ਲੌਕਡਾਊਨ ਦੌਰਾਨ ਸ਼ੋਸ਼ਣ ਅਤੇ ਘਰੇਲੂ ਹਿੰਸਾ ਤੋਂ ਬਚਣ ਵਾਲੀ ਔਰਤ ਦੀ ਕਹਾਣੀ

Friday, Dec 04, 2020 - 12:57 PM (IST)

ਲੌਕਡਾਊਨ ਦੌਰਾਨ ਸ਼ੋਸ਼ਣ ਅਤੇ ਘਰੇਲੂ ਹਿੰਸਾ ਤੋਂ ਬਚਣ ਵਾਲੀ ਔਰਤ ਦੀ ਕਹਾਣੀ
ਕਰੋਸ਼ੀਆ
BBC
ਵਿਕਟੋਰੀਆ ਨੂੰ ਮਿਲਿਆ ਕਰੋਸ਼ੀਆ ਨਾਲ ਆਰਾਮ

ਔਰਤਾਂ ਵਿਰੁੱਧ ਹਿੰਸਾ ਨੂੰ ਖ਼ਤਮ ਕਰਨ ਨੂੰ ਸਮਰਪਿਤ ਯੂਐਨ ਕੌਮਾਂਤਰੀ ਦਿਵਸ ਮੌਕੇ ਇੱਕ ਔਰਤ ਜਿਸਦੇ ਸਾਥੀ ਦਾ ਵਿਵਹਾਰ ਮਹਾਂਮਾਰੀ ਦੌਰਾਨ ਭਿਆਨਕ ਰੂਪ ਵਿੱਚ ਬਦਤਰ ਹੋ ਗਿਆ, ਉਸ ਨੇ ਬੀਬੀਸੀ 100 ਵੂਮੈਨ ਨੂੰ ਦੱਸਿਆ ਕਿ ਕਿਵੇਂ ਉਹ ਇਸ ਵਿੱਚੋਂ ਬਾਹਰ ਨਿਕਲੀ।

ਕੁਝ ਲੋਕ ਸ਼ਾਇਦ ਨੌਕਰੀ ਤੋਂ ਥੋੜ੍ਹੇ ਦਿਨਾਂ ਦੀ ਛੁੱਟੀ ਦੀ ਸੰਭਾਵਨਾ ਤੋਂ ਖ਼ੁਸ਼ ਹੋਏ ਹੋਣ ਪਰ ਵਿਕਟੋਰੀਆਂ ਲਈ ਇਹ ਇੱਕ ਡਰਾਉਣੀ ਗੱਲ ਸੀ।

"ਮੈਨੂੰ ਉਹ ਮੇਰੇ ਢਿੱਡ ਵਿਚਲਾ ਖ਼ੌਫ਼ ਯਾਦ ਹੈ ਜਦੋਂ ਮੈਂ ਆਖ਼ਰੀ ਦਿਨ ਘਰ ਆ ਰਹੀ ਸੀ, ਇਹ ਸੋਚਦਿਆਂ ਕਿ ਕਿੰਨਾ ਸਮਾਂ, ਜਦੋਂ ਤੱਕ ਮੈਂ ਦੂਰ ਹੋਵਾਂਗੀ?"

ਕੋਰੋਨਾਵਾਇਰਸ ਦੇ ਦੁਨੀਆਂ ਉਲਟ ਪੁਲਟ ਕਰਨ ਤੋਂ ਪਹਿਲਾਂ ਹੀ ਵਿਰਕਟੋਰੀਆਂ ਆਪਣੇ ਸਾਥੀ ਹੱਥੋਂ ਸਾਲਾਂ ਤੱਕ ਮਾੜਾ ਵਤੀਰਾ ਝੱਲ ਚੁੱਕੇ ਸਨ। ਪਰ ਜਦੋਂ ਯੂਕੇ ਵਿੱਚ ਮਾਰਚ ਮਹੀਨੇ ਲੌਕਡਾਊਨ ਲੱਗਿਆ, ਉਨ੍ਹਾਂ ਦੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ।

ਇਹ ਵੀ ਪੜ੍ਹੋ-

ਇਹ ਸਥਿਤੀ ਸੀ ਜਿਸ ਨੂੰ ਦੁਨੀਆਂ ਭਰ ਵਿੱਚ ਘਰੇਲੂ ਹਿੰਸਾ ਦੇ ਪੀੜਤਾਂ ਨੇ ਹੰਢਾਇਆ, ਜਿਸ ਨੂੰ ਯੂਐਨ "ਸ਼ੈਡੋ ਪੈਨਡੈਮਿਕ" (ਮਹਾਂਮਾਰੀ ਦਾ ਪਰਛਾਵਾਂ) ਕਹਿੰਦਾ ਹੈ, ਬੀਬੀਸੀ 100 ਵੂਮੈਨ ਵੀ ਇਸ ਸਾਲ ਇਸੇ ''ਤੇ ਕੇਂਦਰਿਤ ਹੈ।

ਲੌਕਡਾਊਨ ਦੇ ਤਿੰਨ ਮਹੀਨਿਆਂ ਦੌਰਾਨ ਦੁਨੀਆਂ ਭਰ ਵਿੱਚ ਆਪਣੇ ਸਾਥੀਆਂ ਵਲੋਂ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਅੰਦਾਜ਼ਨ ਇੱਕ ਕਰੋੜ, 50 ਲੱਖ ਤੱਕ ਮਾਮਲੇ ਆਏ।

