ਕਿਸਾਨੀ ਮੁੱਦੇ ’ਤੇ ਕੰਗਨਾ ਨਾਲ ਉਲਝਣ ਵਾਲੇ ਦਿਲਜੀਤ ਕਿਵੇਂ ਗਾਇਕੀ ਤੇ ਅਦਾਕਾਰੀ ’ਚ ਨਾਮਣਾ ਖੱਟਿਆ

Saturday, Dec 05, 2020 - 05:32 PM (IST)

ਕਿਸਾਨੀ ਮੁੱਦੇ ’ਤੇ ਕੰਗਨਾ ਨਾਲ ਉਲਝਣ ਵਾਲੇ ਦਿਲਜੀਤ ਕਿਵੇਂ ਗਾਇਕੀ ਤੇ ਅਦਾਕਾਰੀ ’ਚ ਨਾਮਣਾ ਖੱਟਿਆ

ਸੋਸ਼ਲ ਮੀਡੀਆ ਖ਼ਾਸ ਤੌਰ ਉੱਤੇ ਟਵਿੱਟਰ ''ਤੇ ਦਿਲਜੀਤ ਦੋਸਾਂਝ ਤੇ ਕੰਗਨਾ ਰਨੌਤ ਦੀ ਚਰਚਾ ਬਰਕਰਾਰ ਹੈ। ਮਸਲਾ ਕਿਸਾਨੀ ਸੰਘਰਸ਼ ਦੇ ਦੁਆਲੇ ਦਿਲਜੀਤ ਵੱਲੋਂ ਸਾਂਝੀ ਕੀਤੀ ਗਈ ਬੀਬੀਸੀ ਦੀ ਵੀਡੀਓ ਹੈ।

https://twitter.com/diljitdosanjh/status/1334503427951431681

ਵੀਡੀਓ ਵਿੱਚ ਬਜ਼ੁਰਗ ਕਿਸਾਨ ਮਹਿੰਦਰ ਕੌਰ ਹਨ, ਜਿਨ੍ਹਾਂ ਦੀ ਲੰਘੇ ਦਿਨੀਂ ਟਵਿੱਟਰ ਉੱਤੇ ਕੰਗਨਾ ਰਨੌਤ ਨੇ ਸ਼ਾਹੀਨ ਬਾਗ਼ ਵਾਲੀ ਦਾਦੀ ਬਿਲਕਿਸ ਨਾਲ ਤੁਲਨਾ ਕੀਤੀ ਸੀ, ਹਾਲਾਂਕਿ ਕੰਗਨਾ ਨੇ ਬਾਅਦ ਵਿੱਚ ਇਹ ਟਵੀਟ ਡਿਲੀਟ ਕਰ ਦਿੱਤਾ ਸੀ।

ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਮੋਰਚੇ ਦੌਰਾਨ ਵੀ ਦਿਲਜੀਤ ਦੋਸਾਂਝ ਪਹੁੰਚੇ। ਉੱਥੇ ਪਹੁੰਚ ਕੇ ਜਿੱਥੇ ਉਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਜਿੱਥੇ ਤਾਰੀਫ ਕੀਤੀ ਉੱਥੇ ਹੀ ਨੈਸ਼ਨਲ ਮੀਡੀਆ ਨੂੰ ਵੀ ਅਪੀਲ ਕੀਤੀ।

ਉਨ੍ਹਾਂ ਕਿਹਾ, “ਨੈਸ਼ਨਲ ਮੀਡੀਆ ਵੇਖੇ ਕਿ ਇੱਥੇ ਕਿਸਾਨੀ ਤੋਂ ਇਲਾਵਾ ਕੋਈ ਗੱਲ ਨਹੀਂ ਹੋ ਰਹੀ ਹੈ ਇਸ ਲਈ ਜੋ ਇੱਥੇ ਹੋ ਰਿਹਾ ਹੈ ਉਹੀ ਵਿਖਾਓ।”

ਆਓ ਜਾਣਦੇ ਹਾਂ ਦਿਲਜੀਤ ਦੇ ਸਫ਼ਰ ਅਤੇ ਹੋਰ ਪਹਿਲੂਆਂ ਬਾਰੇ....

