Farmers Protest: ਪੰਜਾਬ ਦੇ ਖਿਡਾਰੀ ਨਿਤਰੇ ਕਿਸਾਨਾਂ ਦੇ ਹੱਕ ਵਿੱਚ, ਕੀਤਾ ''''ਐਵਾਰਡ ਵਾਪਸੀ'''' ਦਾ ਐਲਾਨ'''' - ਪ੍ਰੈੱਸ ਰਿਵੀਊ

12/01/2020 8:56:56 AM

ਪੰਜਾਬ ਦੇ 4 ਮੋਹਰੀ ਖਿਡਾਰੀ, ਜਿਨ੍ਹਾਂ ਵਿੱਚ ਇੱਕ ਓਲੰਪੀਅਨ ਵੀ ਸ਼ਾਮਲ, ਉਨ੍ਹਾਂ ਨੇ ਐਲਾਨ ਕੀਤਾ ਹੈ ਉਹ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ ਦਾ ਸਮਰਥਨ ਕਰਦਿਆਂ ਆਪਣੇ ਐਵਾਰਡ ਵਾਪਸ ਕਰਨਗੇ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇਨ੍ਹਾਂ ਖਿਡਾਰੀਆਂ ਨੇ ਕਿਹਾ ਹੈ ਕਿ ਜੇਕਰ 5 ਦਸੰਬਰ ਤੱਕ ਕਿਸਾਨਾਂ ਦੀ ਨਹੀਂ ਸੁਣੀ ਜਾਂਦੀ ਤਾਂ ਇਹ ਖਿਡਾਰੀ ਦਿੱਲੀ ਵੱਲ ਕੂਚ ਕਰਨਗੇ ਅਤੇ ਰਾਸ਼ਟਰਪਤੀ ਭਵਨ ਅੱਗੇ ਐਵਾਰਡ ਰੱਖਣਗੇ।

ਸਾਬਕਾ ਰੈਸਲਰ ਅਤੇ ਪਦਮਸ਼੍ਰੀ ਐਵਾਰਡੀ ਕਰਤਾਰ ਸਿੰਘ, ਇੰਡੀਅਨ ਹਾਕੀ ਗੌਲਡਨ ਗਰਲ ਅਤੇ ਅਰਜੁਨ ਐਵਾਰਡੀ ਰਾਜਬੀਰ ਕੌਰ, ਅਰਜੁਨ ਐਵਾਰਡੀ ਬਾਸਕਟ ਪਲੇਅਰ ਸੱਜਣ ਸਿੰਘ ਚੀਮਾ ਅਤੇ ਸਾਬਕਾ ਹਾਕੀ ਓਲੰਪੀਅਨ ਅਤੇ ਅਰਜੁਨ ਐਵਾਰਡੀ ਗੁਰਮੇਲ ਸਿੰਘ ਨੇ ਕਿਹਾ ਹੈ ਕਿ ਜੇਕਰ ਸਾਡੇ ਆਗੂਆਂ ਦੀ ਪੱਗ ਅਤੇ ਮਾਣ ਹੀ ਸੁਰੱਖੀਅਤ ਨਹੀਂ ਤਾਂ ਇਹ ਸਨਮਾਨ ਦੇ ਐਵਾਰਡ ਸਾਡੇ ਕਿਸੇ ਕੰਮ ਦੇ ਨਹੀਂ।

ਇਹ ਵੀ ਪੜ੍ਹੋ-

ਮੋਦੀ ਸਰਕਾਰ ਨੇ ਬੁਕਲੇਟ ਜਾਰੀ ਕਰ ਦੱਸਿਆ, ''ਕੇਂਦਰ ਸਰਕਾਰ ਨੇ ਸਿੱਖਾਂ ਲਈ ਕੀ-ਕੀ ਕੀਤਾ''

ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸੋਮਵਾਰ ਨੂੰ ਇੱਕ ਬੁਕਲੇਟ ਜਾਰੀ ਕੀਤੀ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਪਬਲਿਸ਼ ਇਸ ਬੁਕਲੇਟ ਵਿੱਚ ਦੱਸਿਆ ਗਿਆ ਹੈ ਕਿ ਮੋਦੀ ਸਰਕਾਰ ਦਾ ਸਿੱਖਾਂ ਨਾਲ ਕੀ ਖ਼ਾਸ ਰਿਸ਼ਤਾ ਹੈ ਅਤੇ ਨਾਲ ਹੀ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਸਿੱਖ ਕੌਮ ਨੂੰ ਸਸ਼ਕਤ ਬਣਾਇਆ ਹੈ।

