Farmers Protest: ਕਮਲਾ ਹੈਰਿਸ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੇ ਪੱਖ ਵਿੱਚ ਕੀਤੇ ਟਵੀਟ ਦੀ ਸੱਚਾਈ -ਰਿਐਲਿਟੀ ਚੈਕ

Sunday, Dec 06, 2020 - 12:17 PM (IST)

Farmers Protest: ਕਮਲਾ ਹੈਰਿਸ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੇ ਪੱਖ ਵਿੱਚ ਕੀਤੇ ਟਵੀਟ ਦੀ ਸੱਚਾਈ -ਰਿਐਲਿਟੀ ਚੈਕ
ਕਿਸਾਨ
Getty Images
ਪਿਛਲੇ 11 ਦਿਨਾਂ ਤੋਂ ਪੰਜਾਬ ਦੇ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ''ਤੇ ਡਟੇ ਹੋਏ ਹਨ

ਦਿੱਲੀ ਵਿੱਚ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਇੰਟਰਨੈੱਟ ''ਤੇ ਗੁਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ ਅਤੇ ਦਾਅਵੇ ਕੀਤੇ ਜਾ ਰਹੇ ਹਨ।

ਅਜਿਹੇ ਦਾਅਵੇ ਹਰ ਕਿਸਮ ਦੇ ਸਿਆਸੀ ਵਿਅਕਤੀਆਂ ਤੇ ਪਾਰਟੀਆਂ ਵੱਲੋਂ ਅੰਦੋਲਨ ਦੇ ਪੱਖ ਤੇ ਵਿਰੋਧ ਵਿੱਚ ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੇ ਜਾ ਰਹੇ ਹਨ।

ਬੀਬੀਸੀ ਨੇ ਕੁਝ ਅਜਿਹੇ ਦਾਅਵਿਆਂ ਦੀ ਪੜਤਾਲ ਕੀਤੀ।

ਇਹ ਵੀ ਪੜ੍ਹੋ:

ਕਮਲਾ ਹੈਰਿਸ ਨੇ ਕਿਸਾਨ ਅੰਦੋਲਨ ਦੀ ਜਨਤਕ ਹਮਾਇਤ ਨਹੀਂ ਕੀਤੀ

ਕਮਲਾ ਹੈਰਿਸ ਦੇ ਟਵੀਟ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਸਕਰੀਨ ਸ਼ਾਟ
BBC
ਕਮਲਾ ਹੈਰਿਸ ਦਾ ਟਵੀਟ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਸਕਰੀਨ ਸ਼ਾਟ

ਫੇਸਬੁੱਕ ਉੱਪਰ ਇੱਕ ਸਕਰੀਨ ਸ਼ਾਟ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ-ਇਲੈਕਟ ਕਮਲਾ ਹੈਰਿਸ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ।

ਸਕਰੀਨ ਸ਼ਾਟ ਨੂੰ ਦੇਖਣ ਤੋਂ ਲਗਦਾ ਹੈ ਕਿ ਇਹ ਕਮਲਾ ਹੈਰਿਸ ਦਾ ਕੋਈ ਟਵੀਟ ਹੈ। ਇਸ ਦੀ ਲਿਖਤ ਇਸ ਪ੍ਰਕਾਰ ਹੈ-'' ਅਸੀਂ ਭਾਰਤ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ (ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪਾ ਦੇਣਗੇ) ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਦਮਨ ਦੇਖ ਕੇ ਦੁਖੀ ਹਾਂ। ਜਲ ਤੋਪਾਂ ਅਤੇ ਹੰਝੂ ਗੈਸ ਵਰਤਣ ਦੀ ਥਾਂ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲੀ ਗੱਲਬਾਤ ਕਰਨੀ ਚਾਹੀਦੀ ਹੈ।"

ਹਾਲਾਂਕਿ ਫੇਸਬੁੱਕ ਨੇ ਇਸ ਪੋਸਟ ਦੇ ਬਣਾਉਟੀ ਹੋਣ ਬਾਰੇ ਪੋਸਟ ਦੇ ਉੱਪਰ ਚੇਤਾਵਨੀ ਨਸ਼ਰ ਕਰ ਦਿੱਤੀ ਹੈ।