''ਭਾਵੇਂ ਉਹ ਉਥੇ ਸਾਰਾ ਸਮਾਂ ਬੈਠਾ ਰਿਹਾ, ਮੈਂ ਉਸ ਨੂੰ ਥੋੜ੍ਹਾ ਰੋਕ ਸਕਦੀ ਸੀ''

ਜਿੰਨਾ ਉਨ੍ਹਾਂ ਨੂੰ ਯਾਦ ਹੈ, ਵਿਕਟੋਰੀਆਂ ਦਾ ਸਾਥੀ ਉਨ੍ਹਾਂ ਦੀ ਹਰ ਗਤੀਵਿਧੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਉਹ ਉਨ੍ਹਾਂ ਨੂੰ ਕਰੀਬ 10, 20, 30 ਵਾਰੀ ਫ਼ੋਨ ਕਰਦਾ। ਇੱਕ ਦਿਨ ਜਦੋਂ ਉਨ੍ਹਾਂ ਦਾ ਫ਼ੋਨ ਛੱਤ ''ਤੇ ਸਾਈਲੈਂਟ ਮੋਡ ''ਤੇ ਪਿਆ ਸੀ, ਉਸਨੇ ਆਪਣੀ ਮਾਂ ਦੇ ਇੱਕ ਦੋਸਤ ਨੂੰ ਉਨ੍ਹਾਂ ਬਾਰੇ ਪਤਾ ਲਾਉਣ ਲਈ ਭੇਜਿਆ।

ਮਹਾਂਮਾਰੀ ਤੋਂ ਪਹਿਲਾਂ ਉਹ ਉਸ ਤੋਂ ਬੱਚਣ ਵਿੱਚ ਤਕਰੀਬਨ ਸਫ਼ਲ ਹੋ ਜਾਂਦੇ, ਆਪਣੇ ਫ਼ਲੈਟ ਲਈ ਜਮ੍ਹਾਂ ਰਾਸ਼ੀ ਬਚਾਉਣ ਲਈ ਰਾਤ ਦੀਆਂ ਸ਼ਿਫ਼ਟਾ ''ਤੇ ਕੰਮ ਕਰਦੇ।

ਮੌਬਾਈਲ
BBC
ਵਿਕਟੋਰੀਆ ਦਾ ਸਾਥੀ ਉਸ ਨੂੰ ਦਿਨ ਵਿੱਚ ਕਈ ਕਈ ਫੋਨ ਕਰਦਾ

ਪਰ ਉਨ੍ਹਾਂ ਦੀ ਯੋਜਨਾ ਉਸ ਵੇਲੇ ਖ਼ਰਾਬ ਹੋ ਗਈ ਜਦੋਂ ਉਨ੍ਹਾਂ ਦਾ ਇੱਕ ਬੱਚਾ ਹਸਪਤਾਲ ਦਾਖ਼ਲ ਸੀ।

ਇਸ ਸਮੇਂ ਤੱਕ ਵਿਕਟੋਰੀਆਂ ਦੇ ਸਾਥੀ ਨੇ ਉਨ੍ਹਾਂ ਦਾ ਦੋਸਤਾਂ ਅਤੇ ਪਰਿਵਾਰ ਤੋਂ ਰਾਬਤਾ ਖ਼ਤਮ ਕਰ ਦਿੱਤਾ ਸੀ।

ਤੇ ਹੁਣ ਇਹ ਜੋੜਾ, ਹਫ਼ਤੇ ਦੇ ਸੱਤੇ ਦਿਨ, ਰੋਜ਼ 24 ਘੰਟਿਆ ਲਈ ਇਕੱਠਾ ਬੰਦ ਸੀ।

ਉਹ ਖ਼ਰੀਦਦਾਰੀ ਜਾਂ ਕਸਰਤ ਕਰਨ ਵੀ ਨਹੀਂ ਸਨ ਜਾ ਸਕਦੇ ਕਿਉਂਕਿ ਬੱਚੇ ਦੀਆਂ ਸਿਹਤ ਸਮੱਸਿਆਂਵਾਂ ਦਾ ਮਤਲਬ ਸੀ ਪਰਿਵਾਰ ਨੂੰ ਧਿਆਨ ਰੱਖਣਾ ਪੈਣਾ ਸੀ।

ਉਨ੍ਹਾਂ ਕੋਲ ਇੱਕ ਬਗ਼ੀਚਾ ਸੀ, ਪਰ ਵਿਕਟੋਰੀਆ ਦੇ ਸਾਥੀ ਨੇ ਉਨ੍ਹਾਂ ਨੂੰ ਉਥੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਸ ਨੇ ਉਨ੍ਹਾਂ ਨੂੰ ਕਿਹਾ ਉਹ ਲੋਕਾਂ ਤੋਂ ਦੂਰ, ਤਾਜ਼ਾ ਹਵਾ ਵਿੱਚੋਂ ਵੀ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ।

ਇਸ ਲਈ ਵਿਕਟੋਰੀਆਂ ਨੇ ਲੰਬੇ ਦਿਨ ਲੰਘਾਉਣ ਲਈ ਆਨਲਾਈਨ ਕੋਰਸਾਂ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਦੋਂ ਵੀ ਜਦੋਂ ਉਹ ਪੜ੍ਹ ਰਹੇ ਹੁੰਦੇ ਉਹ ਉਨ੍ਹਾਂ ਕੋਲ ਬੈਠਾ ਰਹਿੰਦਾ ਅਤੇ ਬਾਅਦ ਵਿੱਚ ਉਨ੍ਹਾਂ ਦੀ ਇੰਟਰਨੈੱਟ ਹਿਸਟਰੀ ਚੈੱਕ ਕਰਦਾ।

