ ਕਿਸਮਤ ਨੂੰ ਉਹ ਮਾਮੂਲੀ ਜਖ਼ਮੀ ਹੋਏ। ਇਸ ਘਟਨਾ ਨੇ ਉਨ੍ਹਾਂ ਦੀ ਅਮਰੀਕਾ ਛੱਡ ਕੇ ਜਾਣ ਦੀ ਦ੍ਰਿੜਤਾ ਨੂੰ ਹੋਰ ਤੀਬਰ ਕਰ ਦਿੱਤਾ।

ਸਮੂਹ ਦੀ ਨਿਗ੍ਹਾ ਅਲਜੀਰੀਆ ਵੱਲ ਗਈ ਜਿਥੇ ਕ੍ਰਿਸ਼ਮਾਈ ਬਲੈਕ ਪੈਂਥਰ ਆਗੂ ਐਲਡਰਿਜ਼ ਕਲੀਵਰ ਦਾ ਅਮਰੀਕਾ ਵਿੱਚ ਕਾਨੂੰਨੀ ਉਲਝਣਾਂ ਵਿੱਚ ਪੈਣ ਤੋਂ ਬਾਅਦ ਸਵਾਗਤ ਕੀਤਾ ਗਿਆ ਸੀ। ਉਨ੍ਹਾਂ ਨੇ ਇਥੇ ਪਾਰਟੀ ਦੀ ਇੱਕ ਸ਼ਾਖਾ ਵੀ ਬਣਾਈ।

ਪਰ ਉਹ ਉਥੇ ਕਿਵੇਂ ਪਹੁੰਚਦੇ? ਵਿਅਕਤੀ ਇੱਕ ਯੋਜਨਾ ਲੈ ਕੇ ਆਇਆ।

1970ਵਿਆਂ ਦੀ ਸ਼ੁਰੂਆਤ ਵਿੱਚ ਅਗਵਾਹ ਦੀਆਂ ਘਟਨਾਵਾਂ ਹੁਣ ਦੇ ਮੁਕਾਬਲੇ ਆਮ ਸਨ। ਮੈਕਨੇਅਰ ਨੇ ਕਿਹਾ ਕਿ ਉਨ੍ਹਾਂ ਨੇ ਡੇਟ੍ਰਾਈਟ ਹਵਾਈ ਅੱਡੇ ''ਤੇ ਸਮਾਂ ਬਿਤਾ ਕੇ ਆਪਣੀ ਖੋਜ ਪੜਤਾਲ ਕੀਤੀ ਅਤੇ ਬਹੁਤ ਸਾਰੇ ਪ੍ਰਸ਼ਨ ਪੁੱਛੇ।

ਮੈਕਨੇਅਰ ਕਹਿੰਦੇ ਹਨ,"ਉਹ ਸਮਾਂ ਪਾਗਲਪਨ ਭਰਿਆ ਸੀ, ਸਭ ਕੁਝ ਹੀ ਪਾਗਲਪਨ ਵਾਲਾ ਸੀ, ਹਰ ਇੱਕ ਚੀਜ਼ ਪਾਗਲਪਨ ਭਰੀ ਸੀ ਪਰ ਅਸੀਂ ਅਗਵਾਹ ਦਾ ਅਧਿਐਨ ਕੀਤਾ ਅਤੇ ਅਸੀਂ ਅਜਿਹੇ ਤਜ਼ਰਬਿਆਂ ਦੀਆਂ ਕਮੀਆਂ ਅਤੇ ਤਾਕਤਾਂ ਬਾਰੇ ਜਾਣਿਆ।"

"ਸਾਨੂੰ ਇੱਕ ਜਹਾਜ਼ ਫ਼ੜਨਾ ਪੈਣਾ ਸੀ ਜੋ ਅਟਲਾਂਟਿਕ ਨੂੰ ਪਾਰ ਕਰ ਸਕਦਾ ਹੋਵੇ। ਇਸ ਕਰਕੇ ਅਸੀਂ ਉਸ ਜਹਾਜ਼ ਨੂੰ ਚੁਣਿਆ।"

ਇਹ ਵੀ ਪੜ੍ਹੋ

ਉਨ੍ਹਾਂ ਨੇ ਭੇਸ ਬਦਲੇ। ਜੌਰਜ ਇੱਕ ਪਾਦਰੀ ਦੀ ਪੋਸ਼ਾਕ ਵਿੱਚ ਤਿਆਰ ਹੋਇਆ, ਜੌਰਜ ਬਰਾਉਨ ਇੱਕ ਵਿਦਿਆਰਥੀ ਵਾਂਗ ਅਤੇ ਮੈਕਨੇਅਰ ਇੱਕ ਵਪਾਰੀ ਬਣੇ।

ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲਿਆਂ ਵਿੱਚ ਜੀਨ ਅਤੇ ਜੌਰਜ ਬਰਾਉਨ ਦੀ ਗ਼ਰਲ ਫ਼ਰੈਂਡ ਜੋਆਇਸ ਟਿਲਰਸਨ ਸੀ। ਇਸ ਸਮੇਂ ਤੱਕ ਜੀਨ ਅਤੇ ਮੈਕਨੇਅਰ ਦੇ ਦੋ ਬੱਚੇ ਸਨ ਜਦਕਿ ਬਰਾਉਨ ਅਤੇ ਟਿਲਰਸਨ ਦੇ ਇੱਕ।

ਕਿਸੇ ਤਰੀਕੇ ਨਾਲ ਉਨ੍ਹਾਂ ਨੇ ਤਿੰਨ ਛੋਟੀਆਂ ਹੱਥ ਗੰਨਾਂ ਦੀ ਤਸਕਰੀ ਕੀਤੀ। ਇੱਕ ਕਹਾਣੀ ਹੈ ਕਿ ਉਹ ਇੱਕ ਖੋਖਲੀ ਕੀਤੀ ਹੋਈ ਬਾਈਬਲ ਵਿੱਚ ਲਕੋਈਆਂ ਹੋਈਆਂ ਸਨ ਅਤੇ ਜਦੋਂ ਮੈਟਲ ਡਿਟੈਕਟਰ ਚੱਲਿਆ, ਸੁਰੱਖਿਆ ਕਰਮੀਆਂ ਨੇ ਸੋਚਿਆ ਕਿ ਇਸ ਕਰਕੇ ਹੈ ਕਿਉਂਕਿ ਔਰਤਾਂ ਨੇ ਗਹਿਣੇ ਪਹਿਨੇ ਹੋਏ ਸਨ।

