ਕਿਸਾਨਾਂ ਦੇ ਹੱਕ ''''ਚ ਐਵਾਰਡ ਵਾਪਿਸ ਕਰਨ ਬਾਰੇ ਬਲਬੀਰ ਸਿੰਘ ਸੀਚੇਵਾਲ ਦੀ ਕੀ ਹੈ ਰਾਇ- 5 ਅਹਿਮ ਖ਼ਬਰਾਂ
Sunday, Dec 06, 2020 - 07:47 AM (IST)


ਕਿਸਾਨਾਂ ਦੇ ਹੱਕ ਵਿੱਚ ਆਏ ਪੰਜਾਬ ਦੇ ਖਿਡਾਰੀ ਰਾਸ਼ਟਰਪਤੀ ਨੂੰ ਆਪਣੇ ਐਵਾਰਡ ਵਾਪਿਸ ਕਰਨ ਲਈ ਬੀਤੇ ਦਿਨੀਂ ਦਿੱਲੀ ਲਈ ਰਵਾਨਾ ਹੋਏ। ਪੰਜਾਬ ਭਰ ਤੋਂ ਕਰੀਬ 50 ਖਿਡਾਰੀ ਐਵਾਰਡ ਵਾਪਿਸ ਕਰਨ ਲਈ ਦਿੱਲੀ ਵੱਲ ਨੂੰ ਨਿਕਲੇ ਹਨ।
ਇਸ ਮੌਕੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਖਿਡਾਰੀਆਂ ਦੇ ਜਥੇ ਨੂੰ ਤੋਰਨ ਲਈ ਪਹੁੰਚੇ ਸਨ। ਉਨ੍ਹਾਂ ਵੱਲੋਂ ਐਵਾਰਡ ਵਾਪਸ ਕਰਨ ਦੇ ਸਵਾਲ ''ਤੇ ਜੋ ਜਵਾਬ ਦਿੱਤਾ ਜਾਣਨ ਲਈ ਦੇਖੋ ਇਹ ਵੀਡੀਓ।
ਸਰਕਾਰ ਨੇ ਕਿਸਾਨਾਂ ਨੂੰ ਕਿਹਾ- ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਵਾਪਿਸ ਭੇਜ ਦਿਓ
ਕਿਸਾਨਾਂ ਨੇ ਸਰਕਾਰ ਨਾਲ ਹੋਈ ਪੰਜਵੇਂ ਗੇੜ ਦੀ ਬੈਠਕ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਕਾਨੂੰਨਾਂ ਦੀ ਸੋਧ ਨਹੀਂ, ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ।
ਸਰਕਾਰ ਵੱਲੋਂ ਕਿਸਾਨਾਂ ਨਾਲ ਅਗਲੀ ਮੀਟਿੰਗ 9 ਦਸੰਬਰ ਨੂੰ ਕੀਤੀ ਜਾਵੇਗੀ।
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸੰਘਰਸ਼ ''ਚ ਸ਼ਾਮਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਰਦੀ ਤੇ ਕੋਵਿਡ ਕਾਰਨ ਵਾਪਸ ਘਰ ਭੇਜਿਆ ਜਾਵੇ।
ਇਹ ਵੀ ਪੜ੍ਹੋ:
- ਕਿਸਾਨੀ ਮੁੱਦੇ ’ਤੇ ਕੰਗਨਾ ਨਾਲ ਉਲਝਣ ਵਾਲੇ ਦਿਲਜੀਤ ਨੇ ਕਿਵੇਂ ਗਾਇਕੀ ਤੇ ਅਦਾਕਾਰੀ ’ਚ ਨਾਮਣਾ ਖੱਟਿਆ
- ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਮੌਜੂਦਾ ਸਟੈਂਡ ਇਸ ਰਿਪੋਰਟ ਰਾਹੀਂ ਸਮਝੋ
- ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ
ਕਿਸਾਨਾਂ ਨਾਲ ਪੰਜਵੀਂ ਮੀਟਿੰਗ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਵਿੱਚ ਬਦਲਾਅ ਲਿਆਉਣ ਲਈ ਤਿਆਰ ਹੈ। ਪਰ ਕਿਸਾਨ ਆਗੂ ਕਹਿ ਰਹੇ ਹਨ, ਕਿ ਉਹ ਕਾਨੂੰਨਾਂ ਨੂੰ ਰੱਦ ਹੀ ਕਰਵਾਉਣਾ ਚਾਹੁੰਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਨਿਊਜ਼ ਪੰਜਾਬੀ ਨੂੰ ਇੰਝ ਲਿਆਓ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ’ਤੇ
https://www.youtube.com/watch?v=xWw19z7Edrs
ਦਿਲਜੀਤ ਨੇ ਕਿਵੇਂ ਗਾਇਕੀ ਤੇ ਅਦਾਕਾਰੀ ''ਚ ਨਾਮਣਾ ਖੱਟਿਆ
ਦਿਲਜੀਤ ਦੋਸਾਂਝ ਪੰਜਾਬੀ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਮ ਹੈ। ਦਿਲਜੀਤ ਨੂੰ ਉਨ੍ਹਾਂ ਦੇ ਫ਼ੈਨਜ਼ ''ਕਿੰਗ ਆਫ਼ ਪੰਜਾਬੀ ਫ਼ਿਲਮਜ਼'' ਵੀ ਕਹਿਣਾ ਪਸੰਦ ਕਰਦੇ ਹਨ।
ਪੰਜਾਬੀ ਫ਼ਿਲਮਾਂ ਦੇ ਨਾਲ ਹੀ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਵੀ ਦਿਲਜੀਤ ਨੇ ਆਪਣੀ ਛਾਪ ਲੰਘੇ ਕੁਝ ਸਮੇਂ ਤੋਂ ਛੱਡੀ ਹੈ। ਇਹ ਛਾਪ ਐਕਟਿੰਗ ਅਤੇ ਗਾਇਕੀ ਦੋਵਾਂ ਕਲਾਵਾਂ ਰਾਹੀਂ ਦਰਸ਼ਕਾਂ ਤੱਕ ਪਹੁੰਚੀ ਹੈ।
ਹਿੰਦੀ ਭਾਸ਼ਾਈ ਲੋਕਾਂ ਵਿੱਚ ਦਿਲਜੀਤ ਦੇ ਗਾਣਿਆਂ ਅਤੇ ਪੇਸ਼ਕਾਰੀ ਨੇ ਵੀ ਉਨ੍ਹਾਂ ਦੀ ਪਛਾਣ ਨੂੰ ਹੋਰ ਗੂੜ੍ਹਾ ਕੀਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਨਿਲ ਵਿਜ ਕੋਰੋਨਾ ਪੌਜ਼ੀਟਿਵ, ਕੋਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਇਹ ਸਫ਼ਾਈ ਦਿੱਤੀ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਕੋਰੋਨਾ ਪੌਜ਼ੀਟਿਵ ਪਾਏ ਜਾਣਾ ਸੁਰਖੀਆਂ ''ਚ ਹੈ ਕਿਉਂਕਿ ਉਹ ਅਜਿਹੇ ਮੰਤਰੀ ਹਨ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ।
ਅਨਿਲ ਵਿਜ ਇਸ ਵੇਲੇ ਅੰਬਾਲਾ ਦੇ ਸਿਵਿਲ ਹਸਪਤਾਲ ''ਚ ਭਰਤੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ''ਤੇ ਇਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਹੜੇ ਲੋਕ ਮੇਰੇ ਸੰਪਰਕ ਵਿੱਚ ਆਏ ਹਨ ਉਨ੍ਹਾਂ ਨੂੰ ਵੀ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ।