ਤਣਾਅ ਇੰਨਾ ਵੱਧ ਗਿਆ ਕਿ ਵਿਕਟੋਰੀਆ ਨੇ ਆਤਮਹੱਤਿਆ ਕਰਨ ਬਾਰੇ ਵੀ ਸੋਚਿਆ। ਉਹ ਰਾਤ-ਰਾਤ ਭਰ ਜਾਗਦੇ ਰਹਿੰਦੇ, ਇਸ ਦਾ ਹੱਲ ਕੱਢਣ ਲਈ ਕਿ ਬੱਚਿਆ ਨੂੰ ਕਿਸੇ ਸੁਰੱਖਿਅਤ ਥਾਂ ''ਤੇ ਕਿਵੇਂ ਲੈ ਜਾਣ।

"ਮੈਂ ਸੋਚ ਰਹੀ ਸੀ ਮੈਨੂੰ ਖ਼ੁਦ ਨੂੰ ਮਾਰਨਾ ਪਵੇਗਾ, ਕਿਉਂਕਿ ਮੈਂ ਆਪਣੀ ਬਾਕੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਜੀਅ ਸਕਦੀ ਸੀ ਅਤੇ ਇਸਦਾ ਕੋਈ ਹੱਲ ਵੀ ਨਜ਼ਰ ਨਹੀਂ ਸੀ ਆਉਂਦਾ।"

ਪਰ ਉਨ੍ਹਾਂ ਨੇ ਦੇਖਿਆ ਕਿ ਕਿਵੇਂ ਕਰੋਸ਼ੀਆਂ ਸਿੱਖਣ ਨੇ ਉਨ੍ਹਾਂ ਸਕੂਨ ਹਾਸਲ ਕਰਨ ਵਿੱਚ ਮਦਦ ਕੀਤੀ, ਉਨ੍ਹਾਂ ਨੂੰ ਕਿਸੇ ਹੋਰ ਪਾਸੇ ਧਿਆਨ ਲਾਉਣ ਦਾ ਰਾਹ ਦਿੱਤਾ।

ਬਹੁਤ ਸਾਰੇ ਲੋਕਾਂ ਨੇ ਲੌਕਡਾਊਨ ਵਿੱਚ ਬੋਰੀਅਤ ਦੂਰ ਕਰਨ ਲਈ ਨਵੀਆਂ ਚੀਜ਼ਾਂ ਸਿੱਖੀਆਂ। ਪਰ ਵਿਕਟੋਰੀਆਂ ਲਈ ਇਹ ਜੀਵਨਰੇਖਾ ਬਣ ਗਿਆ।

ਉਹ ਆਪਣੀ ਚਾਰ ਦਿਵਾਰੀ ਤੋਂ ਬਾਹਰ ਦੀ ਦੁਨੀਆਂ ਲਈ ਚੀਜ਼ਾਂ ਬਣਾਉਣ ਲੱਗੇ, ਆਪਣੀ ਇੱਕ ਦੋਸਤ ਦੇ ਨਵ-ਜਨਮੇਂ ਬੱਚੇ ਲਈ, ਆਪਣੀ ਧੀ ਲਈ ਇੱਕ ਬੈਗ, ਉਸ ਵੇਲੇ ਇਸਤੇਮਾਲ ਕਰਨ ਲਈ ਜਦੋਂ ਉਹ ਆਪਣਾ ਬਚਾਅ ਕਰ ਸਕਣ।

"ਭਾਂਵੇਂ ਜਦੋਂ ਉਹ ਹਰ ਵੇਲੇ ਉਥੇ ਬੈਠਾ ਰਹਿੰਦਾ, ਜਾਂ ਮੇਰੇ ਆਲੇ ਦੁਆਲੇ ਪਿੱਛਾ ਕਰਦਾ ਰਹਿੰਦਾ, ਮੈਂ ਆਪਣੇ ਆਪ ਨੂੰ ਇਸ ਸਭ (ਕਰੋਸ਼ੀਆਂ ਬੁਣਨ) ਵਿੱਚ ਗੁੰਮ ਕਰ ਸਕਦੀ ਸੀ ਅਤੇ ਉਸ ਨੂੰ ਕੁਝ ਸਮੇਂ ਲਈ ਰੋਕ ਸਕਦੀ ਸੀ। ਇਹ ਉਨਾਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਵਿੱਚੋਂ ਇੱਕ ਸੀ ਜੋ ਮੈਨੂੰ ਅੱਗੇ ਵਧਾਉਂਦੀਆਂ ਸਨ।"

https://www.youtube.com/watch?v=xWw19z7Edrs&t=1s

''ਉਹ ਜਾਣਦਾ ਸੀ ਅਸੀਂ ਸਾਰੇ ਹਰ ਵੇਲੇ ਕਿੰਨਾਂ ਡਰੇ ਰਹਿੰਦੇ''

ਪਰ ਜਿਵੇਂ ਹੀ ਉਸ ਦੀ ਬਿਨ੍ਹਾਂ ਤਨਖ਼ਾਹ ਛੁੱਟੀ ਪਹਿਲਾਂ ਜੁਲਾਈ ਅਤੇ ਫ਼ਿਰ ਸਤੰਬਰ ਤੱਕ ਵਧਾ ਦਿੱਤੀ ਗਈ, ਘਰ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ।