ਵੇਰਵਿਆਂ ਸੰਬੰਧੀ ਮੈਕਨੇਅਰ ਦੀ ਝਿਜਕ ਦੱਸਦੀ ਹੈ ਕਿ ਹਾਲੇ ਵੀ ਇਸ ਸਭ ਵਿੱਚ ਕੁਝ ਹੋਰ ਵੀ ਸੀ ਜਿਵੇਂ ਕਿ ਹੋ ਸਕਦਾ ਹੈ ਏਅਰਪੋਰਟ ਦੇ ਕਿਸੇ ਕਰਮਚਾਰੀ ਨੇ ਉਨ੍ਹਾਂ ਦੀ ਮਦਦ ਕੀਤੀ ਹੋਵੇ।

ਪੈਂਥਰ
Getty Images
1970ਵੇਆਂ ਦੀ ਸ਼ੁਰੂਆਤ ਵਿੱਚ ਅਗਵਾਹ ਦੀ ਘਟਨਾਵਾਂ ਹੁਣ ਦੇ ਮੁਕਾਬਲੇ ਆਮ ਸਨ

ਜਦੋਂ ਡੈਲਟਾ ਏਅਰ ਲਾਈਨਜ਼ ਦੀ ਫ਼ਲਾਈਟ 841 ਨੇ ਡੇਟ੍ਰਾਈਟ ਤੋਂ ਮਿਆਨੀ ਲਈ ਉਡਾਨ ਭਰੀ ਅਗਵਾਹਕਾਰਾਂ ਨੇ ਕਾਰਵਾਈ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਉਨ੍ਹਾਂ ਦਾ ਭੋਜਨ ਖਾਣ ਦਿੱਤਾ।

ਪਰ ਜਦੋਂ ਉਨ੍ਹਾਂ ਨੇ ਵੀਹ ਲੱਖ ਅਮਰੀਕੀ ਡਾਲਰਾਂ ਅਤੇ ਅਲਜੀਰੀਆ ਲਈ ਉਡਾਨ ਦੀ ਮੰਗ ਕੀਤੀ ਉਸ ਸਮੇਂ ਵੀ ਉਨ੍ਹਾਂ ਨੇ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕੀਤੀ।

ਮੈਕਨੇਅਰ ਕਹਿੰਦੇ ਹਨ, "ਅਸੀਂ ਘਬਰਾਹਟ ਦਾ ਮਾਹੌਲ ਪੈਦਾ ਨਹੀਂ ਸੀ ਕਰਨਾ ਚਾਹੁੰਦੇ, ਯਾਦ ਰੱਖੋ ਸਾਡੇ ਨਾਲ ਤਿੰਨ ਬੱਚੇ ਵੀ ਸਫ਼ਰ ਕਰ ਰਹੇ ਸਨ।"

"ਅਸੀਂ ਸਟੀਪ ਲੰਡਰ, ਦਾ ਟੈਂਪਟੇਸ਼ਨਜ਼ ਅਤੇ ਫ਼ੋਰ ਟੂਪਸ ਸਮੇਤ ਸ਼ਾਂਤ ਸੰਗੀਤ ਦੀ ਕੈਸੇਟ ਚਲਾ ਕੇ ਮਾਹੌਲ ਨੂੰ ਹਲਕਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ।"

ਇੱਕ ਵਾਰ ਜਦੋਂ ਉਹ ਮਿਆਮੀ ਵਿੱਚ ਉੱਤਰ ਗਏ ਐਫ਼ਬੀਆਈ ਨਾਲ ਗੱਲਬਾਤ ਸ਼ੁਰੂ ਹੋਈ।

ਪਹਿਲੀ ਵਾਰ ਪੁਲਿਸ ਨੇ ਕਿਹਾ ਉਹ ਸਿਰਫ਼ 5ਲੱਖ ਡਾਲਰਾਂ ਨਾਲ ਆਉਣਗੇ, ਤਾਂ ਅਗਵਾਹਕਾਰਾਂ ਨੇ ਕਿਹਾ ਉਹ ਅੱਧੇ ਬੰਧਕਾਂ ਨੂੰ ਨਾਲ ਰੱਖਣਗੇ ਅਤੇ ਉਡਾਨ ਭਰ ਲੈਣਗੇ।

ਜੌਰਜ ਰਾਈਟ, ਅਗਵਾਹਕਾਰ ਜਿਹੜਾ ਪਾਦਰੀ ਦੇ ਭੇਸ ਵਿੱਚ ਸੀ , ਨੇ ਗੱਲਬਾਤ ਕਰਨ ਆਏ ਵਿਅਕਤੀ ਨੂੰ ਇਹ ਵੀ ਕਿਹਾ ਕਿ ਉਹ ਇੱਕ ਬੰਧਕ ਨੂੰ ਗੋਲੀ ਮਾਰ ਦੇਵੇਗਾ।

ਜਦੋਂ ਐਫ਼ਬੀਆਈ ਪਿੱਛੇ ਹੱਟ ਗਈ ਅਤੇ ਉਨ੍ਹਾਂ ਨੂੰ ਪੂਰੇ ਪੈਸੇ ਦੇਣ ਲਈ ਤਿਆਰ ਹੋ ਗਈ, ਮੈਕਨੇਅਰ ਨੇ ਕਿਹਾ ਇਹ ਉਹ ਸੀ ਜਿਸਨੇ ਦਰਵਾਜ਼ੇ ''ਤੇ ਨਜ਼ਰ ਆਉਣ ਅਤੇ ਫ਼ਿਰੌਤੀ ਲੈ ਕੇ ਜਹਾਜ਼ ਤੱਕ ਪਹੁੰਚਾਉਣ ਦਾ ਜੋਖ਼ਮ ਚੁੱਕਿਆ।