ਦਿਲਜੀਤ ਦੋਸਾਂਝ ਪੰਜਾਬੀ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਮ ਹੈ। ਦਿਲਜੀਤ ਨੂੰ ਉਨ੍ਹਾਂ ਦੇ ਫ਼ੈਨਜ਼ ''ਕਿੰਗ ਆਫ਼ ਪੰਜਾਬੀ ਫ਼ਿਲਮਜ਼'' ਵੀ ਕਹਿਣਾ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ:

ਪੰਜਾਬੀ ਫ਼ਿਲਮਾਂ ਦੇ ਨਾਲ ਹੀ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਵੀ ਦਿਲਜੀਤ ਨੇ ਆਪਣੀ ਛਾਪ ਲੰਘੇ ਕੁਝ ਸਮੇਂ ਤੋਂ ਛੱਡੀ ਹੈ। ਇਹ ਛਾਪ ਐਕਟਿੰਗ ਅਤੇ ਗਾਇਕੀ ਦੋਵਾਂ ਕਲਾਵਾਂ ਰਾਹੀਂ ਦਰਸ਼ਕਾਂ ਤੱਕ ਪਹੁੰਚੀ ਹੈ।

ਹਿੰਦੀ ਭਾਸ਼ਾਈ ਲੋਕਾਂ ਵਿੱਚ ਦਿਲਜੀਤ ਦੇ ਗਾਣਿਆਂ ਅਤੇ ਪੇਸ਼ਕਾਰੀ ਨੇ ਵੀ ਉਨ੍ਹਾਂ ਦੀ ਪਛਾਣ ਨੂੰ ਹੋਰ ਗੂੜਾ ਕੀਤਾ ਹੈ।

ਤਬਲਾ ਵਜਾਉਂਦੇ ਦਿਲਜੀਤ

ਜਲੰਧਰ ਦੇ ਪਿੰਡ ਦੋਸਾਂਝ ਕਲਾਂ ਦੇ ਦਿਲਜੀਤ ਦੋਸਾਂਝ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੇ ਹਨ ਅਤੇ ਦਲਜੀਤ ਸਿੰਘ ਤੋਂ ਦਿਲਜੀਤ ਦੋਸਾਂਝ ਬਣਨਾ ਉਨ੍ਹਾਂ ਲਈ ਸੌਖਾ ਨਹੀਂ ਰਿਹਾ।

ਦਿਲਜੀਤ ਇੱਕ ਕਿਸਾਨੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ। ਆਪਣੀ ਇੱਕ ਇੰਟਰਵਿਊ ਦੌਰਾਨ ਉਹ ਦੱਸਦੇ ਹਨ ਉਨ੍ਹਾਂ ਦਾ ਬਚਪਨ ਆਰਥਿਕ ਔਕੜਾਂ ਦੇ ਦਰਮਿਆਨ ਗੁਜ਼ਰਿਆ।

ਉਹ ਇੱਕ ਇੰਟਰਵਿਊ ਦੌਰਾਨ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਨੇ 10ਵੀਂ ਤੱਕ ਦੀ ਹੀ ਪੜ੍ਹਾਈ ਕੀਤੀ ਅਤੇ ਅੱਗੇ ਨਹੀਂ ਪੜ੍ਹ ਸਕੇ।

ਪਿਤਾ ਬਲਬੀਰ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਦੇ ਪੁੱਤਰ ਦਲਜੀਤ ਸਿੰਘ ਨੂੰ ਹੁਣ ਦੁਨੀਆਂ ਦਿਲਜੀਤ ਦੋਸਾਂਝ ਦੇ ਨਾਮ ਨਾਲ ਜਾਣਦੀ ਹੈ।

ਬਚਪਨ ਤੋਂ ਗਾਉਣ ਦਾ ਸ਼ੌਂਕ ਰੱਖਣ ਵਾਲੇ ਦਿਲਜੀਤ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਗੁਰਬਾਣੀ ਕੀਰਤਨ ਦੌਰਾਨ ਤਬਲੇ ਵਜਾਇਆ ਕਰਦੇ ਸਨ। ਉਸ ਵੇਲੇ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਣਾ ਹੈ ਕਿ ਇਹ ਮੁੰਡਾ ਇੱਕ ਦਿਨ ''ਸਟਾਰ'' ਬਣ ਜਾਵੇਗਾ।

