Farmers Protest: ਕਿਸਾਨ ਅੰਦੋਲਨ ਲਈ ਪੈਸਾ ਕਿਥੋਂ ਆ ਰਿਹਾ ਹੈ

12/03/2020 7:27:00 AM

farmers
BBC
ਕਿਸਾਨਾਂ ਦੇ ਇਸ ਅੰਦੋਲਨ ਨੂੰ ਲੈ ਕੇ ਪ੍ਰਸ਼ਨ ਉੱਠ ਰਿਹਾ ਹੈ ਕਿ ਇਸ ਅੰਦੋਲਨ ਨੂੰ ਫੰਡ ਕਿਥੋਂ ਮਿਲ ਰਿਹਾ ਹੈ

ਛੇ ਫੁੱਟ ਲੰਬੇ ਸੰਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਤੋਂ ਵੀਹ ਲੋਕਾਂ ਨਾਲ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਆਏ ਹਨ। ਵੀਹ ਲੋਕਾਂ ਦਾ ਉਨ੍ਹਾਂ ਦਾ ਜਥਾ ਟਰਾਲੀਆਂ ਵਿੱਚ ਆਇਆ ਹੈ।

ਉਨ੍ਹਾਂ ਦੇ ਗਰੁੱਪ ਦੇ ਚਾਰ ਲੋਕ ਵਾਪਸ ਜਾ ਰਹੇ ਹਨ ਤੇ ਉਨ੍ਹਾਂ ਚਾਰਾਂ ਬਦਲੇ ਅੱਠ ਆ ਵੀ ਰਹੇ ਹਨ।

ਸੰਦੀਪ ਕਹਿੰਦੇ ਹਨ, "ਮੇਰੀ ਤਿੰਨ ਏਕੜ ਕਣਕ ਬੀਜਣੀ ਰਹਿ ਗਈ ਸੀ। ਮੇਰੇ ਪਿੰਡ ਦੇ ਲੋਕਾਂ ਨੇ ਮੇਰੇ ਪਿਛੋਂ ਉਹ ਫ਼ਸਲ ਬੀਜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਥੇ ਡਟੇ ਰਹੀਏ, ਸਾਡੇ ਪਿੱਛੇ ਖੇਤੀ ਦੇ ਸਾਰੇ ਕੰਮ ਹੁੰਦੇ ਰਹਿਣਗੇ।"

ਇਹ ਵੀ ਪੜ੍ਹੋ

ਸੰਦੀਪ ਵਰਗੇ ਹਜ਼ਾਰਾਂ ਕਿਸਾਨਾਂ ਨੇ ਕੌਮੀ ਰਾਜਧਾਨੀ ਦਿੱਲੀ ਨੂੰ ਹਰਿਆਣਾ ਨਾਲ ਜੋੜਨ ਵਾਲੀਆਂ ਹੱਦਾਂ ''ਤੇ ਡੇਰਾ ਲਾਇਆ ਹੋਇਆ ਹੈ। ਉਹ ਟਰਾਲੀਆਂ, ਟਰੱਕਾਂ ''ਤੇ ਸਵਾਰ ਹੋ ਕੇ ਆਏ ਅਤੇ ਸੜਕ ''ਤੇ ਧਰਨਾ ਲਾ ਕੇ ਬੈਠ ਗਏ।

ਉਹ ਇਥੇ ਹੀ ਪਕਾ ਰਹੇ ਹਨ, ਖਾ ਰਹੇ ਹਨ ਅਤੇ ਇਥੇ ਹੀ ਸੌਂ ਰਹੇ ਹਨ। ਇਹ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਨਾਂ ਕਾਨੂੰਨਾਂ ਨਾਲ ਖੇਤੀ ਖੇਤਰ ਵਿੱਚ ਨਿੱਜੀ ਸੈਕਟਰ ਲਈ ਰਾਹ ਖੁੱਲ੍ਹੇਗਾ।