ਕੁਝ ਯਾਤਰੀ ਨਿਰਾਸ਼ ਸਨ ਕਿ ਉਹ ਆਪਣਾ ਸਾਮਾਨ ਉਸ ਸਮੇਂ ਤੱਕ ਨਹੀਂ ਲੈ ਸਕਣਗੇ ਜਦੋਂ ਤੱਕ ਜਹਾਜ਼ ਐਲਜੀਅਰਸ ਤੋਂ ਵਾਪਸ ਨਹੀਂ ਆ ਜਾਂਦਾ, ਪਰ ਇਸ ਦੌਰਾਨ ਕੋਈ ਵੀ ਗੋਲੀ ਨਹੀਂ ਚੱਲੀ ਅਤੇ ਕਿਸੇ ਨੂੰ ਵੀ ਕੋਈ ਸਰੀਰਕ ਸੱਟ ਨਹੀਂ ਵੱਜੀ।

ਜੇ ਸਭ ਕੁਝ ਯੋਜਨਾ ਮੁਤਾਬਿਕ ਚੱਲ ਰਿਹਾ ਸੀ ਤਾਂ ਇੱਕ ਅਹਿਮ ਵੇਰਵਾ ਸੀ ਜਿਸ ਨੂੰ ਉਨ੍ਹਾਂ ਨੇ ਵਿੱਚ ਨਹੀਂ ਸੀ ਲਿਆ।

ਜਹਾਜ਼ ਦੇ ਕਪਤਾਨ ਵਿਲੀਅਮ ਨੇ ਪਹਿਲਾਂ ਕਦੀ ਵੀ ਅਟਲਾਂਟਿਕ ਪਾਰ ਉਡਾਨ ਨਹੀਂ ਸੀ ਭਰੀ, ਇਸ ਕਰਕੇ ਉਨ੍ਹਾਂ ਨੂੰ ਪਹਿਲਾਂ ਬੋਸਟਨ ਦੀ ਉਡਾਨ ਭਰਨੀ ਪਈ, ਜਿਥੇ ਇੱਕ ਤਜ਼ਰਬੇਕਾਰ ਜਹਾਜ਼ ਚਾਲਕ ਸਵਾਰ ਹੋਇਆ ਉਹ ਵੀ ਤੈਰਾਕੀ ਸੂਟ ਵਿੱਚ।

ਬਾਕੀ ਦਾ ਸਫ਼ਰ ਸ਼ਾਂਤੀਪੂਰਵਕ ਰਿਹਾ। ਜਦੋਂ ਰਾਤ ਭਰ ਦੀ ਉਡਾਨ ਦੌਰਾਨ ਮਰਦ ਅਗਵਾਹਕਾਰ ਸੌਂ ਗਏ, ਦੋ ਔਰਤਾਂ ਕਰੂ ਅਤੇ ਜਹਾਜ਼ ਵਿੱਚ ਕੰਮਕਾਜ ਕਰਨ ਵਾਲੀਆਂ ਚਾਰ ਔਰਤਾਂ ''ਤੇ ਨਜ਼ਰ ਰੱਖਦੀਆਂ।

ਜਦੋਂ ਉਹ ਐਲਜੀਰਸ ਪਹੁੰਚੇ ਤਾਂ ਜਹਾਜ਼ ਨੂੰ ਸੈਨਿਕਾਂ ਵਲੋਂ ਘੇਰਾ ਪਾਇਆ ਗਿਆ ਅਤੇ ਇੱਕ ਅਫ਼ਸਰ ਜਹਾਜ਼ ਦੀਆਂ ਪੌੜੀਆਂ ਤੱਕ ਚੱਲ ਕੇ ਆਇਆ। ਉਸਦੇ ਪਹਿਲੇ ਸ਼ਬਦ ਸਨ, ਤੁਹਾਡੇ ਘਰ ਵਿੱਚ ਤੁਹਾਡਾ ਸੁਆਗਤ ਹੈ।

ਮੈਕਨੇਅਰ ਕਹਿੰਦੇ ਹਨ ਕਿ ਪਾਇਲਟ ਅਸਲ ਨਾਇਕ ਸੀ।

"ਜਦੋਂ ਅਸੀ ਐਲਜੀਰਸ ਪਹੁੰਚੇ ਅਸੀਂ ਪਾਇਲਟ ਨੂੰ ਉਸਦੀਆਂ ਸੇਵਾਵਾਂ ਬਦਲੇ ਪੈਸਿਆਂ ਲਈ ਪੁੱਛਿਆ ਪਰ ਉਸ ਨੇ ਕਿਹਾ, ''ਨਹੀਂ, ਤੁਹਾਡਾ ਧੰਨਵਾਦ''।"

ਪਾਇਲਟ ਨੇ ਐਫ਼ਬੀਆਈ ਅਤੇ ਉਨ੍ਹਾਂ ਦੇ ਤੇਜ਼ ਨਿਸ਼ਾਨਚੀਆਂ ਨੂੰ ਯਕੀਨ ਦਿਵਾਇਆ ਸੀ ਕਿ ਜਹਾਜ਼ ਵਿੱਚ ਸਭ ਕੁਝ ਸ਼ਾਂਤਮਈ ਹੈ।

ਜਦੋਂ ਅਸੀਂ ਜਹਾਜ਼ ਛੱਡਿਆ ਅਸੀਂ ਕਿਹਾ, "ਇਹ ਬਹੁਤ ਚੰਗੀ ਤਰ੍ਹਾਂ ਕੀਤਾ ਗਿਆ ਕੰਮ ਸੀ। ਪਰ ਬਾਅਦ ਵਿੱਚ ਅਸੀਂ ਸੋਚਿਆਂ ਕਿੰਨੀਆਂ ਚੀਜ਼ਾਂ ਗ਼ਲਤ ਹੋਈਆਂ ਸਨ।"

