ਕੋਵਿਡ-19 ਵੈਕਸੀਨ ਭਾਰਤ ਦੀ ਸਾਰੀ ਆਬਾਦੀ ਨੂੰ ਲਗਾਉਣ ਦੀ ਗੱਲ ਕਦੇ ਨਹੀਂ ਕੀਤੀ-ਭਾਰਤ ਸਰਕਾਰ

12/02/2020 6:27:00 PM

covid
Getty Images
ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵਾ ਨੇ ਕਿਹਾ ਕਿ ਕੋਵਿਡ ਦੀ ਵੈਕਸੀਨ ਮੁਹਿੰਮ ਦਾ ਮੰਤਵ ਲਾਗ਼ ਦੇ ਫ਼ੈਲਾਅ ਦੀ ਲੜੀ ਤੋੜਨਾ ਹੋਵੇਗਾ

ਜਦੋਂ ਪੂਰਾ ਦੇਸ ਕੋਵਿਡ-19 ਤੋਂ ਡਰ ਮੁਕਤ ਹੋਣ ਲਈ ਵੈਕਸੀਨ ਦੀ ਉਡੀਕ ਕਰ ਰਿਹਾ ਹੈ ਅਤੇ ਵਿਚਾਰ-ਚਰਚਾ ਚੱਲ ਰਹੀ ਹੈ ਕਿ ਭਾਰਤ ਦੀ ਇੱਕ ਅਰਬ ਤੋਂ ਵੱਧ ਆਬਾਦੀ ਦਾ ਟੀਕਾਕਰਨ ਕਿਵੇਂ ਕੀਤਾ ਜਾਵੇਗਾ।

ਅਜਿਹੇ ਵਿੱਚ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਕਦੀ ਵੀ ਸਾਰੀ ਆਬਾਦੀ ਦੇ ਟੀਕਾਰਕਨ ਦੀ ਗੱਲ ਨਹੀਂ ਆਖੀ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇੱਕ ਪ੍ਰੈੱਸ ਮੀਟਿੰਗ ਦੋਰਾਨ ਇੱਕ ਪ੍ਰਸ਼ਨ ਦੇ ਜੁਆਬ ਵਿੱਚ ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵਾ ਨੇ ਕਿਹਾ ਕਿ ਕੋਵਿਡ ਦੀ ਵੈਕਸੀਨ ਮੁਹਿੰਮ ਦਾ ਮੰਤਵ ਲਾਗ਼ ਦੇ ਫ਼ੈਲਾਅ ਦੀ ਲੜੀ ਤੋੜਨਾ ਹੋਵੇਗਾ।

ਇਹ ਵੀ ਪੜ੍ਹੋ

ਉਨ੍ਹਾਂ ਕਿਹਾ, ''''ਸਾਡਾ ਉਦੇਸ਼ ਵਾਇਰਸ ਫ਼ੈਲਾਅ ਦੀ ਲੜੀ ਤੋੜਨਾ ਹੈ। ਜੇਕਰ ਅਸੀਂ ਲੋਕਾਂ ਦੇ ਗੰਭੀਰ ਬਿਮਾਰ ਗਰੁੱਪ ਦਾ ਟੀਕਾਕਰਨ ਕਰਨ ਅਤੇ ਲਾਗ਼ ਫ਼ੈਲਾਅ ਦੀ ਲੜੀ ਤੋੜਨ ਦੇ ਸਮਰੱਥ ਹੋਏ ਤਾਂ ਸ਼ਾਇਦ ਸਾਨੂੰ ਪੂਰੀ ਆਬਾਦੀ ਦਾ ਟੀਕਾਕਰਨ ਨਾ ਕਰਨਾ ਪਵੇ।''''