ਉਹ ਪਹਿਲਾਂ ਤੋਂ ਹੀ ਬਹੁਤ ਪੀਂਦਾ ਸੀ, ਉਸਨੇ ਸ਼ਰਾਬ ''ਤੇ ਮਹੀਨੇ ਦੇ 500 ਪੌਂਡ ਤੱਕ ਖ਼ਰਚ ਕਰਨੇ ਸ਼ੁਰੂ ਕਰ ਦਿੱਤੇ ਅਤੇ ਸ਼ਰਾਬ ਦੇ ਸੇਵਨ ਨੇ ਘਰ ਵਿੱਚ ਹਿੰਸਾ ਦੇ ਖ਼ਤਰੇ ਦਾ ਲਗਾਤਾਰ ਡਰ ਵੀ ਨਾਲ ਲਿਆਂਦਾ।

ਉਸ ਨੇ ਇੱਕ ਬੇਸਬਾਲ ਬੈਟ ਘਰ ਦੇ ਸਾਹਮਣੇ ਦਰਵਾਜ਼ੇ ਕੋਲ ਰੱਖ ਦਿੱਤਾ ਅਤੇ ਇੱਕ ਡੰਡਾ ਪੌੜੀਆਂ ਵਿੱਚ ਅਤੇ ਘਰ ਵਿੱਚ ਹਰ ਜਗ੍ਹਾ ਚਾਕੂ ਰੱਖ ਦਿੱਤੇ।

ਵਿਕਟੋਰੀਆ ਨੂੰ ਪਤਾ ਸੀ ਉਹ ਸ਼ਾਇਦ ਉਨਾਂ ਦੀ ਵਰਤੋਂ ਕਰ ਸਕਦਾ ਹੈ। ਉਸਨੇ ਇੱਕ ਵਾਰ ਪਹਿਲਾਂ ਵੀ ਵਿਕਟੋਰੀਆਂ ਨੂੰ ਕਿਹਾ ਸੀ, ''ਜੇ ਉਸਨੇ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਗਲ੍ਹਾ ਵੱਢ ਦੇਵੇਗਾ''।

ਅਗਸਤ ਮਹੀਨੇ ਪ੍ਰਕਾਸ਼ਤ ਹੋਏ ਇੱਕ ਵੂਮੈਨ ਏਡ ਸਰਵੇਖਣ ਮੁਤਾਬਕ ਯੂਕੇ ਵਿੱਚ ਕਰੀਬ ਦੋ ਤਿਹਾਈ ਔਰਤਾਂ ਘਰੇਲੂ ਹਿੰਸਾ ਦਾ ਸਾਹਮਣਾ ਕਰਦੇ ਹੋਏ ਜ਼ਿੰਦਗੀ ਬਤੀਤ ਕਰ ਰਹੀਆਂ ਹਨ ਅਤੇ ਇਹ ਵੀ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੋਈ ਤਾਲਾਬੰਦੀ ਦੌਰਾਨ ਸਥਿਤੀ ਹੋਰ ਵੀ ਖ਼ਰਾਬ ਹੋਈ ਹੈ।

ਇਹ ਵਿਕਟੋਰੀਆਂ ਦਾ ਇੱਕ ਬੱਚਾ ਸੀ ਜਿਸਨੇ ਅਖ਼ਰਕਾਰ ਉਨ੍ਹਾਂ ਦੇ ਉਥੋਂ ਨਿਕਲਣ ਦੀ ਸ਼ੁਰੂਆਤ ਵਿੱਚ ਮਦਦ ਕੀਤੀ।

ਚੱਪਲ
BBC
ਜਦੋਂ ਵਿਕਟੋਰੀਆ ਘਰੋਂ ਨਿਕਲੀ ਤਾਂ ਉਸ ਦੀ ਧੀ ਨੇ ਉਸ ਨੂੰ ਜੁੱਤੀ ਦਿੱਤੀ

ਉਸਨੇ ਮਾਨਸਿਕ ਸਿਹਤ ਸਹਾਇਤਾ ਸਰਵਿਸ ਨੂੰ ਗ਼ੁਪਤ ਰੂਪ ਵਿੱਚ ਇੱਕ ਲਿਖਤੀ ਮੈਸੇਜ ਕੀਤਾ ਅਤੇ ਉਸਤੋਂ ਬਾਅਦ ਉਹ ਕਿਸੇ ਤਰੀਕੇ ਸਹਾਇਕ ਪਰਿਵਾਰਕ ਮੈਂਬਰ ਕੋਲ ਜਾਣ ਵਿੱਚ ਕਾਮਯਾਬ ਹੋ ਗਈ।

ਵਿਕਟੋਰੀਆ ਨੇ ਕਿਹਾ, "ਉਸ ਨੂੰ ਉਨਾਂ ਸਭ ਤਰੀਕਿਆਂ ਦਾ ਪਤਾ ਸੀ, ਉਹ ਸਾਰੇ ਪਰਿਵਾਰ ਨੂੰ ਕਾਬੂ ਕਰਦਾ ਸੀ, ਅਤੇ ਅਸੀਂ ਸਾਰੇ ਹਰ ਸਮੇਂ, ਕਿਸ ਤਰ੍ਹਾਂ ਡਰੇ ਰਹਿੰਦੇ ਸੀ।"