ਅਗਵਾਹਕਾਰਾਂ ਨੂੰ ਜਲਦ ਹੀ ਅਹਿਸਾਸ ਹੋਇਆ ਕਿ ਅਲਜ਼ੀਰੀਆ ਵਿੱਚ ਰਹਿਣ ਦਾ ਫ਼ੈਸਲਾ ਇੱਕ ਸੋਚੀ ਸਮਝੀ ਗ਼ਲਤੀ ਸੀ।

ਦਰਜਨਾਂ ਜਾਂ ਹੋਰ ਬਹੁਤੇ ਬਲੈਕ ਪੈਂਥਰ ਜਿਹੜੇ ਇਥੇ ਆਏ ਸਨ ਜਾਂ ਤਾਂ ਇਥੋਂ ਪਹਿਲਾਂ ਹੀ ਜਾ ਚੁੱਕੇ ਸਨ ਜਾਂ ਫ਼ਿਰ ਜਾਣ ਲਈ ਆਪਣੇ ਬੈਗ ਪੈਕ ਕਰਕੇ ਬੈਠੇ ਸਨ। ਅਲਜੀਰੀਆ ਦੀ ਸਰਕਾਰ ਅਤੇ ਅਮਰੀਕਾ ਦਰਮਿਆਨ ਸੰਬੰਧ ਭਖ ਰਹੇ ਸਨ।

ਅਗਵਾਹਕਾਰਾਂ ਨੂੰ 10ਲੱਖ ਡਾਲਰ, ਜਿਹੜੇ ਅਮਰੀਕਾ ਨੂੰ ਵਾਪਸ ਭੇਜੇ ਗਏ, ਨੂੰ ਐਲਜੀਰਸ ਵਿੱਚ ਮੁਸ਼ਕਿਲ ''ਚ ਬਾਕੀ ਬਚੇ ਕੁਝ ਬਲੈਕ ਪੈਂਥਰਾਂ ਨੂੰ ਸੌਪਣ ਲਈ ਕਿਹਾ ਗਿਆ, ਜਿਨ੍ਹਾਂ ਦੀ ਬਹੁਤੀ ਰੁਚੀ ਅਗਵਾਹਕਾਰਾਂ ਵਿੱਚ ਘੱਟ ਅਤੇ ਪੈਸਿਆਂ ਵਿੱਚ ਵੱਧ ਨਜ਼ਰ ਆ ਰਹੀ ਸੀ।

ਅਗਲੇ 14 ਮਹੀਨੇ ਅਲਜੀਰੀਆ ਦੇ ਇੱਕ ਉੱਪਨਗਰ ਵਿੱਚ ਇੱਕ ਪਰਿਵਾਰ ਨਾਲ ਰਹਿੰਦਿਆਂ ਉਹ ਲਗਾਤਾਰ ਡਰ ਵਿੱਚ ਰਹੇ।

ਅਣਜਾਣ ਅਤੇ ਭੇਦਭਰੇ ਏਜੰਟਾਂ ਨਾਲ ਘਿਰੇ ਹੋਏ, ਕੁਝ ਅਲਜੀਰੀਅਨ ਅਤੇ ਬਾਕੀ ਵਿਦੇਸ਼ੀ ਸਨ। ਮੈਕਨੇਅਰ ਮੰਨਦੇ ਹਨ ਉਨ੍ਹਾਂ ਵਿੱਚ ਅਮਰੀਕੀ ਜਲ ਸੈਨਾਂ ਦੇ ਲੋਕ ਵੀ ਸ਼ਾਮਿਲ ਸਨ।

ਮੈਕਨੇਅਰ ਅਤੇ ਜੀਨ ਨੇ ਬਹੁਤ ਜਲਦ ਅਹਿਸਾਸ ਕੀਤਾ ਕਿ ਉਨ੍ਹਾਂ ਨੂੰ ਆਪਣੇ ਬੱਚੇ ਰਿਸ਼ਤੇਦਾਰਾਂ ਕੋਲ ਵਾਪਸ ਅਮਰੀਕਾ ਭੇਜਣੇ ਪੈਣਗੇ।

ਮੈਕਨੇਅਰ ਕਹਿੰਦੇ ਹਨ,"ਗ਼ੈਰ-ਕਾਨੂੰਨੀ ਤਰੀਕੇ ਵਿੱਚ ਜਿੰਦਗੀ ਜਿਉਣ ਵਿੱਚ ਕੁਝ ਵੀ ਮਜ਼ੇਦਾਰ ਨਹੀਂ ਹੈ। ਤੁਸੀਂ ਲਗਾਤਾਰ ਡਰ ਵਿੱਚ ਰਹਿੰਦੇ ਹੋ। ਤੁਸੀਂ ਨਹੀਂ ਜਾਣਦੇ ਦਰਵਾਜ਼ੇ ਤੋਂ ਕੌਣ ਆ ਰਿਹਾ ਹੈ, ਤੁਸੀਂ ਇੱਕ ਅੱਖ ਖ਼ੁੱਲ੍ਹੀ ਰੱਖ ਕੇ ਸੌਂਦੇ ਹੋ। ਤੁਸੀਂ ਚੋਕੰਨੇ ਰਹਿਣ ਦੀ ਕੋਸ਼ਿਸ਼ ਕਰਦੇ ਹੋ, ਬਹੁਤ ਤਣਾਅ ਹੁੰਦਾ ਹੈ।"

ਪੈਂਥਰ
BBC
ਅਗਵਾਹਕਾਰਾਂ ਨੂੰ ਜਲਦ ਹੀ ਅਹਿਸਾਸ ਹੋਇਆ ਕਿ ਅਲਜ਼ੀਰੀਆ ਵਿੱਚ ਰਹਿਣ ਦਾ ਫ਼ੈਸਲਾ ਇੱਕ ਸੋਚੀ ਸਮਝੀ ਗ਼ਲਤੀ ਸੀ