ਸਰਕਾਰ ਦਾ ਤਰਕ ਇਹ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਇਨਾਂ ਨਾਲ ਉਨ੍ਹਾਂ ਦੀ ਆਮਦਨ ਵੱਧੇਗੀ ਜਦੋਂਕਿ ਕਿਸਾਨ ਮੰਨਦੇ ਹਨ ਕਿ ਇਹ ਸਭ ਸਰਕਾਰ ਦਾ ਉਨ੍ਹਾਂ ਦੀਆਂ ਜ਼ਮੀਨਾਂ ''ਤੇ ਕਬਜ਼ਾ ਕਰਨ ਦੀ ਯੋਜਨਾ ਦਾ ਹਿੱਸਾ ਹੈ।

farmers
BBC
ਸਿੰਘੂ ਬਾਰਡਰ ''ਤੇ ਪੰਜਾਬ ਅਤੇ ਹਰਿਆਣਾਂ ਤੋਂ ਆਏ ਹਜ਼ਾਰਾਂ ਟਰੱਕ ਖੜੇ ਹਨ ਅਤੇ ਹਰ ਬੀਤਦੇ ਦਿਨ ਨਾਲ ਇਹ ਗਿਣਤੀ ਵੱਧਦੀ ਜਾ ਰਹੀ ਹੈ।

ਪੈਸੇ ਕਿਥੋਂ ਆ ਰਹੇ ਹਨ

ਕਿਸਾਨਾਂ ਦੇ ਇਸ ਅੰਦੋਲਨ ਨੂੰ ਲੈ ਕੇ ਪ੍ਰਸ਼ਨ ਉੱਠ ਰਿਹਾ ਹੈ ਕਿ ਇਸ ਅੰਦੋਲਨ ਨੂੰ ਫੰਡ ਕਿਥੋਂ ਮਿਲ ਰਿਹਾ ਹੈ।

ਸੰਦੀਪ ਅਤੇ ਉਨ੍ਹਾਂ ਵਰਗੇ ਲੋਕਾਂ ਨਾਲ ਅਸੀਂ ਗੱਲ ਕੀਤੀ , ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਆਉਣ ਲਈ ਉਨ੍ਹਾਂ ਨੇ ਪੈਸੇ ਇਕੱਠੇ ਕੀਤੇ ਹਨ।

ਸੰਦੀਪ ਕਹਿੰਦੇ ਹਨ, "ਅਸੀਂ ਜਿਨਾਂ ਟਰੈਕਟਰਾਂ ''ਤੇ ਆਏ ਹਾਂ ਉਹ ਵੱਧ ਤੇਲ ਖਾਂਦੇ ਹਨ। ਆਉਣ ਜਾਣ ਵਿੱਚ ਹੀ ਦਸ ਹਜ਼ਾਰ ਦਾ ਡੀਜ਼ਲ ਲੱਗ ਜਾਵੇਗਾ। ਹੁਣ ਤੱਕ ਮੇਰੇ ਅਤੇ ਮੇਰੇ ਚਾਚੇ ਦੇ ਹੀ ਦਸ ਹਜ਼ਾਰ ਰੁਪਏ ਖ਼ਰਚ ਹੋ ਚੁੱਕੇ ਹਨ।"

ਪਰ ਸੰਦੀਪ ਨੂੰ ਇਨਾਂ ਪੈਸਿਆਂ ਦਾ ਅਫ਼ਸੋਸ ਨਹੀਂ, ਉਨ੍ਹਾਂ ਨੂੰ ਲੱਗਦਾ ਹੈ ਇਹ ਪੈਸਾ ਉਨ੍ਹਾਂ ਦੇ ਭਵਿੱਖ ''ਤੇ ਹੀ ਲੱਗ ਰਿਹਾ ਹੈ।

ਸੰਦੀਪ ਕਹਿੰਦੇ ਹਨ, "ਹਾਲੇ ਤਾਂ ਸਾਡੇ ਸਿਰਫ਼ ਦਸ ਹਜ਼ਾਰ ਰੁਪਏ ਖ਼ਰਚ ਹੋਏ ਹਨ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਅਸੀਂ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ।"

ਨਪਿੰਦਰ ਸਿੰਘ ਆਪਣੇ ਜੱਥੇ ਨਾਲ ਲੁਧਿਆਣਾ ਜ਼ਿਲ੍ਹੇ ਤੋਂ ਆਏ ਹਨ। ਉਨ੍ਹਾਂ ਨਾਲ ਨੇੜਲੇ ਤਿੰਨ ਪਿੰਡਾਂ ਦੇ ਲੋਕ ਹਨ। ਨਪਿੰਦਰ ਸਿੰਘ ਦੇ ਜੱਥੇ ਨੇ ਵੀ ਇਥੇ ਪਹੁੰਚਣ ਲਈ ਚੰਦਾ ਇਕੱਠਾ ਕੀਤਾ ਹੈ।