ਪਹਿਲੀ ਐਲਬਮ ਅਤੇ ਫ਼ਿਲਮੀ ਦੁਨੀਆਂ

ਦਿਲਜੀਤ ਦੀ ਗਾਣਿਆਂ ਦੀ ਪਹਿਲੀ ਐਲਬਮ ਫ਼ਾਈਨਟੋਨ ਕੰਪਨੀ ਵੱਲੋਂ ''ਇਸ਼ਕ ਦਾ ਉੜਾ ਐੜਾ'' ਟਾਇਟਲ ਨਾਲ ਰਿਲੀਜ਼ ਹੋਈ ਸੀ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਸੰਗੀਤਕ ਖ਼ੇਤਰ ਵਿੱਚ ਦਿਲਜੀਤ ਦੀ ਐਂਟਰੀ ਸਨ 2000 ਦੇ ਸ਼ੁਰੂਆਤ ਵਿੱਚ ਹੁੰਦੀ ਹੈ।

ਉਸ ਤੋਂ ਬਾਅਦ ਕਈ ਸਿੰਗਲ ਟ੍ਰੈਕਸ ਅਤੇ ਐਲਬਮਾਂ ਦਾ ਦੌਰ ਚੱਲਦਾ ਹੈ। ''ਦਿਲ'', ''ਸਮਾਇਲ'',''ਚੌਕਲੇਟ'', ਹਨੀ ਸਿੰਘ ਨਾਲ ''ਦਿ ਨੈਕਸਟ ਲੈਵਲ'' ਇਸ ਤਰ੍ਹਾਂ ਕਈ ਐਲਬਮਜ਼ ਅਤੇ ਗੀਤ ਆਉਂਦੇ ਹਨ।

ਗਾਇਕੀ ਦਾ ਕਰੀਅਰ ਸ਼ੁਰੂ ਹੋਣ ਤੋਂ 11 ਸਾਲਾਂ ਬਾਅਦ 2011 ਵਿੱਚ ਪਹਿਲੀ ਪੰਜਾਬੀ ਫ਼ਿਲਮ ''ਦਿ ਲਾਇਨ ਆਫ਼ ਪੰਜਾਬ'' ਨਾਲ ਬਤੌਰ ਅਦਾਕਾਰ ਦਿਲਜੀਤ ਪੇਸ਼ ਹੁੰਦੇ ਹਨ।

ਇਸ ਤੋਂ ਬਾਅਦ ਜੱਟ ਐਂਡ ਜੂਲੀਅਟ 1 ਅਤੇ 2, ਪੰਜਾਬ 1984, ਸੁਪਰ ਸਿੰਘ, ਛੜਾ, ਸੱਜਣ ਸਿੰਘ ਰੰਗਰੂਟ ਅਤੇ ਕਈ ਹੋਰ ਪੰਜਾਬੀ ਫ਼ਿਲਮਾਂ ਆਉਂਦੀਆਂ ਹਨ।

ਪੰਜਾਬੀ ਫ਼ਿਲਮਾਂ ਤੋਂ ਬਾਅਦ 70 ਐੱਮ ਐੱਮ ਦੇ ਪਰਦੇ ਉੱਤੇ ਦਿਲਜੀਤ ਹਿੰਦੀ ਫ਼ਿਲਮਾਂ ਵਿੱਚ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ। ਹਿੰਦੀ ਫ਼ਿਲਮ ''ਉੜਤਾ ਪੰਜਾਬ'' ਨਾਲ ਸਾਲ 2016 ਵਿੱਚ ਸਰਤਾਜ ਸਿੰਘ ਦੇ ਕਿਰਦਾਰ ਨਿਭਾਉਣ ਵਾਲੇ ਦਿਲਜੀਤ ਨੂੰ ਫ਼ਿਲਮਫ਼ੇਅਰ ਬੈਸਟ ਮੇਲ ਡੇਬਿਊ ਐਵਾਰਡ ਮਿਲਦਾ ਹੈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਨਾਲ ''ਫ਼ਿਲੌਰੀ'', ਹਾਕੀ ਖ਼ਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਉੱਤੇ ਬਣੀ ਫ਼ਿਲਮ ''ਸੂਰਮਾ'', ''ਅਰਜੁਨ ਪਟਿਆਲਾ'' ਤੇ ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ ਨਾਲ ''ਗੁੱਡ ਨਿਊਜ਼'' ਫ਼ਿਲਮਾਂ ਨਾਲ ਦਾਇਰਾ ਹੋਰ ਵੱਡਾ ਹੁੰਦਾ ਹੈ।