ਇਸ ਬੁਕਲੇਟ ''ਚ ਦੱਸਿਆ ਗਿਆ ਹੈ ਕਿ ਨਰਿੰਦਰ ਮੋਦੀ ਸਿੱਖ ਗੁਰੂਆਂ ਦਾ ਬਹੁਤ ਆਦਰ ਕਰਦੇ ਹਨ ਅਤੇ ਉਹ ਹਮੇਸ਼ਾ ਸਿੱਖਾਂ ਦੀ ਬਹਾਦੁਰੀ, ਸਾਹਸ ਅਤੇ ਉੱਦਮੀਪੁਣੇ ਦੀ ਪ੍ਰਸ਼ੰਸ਼ਾ ਕਰਦੇ ਹਨ।

ਅੱਗੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਨੇ ਸਿੱਖਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ।

https://www.youtube.com/watch?v=xWw19z7Edrs&t=1s

ਦਿੱਲੀ ਦਾ ਨਵੰਬਰ 71 ਸਾਲਾਂ ਵਿੱਚ ਸਭ ਤੋਂ ਠੰਢਾ ਰਿਹਾ

ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਦਾ ਨਵੰਬਰ ਪਿਛਲੇ 71 ਸਾਲਾਂ ਵਿੱਚ ਸਭ ਤੋਂ ਠੰਢਾ ਰਿਹਾ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਗਲੋਬਲ ਵਾਤਾਵਰਨ ਵਰਤਾਰਾ ਜਿਵੇਂ ਕਿ ਲਾ ਨੀਨਾ ਅਤੇ ਵੈਸਟਰਨ ਡਿਸਟਰਬੈਂਸ ਦੀ ਗ਼ੈਰਹਾਜ਼ਰੀ ਕਾਰਨ ਅਤੇ ਇਸ ਦੇ ਨਾਲ ਹੀ ਸਤੰਬਰ ਵਿੱਚ ਘੱਟ ਮੀਂਹ ਪੈਣ ਕਾਰਨ ਤਾਪਮਾਨ 10.2 ਡਿਗਰੀ ਸੈਲਸੀਅਸ ਰਿਹਾ।

ਠੰਡ ਅਤੇ ਧੁੰਦ
Getty Images
ਸੰਕੇਤਕ ਤਸਵੀਰ

ਮੌਸਮ ਵਿਭਾਗ ਮੁਤਾਬਕ ਆਮ ਤੌਰ ''ਤੇ ਨਵੰਬਰ ਵਿੱਚ ਘੱਟ ਤੋਂ ਘੱਟ ਤਾਪਮਾਨ 12.9 ਡਿਗਰੀ ਸੈਲੀਅਸ ਦੇ ਕਰੀਬ ਰਹਿੰਦਾ ਹੈ।

ਲੰਡਨ ਵਿੱਚ ਸੜਕ ਦਾ ਨਾਮ ਰੱਖਿਆ ਗਰੂ ਨਾਨਕ ਦੇ ਨਾਮ ਉੱਤੇ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵੈਸਟਰਨ ਲੰਡਨ ਕੌਂਸਲ ਨੇ ਸਾਊਥਹਾਲ ਦੀ ਇੱਕ ਸੜਕ ਦਾ ਨਾਮ ਗੁਰੂ ਨਾਨਕ ਦੇ ਨਾਮ ਉੱਤੇ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।

ਸਿੱਖ ਧਰਮ ਦੇ ਬਾਨੀ ਦੇ ਨਾਮ ਉੱਤੇ ਸੜਕ ਦਾ ਨਾਮ ਰੱਖਣ ਦੀ ਤਜਵੀਜ਼ ਲੰਡਨ ਦੇ ਮੇਅਰ ਸਦੀਕ ਖ਼ਾਨ ਦੇ ਨਵੇਂ ਜਨਤਕ ਖੇਤਰ ਵਿੱਚ ਵਿਭਿੰਨਤਾ ਨਾਲ ਸਬੰਧਿਤ ਕਮਿਸ਼ਨ ਬਣਨ ਤੋਂ ਬਾਅਦ ਸਾਹਮਣੇ ਆਈ।

ਇਹ ਵੀ ਪੜ੍ਹੋ:

https://www.youtube.com/watch?v=34VJTIolr-o&t=5s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a99fa6d7-7ca2-4c20-9bf1-df536af86ad0'',''assetType'': ''STY'',''pageCounter'': ''punjabi.india.story.55140627.page'',''title'': ''Farmers Protest: ਪੰਜਾਬ ਦੇ ਖਿਡਾਰੀ ਨਿਤਰੇ ਕਿਸਾਨਾਂ ਦੇ ਹੱਕ ਵਿੱਚ, ਕੀਤਾ \''ਐਵਾਰਡ ਵਾਪਸੀ\'' ਦਾ ਐਲਾਨ\'' - ਪ੍ਰੈੱਸ ਰਿਵੀਊ'',''published'': ''2020-12-01T03:14:47Z'',''updated'': ''2020-12-01T03:14:47Z''});s_bbcws(''track'',''pageView'');

Related News