ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ - ਪ੍ਰੈੱਸ ਰਿਵੀਊ

Saturday, Dec 05, 2020 - 08:42 AM (IST)

ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ - ਪ੍ਰੈੱਸ ਰਿਵੀਊ

ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਕਿਸਾਨੀ ਅੰਦੋਲਨ ਦੇ ਚਲਦਿਆਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਐਲਾਨੇ ਗਏ ਸ਼੍ਰੋਮਣੀ ਪੁਰਸਕਾਰ ਨੂੰ ਨਾਂਹ ਕਹਿ ਦਿੱਤੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵੀਰਵਾਰ 3 ਦਸੰਬਰ ਨੂੰ ਸੂਬੇ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਐਵਾਰਡ ਲਈ ਨਾਵਾਂ ਦਾ ਐਲਾਨ ਹੋਇਆ ਸੀ ਅਤੇ ਹਰਭਜਨ ਮਾਨ ਦੀ ਸ਼੍ਰੋਮਣੀ ਗਾਇਕ ਵਜੋਂ ਇਹ ਐਵਾਰਡ ਦੇਣ ਲਈ ਚੋਣ ਹੋਈ ਸੀ।

ਹਰਭਜਨ ਮਾਨ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਇਸ ਐਵਾਰਡ ਲਈ ਚੁਣੇ ਜਾਣ ਦਾ ਧੰਨਵਾਦ ਕੀਤਾ ਪਰ ਨਾਲ ਹੀ ਲਿਖਿਆ ਕਿ ਉਹ ਇਹ ਐਵਾਰਡ ਨਹੀਂ ਲੈਣਾ ਚਾਹੁੰਦੇ ਅਤੇ ''ਸਾਡਾ ਸਭ ਦਾ ਧਿਆਨ ਇਸ ਵੇਲੇ ਸ਼ਾਂਤਮਈ ਕਿਸਾਨ ਅੰਦੋਲਨ ਵੱਲ ਹੋਣਾ ਚਾਹੀਦਾ ਹੈ''।

https://twitter.com/harbhajanmann/status/1334782543837552641

ਹਰਭਜਨ ਮਾਨ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਨੇ ਵੀ ਸ਼੍ਰੋਮਣੀ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੀਆਂ ਗੋਡਨੀਆਂ ਲਵਾਈਆਂ: ਸ਼ਿਵ ਸੈਨਾ

ਸ਼ਿਵ ਸੈਨਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵੇਂ ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਮੁਜ਼ਾਹਰਿਆਂ ਰਾਹੀਂ ਮੋਦੀ ਸਰਕਾਰ ਦੀਆਂ ਗੋਡਨੀਆਂ ਲਗਵਾ ਦਿੱਤੀਆਂ ਹਨ।

ਕਿਸਾਨ
EPA
ਸ਼ਿਵ ਸੈਨਾ ਦੇ ਪੱਤਰ ਸਾਮਨਾ ਦੇ ਸੰਪਾਦਕੀ ਲੇਖ ਕਿਸਾਨਾਂ ਦੇ ਮੁਜ਼ਾਹਰਿਆਂ ਬਾਰੇ ਗੱਲ ਕੀਤੀ ਗਈ

ਇੰਡੀਆ ਟੂਡੇ ਵਿੱਚ ਛਪੀ ਖ਼ਬਰ ਮੁਤਾਬਕ ਪੰਜਾਬ ਦੇ ਕਿਸਾਨਾਂ ਵੱਲੋਂ ਦਿਖਾਈ ਗਈ ਏਕਤਾ ਤੋਂ ਦੁਨੀਆਂ ਸਿੱਖ ਲੈ ਰਹੀ ਹੈ। ਸ਼ਿਵ ਸੈਨਾ ਨੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਵੀ ਕੀਤੀ ਹੈ।

ਸ਼ਿਵ ਸੈਨਾ ਦੇ ਪੱਤਰ ਸਾਮਨਾ ਦੇ ਸੰਪਾਦਕੀ ਲੇਖ ਵਿੱਚ ਕਿਹਾ ਗਿਆ ਹੈ, ''''ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਪਸੀਨੇ ਲਿਆ ਦਿੱਤੇ ਹਨ।"