ਮੈਕਨੇਅਰ ਅਤੇ ਜੀਨ ਨੇ ਜੌਰਜ ਬਰਾਉਨ ਅਤੇ ਜੌਆਇਸ ਟਿਲਰਸਨ ਨਾਲ, ਜਾਅਲੀ ਪਾਸਪੋਰਟਾਂ ''ਤੇ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਗਰੁੱਪਾਂ ਦੀ ਮਦਦ ਨਾਲ ਇੱਕ ਵਾਰ ਫ਼ਿਰ ਉਡਾਨ ਭਰੀ, ਇਸ ਸਮੇਂ ਜਿਨੇਵਾ ਰਾਹੀਂ ਪੈਰਿਸ ਦੀ ਉਡਾਨ ਸੀ।

ਸਾਲ 1974 ਦੀ ਪੱਤਝੜ ਵਿੱਚ ਉਹ ਪੈਰਿਸ ਪਹੁੰਚੇ, ਉਹ ਫਰਾਂਸ ਦੇ ਹਮਦਰਦਾਂ ਨਾਲ ਰਹੇ ਅਤੇ ਆਪਣੇ ਗੁਜ਼ਾਰੇ ਲਈ ਮੁਸ਼ਕਿਲ ਨੌਕਰੀਆਂ ਕੀਤੀਆਂ।

ਉਨ੍ਹਾਂ ਦੀ ਮੁੱਖ ਕਹਾਣੀ ਜੇ ਕੋਈ ਪੁੱਛੇ ਤਾਂ ਇਹ ਸੀ ਕਿ ਉਹ ਅਮਰੀਕਾ ਤੋਂ ਵੀਅਤਨਾਮ ਵਿਰੁੱਧ ਲੜਾਈ ਤੋਂ ਬਚਣ ਲਈ ਭੱਜੇ। ਸਭ ਤੋਂ ਵੱਡੀ ਔਖਿਆਈ ਜਿਹੜੀ ਉਨ੍ਹਾਂ ਨੇ ਝੱਲੀ ਉਹ ਸੀ ਆਪਣੇ ਬੱਚਿਆਂ ਤੋਂ ਦੂਰੀ।

ਜਦੋਂ ਸਾਲ 1976 ਵਿੱਚ ਅਚਾਨਕ ਉਨ੍ਹਾਂ ਨੂੰ ਫਰਾਂਸ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਅਮਰੀਕਾ ਨੇ ਉਨ੍ਹਾਂ ਦੀ ਭਗੌੜੇ ਅਪਰਾਧੀ ਕਹਿ ਕੇ ਸਪੁਰਦਗੀ ਲੈਣ ਦੀ ਕੋਸ਼ਿਸ਼ ਕੀਤੀ ਪਰ ਫ਼ਰਾਂਸੀਸੀ ਅਦਾਲਤ ਨੇ ਇਹ ਤਰਕ ਸਵੀਕਾਰ ਕੀਤਾ ਕਿ ਇਹ ਸਿਆਸੀ ਮਾਮਲਾ ਸੀ ਅਤੇ ਇਹ ਅਮਰੀਕੀ ਨਸਲਵਾਦ ਹੈ ਜਿਸਦਾ ਮੁਕੱਦਮਾ ਚੱਲਣਾ ਚਾਹੀਦਾ ਸੀ।

ਪਰ ਉਨ੍ਹਾਂ ਦੇ ਫ਼ਰਾਂਸ ਦੀ ਇੱਕ ਅਦਾਲਤ ਵਿੱਚ ਅਗਵਾ ਦਾ ਮੁਕੱਦਮਾ ਚਲਾਇਆ ਜਾਣਾ ਸੀ ਅਤੇ ਉਨ੍ਹਾਂ ਨੂੰ ਮੁਕੱਦਮੇਂ ਤੋਂ ਪਹਿਲਾਂ ਢਾਈ ਸਾਲਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ।

ਮੁਕੱਦਮੇਂ ਤੋਂ ਬਾਅਦ ਦੋ ਔਰਤਾਂ ਨੂੰ ਰਿਹਾਅ ਕਰ ਦਿੱਤਾ ਗਿਆ ਤਾਂ ਜੋ ਉਹ ਬੱਚਿਆਂ ਦੀ ਦੇਖਭਾਲ ਕਰ ਸਕਣ।

ਪੈਂਥਰ
Getty Images
ਫ਼ਰਾਂਸ ਦੀ ਇੱਕ ਅਦਾਲਤ ਵਿੱਚ ਅਗਵਾ ਦਾ ਮੁਕੱਦਮਾ ਚਲਾਇਆ ਜਾਣਾ ਸੀ ਅਤੇ ਉਨ੍ਹਾਂ ਨੂੰ ਮੁਕੱਦਮੇਂ ਤੋਂ ਪਹਿਲਾਂ ਢਾਈ ਸਾਲਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ

ਮੈਕਨੇਅਰ ਨੂੰ ਪੰਜ ਸਾਲ ਦੀ ਸਜ਼ਾ ਹੋਈ ਪਰ ਉਨ੍ਹਾਂ ਦੇ ਚੰਗੇ ਆਚਰਣ ਅਤੇ ਫ਼ਰੈਂਚ ਸਿੱਖਣ ਦੀ ਇੱਛਾ ਦਿਖਾਉਣ ਬਦਲੇ ਘਟਾ ਦਿੱਤੀ ਗਈ। ਮੈਕਨੇਅਰ ਦੱਸਦੇ ਹਨ ਕਿ ਜੌਰਜ ਬਰਾਉਨ ਨੂੰ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ ਕਿਉਂਕਿ ਉਸ ਨੇ ਭਾਸ਼ਾ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ।

ਮੈਕਨੇਅਰ ਨੇ ਇੱਕ ਸਮਾਜ ਸੇਵਕ ਅਤੇ ਖੇਡ ਕੋਚ ਵਜੋਂ ਦੁਬਾਰਾ ਜ਼ਿੰਦਗੀ ਸ਼ੁਰੂ ਕੀਤੀ। ਸਾਲ 1980 ਵਿੱਚ ਉਹ ਆਪਣੀ ਪਤਨੀ ਜੀਨ ਨਾਲ ਕੌਨ ਦੇ ਤੱਟੀ ਸ਼ਹਿਰ ਨੌਰਮਨਜੇ ਜਾ ਕੇ ਰਹਿਣ ਲੱਗੇ।