ਬੀਬੀਸੀ ਨਿਊਜ਼ ਪੰਜਾਬੀ ਨੂੰ ਇੰਝ ਲਿਆਓ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ’ਤੇ

https://www.youtube.com/watch?v=xWw19z7Edrs

ਕਮਲਾ ਹੈਰਿਸ, ਜੋ ਕਿ ਭਾਰਤੀ ਅਤੇ ਜਮਾਇਕਨ ਪਿਤਾ ਦੀ ਸੰਤਾਨ ਹੈ। ਉਨ੍ਹਾਂ ਨੇ ਨਾ ਹੀ ਨਿੱਜੀ ਤੌਰ ''ਤੇ ਅਤੇ ਨਾ ਹੀ ਆਪਣੇ ਟਵਿੱਟਰ ਰਾਹੀਂ ਇਨ੍ਹਾਂ ਮੁਜ਼ਾਹਰਿਆਂ ਬਾਰੇ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕੀਤੀ ਹੈ।

ਉਨ੍ਹਾਂ ਦੀ ਟੀਮ ਨੂੰ ਜਦੋਂ ਬੀਬੀਸੀ ਵੱਲੋਂ ਇਸ ਸੰਬਧੀ ਪੁੱਛਿਆ ਗਿਆ ਤਾਂ ਨਿੱਕਾ ਜਿਹਾ ਜਵਾਬ ਆਇਆ-"ਹਾਂ ਇਹ ਝੂਠਾ ਹੈ"।

ਹਾਲਾਂਕਿ ਇੱਕ ਕੈਨੇਡੀਅਨ ਮੈਂਬਰ ਪਾਰਲੀਮੈਂਟ ਨੇ ਜ਼ਰੂਰ ਜੈਕ ਹੈਰਿਸ (ਜਿਨ੍ਹਾਂ ਦਾ ਕਮਲਾ ਹੈਰਿਸ ਨਾਲ ਕੋਈ ਤਾਲੁਕ ਨਹੀਂ ਹੈ) ਨੇ ਕਿਸਾਨਾਂ ਦੀ ਹਮਾਇਤ ਵਿੱਚ ਟਵੀਟ ਕੀਤਾ ਸੀ। ਇਸ ਟਵੀਟ ਦੀ ਲਿਖਤ ਕਮਾਲ ਹੈਰਿਸ ਦੇ ਨਾਂਅ ਹੇਠ ਸਾਂਝੇ ਕੀਤੇ ਜਾ ਰਹੇ ਸਕਰੀਨ ਸ਼ਾਟ ਨਾਲ ਹੂ-ਬਹੂ ਮੇਲ ਖਾਂਦੀ ਹੈ।

ਜ਼ਿਕਰਯੋਗ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਭਾਰਤੀਆਂ ਦੀ ਚੋਖੀ ਵਸੋਂ ਹੈ ਉਨ੍ਹਾਂ ਦੇਸ਼ਾਂ ਵੱਲੋਂ ਇਨ੍ਹਾਂ ਮੁਜ਼ਾਹਰਿਆਂ ਬਾਰੇ ਅਵਾਜ਼ ਚੁੱਕੀ ਗਈ ਹੈ। ਇਨ੍ਹਾਂ ਕੌਮਾਂਤਰੀ ਆਗੂਆਂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੋਹਰੀ ਹਨ।

ਟਰੂਡੋ ਦੀ ਟਿੱਪਣੀ ਦਾ ਭਾਰਤ ਸਰਕਾਰ ਵੱਲੋਂ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਤੇ ਕਿਹਾ ਗਿਆ ਕਿ ਟਰੂਡੋ ਕੋਲ ''ਗਲਤ ਜਾਣਕਾਰੀ'' ਪਹੁੰਚੀ ਹੈ।

ਪੁਰਾਣੀ ਤਸਵੀਰ ਵੱਖਰਾ ਮਸਲਾ

ਪੁਰਾਣੀ ਤਸਵੀਰ ਹੈ
BBC
ਪੁਰਾਣੀ ਤਸਵੀਰ ਹੈ

ਟਵਿੱਟਰ ਉੱਪਰ ਇੱਕ ਹੋਰ ਤਸਵੀਰ ਮੌਜੂਦਾ ਕਿਸਾਨ ਅੰਦੋਲਨ ਨਾਲ ਜੋੜ ਕੇ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਕੁਝ ਸਿੱਖ ਲੋਕ ਜੰਮੂ-ਕਸ਼ਮੀਰ ਵਿੱਚ ਧਾਰਾ 370 ਮੁੜ ਲਾਗੂ ਕਰਨ ਦੀ ਮੰਗ ਕਰ ਰਹੇ ਹਨ।