''ਮੇਰੀ ਧੀ ਨੇ ਮੈਨੂੰ ਪਾਉਣ ਲਈ ਆਪਣਾ ਜੁੱਤੀਆਂ ਦਾ ਇੱਕ ਜੋੜਾ ਦਿੱਤਾ''

ਇਸ ਬਾਰੇ ਸਪੱਸ਼ਟ ਨਹੀਂ ਕਿ ਵਿਕਟੋਰੀਆਂ ਦੀ ਧੀ ਨੇ ਮੈਂਟਲ ਹੈਲਥ ਸਰਵਿਸ ਨੂੰ ਕੀ ਕਿਹਾ, ਪਰ ਪੁਲਿਸ ਉਸਦੀ ਸਿਹਤਯਾਬੀ ਦਾ ਪਤਾ ਕਰਨ ਲਈ ਘਰ ਆਈ।

ਉਨ੍ਹਾਂ ਦੇ ਸਾਥੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸੇ ਹਲਾਤ ਵਿੱਚ ਜੁਆਬ ਦਿੱਤਾ, ਜਦੋਂ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਛੱਤ ''ਤੇ ਲੁਕੇ ਹੋਏ ਸਨ।

ਅਤੇ ਫ਼ੇਰ ਸਵੇਰੇ ਤੜ੍ਹਕੇ ਉਹ ਵਿਕਟੋਰੀਆ ਦੇ ਸੌਣ ਵਾਲੇ ਕਮਰੇ ਵਿੱਚ ਗਿਆ ਅਤੇ ਉਨ੍ਹਾਂ ਦਾ ਫ਼ੋਨ ਖੌਹਣ ਦੀ ਕੋਸ਼ਿਸ਼ ਕੀਤੀ, ਇਹ ਜਾਣਨਾ ਚਾਹਿਆ ਕਿ ਉਨ੍ਹਾਂ ਦੀ ਧੀ ਉਸ ਬਾਰੇ ਕੀ ਕਹਿ ਰਹੀ ਹੈ।

ਜਦੋਂ ਵਿਕਟੋਰੀਆਂ ਨੇ ਫ਼ੋਨ ਦੇਣ ਤੋਂ ਇਨਕਾਰ ਕੀਤਾ ਉਸਨੇ ਉਨ੍ਹਾਂ ਨੂੰ ਮੂੰਹ ਤੋਂ ਧੱਕਾ ਦਿੱਤਾ।

ਇਹ ਵੀ ਪੜ੍ਹੋ-

ਉਹ ਆਪਣੀ ਦੂਸਰੀ ਧੀ ''ਤੇ ਚੀਕੀ, ਅਤੇ ਉਸਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਅਤੇ ਉਨ੍ਹਾਂ ਨੇ ਤੇਜ਼ੀ ਨਾਲ ਛੋਟੇ ਬੱਚਿਆਂ ਨੂੰ ਜਗਾਇਆ ਅਤੇ ਘਰੋਂ ਬਾਹਰ ਲੈ ਆਏ।

ਤੜਕੇ ਡੇਢ ਵੱਜੇ ਸਨ। ਵਿਕਟੋਰੀਆਂ ਕੋਲ ਕੋਈ ਕੱਪੜੇ ਚੁੱਕਣ ਦਾ ਸਮਾਂ ਨਹੀਂ ਸੀ, ਉਹ ਨਾਈਟ ਸੂਟ ਅਤੇ ਜੁੱਤੇ ਵਿੱਚ ਹੀ ਘਰੋਂ ਆ ਗਏ, ਇੰਨਾਂ ਵਿੱਚ ਉਨ੍ਹਾਂ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਸੀ ਜਾ ਰਿਹਾ। ਉਨ੍ਹਾਂ ਦੀ ਧੀ ਨੇ ਜੁੱਤੀ ਦਾ ਇੱਕ ਜੋੜਾ ਦਿੱਤਾ ਸੀ ਅਤੇ ਰਾਤ ਨੂੰ ਹੀ ਘਰੋਂ ਨਿਕਲ ਤੁਰੇ।

ਗਾਊਨ
BBC
ਵਿਟਰੋਈ ਦੀ ਮਾਂ ਦਾ ਪਹਿਣਨ ਵਾਲਾ ਗਾਊਨ ਇੱਕ ਅਜਿਹੀ ਚੀਜ਼ ਸੀ ਜਿਸਨੂੰ ਉਨ੍ਹਾਂ ਨੇ ਆਪਣੇ ਨਾਲ ਲਿਆ

''ਮੇਰੀ ਮਾਂ ਦਾ ਪਹਿਣਨ ਵਾਲਾ ਗਾਊਨ ਇੱਕ ਅਜਿਹੀ ਚੀਜ਼ ਸੀ ਜਿਸਨੂੰ ਨਾਲ ਚੁੱਕਣਾ ਮੈਂ ਯਕੀਨੀ ਬਣਾਇਆ।''

ਵਿਕਟੋਰੀਆਂ ਅਤੇ ਉਨ੍ਹਾਂ ਦੇ ਬੱਚੇ ਇੱਕ ਰਿਸ਼ਤੇਦਾਰ ਕੋਲ ਰਹੇ ਜਦਕਿ ਉਨ੍ਹਾਂ ਦੇ ਸਾਥੀ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਗਈ। ਅਗਲੀ ਸਵੇਰ ਉਹ ਵਾਪਸ ਘਰ ਗਏ ਜਦੋਂ ਉਨ੍ਹਾਂ ਦਾ ਸਾਥੀ ਜੇਲ੍ਹ ਵਿੱਚ ਸੀ।