ਉਸ ਸਮੇਂ ਉਹ ਸ਼ਹਿਰ ਦੇ ਬਾਹਰਲੇ ਪਾਸੇ ਗੁਆਂਢੀ ਇਲਾਕੇ ਜਿਸਨੂੰ ਗਰੇਸ ਦੀ ਦਿਓ ਵਜੋਂ ਜਾਣਿਆਂ ਜਾਂਦਾ ਹੈ ਵਿੱਚ ਉਹ ਗਰੀਬ ਰਿਹਾਇਸ਼ੀ ਇਲਾਕਿਆਂ ਵਿੱਚ ਚੈਰੇਟੀ ਦਾ ਕੰਮ ਕਰਦੇ ਹਨ।

ਉਨ੍ਹਾਂ ਨੇ ਹੁਣ ਤੱਕ ਇੱਕ ਸਥਾਨਕ ਕਲੱਬ ਫ਼ੌਨਿਕਸ ਕੌਨ ਵਿੱਚ ਸੈਂਕੜੇ ਬੱਚਿਆਂ ਨੂ੍ੰ ਬੇਸਬਾਲ ਖੇਡਣੀ ਸਿਖਾਈ ਹੈ।

ਇਥੋਂ ਤੱਕ ਕਿ ਕਲੱਬ ਦੇ ਮੈਦਾਨ ਦਾ ਨਾਮ ਵੀ ਉਨ੍ਹਾਂ ਦੇ ਅਤੇ ਜੀਨ ਦੇ ਨਾਮ ''ਤੇ ਰੱਖਿਆ ਗਿਆ ਹੈ। ਜੀਨ ਵੀ ਬਰਾਬਰਤਾ ਵਰਗੇ ਮਸਲਿਆਂ ਸੰਬੰਧੀ ਸਮਾਜ ਸੇਵਾ ਕਰਦੇ ਹਨ।

ਉਨ੍ਹਾਂ ਦਾ ਬੱਚਿਆਂ ਨੂੰ ਸੁਨੇਹਾ ਸਧਾਰਨ ਹੈ, "ਮੈਂ ਜਿਸ ਸਭ ਵਿੱਚੋਂ ਗੁਜ਼ਰਿਆ ਅਤੇ ਜੋ ਮੈਂ ਤਜ਼ਰਬਿਆਂ ਤੋਂ ਸਿੱਖਿਆ ਚੰਗਾ ਹੈ, ਅਤੇ ਮੈਂ ਇਸ ਨੂੰ ਉਸ ਵਿੱਚੋਂ ਬਣਾਇਆ ਜੋ ਚੰਗਾ ਹੈ। ਇਸ ਕਰਕੇ ਮੈਂ ਇਸ ਬਾਰੇ ਸਕੂਲਾਂ ਵਿੱਚ ਬੱਚਿਆਂ ਨਾਲ ਗੱਲ ਕਰ ਸਕਦਾ ਹਾਂ ਅਤੇ ਕਈ ਬੱਚੇ ਜੋ ਸੁਣਨਾ ਨਹੀਂ ਚਾਹੁੰਦੇ ਮੇਰੀ ਕਹਾਣੀ ਸੁਣਦੇ ਹਨ ਅਤੇ ਇਹ ਉਨ੍ਹਾਂ ਲਈ ਇੱਕ ਜਾਗਣ ਦਾ ਸਮਾਂ ਹੁੰਦਾ ਹੈ, ਕਿ ਉਹ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਕਰਨ, ਪੜ੍ਹਾਈ, ਸਖ਼ਤ ਮਿਹਨਤ ਅਤੇ ਇੱਕ ਦੂਸਰੇ ਦੀ ਇੱਝਤ।"

ਜੀਨ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਅਤੇ ਮੈਲਵਿਨ ਹੁਣ 72 ਸਾਲ ਦੇ ਹਨ, ਭਾਈਚਾਰੇ ਵਿੱਚ ਲਗਾਤਾਰ ਇੱਕ ਸਹਾਇਕ ਵਜੋਂ ਕੰਮ ਕਰ ਰਹੇ ਹਨ।

ਉਨ੍ਹਾਂ ਦੀ ਜ਼ਿੰਮੇਵਾਰੀਆਂ ਵਿੱਚ ਸ਼ਾਮਿਲ ਹੈ, ਪਰਿਵਾਰਾਂ ਨੂੰ ਜੇਕਰ ਉਹ ਵਿੱਤੀ ਸਮੱਸਿਆਂਵਾਂ ਝੱਲ ਰਹੇ ਹਨ ਨੂੰ ਸਮਝਾਉਣਾ ਕਿ ਉਹ ਕਿਥੇ ਬਦਲਾਅ ਕਰ ਸਕਦੇ ਹਨ ਅਤੇ ਅਸਟੇਟ ਵਿੱਚਲੇ ਬੱਚਿਆਂ ਅਤੇ ਸਥਾਨਕ ਪੁਲਿਸ ਦਰਮਿਆਨ ਰਿਸ਼ਤਾ ਸੁਖ਼ਦ ਬਣਾਉਣ ਦੀ ਕੋਸ਼ਿਸ਼ ਕਰਨਾ।

ਉਹ ਹੱਸਦੇ ਹਨ, "ਜਿਹੜੀ ਇੱਕ ਚੀਜ਼ ਬਦਲੀ ਹੈ ਉਹ ਹੈ ਮੈਨੂੰ ਹੁਣ ਹੋਰ ਪੈਸੇ ਨਹੀਂ ਮਿਲਦੇ ਅਤੇ ਮੈਂ ਬੇਸਬਾਲ ਖੇਡਣ ਲਈ ਬਹੁਤ ਬੁੱਢਾ ਹਾਂ।"