ਭਾਰਤ ਬਾਇਓਟੈਕ ਨੇ ਇਕ ਬਿਆਨ ਜਾਰੀ ਕੀਤਾ ਕਿ ਕੋਵੈਕਸੀਨ ਦਾ 2-ਟਰਾਇਲ ਦਾ ਸ਼ਡਿਊਲ ਹੈ। ਦੋ ਡੋਜ਼ਾਂ 28 ਦਿਨਾਂ ਵਿੱਚ ਦਿੱਤੀਆਂ ਜਾਦੀਆਂ ਹਨ। ਦੂਜੀ ਡੋਜ਼ 14 ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਕੋਵੈਕਸੀਨ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਹ ਦੋ ਡੋਜ਼ਾਂ ਲੈਣ ਤੋਂ ਬਾਅਦ ਹੀ ਆਪਣਾ ਪ੍ਰਭਾਵ ਦਿਖਾਏਗਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਖੇਤੀ ਅੰਦੋਲਨ ਹੁਣ ਲੀਡਰਾਂ ਦੀ ਥਾਂ ਲੋਕਾਂ ਦਾ ਅੰਦੋਲਨ ਬਣਿਆ
ਕਿਸਾਨਾਂ ਦੇ ਦਿੱਲੀ ਕੂਚ ਦਾ ਐਕਸ਼ਨ ਜਾਰੀ ਹੈ। 5 ਨਵੰਬਰ ਨੂੰ ਗੱਲਬਾਤ ਦਾ 5ਵਾਂ ਦੌਰ ਹੋਇਆ। ਤਿੰਨ ਨਵੰਬਰ ਨੂੰ ਚੌਥੇ ਗੇੜ ਦੀ ਸਾਢੇ ਸੱਤ ਘੰਟੇ ਲੰਬੀ ਗੱਲਬਾਤ ਦੌਰਾਨ ਸਰਕਾਰ ਕਿਸਾਨਾਂ ਦੇ 5 ਮੁੱਖ ਨੁਕਤਿਆਂ ਉੱਤੇ ਮੁੜ ਵਿਚਾਰ ਲਈ ਤਿਆਰ ਹੋ ਗਈ।
ਸਰਕਾਰ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ ਪਰ ਕਿਸਾਨ ਆਗੂ ਇਨ੍ਹਾਂ ਸੋਧਾਂ ਨੂੰ ਮੰਨਣ ਦੀ ਹਾਲਤ ਵਿੱਚ ਨਹੀਂ ਹਨ। ਹੁਣ ਇਹ ਅੰਦੋਲਨ ਲੀਡਰਾਂ ਦੀ ਬਜਾਇ ਲੋਕਾਂ ਦਾ ਅੰਦੋਲਨ ਬਣ ਗਿਆ ਹੈ।
ਜਦਕਿ ਕਿਸਾਨ ਆਪਣੇ ਪੰਜੇ ਕਾਨੂੰਨ (3 ਖੇਤੀ ਕਾਨੂੰਨ, ਇੱਕ ਬਿਜਲੀ -2020 ਤੇ ਇੱਕ ਪਰਾਲੀ ਬਾਬਤ) ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਹਨ।
ਬੀਬੀਸੀ ਪੰਜਾਬੀ ਦੀ ਟੀਮ ਨੇ ਇਸ ਅੰਦੋਲਨ ਦੀ ਵਿਆਪਕਤਾ ਤੇ ਵਿਸ਼ਾਲਤਾ ਨੂੰ ਸਮਝਣ ਲਈ ਟਿੱਕਰੀ ਬਾਰਡਰ ਤੋਂ ਗਰਾਊਂਡ ਦੇ ਹਾਲਾਤ ਦਾ ਜਾਇਜ਼ਾ ਲਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=auhIs3ZpDoY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''68700fcb-af86-4967-8dfd-05e92f1e9bb6'',''assetType'': ''STY'',''pageCounter'': ''punjabi.india.story.55204380.page'',''title'': ''ਕਿਸਾਨਾਂ ਦੇ ਹੱਕ \''ਚ ਐਵਾਰਡ ਵਾਪਿਸ ਕਰਨ ਬਾਰੇ ਬਲਬੀਰ ਸਿੰਘ ਸੀਚੇਵਾਲ ਦੀ ਕੀ ਹੈ ਰਾਇ- 5 ਅਹਿਮ ਖ਼ਬਰਾਂ'',''published'': ''2020-12-06T02:08:09Z'',''updated'': ''2020-12-06T02:08:09Z''});s_bbcws(''track'',''pageView'');