ਉਨ੍ਹਾਂ ਨੇ ਜਲਦੀ-ਜਲਦੀ ਕੁਝ ਚੀਜ਼ਾਂ ਇਕੱਠਾ ਕੀਤੀਆਂ, ਬੱਚਿਆਂ ਲਈ ਖਿਡੋਣੇ, ਆਪਣਾ ਕਰੋਸ਼ੀਆ। ਉਨ੍ਹਾਂ ਨੇ ਆਪਣੀ ਮਾਂ ਵਲੋਂ ਤੋਹਫ਼ੇ ਵਿੱਚ ਦਿੱਤਾ ਡਰੈਸਿੰਗ ਗਾਊਨ ਵੀ ਲੈ ਲਿਆ।

ਵਿਕਟੋਰੀਆਂ ਦੇ ਸਾਥੀ ਨੇ ਉਨ੍ਹਾਂ ਨੂੰ ਆਪਣੀ ਮਾਂ ਦੇ ਕੈਂਸਰ ਨਾਲ ਮਰਨ ਤੋਂ ਪਹਿਲਾਂ ਦੋ ਸਾਲਾਂ ਤੱਕ ਮਿਲਣ ਦੀ ਇਜ਼ਾਜਤ ਨਹੀਂ ਸੀ ਦਿੱਤੀ। ਉਨ੍ਹਾਂ ਦੀ ਪਹਿਲੀ ਬਰਸੀ ਵੇਲੇ ਤੋਂ ਹੀ ਉਸ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਵੀ ਉਸੇ ਕਿਸਮ ਦੇ ਕੈਂਸਰ ਤੋਂ ਪੀੜਤ ਹੈ।

ਉਹ ਕਹਿੰਦੇ ਹਨ, "ਧਿਆਨ ਉਸ ਵੱਲ ਨਹੀਂ ਸੀ, ਉਹ ਜਾਣਦਾ ਸੀ ਉਸਦੇ ਅਜਿਹਾ ਕਹਿਣ ਨਾਲ ਮੈਂ ਪਰੇਸ਼ਾਨ ਹੋ ਸਕਦੀ ਹਾਂ।"

ਵਿਕਟੋਰੀਆ ਖ਼ੁਸ਼ ਹਨ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਯਾਦ ਨੂੰ ਨਾਲ ਲੈਣ ਦਾ ਸੋਚਿਆ, ਕਿਉਂਕਿ ਉਹ ਹੁਣ ਉਸ ਘਰ ਵਿੱਚ ਦੁਬਾਰਾ ਕਦੇ ਨਹੀਂ ਜਾਣਗੇ। ਉਨ੍ਹਾਂ ਨੇ ਇੱਕ ਵੂਮੈਂਨ ਏਡ ਨਾਲ ਸੰਪਰਕ ਕੀਤਾ ਅਤੇ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਤੇ ਬੱਚਿਆਂ ਨੂੰ ਸ਼ਰਨਾਰਥੀ ਘਰ ਭੇਜ ਦਿੱਤਾ ਗਿਆ।

ਉਥੇ ਪਹਿਲੇ ਕੁਝ ਹਫ਼ਤੇ ਔਖੇ ਸਨ। ਵਿਕਟੋਰੀਆ ਸੌਣ ਲਈ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਨੂੰ ਖ਼ਿਆਲ ਆਉਂਦੇ ਉਨ੍ਹਾਂ ਦਾ ਸਾਥੀ ਦਰਵਾਜ਼ੇ ਕੋਲ ਖੜਾ ਹੈ।

ਪਰ ਸਮੇਂ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਸੱਚੀ ਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।

ਉਹ ਕਹਿੰਦੇ ਹਨ, "ਲਗਾਤਾਰ ਫ਼ੋਨ ਕਾਲਾਂ ਅਤੇ ਮੈਸੇਜ਼ ਨਾ ਆਉਣਾ ਜਾਂ ਇਹ ਡਰ ਨਾ ਹੋਣਾ ਕਿ ਕੋਈ ਦਰਵਾਜ਼ੇ ਨੂੰ ਠੁੱਡ ਮਾਰ ਰਿਹਾ ਹੈ ਅਤੇ ਅੱਧੀ ਰਾਤ ਤੁਹਾਡੇ ਤੋਂ ਕੱਪੜਾ ਖ਼ਿੱਚ ਰਿਹਾ ਹੈ, ਇਸ ਸਭ ਨੇ ਮੈਨੂੰ ਸਕੂਨ ਦਿੱਤਾ, ਜਿਵੇਂ ਤੁਸੀਂ ਸਾਹ ਲੈ ਸਕਦੇ ਹੋ।"

''ਮੀਂਹ ਤੋਂ ਬਾਅਦ ਸਤਰੰਗੀ ਪੀਂਘ ਪੈਂਦੀ ਹੈ''

ਜਦੋਂ ਕਿ ਸ਼ਰਨਾਰਥੀ ਘਰ ਨੇ ਉਨ੍ਹਾਂ ਨੂੰ ਬਾਹਰੀ ਦੁਨੀਆਂ ਤੋਂ ਸੁਰੱਖਿਅਤ ਸਵਰਗ ਦਿੱਤਾ, ਪਰ ਇਹ ਮਹਾਂਮਾਰੀ ਅਨੁਕੂਲ ਨਹੀਂ ਸੀ।