ਭਾਰਗਵਾ ਨੇ ਕਿਹਾ, ''''ਮਾਸਕਾਂ ਦੀ ਭੂਮਿਕਾ ਵੀ ਵਿਆਪਕ ਤੌਰ ''ਤੇ ਅਹਿਮ ਹੈ ਅਤੇ ਇਹ ਵੈਕਸੀਨੇਸ਼ਨ ਤੋਂ ਬਾਅਦ ਵੀ ਜਾਰੀ ਰਹੇਗੀ। ਕਿਉਂਕਿ ਅਸੀਂ ਇਕ ਸਮੇਂ ਲੋਕਾਂ ਦੇ ਇੱਕ ਬਹੁਤ ਹੀ ਛੋਟੇ ਗਰੁੱਪ ਨਾਲ ਸ਼ੁਰੂ ਕਰ ਰਹੇ ਹਾਂ ਅਤੇ ਇਸ ਲਈ ਮਾਸਕ ਸੁਰੱਖਿਆ ਮੁਹੱਈਆ ਕਰਵਾਉਣਗੇ ਅਤੇ ਵਾਇਰਸ ਦੇ ਫ਼ੈਲਾਅ ਦੀ ਲੜੀ ਤੋੜਨ ਵਿੱਚ ਮਦਦ ਲਈ ਇਨਾਂ ਦੀ ਵਰਤੋਂ ਲਗਾਤਾਰ ਜਾਰੀ ਰੱਖੀ ਜਾਵੇਗੀ।''''

covid
Getty Images
ਭਾਰਤ ਸਮੇਤ ਦੁਨੀਆਂ ਭਰ ਦੇ ਲੋਕ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਦੀ ਉਡੀਕ ਕਰ ਰਹੇ ਹਨ

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਦੇਸ ਦੀ ਸਾਰੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇਣ ਬਾਰੇ ਕਦੀ ਗੱਲ ਨਹੀਂ ਹੋਈ।

ਭੂਸ਼ਨ ਨੇ ਅੱਗੇ ਕਿਹਾ, ''''ਮੈਂ ਬਸ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਨੇ ਕਦੀ ਵੀ ਸਾਰੀ ਅਬਾਦੀ ਦੇ ਟੀਕਾਕਰਨ ਬਾਰੇ ਨਹੀਂ ਕਿਹਾ ਹੈ। ਇਹ ਅਹਿਮ ਹੈ ਕਿ ਅਸੀ ਅਜਿਹੇ ਵਿਗਿਆਨਿਕ ਮਸਲਿਆਂ ਬਾਰੇ ਸਿਰਫ਼ ਤੱਥ ਭਰਪੂਰ ਜਾਣਕਾਰੀ ਦੇ ਆਧਾਰ ''ਤੇ ਹੀ ਵਿਚਾਰ ਚਰਚਾ ਕਰੀਏ ਅਤੇ ਫ਼ਿਰ ਇਸ ਬਾਰੇ ਅਧਿਐਨ ਕਰੀਏ।''''

ਭਾਰਤ ਸਮੇਤ ਦੁਨੀਆਂ ਭਰ ਦੇ ਲੋਕ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਦੀ ਉਡੀਕ ਕਰ ਰਹੇ ਹਨ ਅਤੇ ਇਸ ਦੇ ਟੀਕਾਕਰਨ ਸੰਬੰਧੀ ਚਰਚਾ ਚੱਲ ਰਹੀ ਹੈ। ਅਜਿਹੇ ਵਿੱਚ ਸਰਕਾਰ ਦੇ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਸਵਾਲ ਖੜਾ ਹੁੰਦਾ ਹੈ ਕਿ ਟੀਕਾਕਰਨ ਦਾ ਆਧਾਰ ਕੀ ਹੋਵੇਗਾ ਅਤੇ ਕਿਸ-ਕਿਸ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ?

ਇਹ ਵੀ ਪੜ੍ਹੋ:

https://www.youtube.com/watch?v=H4hrUbUjGUw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b942e046-859e-47b3-84b9-a385a8a14b06'',''assetType'': ''STY'',''pageCounter'': ''punjabi.india.story.55157926.page'',''title'': ''ਕੋਵਿਡ-19 ਵੈਕਸੀਨ ਭਾਰਤ ਦੀ ਸਾਰੀ ਆਬਾਦੀ ਨੂੰ ਲਗਾਉਣ ਦੀ ਗੱਲ ਕਦੇ ਨਹੀਂ ਕੀਤੀ-ਭਾਰਤ ਸਰਕਾਰ'',''published'': ''2020-12-02T12:48:52Z'',''updated'': ''2020-12-02T12:48:52Z''});s_bbcws(''track'',''pageView'');

Related News