ਤਿੰਨਾਂ ਵਿੱਚੋਂ ਦੋ ਬੱਚੇ ਫ਼ਰੈਂਚ ਹਨ। ਸਭ ਤੋਂ ਵੱਡਾ ਜੋਹਾਰੀ ਵਾਪਸ ਅਮਰੀਕਾ ਚਲਾ ਗਿਆ ਅਤੇ 28ਸਾਲਾਂ ਦੀ ਉਮਰ ਵਿੱਚ ਉੱਤਰੀ ਕੈਰੋਲੀਨਾ ਦੇ ਵਿਨਸਟਨ ਸਲੇਮ ਵਿੱਚ ਗੋਲੀ ਨਾਲ ਮਾਰ ਦਿੱਤਾ ਗਿਆ।

ਮੈਕਨੇਅਰ ਕਹਿੰਦੇ ਹਨ ਇਸ ਤਰ੍ਹਾਂ ਲੱਗਦਾ ਹੈ ਨਸ਼ਿਆਂ ਦੇ ਮਾਮਲੇ ''ਤੇ ਹੋ ਰਹੀ ਲੜਾਈ ਵਿੱਚ, ਉਹ ਗ਼ਲਤ ਸਮੇਂ, ਗ਼ਲਤ ਜਗ੍ਹਾ ''ਤੇ ਸੀ ਉਹ ਇੱਕ ਗੈਂਗ ਲੀਡਰ ਨਾਲ ਖੜਾ ਹੋ ਗਿਆ।

ਸਾਲ 2012 ਵਿੱਚ ਮਾਈਆ ਵੈਚਸਲਰ ਦੁਆਰਾ ਨਿਰਦੇਸ਼ਿਤ ਇੱਕ ਡਾਕੂਮੈਂਟਰੀ ਮੈਲਵੀਨ ਅਤੇ ਜੀਨ: ਐਨ ਅਮੈਰੀਕਨ ਸਟੋਰੀ ਵਿੱਚ, ਚਿਹਰੇ ''ਤੇ ਕਿਰਦੇ ਹੰਝੂਆਂ ਵਿੱਚ ਕਿਹਾ, "ਮੈਂ ਜੋ ਵੀ ਕੀਤਾ ਉਸ ਲਈ ਕੀਤਾ, ਉਸ ਨੂੰ ਸੁਰੱਖਿਅਤ ਕਰਨ ਲਈ ਅਤੇ ਫ਼ਿਰ ਮੈਂ ਉਸ ਨੂੰ ਗੁਆ ਦਿੱਤਾ।

ਦੂਸਰੇ ਅਗਵਾਹਕਾਰਾਂ ਵਿਚੋਂ ਜੋਆਇਸ ਟਿਲਰਸਨ ਪੈਰਿਸ ਵਿੱਚ ਸਾਊਥ ਅਫ਼ਰੀਕੀ ਸਫ਼ਾਰਤਖ਼ਾਨੇ ਵਿੱਚ ਕੰਮ ਕੀਤਾ ਅਤੇ ਸਾਲ 2000 ਵਿੱਚ ਕੈਂਸਰ ਨਾਲ ਉਨ੍ਹਾਂ ਦੀ ਮੌਤ ਹੋ ਗਈ। ਜੌਰਜ ਬਰਾਉਨ ਵੀ ਪੈਰਿਸ ਵਿੱਚ ਹੀ ਰਹੇ ਅਤੇ ਪੰਜ ਸਾਲ ਪਹਿਲਾਂ ਉਨ੍ਹਾਂ ਦੀ ਵੀ ਮੌਤ ਹੋ ਗਈ।

ਪੰਜਵਾਂ, ਜੌਰਜ ਰਾਈਟ ਆਪਣੇ ਰਾਹ ਪੱਛਮੀ ਅਫ਼ਰੀਕਾ ਦੇ ਜੀਨੇਆ ਬਿਸਾਓ ਚਲਾ ਗਿਆ ਅਤੇ ਦਹਾਕਿਆਂ ਤੱਕ ਉਸ ਬਾਰੇ ਕੁਝ ਨਹੀਂ ਸੀ ਪਤਾ ਲੱਗਿਆ।

ਉਸਨੇ ਪੁਰਤਗਾਲ ਵਿੱਚ ਪੁਰਤਗ਼ਾਲੀ ਨਾਗਰਿਕਤਾ ਲੈ ਕੇ ਜੀਵਨ ਦੁਬਾਰਾ ਸ਼ੁਰੂ ਕੀਤਾ, ਜਿਥੇ ਅਮਰੀਕੀ ਦੇ ਉਸਦੀ ਸੁਪੁਰਦਗੀ ਲੈਣ ਦੇ ਯਜਨਾਂ ਦੇ ਬਾਵਜੂਦ ਉਹ ਅੱਜ ਤੱਕ ਰਹਿ ਰਿਹਾ ਹੈ।

ਪਾਇਲਟ, ਵਿਲੀਅਮ ਮੇਅ ਡਾਕੂਮੈਂਟਰੀ ਮੈਲਵਿਨ ਐਂਡ ਜੀਨ ਦੌਰਾਨ ਮੈਕਨੇਅਰ ਨਾਲ ਇੱਕ ਸੁਖ਼ਦ ਮਿਲਣੀ ਲਈ ਫ਼ਰਾਸ ਆਏ। ਉਨ੍ਹਾਂ ਨੇ ਹੱਥ ਮਿਲਾਏ ਅਤੇ ਇੱਕ ਦੁਸਰੇ ਦੇ ਗਲ਼ੇ ਮਿਲੇ ਅਤੇ ਕੋਈ ਵੀ ਮਾੜਾ ਭਾਵ ਨਹੀਂ ਰੱਖਿਆ।

ਅਗਵਾਹ ਦੀ ਘਟਨਾ ਤੋਂ ਬਾਅਦ ਮੇਅ ਨੇ ਘਰੇਲੂ ਉਡਾਨਾਂ ਤੋਂ ਇੱਕ ਕਦਮ ਅੱਗੇ ਅੰਤਰਰਾਸ਼ਟਰੀ ਉਡਾਨਾਂ ਲਈ ਜਹਾਜ਼ ਚਲਾਉਣਾ ਸ਼ੁਰੂ ਕਰ ਦਿੱਤਾ।