ਪਹਿਲੀ ਟਵੀਟ ਤਿੰਨ ਹਜ਼ਾਰ ਤੋਂ ਵੱਧ ਵਾਰ ਰੀ-ਟਵੀਟ ਹੋ ਚੁੱਕੀ ਤੇ ਗਿਆਰਾਂ ਹਜ਼ਾਰ ਵਾਰ ਲਾਈਕ ਕੀਤੀ ਜਾ ਚੁੱਕੀ ਹੈ।

ਇਸ ਨੂੰ ਭਾਜਪਾ ਦੇ ਇਸਤਰੀ ਵਿੰਗ ਦੇ ਮੀਡੀਆ ਸੈਲ ਦੀ ਮੁਖੀ ਪ੍ਰੀਤੀ ਗਾਂਧੀ ਵੱਲੋਂ ਵੀ ਰੀ-ਟਵੀਟ ਕੀਤਾ ਗਿਆ।

ਟਵੀਟ ਦੇ ਕੰਮੈਂਟਸ ਵਿੱਚ ਕੁਝ ਲੋਕਾਂ ਵੱਲੋਂ ਦਾਅਵੇ ਕੀਤੇ ਗਏ ਕਿ ਮੁਜ਼ਾਹਰਾਕਾਰੀਆਂ ਦੇ ਕਿਸਾਨੀ ਤੋਂ ਇਲਾਵਾ - ਕਸ਼ਮੀਰ ਵਿਵਾਦ ਅਤੇ ਪੰਜਾਬ ਵਿੱਚ ਵੱਖਰੇ ਸਿੱਖ ਰਾਜ ਦੀ ਮੰਗ ਵਰਗੇ ਏਜੰਡੇ ਵੀ ਹਨ।

ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਤਸਵੀਰ ਪਿਛਲੇ ਸਾਲ 2019 ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਾਰਾ 370 ਖ਼ਤਮ ਕੀਤੇ ਜਾਣ ਖ਼ਿਲਾਫ਼ ਕੀਤੇ ਗਏ ਇੱਕ ਮੁਜ਼ਾਹਰੇ ਦੀ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਤਸਵੀਰ ਆਪਣੇ ਫੇਸਬੁੱਕ ਸਫ਼ੇ ਉੱਪਰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਮੁਜ਼ਾਹਰੇ ਸਮੇਂ ਪੋਸਟ ਕੀਤੀ ਸੀ।

ਇਸ ਤਰ੍ਹਾਂ ਇਸ ਤਸਵੀਰ ਦਾ ਅਜੋਕੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਅੰਤਰ ਲੱਭੋ

ਕਿਸਾਨ ਅੰਦੋਲਨ
BBC
ਇਹ ਤਸਵੀਰਾਂ 2018 ਦੇ ਕਿਸਾਨ ਮੋਰਚੇ ਦੀਆਂ ਹਨ

ਗੁਮਰਾਹਕੁੰਨ ਜਾਣਕਾਰੀ ਤੇ ਦਾਅਵੇ ਕਰਨ ਵਿੱਚ ਭਾਜਪਾ ਇਕੱਲੀ ਨਹੀਂ ਹੈ।

ਭਾਰਤੀ ਯੂਥ ਕਾਂਗਰਸ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੇ ਟਵਿੱਟਰ ਹੈਂਡਲਾਂ ਤੋਂ ਵੀ ਕੁਝ ਪੁਰਾਣੀਆਂ ਸਾਲ 2018 ਦੇ ਮੁਜ਼ਾਹਰਿਆਂ ਦੀਆਂ ਤਸਵੀਰਾਂ ਜਿਨ੍ਹਾਂ ਵਿੱਚ ਕਿਸਾਨ ਪੁਲਿਸ ਦੇ ਬੈਰੀਕੇਡਾਂ ਅਤੇ ਜਲ ਤੋਪਾਂ ਦਾ ਸਾਹਮਣਾ ਕਰ ਰਹੇ ਹਨ, ਨੂੰ ਮੌਜੂਦਾ ਮੁਜ਼ਾਹਰਿਆਂ ਦੀਆਂ ਦੱਸ ਕੇ ਸਾਂਝੀਆਂ ਕੀਤੀਆਂ ਗਈਆਂ ਹਨ।

