Farmers Protest: ਕਿਸਾਨਾਂ ਨਾਲ ਗੱਲਬਾਤ ਰਹੀ ਬੇਸਿੱਟਾ, ਵੀਰਵਾਰ ਮੁੜ ਹੋਵੇਗੀ ਬੈਠਕ

Wednesday, Dec 02, 2020 - 10:11 AM (IST)

Farmers Protest: ਕਿਸਾਨਾਂ ਨਾਲ ਗੱਲਬਾਤ ਰਹੀ ਬੇਸਿੱਟਾ, ਵੀਰਵਾਰ ਮੁੜ ਹੋਵੇਗੀ ਬੈਠਕ
ਕਿਸਾਨ ਅੰਦੋਲਨ
BBC

ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਗਿਆਨ ਭਵਨ ਵਿੱਚ ਹੋਈ ਬੈਠਕ ਬੇਸਿੱਟਾ ਰਹੀ।

ਸਰਕਾਰ ਵੱਲੋਂ ਇਸ ਬੈਠਕ ਵਿੱਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਸ਼ਾਮਲ ਸਨ।

ਉੱਥੇ ਕਿਸਾਨਾਂ ਵੱਲੋਂ 35 ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-

ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਸੁਣਨ ਅਤੇ ਉਸ ਦਾ ਹੱਲ ਕੱਢਣ ਲਈ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ। ਇਹ ਮੀਟਿੰਗ ਬੇਸਿੱਟਾ ਹੀ ਖ਼ਤਮ ਹੋਈ।

ਹੁਣ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵੀਰਵਾਰ ਨੂੰ 12 ਵਜੇ ਫਿਰ ਮੀਟਿੰਗ ਕਰਨਗੀਆਂ।

ਬੈਠਕ ਤੋਂ ਬਾਅਦ ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਬੈਠਕ "ਚੰਗੀ" ਰਹੀ ਅਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਪ੍ਰਤੀਨਿਧੀਆਂ ਨਾਲ ਖੇਤੀ ਕਾਨੂੰਨ ਨਾਲ ਜੁੜੇ ਮੁੱਦੇ ਤਿੰਨ ਦਸੰਬਰ ਨੂੰ ਦੱਸਣ ਲਈ ਕਿਹਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਅੱਗੇ ਦੀ ਗੱਲਬਾਤ ਵੀਰਾਵਰ ਤਿੰਨ ਦਸੰਬਰ ਨੂੰ ਹੋਵੇਗੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਬੈਠਤ ਤੋਂ ਬਾਅਦ ਜਮਹੂਰੀ ਕਿਸਾਨ ਸਭਾ ਦੇ ਨੇਤਾ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਬੈਠਕ ਵਿੱਚ ਖੇਤੀ ਮੰਤਰੀ ਨੇ ਉਨ੍ਹਾਂ ਨੂੰ ਪੀਣ ਲਈ ਚਾਹ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਖੇਤੀ ਮੰਤਰੀ ਨੂੰ ਉਨ੍ਹਾਂ ਨਾਲ ਧਰਨੇ ਵਾਲੀ ਥਾਂ ਉੱਤੇ ਆ ਕੇ ਲੰਗਰ, ਚਾਹ ਜਲੇਬੀ ਅਤੇ ਪਕੌੜੇ ਖਾਣ ਦਾ ਸੱਦਾ ਦਿੱਤਾ।

https://www.youtube.com/watch?v=xWw19z7Edrs&t=1s

ਦਿੱਲੀ ਦੇ ਇਹ ਬਾਰਡਰ ਕਿਸੇ ਪ੍ਰਕਾਰ ਦੇ ਟ੍ਰੈਫਿਕ ਲਈ ਬੰਦ

ਦਿੱਲੀ ਟ੍ਰੈਫਿਕ ਪੁਲਿਸ ਮੁਤਾਬਕ ਦਿੱਲੀ ਦੇ ਨਾਲ ਲਗਦੇ ਟਿਕਰੀ ਬਾਰਡਰ, ਝੜੋਦਾ ਬਾਰਡਰ, ਝਟਿਕਰਾ ਬਾਰਡਰ ਕਿਸੇ ਪ੍ਰਕਾਰ ਦੇ ਟ੍ਰੈਫਿਕ ਲਈ ਬੰਦ ਹਨ। ਬੁੱਧੂਸਰਾਏ ਬਰਾਡਰ ਵੀ ਸਿਰਫ਼ ਦੋ ਪਹੀਆ ਵਾਹਨਾਂ ਲਈ ਖੁੱਲ੍ਹਾ ਹੈ।

https://twitter.com/ANI/status/1333983839702552577

ਇਹ ਵੀ ਪੜ੍ਹੋ:

https://www.youtube.com/watch?v=wJTXRKqeWmk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''179e6f62-08e4-4261-bac4-005524132399'',''assetType'': ''STY'',''pageCounter'': ''punjabi.india.story.55155142.page'',''title'': ''Farmers Protest: ਕਿਸਾਨਾਂ ਨਾਲ ਗੱਲਬਾਤ ਰਹੀ ਬੇਸਿੱਟਾ, ਵੀਰਵਾਰ ਮੁੜ ਹੋਵੇਗੀ ਬੈਠਕ'',''published'': ''2020-12-02T04:40:11Z'',''updated'': ''2020-12-02T04:40:11Z''});s_bbcws(''track'',''pageView'');

Related News