ਉਹ ਕਹਿੰਦੇ ਹਨ, "ਅਸੀਂ ਖ਼ੁਦ ਪੈਸੇ ਇਕੱਠੇ ਕੀਤੇ ਹਨ, ਪਿੰਡ ਦੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਹੈ, ਮੈਂ ਇਕੱਲਾ ਹੀ ਹੁਣ ਤੱਕ ਤੀਹ ਹਜ਼ਾਰ ਰੁਪਏ ਖ਼ਰਚ ਚੁੱਕਾ ਹਾਂ। ਬਾਕੀ ਜਿਹੜੇ ਲੋਕ ਨਾਲ ਆਏ ਹਨ ਉਹ ਸਾਰੇ ਆਪਣੀ ਹੈਸੀਅਤ ਮੁਤਾਬਕ ਸਹਿਯੋਗ ਦੇ ਰਹੇ ਹਨ।"

farmers
BBC
ਪ੍ਰਦਰਸ਼ਨ ਵਿੱਚ ਸ਼ਾਮਿਲ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ NRI ਦੋਸਤ ਅੰਦੋਲਨ ਬਾਰੇ ਜਾਣਕਾਰੀ ਲੈ ਰਹੇ ਹਨ ਅਤੇ ਪੈਸਿਆਂ ਦੀ ਮਦਦ ਭੇਜ ਰਹੇ ਹਨ

ਐਨਆਰਆਈ ਕਰ ਰਹੇ ਹਨ ਮਦਦ

ਨਪਿੰਦਰ ਮੁਤਾਬਕ ਵਿਦੇਸ਼ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਐਨਆਰਆਈ ਦੋਸਤਾਂ ਨੇ ਵੀ ਮਦਦ ਭੇਜੀ ਹੈ।

ਉਹ ਕਹਿੰਦੇ ਹਨ, "ਮੇਰੇ ਇੱਕ ਐਨਆਰਆਈ ਦੋਸਤ ਨੇ ਖਾਤੇ ਵਿੱਚ ਵੀਹ ਹਜ਼ਾਰ ਰੁਪਏ ਜਮ੍ਹਾਂ ਕਰਵਾਏ ਹਨ ਅਤੇ ਕਿਹਾ ਹੈ ਕਿ ਜੇ ਅੱਗੇ ਵੀ ਲੋੜ ਪਈ ਤਾਂ ਉਹ ਭੇਜੇਗਾ। ਉਸਨੇ ਕਿਹਾ ਕਿ ਉਹ ਆਪਣੇ ਦੋਸਤਾਂ ਤੋਂ ਵੀ ਇਕੱਠੇ ਕਰਕੇ ਭੇਜੇਗਾ। ਸਾਡੇ ਅੰਦੋਲਨ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ।"

ਪ੍ਰਦਰਸ਼ਨ ਵਿੱਚ ਸ਼ਾਮਲ ਕਈ ਲੋਕ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਐਨਆਰਆਈ ਦੋਸਤ ਅੰਦੋਲਨ ਬਾਰੇ ਜਾਣਕਾਰੀ ਲੈ ਰਹੇ ਹਨ ਅਤੇ ਪੈਸਿਆਂ ਦੀ ਮਦਦ ਵੀ ਭੇਜ ਰਹੇ ਹਨ।

ਇਹ ਵੀ ਪੜ੍ਹੋ-

ਨਪਿੰਦਰ ਕਹਿੰਦੇ ਹਨ, "ਮੇਰੇ ਐਨਆਰਆਈ ਵੀਰਾਂ ਦਾ ਕਹਿਣਾ ਹੈ ਕਿ ਪਿੱਛੇ ਨਹੀਂ ਹੱਟਣਾ, ਡਟੇ ਰਹਿਣਾ ਹੈ, ਫੰਡ ਦੀ ਕਮੀਂ ਨਹੀਂ ਹੋਵੇਗੀ।"