ਵਿਕਟੋਰੀਆਂ ਕਹਿੰਦੇ ਹਨ ਉਨ੍ਹਾਂ ਨੂੰ ਸੱਚੀ ਇਸ ਗੱਲ ਦੀ ਬਫ਼ਿਕਰੀ ਸੀ ਕਿ ਉਥੇ ਰਹਿਣ ਲਈ ਜਗਾ ਦਿੱਤੀ ਗਈ। ਪਰ ਵਾਰ ਵਾਰ ਹੋ ਰਹੀ ਤਾਲਾਬੰਦੀ ਦਾ ਮਤਲਬ ਸੀ ਕੁਝ ਪਰਿਵਾਰ ਹੋਰਾਂ ਲਈ ਜਗ੍ਹਾ ਖ਼ਾਲੀ ਕਰਕੇ ਉਥੋਂ ਜਾ ਨਹੀਂ ਸਕਣਗੇ, ਇਸਦੇ ਬਾਵਜੂਦ ਕਿ ਮੰਗ 150 ਫ਼ੀਸਦ ਨਾਲ ਵਧੀ।

ਹੈਲਪ ਲਾਈਨ ਚਲਾਉਣ ਵਾਲੀ ਸ਼ਰਨਾਰਥੀ ਚੈਰਿਟੀ ਦਾ ਕਹਿਣਾ ਹੈ, ਤਾਲਾਬੰਦੀ ਦੀ ਸ਼ੁਰੂਆਤ ਵਿੱਚ ਇੱਕ ਰਾਤ ਯੂਕੇ ਦੀ ਨੈਸ਼ਲਨ ਡੋਮੈਸਟਿਕ ਹੈਲਪਲਾਈਨ ਨੂੰ ਆਉਣ ਵਾਲੇ ਸੁਨੇਹਿਆਂ ਦੀ ਗਿਣਤੀ 120 ਫ਼ੀਸਦ ਤੱਕ ਵਧੀ। ਪਿਛਲੇ ਇੱਕ ਮਹੀਨੇ ਤੋਂ ਮੰਗ ਫ਼ਿਰ ਤੋਂ ਲਗਾਤਾਰ ਵੱਧ ਰਹੀ ਹੈ।

ਅਤੇ ਜਦੋਂ ਵਿਕਟੋਰੀਆ ਦੇ ਸ਼ਰਨਾਰਥੀ ਘਰ ਵਿੱਚ ਕੋਈ ਕੋਵਿਡ-19 ਤੋਂ ਗ੍ਰਸਤ ਹੁੰਦਾ ਤਾਂ ਔਰਤਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਜਾਂਦਾ, ਜੋ ਕਿ ਉਨ੍ਹਾਂ ਦੀਆਂ ਸ਼ੋਸ਼ਣ ਕਰਤਾ ਨਾਲ ਜੁੜੀਆਂ ਸਦਮੇ ਭਰੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੰਦਾ।

ਵਿਕਟੋਰੀਆਂ ਨੇ ਕਿਹਾ, "ਇਕਾਂਤਵਾਸ ਸ਼ੁਰੂ ਵਿੱਚ ਸੱਚੀਓਂ ਮੁਸ਼ਕਿਲ ਸੀ ਕਿਉਂਕਿ ਇਹ ਮੈਨੂੰ ਵਾਪਸ ਉਥੇ ਲੈ ਜਾਂਦਾ, ਜਿਥੇ ਮੈਨੂੰ ਕੁਝ ਵੀ ਕਰਨ ਦੀ ਇਜ਼ਾਜਤ ਨਹੀਂ ਸੀ।"

"ਪਰ ਕੁਝ ਦਿਨ ਬਾਅਦ ਇਹ ਉਨਾਂ ਬੁਰਾ ਨਹੀਂ ਸੀ। ਮੈਂ ਸੋਚਿਆ, ਮੇਰੇ ਆਲੇ ਦੁਆਲੇ ਉਹ ਲੋਕ ਹਨ ਜੋ ਮੇਰਾ ਖ਼ਿਆਲ ਰੱਖਦੇ ਹਨ। ਮੈਂ ਬਗ਼ੀਚੇ ਵਿੱਚ ਜਾ ਸਕਦੀ ਹਾਂ। ਤੁਹਾਨੂੰ ਪਤਾ ਹੈ ਤੁਸੀਂ ਕੁਝ ਹਫ਼ਤਿਆਂ ਵਿੱਚ ਆਜ਼ਾਦ ਹੋ ਜਾਵੋਗੇ।"

ਜਦ ਕਿ ਵਿਕਟੋਰੀਆ ਨੂੰ ਸ਼ਰਨਾਰਥੀ ਘਰ ਨੇ ਇੱਕ ਸਵਰਗ ਦਿੱਤਾ, ਉਹ ਬਾਹਰਲੀ ਦੁਨੀਆਂ ਨਾਲ ਬਹੁਤੀ ਗੱਲਬਾਤ ਨਹੀਂ ਸਨ ਕਰ ਸਕਦੇ।

ਸ਼ਰਨਾਰਥੀ ਘਰ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਆਪਣਾ ਫ਼ੋਨ ਨੰਬਰ ਬਦਲਣ ਅਤੇ ਆਪਣੇ ਨਵੇਂ ਘਰ ਦੇ ਸਿਰਨਾਂਵੇਂ ਨੂੰ ਗੁਪਤ ਰੱਖਣ ਲਈ ਕਿਹਾ ਗਿਆ, ਹਾਲਾਂਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਦੱਸ ਸਕਦੇ ਸਨ ਕਿ ਉਹ ਸੁਰੱਖਿਅਤ ਹਨ।