ਵੱਧਦੀ ਮਕਬੂਲੀਅਤ ਨਾਲ ਦਿਲਜੀਤ ਦੋਸਾਂਝ ਨੂੰ ਕਈ ਨਾਮੀ ਕੰਪਨੀਆਂ ਦੀ ਮਸ਼ਹੂਰੀਆਂ ਵਿੱਚ ਬਤੌਰ ਪੋਸਟਰ ਬੁਆਏ ਥਾਂ ਮਿਲਣੀ ਸ਼ੁਰੂ ਹੋਈ।

ਦਿਲਜੀਤ ਅਤੇ ਦਸਤਾਰ

ਆਪਣੀ ਬਾਲੀਵੁੱਡ ਐਂਟਰੀ ਬਾਰੇ ਦਿਲਜੀਤ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ, ''''ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਦਸਤਾਰ ਵਾਲਿਆਂ ਨੂੰ ਬਾਲੀਵੁੱਡ ਵਿੱਚ ਹੀਰੋ ਦਾ ਰੋਲ ਨਹੀਂ ਮਿਲ ਸਕੇਗਾ। ਮੈਂ ਸੋਚਿਆ ਜੇ ਅਜਿਹਾ ਹੈ ਤਾਂ ਕੋਈ ਗੱਲ ਨਹੀਂ, ਮੈਂ ਫ਼ਿਲਮ ਨਹੀਂ ਕਰਾਂਗਾ। ਪਰ ਫ਼ਿਰ ਖ਼ੁਦ ਮੇਰੇ ਕੋਲ ਫ਼ਿਲਮ ਦਾ ਆਫ਼ਰ ਆ ਗਿਆ।''''

''''ਮੈਂ ਇੱਕ ਰੋਲ ਦੇ ਲਈ ਆਪਣੇ ਆਪ ਨੂੰ ਨਹੀਂ ਬਦਲਾਂਗਾ, ਕੰਮ ਮਿਲੇ ਜਾਂ ਨਾ ਮਿਲੇ ਪਰ ਫ਼ਿਲਮਾਂ ਲਈ ਦਸਤਾਰ ਬੰਨ੍ਹਣੀ ਨਹੀਂ ਛੱਡ ਸਕਦਾ।''''

ਵਿਵਾਦ ਅਤੇ ਦਿਲਜੀਤ

ਸ਼ਾਂਤ ਅਤੇ ਹੱਸਮੁੱਖ ਸੁਭਾਅ ਰੱਖਣ ਵਾਲੇ ਦਿਲਜੀਤ ਦੋਸਾਂਝ ਦਾ ਵਿਰੋਧ ਵੀ ਹੋ ਚੁੱਕਿਆ ਹੈ।

ਗੀਤ ''ਲੱਕ 28 ਕੁੜੀ ਦਾ 47 ਵੇਟ ਕੁੜੀ ਦਾ'' ਨੂੰ ਲੈ ਕੇ ਲੰਘੇ ਸਾਲਾਂ ਵਿੱਚ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਏ ਸਨ।

ਇਸ ਤੋਂ ਇਲਾਵਾ ਹਨੀ ਸਿੰਘ ਨਾਲ ਸਾਂਝੇ ਤੌਰ ਉੱਤੇ ਗਾਏ ਇੱਕ ਹੋਰ ਗੀਤ ''15 ਸਾਲ'' ਨਾਲ ਵੀ ਵਿਵਾਦ ਖੜ੍ਹਾ ਹੋ ਗਿਆ ਸੀ। ਇਹ ਗੀਤ ਐਲਬਮ ''ਅਰਬਨ ਪੇਂਡੂ'' ਵਿੱਚੋਂ ਸੀ।