ਉਹ ਕਹਿੰਦੇ ਹਨ, "ਅਸੀਂ ਕਿਸਾਨ ਇੰਨੇਂ ਗ਼ਰੀਬ ਨਹੀਂ ਕਿ ਆਪਣਾ ਅੰਦੋਲਨ ਨਾ ਚਲਾ ਸਕੀਏ। ਜਿਵੇਂ ਇਥੇ ਲੰਗਰ ਚੱਲ ਰਹੇ ਹਨ ਅਸੀਂ ਸਦੀਆਂ ਤੋਂ ਅਜਿਹੇ ਲੰਗਰ ਚਲਾਉਂਦੇ ਰਹੇ ਹਾਂ। ਮਿਲਕੇ ਖਾਣਾ ਸਾਡਾ ਸਭਿਆਚਾਰ ਹੈ। ਇਸ ਅੰਦੋਲਨ ਵਿੱਚ ਕਿਸੇ ਕਿਸਮ ਦੀ ਕੋਈ ਕਮੀਂ ਨਹੀਂ ਆਵੇਗੀ।"

farmers
BBC

ਹਰਿਆਣਾ ਅਤੇ ਪੰਜਾਬ

ਸਿੰਘੂ ਬਾਰਡਰ ''ਤੇ ਪੰਜਾਬ ਅਤੇ ਹਰਿਆਣਾਂ ਤੋਂ ਆਏ ਹਜ਼ਾਰਾਂ ਟਰੱਕ ਖੜੇ ਹਨ ਅਤੇ ਹਰ ਬੀਤਦੇ ਦਿਨ ਨਾਲ ਇਹ ਗਿਣਤੀ ਵੱਧਦੀ ਜਾ ਰਹੀ ਹੈ। ਟਰਾਲੀਆਂ ਵਿੱਚ ਖਾਣ ਪੀਣ ਦਾ ਸਾਮਾਨ ਲੱਦਿਆ ਹੈ ਅਤੇ ਕਿਸਾਨਾਂ ਦੇ ਰਹਿਣ ਦਾ ਇੰਤਜ਼ਾਮ ਹੈ।

ਇਥੇ ਦਿਨ ਭਰ ਚੁੱਲ੍ਹੇ ਬਲਦੇ ਰਹਿੰਦੇ ਹਨ ਅਤੇ ਕੁਝ ਨਾ ਕੁਝ ਪੱਕਦਾ ਰਹਿੰਦਾ ਹੈ। ਦਿੱਲੀ ਦੇ ਕੁਝ ਗੁਰਦੁਆਰਿਆਂ ਨੇ ਵੀ ਇਥੇ ਲੰਗਰ ਲਗਾਏ ਹਨ। ਇਸਤੋਂ ਇਲਾਵਾ ਦਿੱਲੀ ਦੇ ਸਿੱਖ ਪਰਿਵਾਰ ਵੀ ਇਥੇ ਆ ਕੇ ਲੋਕਾਂ ਨੂੰ ਖਾਣਾ ਖਵਾ ਰਹੇ ਹਨ।

ਇੰਦਰਜੀਤ ਸਿੰਘ ਵੀ ਆਪਣਾ ਟਰੈਕਟਰ ਟਰਾਲੀ ਲੈ ਕੇ ਪ੍ਰਦਰਸ਼ਨ ਵਿੱਚ ਪਹੁੰਚੇ ਹਨ। ਉਨ੍ਹਾਂ ਨਾਲ ਆਏ ਲੋਕਾਂ ਨੇ ਵੀ ਮਿਲਕੇ ਚੰਦਾ ਇਕੱਠਾ ਕੀਤਾ ਹੈ।

https://www.youtube.com/watch?v=xWw19z7Edrs&t=1s

ਉਹ ਕਹਿੰਦੇ ਹਨ, "ਟਰੈਕਟਰ ਮੇਰਾ ਆਪਣਾ ਹੈ, ਮੈਂ ਆਪ ਤੇਲ ਪਵਾਇਆ ਹੈ। ਬਾਕੀ ਅਸੀਂ ਪੰਦਰਾਂ ਲੋਕ ਹਾਂ, ਸਾਰਿਆਂ ਨੇ ਨਾਲ ਮਿਲ ਕੇ ਪੈਸਾ ਜੁਟਾਇਆ ਹੈ। ਹਰ ਕਿਸਾਨ ਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਪੈਸੇ ਜਮ੍ਹਾਂ ਕੀਤੇ ਹਨ। ਜਿਸ ਕੋਲ ਜ਼ਿਆਦਾ ਜ਼ਮੀਨ ਹੈ ਉਸਨੇ ਵੱਧ ਦਿੱਤੇ ਹਨ।"

