Farmer Protest: ਅਗਲਾ ਪੈਂਤੜਾ ਵਿਚਾਰਨ ਲਈ ਕਿਸਾਨ ਸੰਗਠਨਾ ਦੀ ਸਿੰਘੂ ਬਾਰਡਰ ’ਤੇ ਬੈਠਕ ਅੱਜ
Sunday, Dec 06, 2020 - 09:17 AM (IST)


ਸ਼ਨੀਵਾਰ ਨੂੰ ਕਿਸਾਨ ਸੰਗਠਨਾਂ ਦੀ ਕੇਂਦਰ ਸਰਕਾਰ ਨਾਲ ਬੈਠਕ ਬੇਸਿੱਟਾ ਰਹਿਣ ਮਗਰੋਂ ਅੱਜ ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ ''ਤੇ ਆਪਸੀ ਬੈਠਕ ਕਰਨਗੇ।
ਇਸ ਬੈਠਕ ਤੋਂ ਬਾਅਦ ਸੰਗਠਨ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਇਸ ਦੇ ਨਾਲ ਹੀ ਨੌਂ ਦਸੰਬਰ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਅਗਲੀ ਬੈਠਕ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਅੱਠ ਤਰੀਕ ਨੂੰ ਕਿਸਾਨ ਸੰਗਠਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
- ਕਿਸਾਨੀ ਮੁੱਦੇ ’ਤੇ ਕੰਗਨਾ ਨਾਲ ਉਲਝਣ ਵਾਲੇ ਦਿਲਜੀਤ ਨੇ ਕਿਵੇਂ ਗਾਇਕੀ ਤੇ ਅਦਾਕਾਰੀ ’ਚ ਨਾਮਣਾ ਖੱਟਿਆ
- ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਮੌਜੂਦਾ ਸਟੈਂਡ ਇਸ ਰਿਪੋਰਟ ਰਾਹੀਂ ਸਮਝੋ
- ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ
ਖ਼ਬਰ ਏਂਜਸੀ ਏਐੱਨਆਈ ਮੁਤਾਬਕ ਦਿੱਲੀ ਦੇ ਬੁਰਾੜੀ ਨਿਰੰਕਾਰੀ ਮੈਦਾਨ ਵਿੱਚ ਬੈਠੇ ਕਿਸਾਨਾਂ ਨੂੰ ਅੱਜ ਗਿਆਰਾਂ ਦਿਨ ਹੋ ਗਏ ਹਨ।
https://twitter.com/ANI/status/1335420933452926976
ਸ਼ਨਿੱਚਰਵਾਰ ਨੂੰ ਕਿਸਾਨਾਂ ਨੇ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੇ ਸਰਕਾਰ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਕਾਨੂੰਨਾਂ ਦੀ ਸੋਧ ਨਹੀਂ, ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਚਰਚਾ ਕਰਕੇ ਟਾਈਮ ਬਰਬਾਦ ਕਰ ਰਹੀ ਹੈ।
ਉਨ੍ਹਾਂ ਕਿਹਾ, "ਅਸੀਂ 15 ਮਿੰਟ ਤੱਕ ਮੌਨ ਵੀ ਧਾਰ ਲਿਆ ਸੀ। ਅਸੀਂ ਪਰਚਿਆਂ ''ਤੇ Yes/No ਲਿਖ ਦਿੱਤਾ ਸੀ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਕਾਨੂੰਨ ਰੱਦ ਹੋਣ ਤੋਂ ਘੱਟ ਕੁਝ ਨਹੀਂ ਚਾਹੀਦਾ ਹੈ।"
"ਸਾਨੂੰ ਵਕਤ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਸਾਨੂੰ ਕੇਵਲ ਕਾਨੂੰਨ ਰੱਦ ਕਰਨਾ ਹੀ ਪ੍ਰਵਾਨ ਹੈ।"
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਦੇ ਟਿੱਕਰੀ ਬਾਰਡਰ ਉੱਪਰ ਵੀ ਕਿਸਾਨ ਡਟੇ ਹੋਏ ਹਨ ਅਤੇ ਸੁਰੱਖਿਆ ਦਸਤਿਆਂ ਦੀ ਵੀ ਤਾਇਨਾਤੀ ਬਰਕਰਾਰ ਹੈ।
https://twitter.com/ANI/status/1335410271452495873
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=auhIs3ZpDoY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''60ab96f8-d75f-4d12-b637-038fd9964009'',''assetType'': ''STY'',''pageCounter'': ''punjabi.india.story.55204632.page'',''title'': ''Farmer Protest: ਅਗਲਾ ਪੈਂਤੜਾ ਵਿਚਾਰਨ ਲਈ ਕਿਸਾਨ ਸੰਗਠਨਾ ਦੀ ਸਿੰਘੂ ਬਾਰਡਰ ’ਤੇ ਬੈਠਕ ਅੱਜ'',''published'': ''2020-12-06T03:43:22Z'',''updated'': ''2020-12-06T03:43:22Z''});s_bbcws(''track'',''pageView'');