ਅਨਿਲ ਵਿਜ ਕੋਰੋਨਾ ਪੌਜ਼ੀਟਿਵ, ਕੋਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਇਹ ਸਫ਼ਾਈ ਦਿੱਤੀ
Saturday, Dec 05, 2020 - 06:17 PM (IST)

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਕੋਰੋਨਾ ਪੌਜ਼ੀਟਿਵ ਪਾਏ ਜਾਣਾ ਸੁਰਖੀਆਂ ''ਚ ਹੈ ਕਿਉਂਕਿ ਉਹ ਅਜਿਹੇ ਮੰਤਰੀ ਹਨ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ।
ਅਨਿਲ ਵਿਜ ਇਸ ਵੇਲੇ ਅੰਬਾਲਾ ਦੇ ਸਿਵਿਲ ਹਸਪਤਾਲ ''ਚ ਭਰਤੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ''ਤੇ ਇਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਹੜੇ ਲੋਕ ਮੇਰੇ ਸੰਪਰਕ ਵਿੱਚ ਆਏ ਹਨ ਉਨ੍ਹਾਂ ਨੂੰ ਵੀ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ।
https://twitter.com/anilvijminister/status/1335093819654619137?s=20
ਵਿਜ ਨਵੰਬਰ ਵਿਚ ਕੋਰੋਨਾ ਵੈਕਸੀਨ ਦੇ ਤੀਜੇ ਟ੍ਰਾਇਲ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਵਲੰਟੀਅਰ ਸਨ।
ਇਹ ਵੀ ਪੜ੍ਹੋ
- ਭਾਜਪਾ ਆਗੂ ਖੇਤੀ ਕਾਨੂੰਨਾਂ ''ਚ ਸੋਧਾਂ ਲਈ ਤਿਆਰ, ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, ‘ਸੋਧ ਨਹੀਂ ਮਨਜ਼ੂਰ, ਕਾਨੂੰਨ ਵਾਪਸ ਹੋਣ’
- ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਮੌਜੂਦਾ ਸਟੈਂਡ ਇਸ ਰਿਪੋਰਟ ਰਾਹੀਂ ਸਮਝੋ
- ਦਿਲਜੀਤ ਤੇ ਕੰਗਨਾ ਦੇ ਰੌਲੇ ਵਿਚਾਲੇ ਜਾਣੋ ਬਾਲੀਵੁੱਡ ਤੋਂ ਕਿੰਨ੍ਹਾਂ ਨੇ ਆਵਾਜ਼ ਚੁੱਕੀ
ਭਾਰਤ ਬਾਇਓਟੈਕ - ਦੋਵਾਂ ਖੁਰਾਕਾਂ ਤੋਂ ਬਾਅਦ ਪ੍ਰਭਾਵਸ਼ਾਲੀ ਟੀਕਾ
ਭਾਰਤ ਬਾਇਓਟੈਕ ਨੇ ਇਕ ਬਿਆਨ ਜਾਰੀ ਕੀਤਾ ਕਿ ਕੋਵੈਕਸਿਨ ਦਾ 2-ਟਰਾਇਲ ਦਾ ਸ਼ਡਿਊਲ ਹੈ। ਦੋ ਡੋਜ਼ਾਂ 28 ਦਿਨਾਂ ਵਿੱਚ ਦਿੱਤੀਆਂ ਜਾਦੀਆਂ ਹਨ। ਦੂਜੀ ਡੋਜ਼ 14 ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਕੋਵੈਕਸਿਨ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਹ ਦੋ ਡੋਜ਼ਾਂ ਲੈਣ ਤੋਂ ਬਾਅਦ ਹੀ ਆਪਣਾ ਪ੍ਰਭਾਵ ਦਿਖਾਏਗਾ।
https://twitter.com/ANI/status/1335126305151434752?s=20
ਕੋਰੋਨਾ ਨਾਲ ਲੜਨ ਲਈ, ਭਾਰਤ ਬਾਇਓਟੈਕ ਨੇ ਕੋਵੈਕਸਿਨ ਬਣਾਇਆ ਹੈ, ਜੋ ਇਸ ਸਮੇਂ ਦੇਸ਼ ਵਿਚ ਅਜ਼ਮਾਇਸ਼ਾਂ ਅਧੀਨ ਹੈ। ਤੀਜਾ ਟ੍ਰਾਇਲ 20 ਨਵੰਬਰ ਨੂੰ ਸ਼ੁਰੂ ਹੋਇਆ ਸੀ। ਕੈਬਨਿਟ ਮੰਤਰੀ ਵਿਜ ਨੇ ਇਸ ਟ੍ਰਾਇਲ ਲਈ ਖ਼ੁਦ ਵਾਲੰਟਿਅਰ ਬਣਨ ਦੀ ਪੇਸ਼ਕਸ਼ ਕੀਤੀ ਸੀ।
ਉਨ੍ਹਾਂ ਨੂੰ ਕੋ-ਵੈਕਸੀਨ ਦੀ ਦੂਜੀ ਡੋਜ਼ 28 ਦਿਨਾਂ ਬਾਅਦ ਦਿੱਤੀ ਜਾਣੀ ਸੀ, ਪਰ ਉਹ ਪਹਿਲਾਂ ਹੀ ਕੋਰੋਨਾ ਸੰਕਰਮਿਤ ਪਾਏ ਗਏ ਹਨ।
ਇਹ ਵੀ ਪੜ੍ਹੋ:
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- Z+ ਸੁਰੱਖਿਆ ਕੀ ਹੁੰਦੀ ਹੈ, ਮਜੀਠੀਆ ਦੇ ਮਾਮਲੇ ਦੇ ਹਵਾਲੇ ਨਾਲ ਸਮਝੋ
- ਪੰਜਾਬ ਦੀ ਕਿਸਾਨੀ ਅੰਦੋਲਨ ਦੇ 5 ਮੁੱਖ ਚਿਹਰੇ
ਇਹ ਵੀਡੀਓ ਵੀ ਦੇਖੋ:
https://www.youtube.com/watch?v=BZlZiP3zbvI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bd868525-fd3e-402c-85a9-aad4aceda62b'',''assetType'': ''STY'',''pageCounter'': ''punjabi.india.story.55199896.page'',''title'': ''ਅਨਿਲ ਵਿਜ ਕੋਰੋਨਾ ਪੌਜ਼ੀਟਿਵ, ਕੋਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਇਹ ਸਫ਼ਾਈ ਦਿੱਤੀ'',''published'': ''2020-12-05T12:42:59Z'',''updated'': ''2020-12-05T12:42:59Z''});s_bbcws(''track'',''pageView'');