ਇਸ ਤਰ੍ਹਾਂ ਇਹ ਇੱਕ ਅਣਕਿਆਸੀ ਹੈਰਾਨੀ ਭਰਿਆ ਸੀ, ਜਦੋਂ ਕਿਸੇ ਤੀਸਰੇ ਨੇ ਜ਼ਰੀਏ, ਉਨ੍ਹਾਂ ਨੂੰ ਇੱਕ ਪੁਰਾਣੇ ਦੋਸਤ ਵਲੋਂ ਭੇਜਿਆ ਕਾਰਡ ਮਿਲਿਆ।

ਉਸ ਦੇ ਸਾਹਮਣੇ ਸੁਨੇਹਾ ਸੀ, ''ਮੀਂਹ ਤੋਂ ਬਾਅਦ, ਸਤਰੰਗੀ ਪੀਂਘ ਪੈਂਦੀ ਹੈ।''

ਵਿਕਟੋਰੀਆ ਨਿਡਰ ਹੋ ਕੇ, ਆਪਣੇ ਪਰਿਵਾਰ ਨਾਲ ਵਾਪਸ ਸਮਾਜ ਵਿੱਚ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਸੋਚ ਰਹੇ ਹਨ।

ਸਤਰੰਗੀ ਪੀਂਘ
BBC
ਵਿਕਟੋਰੀਆ ਨੂੰ ਇੱਕ ਪੁਰਾਣੇ ਦੋਸਤ ਵਲੋਂ ਭੇਜਿਆ ਕਾਰਡ ਮਿਲਿਆ

"ਮੈਨੂੰ ਨਹੀਂ ਸੀ ਪਤਾ ਅਸੀਂ ਕੀ ਕਰਾਂਗੇ, ਪਰ ਸਾਨੂੰ ਜੋ ਵੀ ਚਾਹੀਦਾ ਸੀ ਉਹ ਪਹਿਲਾਂ ਹੀ ਉਥੇ ਮੌਜੂਦ ਸੀ। ਅਤੇ ਇਸ ਸਭ ਨਾਲ ਬਸ ਅਰਾਮਦਾਇਕ ਚੰਗਾ ਮਹਿਸੂਸ ਹੋਇਆ। ਹੁਣ ਇਹ ਘਰ ਵਰਗਾ ਲੱਗਦਾ ਹੈ।"

ਵੱਖਰੀ ਕ੍ਰਿਸਮਿਸ

ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਮਹਾਂਮਾਰੀ ਦਾ ਅਰਥ ਹੈ ਇਸ ਸਾਲ ਕ੍ਰਿਸਮਿਸ ਵੱਖਰੀ ਹੋਵੇਗੀ, ਪਰ ਵਿਕਟੋਰੀਆ ਲਈ ਇਹ ਹੀ ਸਭ ਤੋਂ ਚੰਗੀ ਗੱਲ ਹੈ।

ਉਨ੍ਹਾਂ ਨੇ ਕੁਝ ਹੋਰ ਔਰਤਾਂ ਨੂੰ ਵੀ ਕਰੋਸ਼ੀਏ ਨਾਲ ਬੁਣਨਾ ਸਿਖਾਇਆ, ਅਤੇ ਉਹ ਆਪਣੇ ਪਰਿਵਾਰਾਂ ਨੂੰ ਭੇਜਣ ਲਈ ਕ੍ਰਿਸਮਿਸ ਲਈ ਸਜਾਵਟ ਦਾ ਸਾਮਾਨ ਤਿਆਰ ਕਰ ਰਹੀਆਂ ਹਨ।

ਉਨ੍ਹਾਂ ਨੂੰ ਸਾਰੇ ਤੋਹਫ਼ੇ ਮਿਲ ਗਏ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੇ ਕਮਰਿਆਂ ਵਿੱਚ ਪਹਿਲਾਂ ਹੀ ਕ੍ਰਿਸਮਿਸ ਟਰੀ ਹੈ।

ਉਹ ਕਹਿੰਦੇ ਹਨ, "ਕ੍ਰਿਸਮਿਸ ਜਬਰਦਸਤ ਹੋਂਣ ਵਾਲੀ ਹੈ, ਅਸੀਂ ਜੋ ਚਾਹੀਏ ਉਹ ਖਾ ਸਕਦੇ ਹਾਂ, ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ। ਮੈਂ ਉਸ ਦੀ ਉਡੀਕ ਕਰ ਰਹੀ ਹਾਂ।"

(ਨਾਮ ਬਦਲੇ ਗਏ ਹਨ।)

ਇਹ ਵੀ ਪੜ੍ਹੋ:

https://www.youtube.com/watch?v=T-rf6OWzJTA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7b5bee63-c12a-48fc-a4e8-2717238d7b69'',''assetType'': ''STY'',''pageCounter'': ''punjabi.international.story.55082821.page'',''title'': ''ਲੌਕਡਾਊਨ ਦੌਰਾਨ ਸ਼ੋਸ਼ਣ ਅਤੇ ਘਰੇਲੂ ਹਿੰਸਾ ਤੋਂ ਬਚਣ ਵਾਲੀ ਔਰਤ ਦੀ ਕਹਾਣੀ'',''author'': ''ਐਲੇਨੋਰ ਲੌਰੀ'',''published'': ''2020-12-04T07:22:54Z'',''updated'': ''2020-12-04T07:22:54Z''});s_bbcws(''track'',''pageView'');

Related News