ਇੰਦਰਜੀਤ ਕਹਿੰਦੇ ਹਨ, "ਅਸੀਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਤੈਅ ਕਰਕੇ ਆਏ ਸੀ ਕਿ ਜਦੋਂ ਤੱਕ ਅੰਦੋਲਨ ਚਲੇਗਾ ਵਾਪਸ ਨਹੀਂ ਮੁੜਾਂਗੇ। ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਪਿੱਛਿਓਂ ਆ ਜਾਂਦੀ ਹੈ। ਸਾਡੇ ਪਿੰਡ ਅਤੇ ਨੇੜਲੇ ਪਿੰਡਾਂ ਦੇ ਹੋਰ ਲੋਕ ਆ ਰਹੇ ਹਨ। ਉਹ ਸਾਮਾਨ ਲੈ ਕੇ ਆਉਂਦੇ ਹਨ।"

farmers
BBC
ਸਿਰਫ਼ ਪੈਸਿਆਂ ਦਾ ਹੀ ਨਹੀਂ ਯੂਨੀਅਨਾਂ ਦੇ ਆਗੂ ਅੰਦੋਲਨ ਵਿੱਚ ਆ ਰਹੇ ਲੋਕਾਂ ਦੀ ਵੀ ਹਿਸਾਬ ਰੱਖ ਰਹੇ ਹਨ

ਸਿਆਸੀ ਫ਼ੰਡ ਦਾ ਸਵਾਲ

ਇਹ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ ਕਿ ਅੰਦੋਲਨ ਲਈ ਫ਼ੰਡ ਕਿਥੋਂ ਆ ਰਿਹਾ ਹੈ। ਰਾਜਨੀਤਿਕ ਪਾਰਟੀਆਂ ਦੇ ਵੀ ਫ਼ੰਡ ਦੇਣ ਬਾਰੇ ਸਵਾਲ ਖੜੇ ਹੋ ਰਹੇ ਹਨ।

ਇਸ ਪ੍ਰਸ਼ਨ ਬਾਰੇ ਇੰਦਰਜੀਤ ਅਤੇ ਉਨ੍ਹਾਂ ਨਾਲ ਆਏ ਲੋਕ ਕਹਿੰਦੇ ਹਨ, "ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਇਸ ਅੰਦੋਲਨ ਨੂੰ ਪਾਰਟੀਆਂ ਤੋਂ ਫੰਡ ਮਿਲ ਰਿਹਾ ਹੈ ਉਹ ਇਸ ਦਾ ਸਬੂਤ ਪੇਸ਼ ਕਰਨ।"

"ਸਾਡੇ ਪਿੰਡਾਂ ਵਿੱਚ ਉਹ ਲੋਕ ਵੀ ਪੈਸਾ ਦੇ ਰਹੇ ਹਨ ਜੋ ਇਥੇ ਆਏ ਹੀ ਨਹੀਂ ਹਨ। ਕਈ ਲੋਕਾਂ ਨੇ ਤਾਂ ਸੌ ਸੌ ਰੁਪਏ ਤੱਕ ਦਿੱਤੇ ਹਨ।"

ਮਨਦੀਪ ਸਿੰਘ ਹੁਸ਼ਿਆਰਪੁਰ ਤੋਂ ਆਏ ਹਨ। ਉਹ ਨੇੜਲੇ ਤਿੰਨ ਪਿੰਡਾਂ ਦੇ ਕਿਸਾਨਾਂ ਦੇ ਜੱਥੇ ਨਾਲ ਆਏ ਹਨ। ਇਹ ਲੋਕ ਦੋ ਟਰੈਕਟਰ ਟਰਾਲੀਆਂ ਅਤੇ ਇੱਕ ਇਨੋਵਾ ਗੱਡੀ ਲੈ ਕੇ ਆਏ ਹਨ।

ਉਹ ਕਹਿੰਦੇ ਹਨ, "ਮੈਂ 2100 ਰੁਪਏ ਦਿੱਤੇ ਹਨ, ਅਸੀਂ ਸਭ ਨੇ ਪੈਸੇ ਇਕੱਠੇ ਕੀਤੇ ਹਨ। ਅਸੀਂ ਇਥੇ ਰਹਿਣ, ਰੁੱਕਣ ਲਈ ਕਿਸੇ ''ਤੇ ਨਿਰਭਰ ਨਹੀਂ ਹਾਂ।"