"ਮੁਜ਼ਾਹਰਾ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਮੋਦੀ ਸਰਕਾਰ ਨੂੰ ਪਹਿਲਾਂ ਕਦੇ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਕਾਰ ਨੂੰ ਕਿਸਾਨਾਂ ਨੇ ਘੁਟਨੇ ਟੇਕਣ ਤੇ ਮਜਬੂਰ ਕਰ ਦਿੱਤਾ ਹੈ।''''

ਪੰਜਾਬ ਵਿੱਚ ਕੋਰੋਨਾ ਦੇ ਨਵੇਂ 726 ਕੇਸ, 20 ਮੌਤਾਂ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕਾਰਨ ਲੰਘੇ 24 ਘੰਟਿਆਂ ਵਿੱਚ 20 ਮੌਤਾਂ ਹੋ ਗਈਆਂ ਹਨ। 726 ਨਵੇਂ ਮਾਮਲਿਆਂ ਦੇ ਨਾਲ ਹੀ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਲਾਗ ਦੇ ਕੇਸ 1 ਲੱਖ 54 ਹਜ਼ਾਰ 788 ਹੋ ਗਏ ਹਨ।

ਕੋਰੋਨਾਵਾਇਰਸ
Getty Images
ਪੰਜਾਬ ਵਿੱਚ 24 ਘੰਟਿਆਂ ਵਿੱਚ 643 ਮਰੀਜ਼ਾਂ ਨੂੰ ਲਾਗ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੈਡੀਕਲ ਬੁਲੇਟਿਨ ਦੇ ਹਵਾਲੇ ਨਾਲ ਇਸ ਵੇਲੇ ਪੰਜਾਬ ਵਿੱਚ 7,785 ਐਕਟਿਵ ਕੇਸ ਹਨ। ਮੋਹਾਲੀ ਵਿੱਚ 133 ਨਵੇਂ ਕੇਸ ਆਏ ਹਨ ਅਤੇ ਇਸ ਤੋਂ ਬਾਅਦ ਜਲੰਧਰ ਵਿੱਚ 126 ਅਤੇ ਲੁਧਿਆਣਾ ਵਿੱਚ 100 ਕੇਸ ਆਏ ਹਨ।

ਮੈਡੀਕਲ ਬੁਲੇਟਿਨ ਮੁਤਾਬਕ ਹੁਣ ਤੱਕ 643 ਮਰੀਜ਼ਾਂ ਨੂੰ ਲਾਗ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਹੈਦਰਾਬਾਦ ਨਗਰ ਨਿਗਮ ਚੋਣਾਂ: ਭਾਜਪਾ ਦੀਆਂ ਸੀਟਾਂ 4 ਤੋਂ 48 ਹੋਈਆਂ

ਹੈਦਰਾਬਾਦ ਨਗਰ ਨਿਗਮ ਚੋਣਾਂ ਵਿੱਚ ਤੇਲੰਗਾਨਾ ਦੀ ਟੀਆਰਐੱਸ ਪਾਰਟੀ ਨੇ ਸਭ ਤੋਂ ਵੱਧ 56 ਸੀਟਾਂ ਹਾਸਿਲ ਕੀਤੀਆਂ ਹਨ। ਪਰ ਸਭ ਤੋਂ ਵੱਧ ਫ਼ਾਇਦੇ ਵਿੱਚ ਭਾਜਪਾ ਰਹੀ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ। ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ 44 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਭਾਜਪਾ ਨੂੰ 2016 ਵਿੱਚ 4 ਸੀਟਾਂ ਮਿਲੀਆਂ ਸਨ ਅਤੇ ਹੁਣ 48।

ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਖ਼ਾਤੇ ਵਿੱਚ ਦੋ ਸੀਟਾਂ ਹੀ ਆਈਆਂ ਅਤੇ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। 150 ਵਾਰਡਾਂ ਵਾਲੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਵਿੱਚ ਬਹੁਮਤ ਦਾ ਅੰਕੜਾ 75 ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=bM0T1anBdao

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4531fce8-62b2-46e2-a5c4-fd5fca51abff'',''assetType'': ''STY'',''pageCounter'': ''punjabi.india.story.55197503.page'',''title'': ''ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ - ਪ੍ਰੈੱਸ ਰਿਵੀਊ'',''published'': ''2020-12-05T03:06:14Z'',''updated'': ''2020-12-05T03:06:14Z''});s_bbcws(''track'',''pageView'');

Related News