ਮੈਕਨੇਅਰ ਕਹਿੰਦੇ ਹਨ ਉਹ ਪਿੱਛੇ ਰਹਿੰਦੇ ਆਪਣੇ ਪਰਿਵਾਰ ਨੂੰ ਯਾਦ ਕਰਦੇ ਹਨ ਪਰ ਉਹ ਜਾਣਦੇ ਹਨ ਜੇ ਉਹ ਗਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਹ ਕਹਿੰਦੇ ਹਨ ਉਨ੍ਹਾਂ ਦਾ ਵਾਪਸ ਜੇਲ ਵਿੱਚ ਜਾਣ ਦਾ ਕੋਈ ਇਰਾਦਾ ਨਹੀਂ ਹੈ।

ਉਨ੍ਹਾਂ ਦੇ ਦਿਲ ਵਿੱਚ ਬਲੈਕ ਲਾਈਵਜ਼ ਮੈਟਰ ਮੁਹਿੰਮ ਪ੍ਰਤੀ ਪ੍ਰਸੰਸਾ ਹੈ ਪਰ ਉਨ੍ਹਾਂ ਨੂੰ ਚਿੰਤਾ ਹੋਈ ਜਦੋਂ ਉਨ੍ਹਾਂ ਨੇ ਸੁਣਿਆ ਬਲੈਕ ਮੀਲੀਸ਼ੀਆ ਹਥਿਆਰ ਚੁੱਕ ਰਿਹਾ ਹੈ ਅਤੇ ਸਿਖਲਾਈ ਲੈ ਰਿਹਾ ਹੈ, ਭਾਵੇਂ ਕਿ ਉਨ੍ਹਾਂ ਦਾ ਉਦੇਸ਼ ਨਿਰੋਲ ਰੂਪ ਵਿੱਚ ਆਪਣੀ ਸੁਰੱਖਿਆ ਹੈ।

ਉਹ ਉਸ ਬਲੈਕ ਪੈਂਥਰ ਵੱਲ ਇਸ਼ਾਰਾ ਕਰਦੇ ਹਨ, ਜਿਸ ਦੀ ਨਸਲਵਾਦ ਪ੍ਰਤੀ ਜ਼ਾਇਜ਼ ਚਿੰਤਾ ਹੈ, ਉਹ ਤਰਕ ਦਿੰਦੇ ਹਨ, ਹਥਿਆਰ ਚੁੱਕਣਾ ਅਮਰੀਕੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਖ਼ਤਮ ਕਰਨ ਦਾ ਇੱਕ ਕਾਰਨ ਦੇ ਦਿੰਦਾ ਹੈ।

ਅਤੇ ਅਗਵਾਹ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ, ਕੀ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਹੈ?

"ਮੈਨੂੰ ਹਮੇਸ਼ਾਂ ਇੱਕ ਪਛਤਾਵਾ ਹੈ ਇਸ ਰੂਪ ਵਿੱਚ ਕਿ ਜੇ ਤੁਸੀਂ ਜ਼ਿਆਦਾ ਬੁੱਧੀਮਾਨ ਅਤੇ ਘੱਟ ਭੋਲੇ ਹੁੰਦੇ ਤਾਂ ਤੁਸੀਂ ਉਹ ਗ਼ਲਤੀਆਂ ਨਾ ਕਰਦੇ ਜੋ ਕੀਤੀਆਂ ਸਨ। ਮੈਂ ਉਸ ਨਸਲਵਾਦ ਲਈ ਪਛਤਾਉਂਦਾ ਹਾਂ ਜਿਸਨੇ ਮੈਨੂੰ ਹਤਾਸ਼ਾ ਦੀ ਉਸ ਸਥਿਤੀ ਵਿੱਚ ਧੱਲ ਦਿੱਤਾ ਜਿਸਨੇ ਮੈਨੂੰ ਜਿਵੇਂ ਮੈਂ ਕੀਤਾ, ਅਜਿਹੇ ਤਰੀਕੇ ਨਾਲ ਪ੍ਰਤੀਕਰਮ ਦੇਣ ਲਈ ਮਜ਼ਬੂਰ ਕੀਤਾ। ਮੈਨੂੰ ਅਫ਼ਸੋਸ ਹੈ ਕਿ ਇਸ ਨੇ ਮੈਨੂੰ ਅਮਰੀਕਾ ਅਤੇ ਮੇਰੇ ਪਰਿਵਾਰ ਤੋਂ ਦੂਰ ਕਰਕੇ ਦੇਸ ਨਿਕਾਲੇ ਲਈ ਮਜ਼ਬੂਰ ਕਰ ਦਿੱਤਾ, ਪਰ ਮੈਨੂੰ ਇੱਕ ਦੂਸਰਾ ਮੌਕਾ ਮਿਲਿਆ, ਉਸ ਭਾਈਚਾਰੇ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦਾ, ਜਿਸ ਵਿੱਚ ਮੈਂ ਹੁਣ ਹਾਂ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=iXWWocRWd8U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3c9add06-6f58-4aa2-97b8-c8beb5e5f9d0'',''assetType'': ''STY'',''pageCounter'': ''punjabi.international.story.55263332.page'',''title'': ''ਜਹਾਜ਼ ਅਗਵਾਹ ਦੀ ਘਟਨਾ ਜਿਸ ਨੂੰ ਛੋਟੇ-ਛੋਟੇ ਬੱਚਿਆਂ ਸਣੇ ਅੰਜਾਮ ਦਿੱਤਾ ਗਿਆ'',''author'': ''ਕ੍ਰਿਸ ਬੌਕਮੈਨ'',''published'': ''2020-12-11T12:39:13Z'',''updated'': ''2020-12-11T12:53:47Z''});s_bbcws(''track'',''pageView'');

Related News