ਮਨਦੀਪ ਸਿੰਘ ਨੂੰ ਲੱਗਿਆ ਸੀ ਕਿ ਚਾਰ ਪੰਜ ਦਿਨਾਂ ਵਿੱਚ ਵਾਪਸ ਚਲੇ ਜਾਣਗੇ। ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਅੰਦੋਲਨ ਲੰਬਾ ਚੱਲਣ ਵਾਲਾ ਹੈ ਅਤੇ ਉਹ ਇਥੇ ਹੀ ਟਿਕੇ ਰਹਿਣਗੇ।

ਮਨਦੀਪ ਕਹਿੰਦੇ ਹਨ, "ਹੁਣ ਲੱਗਦਾ ਹੈ ਇਥੇ ਮਹੀਨਿਆਂ ਤੱਕ ਵੀ ਰਹਿਣਾ ਪੈ ਸਕਦਾ ਹੈ। ਪਰ ਸਾਨੂੰ ਕੋਈ ਚਿੰਤਾ ਨਹੀਂ ਹੈ, ਜਿਸ ਚੀਜ਼ ਦੀ ਲੋੜ ਹੋਵੇਗੀ, ਸਾਡੇ ਪਿੰਡ ਵਾਲੇ ਪਹੁੰਚਾਉਂਦੇ ਰਹਿਣਗੇ।"

ਮਨਦੀਪ ਨੇ ਕਣਕ ਬੀਜਣੀ ਸੀ। ਉਹ ਕਹਿੰਦੇ ਹਨ, "ਪਿੰਡ ਦੇ ਲੋਕ ਕਹਿੰਦੇ ਹਨ ਕਿ ਉਹ ਹੀ ਸਾਡੀ ਫ਼ਸਲ ਬੀਜ ਦੇਣਗੇ। ਜੇ ਮੈਂ ਵਾਪਸ ਗਿਆ ਤਾਂ ਮੇਰੀ ਜਗ੍ਹਾ ਦੋ ਹੋਰ ਲੋਕ ਆ ਜਾਣਗੇ।"

"ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵੱਡਾ ਕੰਮ ਹੈ, ਜਿਹੜਾ ਅਸੀਂ ਕਰ ਰਹੇ ਹਾਂ। ਜੇ ਇਹ ਕੰਮ ਪੂਰਾ ਨਾ ਹੋਇਆ ਤਾਂ ਸਾਡੀ ਪੂਰੀ ਨਸਲ ਹੀ ਬਰਬਾਦ ਹੋ ਜਾਵੇਗੀ। ਇਹ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਹੈ, ਇਹ ਸਾਡੇ ਸਾਰਿਆਂ ਦੇ ਭਵਿੱਖ ਦਾ ਸਵਾਲ ਹੈ।"

farmers
BBC
ਵੱਡੀ ਗਿਣਤੀ ਵਿੱਚ ਔਰਤਾਂ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਈਆਂ ਹਨ

ਮਹੀਨਿਆਂ ਤੋਂ ਹੋ ਰਹੀ ਸੀ ਅੰਦੋਲਨ ਦੀ ਤਿਆਰੀ

ਪੰਜਾਬ ਦੀਆਂ ਤੀਹ ਤੋਂ ਵੱਧ ਕਿਸਾਨ ਯੂਨੀਅਨਾਂ ਨੇ ਇਹ ਅੰਦੋਲਨ ਖੜਾ ਕੀਤਾ ਹੈ। ਯੂਨੀਅਨ ਨਾਲ ਜੁੜੇ ਆਗੂ ਦੱਸਦੇ ਹਨ ਕਿ ਉਹ ਬੀਤੇ ਚਾਰ ਮਹੀਨਿਆਂ ਤੋਂ ਜ਼ਮੀਨੀ ਪੱਧਰ ''ਤੇ ਅੰਦੋਲਨ ਲਈ ਕੰਮ ਕਰ ਰਹੇ ਹਨ।