ਸਾਲ 2020 ਵਿੱਚ ਹੀ ਜੂਨ ਮਹੀਨੇ ਦਿਲਜੀਤ ਦੇ ਗੀਤ ''ਰੰਗਰੂਟ'' ਨੂੰ ਲੈ ਕੇ ਲੁਧਿਆਣਾ ਤੋਂ ਹੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਤਰਾਜ਼ ਜਤਾਇਆ ਸੀ। ਬਿੱਟੂ ਦਾ ਇਲਜ਼ਾਮ ਸੀ ਕਿ ਇਹ ਗੀਤ ਖ਼ਾਲਿਸਤਾਨੀ ਏਜੰਡੇ ਨੂੰ ਹੁੰਗਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਹਾਲਾਂਕਿ ਇਸ ਦਾ ਜਵਾਬ ਦਿਲਜੀਤ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਿੱਤਾ ਸੀ ਕਿ ਜਿਸ ਗਾਣੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਉਹ 2014 ਵਿੱਚ ਆਈ ਫ਼ਿਲਮ ''ਪੰਜਾਬ 1984'' ਹੈ ਅਤੇ ਬਕਾਇਦਾ ਸਾਰੇ ਗਾਣੇ ਸੈਂਸਰ ਬੋਰਡ ਵੱਲੋਂ ਮਨਜ਼ੂਰ ਸਨ।

ਨਿੱਜੀ ਜ਼ਿੰਦਗੀ

ਅਕਸਰ ਇੰਟਰਵਿਊਜ਼ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਦਿਲਜੀਤ ਦੋਸਾਂਝ ਫ਼ਿਲਮਾਂ ਜਾਂ ਗੀਤਾਂ ਦਾ ਜ਼ਿਆਦਾ ਜ਼ਿਕਰ ਕਰਦੇ ਨਜ਼ਰ ਆਉਂਦੇ ਹਨ।

ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਵੀ ਦਿਲਜੀਤ ਖੁੱਲ੍ਹ ਕੇ ਨਹੀਂ ਬੋਲੇ।

ਇੱਕ ਇੰਟਰਵਿਊ ਵਿੱਚ ਉਹ ਕਹਿੰਦੇ ਹਨ, “ਮੇਰੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਪੁੱਤਰ ਸਾਡਾ ਕੋਈ ਸਾਈਡ ਬਿਜ਼ਨਸ ਨਹੀਂ ਹੈ, ਜੇ ਤੂੰ ਕੋਈ ਕੰਮ ਨਹੀਂ ਕਰੇਗਾ ਤਾਂ ਜ਼ਿੰਦਗੀ ਵਿੱਚ ਬਹੁਤ ਪਿੱਛੇ ਰਹਿ ਜਾਵੇਂਗਾ।”

ਉਹ ਕਹਿੰਦੇ ਹਨ, ''''ਮੈਂ ਜ਼ਿੰਦਗੀ ਵਿੱਚ ਗ਼ਰੀਬੀ ਦੇ ਦਿਨ ਦੇਖੇ ਹਨ, ਜ਼ਿੰਦਗੀ ਵਿੱਚ ਇੱਕ ਅਸਰੁੱਖਿਆ ਹੈ ਕਿ ਕਿਤੇ ਚੀਜ਼ਾਂ ਚਲੀਆਂ ਨਾ ਜਾਣ ਅਤੇ ਮੈਂ ਖੋਹ ਨਾ ਦੇਵਾਂ, ਇਹੀ ਸਭ ਮੈਨੂੰ ਲਗਾਤਾਰ ਮਿਹਨਤ ਕਰਵਾਉਂਦਾ ਹੈ।''''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=t3cjrdILDPA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''548f25d1-7c1b-408e-a28b-295671ae5182'',''assetType'': ''STY'',''pageCounter'': ''punjabi.india.story.55197646.page'',''title'': ''ਕਿਸਾਨੀ ਮੁੱਦੇ ’ਤੇ ਕੰਗਨਾ ਨਾਲ ਉਲਝਣ ਵਾਲੇ ਦਿਲਜੀਤ ਕਿਵੇਂ ਗਾਇਕੀ ਤੇ ਅਦਾਕਾਰੀ ’ਚ ਨਾਮਣਾ ਖੱਟਿਆ'',''author'': ''ਸੁਨੀਲ ਕਟਾਰੀਆ ਤੇ ਕਮਲੇਸ਼'',''published'': ''2020-12-05T11:48:34Z'',''updated'': ''2020-12-05T11:48:34Z''});s_bbcws(''track'',''pageView'');

Related News