ਇੱਕ ਪੋਸਟ ਵਿੱਚ ਲਿਖਿਆ ਗਿਆ ਕਿ ਸਰਕਾਰ ਕਿਸਨਾਂ ਨਾਲ "ਦਹਿਸ਼ਤਗਰਦਾਂ" ਵਾਲਾ ਸਲੂਕ ਕਰ ਰਹੀ ਹੈ।

ਹਾਲਾਂਕਿ ਪੁਲਿਸ ਵੱਲੋਂ ਇਸ ਵਾਰ ਵੀ ਕਿਸਾਨਾਂ ਨੂੰ ਰੋਕਣ ਲਈ ਪਿਛਲੇ ਦਿਨਾਂ ਦੌਰਾਨ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ ਗਈ ਸੀ ਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਨਾ ਸਿਰਫ਼ ਹੋਰ ਮੁਜ਼ਾਹਰਿਆਂ ਦੀਆਂ ਹਨ ਸਗੋਂ ਦੋ ਸਾਲ ਪੁਰਾਣੀਆਂ ਵੀ ਹਨ।

ਰਿਵਰਸ ਇਮੇਜ ਸਰਚ ਨੇ ਦਿਖਿਆਇਆ ਕਿ ਤਸਵੀਰਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਸਾਲ 2018 ਦੇ ਦਿੱਲੀ ਮਾਰਚ ਦੇ ਸਮੇਂ ਦੀਆਂ ਹਨ। ਉਸ ਸਮੇਂ ਕਿਸਾਨਾਂ ਦਾ ਮਸਲਾ ਕਰਜ਼ ਮਾਫ਼ੀ ਅਤੇ ਬਕਾਏ ਦਾ ਭੁਗਤਾਨ ਸੀ।

ਇਨ੍ਹਾਂ ਕਿਸਾਨਾਂ ਨੂੰ ਦਿੱਲੀ ਦੇ ਪੂਰਬੀ ਪਾਸੇ ''ਤੇ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਉੱਪਰ ਰੋਕ ਲਿਆ ਗਿਆ ਸੀ। ਜਦਕਿ ਮੌਜੂਦਾ ਮੁਜ਼ਾਹਰਿਆਂ ਦੌਰਾਨ ਕਿਸਾਨਾਂ ਦਾ ਪੁਲਿਸ ਨਾਲ ਟਕਰਾਅ ਪੰਜਾਬ-ਹਰਿਆਣਾ ਬਾਰਡਰ ਉੱਪਰ ਹੋਇਆ ਜੋ ਕਿ ਦਿੱਲੀ ਦੇ ਉੱਤਰ ਵੱਲ ਹੈ। ਇਸ ਤੋਂ ਬਾਅਦ ਕਿਸਾਨ ਸਾਰੀਆਂ ਰੁਕਾਵਟਾਂ ਪਾਰ ਕਰਦੇ ਹੋਏ ਦਿੱਲੀ ਵੱਲ ਵਧ ਗਏ ਸਨ।

ਇਹ ਵੀ ਪੜ੍ਹੋ:

https://www.youtube.com/watch?v=auhIs3ZpDoY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c684dfa5-3b31-44a9-86a5-4e83c350ce9f'',''assetType'': ''STY'',''pageCounter'': ''punjabi.india.story.55204637.page'',''title'': ''Farmers Protest: ਕਮਲਾ ਹੈਰਿਸ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੇ ਪੱਖ ਵਿੱਚ ਕੀਤੇ ਟਵੀਟ ਦੀ ਸੱਚਾਈ -ਰਿਐਲਿਟੀ ਚੈਕ'',''author'': ''ਸ਼ਰੂਤੀ ਮੈਨਨ'',''published'': ''2020-12-06T06:39:39Z'',''updated'': ''2020-12-06T06:42:32Z''});s_bbcws(''track'',''pageView'');

Related News