ਕੀਰਤੀ ਕਿਸਾਨ ਯੂਨੀਅਨ ਨਾਲ ਜੁੜੇ ਨੌਜਵਾਨ ਕਿਸਾਨ ਆਗੂ ਰਾਜਿੰਦਰ ਸਿੰਘ ਦੀਪਸਿੰਘਵਾਲਾ ਕਹਿੰਦੇ ਹਨ, "ਸਾਡੀ ਯੂਨੀਅਨ ਹੁਣ ਤੱਕ ਇਸ ਅੰਦੋਲਨ ''ਤੇ ਪੰਦਰਾਂ ਲੱਖ ਰੁਪਏ ਖ਼ਰਚ ਕਰ ਚੁੱਕੀ ਹੈ ਅਤੇ ਪੰਦਰਾਂ ਲੱਖ ਦਾ ਫ਼ੰਡ ਸਾਡੇ ਕੋਲ ਹੈ। ਜੇ ਸਾਰੀਆਂ ਯੂਨੀਅਨਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਰੀਬ ਪੰਦਰਾਂ ਕਰੋੜ ਰੁਪਏ ਇਸ ਅੰਦੋਲਨ ''ਤੇ ਖ਼ਰਚ ਹੋ ਚੁੱਕੇ ਹਨ।"

ਰਾਜਿੰਦਰ ਸਿੰਘ ਕਹਿੰਦੇ ਹਨ ਕਿ ਇਸ ਅੰਦੋਲਨ ਵਿੱਚ ਐਨਆਰਆਈ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ ਅਤੇ ਉਹ ਫ਼ੰਡ ਭੇਜਣ ਦੀ ਵੀ ਪੇਸ਼ਕਸ਼ ਕਰ ਰਹੇ ਹਨ।

ਉਹ ਕਹਿੰਦੇ ਹਨ, "ਜਿਥੋਂ ਤੱਕ ਫ਼ੰਡ ਦਾ ਸਵਾਲ ਹੈ, ਪੰਜਾਬ ਦੇ ਕਿਸਾਨ ਆਪਣੀ ਲੜਾਈ ਆਪ ਲੜਨ ਦੇ ਸਮਰੱਥ ਹਨ। ਪਰ ਇਹ ਸਿਰਫ਼ ਕਿਸਾਨਾਂ ਦਾ ਹੀ ਸਵਾਲ ਨਹੀਂ ਹੈ।"

"ਇਨਾਂ ਕਾਨੂੰਨਾਂ ਨਾਲ ਮਜ਼ਦੂਰ ਅਤੇ ਗਾਹਕ ਵੀ ਪ੍ਰਭਾਵਿਤ ਹੋਣਗੇ। ਜਿਵੇਂ ਜਿਵੇਂ ਅੰਦੋਲਨ ਅੱਗੇ ਵੱਧੇਗਾ, ਆਮ ਲੋਕ ਅਤੇ ਮਜ਼ਦੂਰ ਵੀ ਇਸ ਨਾਲ ਜੁੜਦੇ ਜਾਣਗੇ।"

farmers
BBC
ਅੰਦੋਲਨ ਨਾਲ ਜੁੜੀਆਂ ਯੂਨਿਅਨਾਂ ਨੇ ਚੰਦਾ ਇਕੱਠਾ ਕਰਨ ਲਈ ਪਿੰਡਾਂ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਕਮੇਟੀਆਂ ਬਣਾਈਆਂ ਹਨ

ਪੈਸਿਆਂ ਦਾ ਪੂਰਾ ਹਿਸਾਬ

ਇਸ ਅੰਦੋਲਨ ਨਾਲ ਜੁੜੀਆਂ ਯੂਨਿਅਨਾਂ ਨੇ ਚੰਦਾ ਇਕੱਠਾ ਕਰਨ ਲਈ ਪਿੰਡਾਂ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਕਮੇਟੀਆਂ ਬਣਾਈਆਂ ਹਨ ਅਤੇ ਆ ਰਹੇ ਪੈਸਿਆਂ ਦਾ ਪੂਰਾ ਹਿਸਾਬ ਰੱਖਿਆ ਜਾ ਰਿਹਾ ਹੈ।

ਰਾਜਿੰਦਰ ਸਿੰਘ ਕਹਿੰਦੇ ਹਨ, "ਅਸੀਂ ਇੱਕ ਇੱਕ ਪੈਸੇ ਦਾ ਹਿਸਾਬ ਰੱਖ ਰਹੇ ਹਾਂ। ਜੋ ਲੋਕ ਦੇਖਣਾ ਚਾਹੁਣ ਉਹ ਯੂਨੀਅਨ ਵਿੱਚ ਆ ਕੇ ਦੇਖ ਸਕਦੇ ਹਨ।"

ਸਿਰਫ਼ ਪੈਸਿਆਂ ਦਾ ਹੀ ਨਹੀਂ ਯੂਨੀਅਨਾਂ ਦੇ ਆਗੂ ਅੰਦੋਲਨ ਵਿੱਚ ਆ ਰਹੇ ਲੋਕਾਂ ਦਾ ਵੀ ਹਿਸਾਬ ਰੱਖ ਰਹੇ ਹਨ।

ਇੱਕ ਥਿਏਟਰ ਗਰੁੱਪ ਨਾਲ ਜੁੜੇ ਨੌਜਵਾਨ ਵੀ ਆਪਣੇ ਪੱਧਰ ''ਤੇ ਚੰਦਾ ਇਕੱਠਾ ਕਰਕੇ ਅੰਦੋਲਨ ਵਿੱਚ ਪਹੁੰਚੇ ਹਨ।

ਇਸੇ ਵਿੱਚ ਸ਼ਾਮਿਲ ਇੱਕ ਨੌਜਵਾਨ ਦਾ ਕਹਿਣਾ ਸੀ, "ਬਹੁਤ ਸਪੱਸ਼ਟ ਜਿਹੀ ਗੱਲ ਹੈ, ਜਿਹੜਾ ਪੰਜਾਬ ਪੂਰੇ ਦੇਸ ਦਾ ਢਿੱਡ ਭਰ ਸਕਦਾ ਹੈ, ਉਹ ਆਪ ਭੁੱਖਾ ਨਹੀਂ ਮਰੇਗਾ। ਅਸੀਂ ਸਭ ਆਪਣਾ ਪ੍ਰਬੰਧ ਕਰਕੇ ਆਏ ਹਾਂ।"

"ਪਿੰਡ ਪਿੰਡ ਵਿੱਚ ਕਿਸਾਨ ਯੂਨੀਅਨਾਂ ਦੀਆਂ ਕਮੇਟੀਆਂ ਹਨ, ਅਸੀਂ ਸਾਰਿਆਂ ਨੇ ਚੰਦਾ ਇਕੱਠਾ ਕੀਤਾ। ਟਰਾਲੀ ਵਿੱਚ ਭਾਵੇਂ ਇੱਕ ਪਿੰਡ ਦੇ ਪੰਜ ਹੀ ਲੋਕ ਆਏ ਹੋਣ, ਪਰ ਪੈਸਾ ਪੂਰੇ ਪਿੰਡ ਨੇ ਇਕੱਠਾ ਕੀਤਾ। ਅਸੀਂ ਆਪਣੀ ਨੇਕ ਕਮਾਈ ਨਾਲ ਇਸ ਅੰਦੋਲਨ ਨੂੰ ਚਲਾ ਰਹੇ ਹਾਂ।"

ਸ਼ਾਮ ਹੁੰਦੇ ਹੁੰਦੇ ਪੰਜਾਬ ਤੋਂ ਆਏ ਨਵੇਂ ਵਾਹਨ ਪ੍ਰਦਰਸ਼ਨ ਵਿੱਚ ਪਹੁੰਚੇ। ਇਨਾਂ ਵਿੱਚ ਰੋਟੀਆਂ ਬਣਾਉਣ ਵਾਲੀਆਂ ਮਸ਼ੀਨਾਂ ਵੀ ਆਈਆਂ।

ਇਨਾਂ ਵੱਲ ਇਸ਼ਾਰਾ ਕਰਦਿਆਂ ਇੱਕ ਕਿਸਾਨ ਨੇ ਕਿਹਾ, "ਲੋੜ ਪਈ ਤਾਂ ਅਸੀਂ ਪੰਜਾਬੀ ਪੂਰੀ ਦਿੱਲੀ ਨੂੰ ਖਾਣਾ ਖਵਾਕੇ ਜਾਵਾਂਗੇ।"

ਇਹ ਵੀ ਪੜ੍ਹੋ:

https://www.youtube.com/watch?v=b2N0XK5DQWM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dd978853-0ff6-4cff-98f6-73a9c0997e4c'',''assetType'': ''STY'',''pageCounter'': ''punjabi.india.story.55161717.page'',''title'': ''Farmers Protest: ਕਿਸਾਨ ਅੰਦੋਲਨ ਲਈ ਪੈਸਾ ਕਿਥੋਂ ਆ ਰਿਹਾ ਹੈ'',''author'': ''ਦਿਲਨਵਾਜ਼ ਪਾਸ਼ਾ'',''published'': ''2020-12-03T01:44:50Z'',''updated'': ''2020-12-03T01:44:50Z''});s_bbcws(''track'',''pageView'');

Related News