ਨੀਰਾ ਟੰਡਨ : ਕੌਣ ਹੈ ਇਹ ਭਾਰਤੀ ਮੂਲ ਦੀ ਅਮਰੀਕੀ ਜਿਨ੍ਹਾਂ ਨੂੰ ਬਾਇਡਨ ਦੇਣ ਜਾ ਰਹੇ ਵੱਡੀ ਜਿੰਮੇਵਾਰੀ
Monday, Nov 30, 2020 - 07:26 PM (IST)


ਕਲਿੰਟਨ ਪਰਿਵਾਰ ਦੀ ਨਜ਼ਦੀਕੀ ਦੋਸਤ ਅਤੇ ਓਬਾਮਾ ਟੀਮ ਵਿੱਚ ਸਭ ਤੋਂ ਵੱਧ ਭਰੋਸੇਯੋਗ ਵਜੋਂ ਜਾਣੇ ਜਾਣ ਵਾਲੇ ਨੀਰਾ ਟੰਡਨ ਬਾਰੇ ਖ਼ਬਰ ਹੈ ਕਿ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਪ੍ਰਬੰਧ ਅਤੇ ਬਜਟ ਵਿਭਾਗ ਦਾ ਨਿਰਦੇਸ਼ਕ ਬਣਾ ਸਕਦੇ ਹਨ।
ਜੇ ਇਹ ਹੋ ਜਾਂਦਾ ਹੈ ਤਾਂ ਭਾਰਤੀ ਮਾਪਿਆਂ ਦੇ ਘਰ ਪੈਦਾ ਹੋਏ 50 ਸਾਲਾ ਨੀਰਾ ਟੰਡਨ ਪ੍ਰਬੰਧ ਅਤੇ ਬਜਟ ਵਿਭਾਗ ਦੇ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਅਮਰੀਕੀ ਮੂਲ ਤੋਂ ਇਲਾਵਾ ਕਿਸੇ ਹੋਰ ਭਾਈਚਾਰੇ ਨਾਲ ਸੰਬੰਧਿਤ ਪਹਿਲੀ ਔਰਤ ਹੋਣਗੇ।
ਮੌਜੂਦਾ ਸਮੇਂ ਵਿੱਚ ਟੰਡਨ ਜਨਤਕ ਨੀਤੀ ਖੋਜ ਸੰਸਥਾ, ''ਸੈਂਟਰ ਫ਼ਾਰ ਅਮੈਰੀਕਨ ਪ੍ਰੋਗਰੈਸ'' ਦੇ ਚੀਫ਼ ਐਗਜ਼ੀਕਿਊਟਿਵ ਹਨ।
ਇਹ ਵੀ ਪੜ੍ਹੋ
- ਮੋਦੀ ਨੇ ਕਿਹਾ , ਖੇਤੀ ਕਾਨੂੰਨਾਂ ਉੱਤੇ ਝੂਠ ਫੈਲਾਇਆ ਜਾ ਰਿਹਾ ਤਾਂ ਕਿਸਾਨਾਂ ਨੇ ਕੇਂਦਰ ਦੇ ਇਹ 5 ਝੂਠ ਕੀਤੇ ਬੇਨਕਾਬ
- ਇਰਾਨ ਦੇ ਪ੍ਰਮੁੱਖ ਪ੍ਰਮਾਣੂ ਵਿਗਿਆਨੀ ਦੇ ਕਤਲ ਪਿੱਛੇ ਕਿਸਦਾ ਕੀ ਮਕਸਦ ਹੋ ਸਕਦਾ ਹੈ
- ਖੱਟਰ ਨੇ ਗੱਲ ਕਰਨੀ ਸੀ ਤਾਂ ਮੇਰੇ ਮੋਬਾਈਲ ''ਤੇ ਫੋਨ ਕਰ ਲੈਂਦੇ: ਕੈਪਟਨ ਅਮਰਿੰਦਰ ਸਿੰਘ
ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਬਰਾਕ ਉਬਾਮਾ ਦੇ ਪ੍ਰਸ਼ਾਸਨ ਵਿੱਚ ਸਿਹਤ ਸੰਭਾਲ ਸਲਾਹਕਾਰ ਸਨ। ਉਨ੍ਹਾਂ ਨੇ ਸਾਲ 2016 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟ ਹਿਲੇਰੀ ਕਲਿੰਟਨ ਦੀ ਚੋਣ ਮੁਹਿੰਮ ਦੇ ਸਲਾਹਕਾਰ ਵਜੋਂ ਅਹਿਮ ਭੂਮਿਕਾ ਨਿਭਾਈ ਸੀ।
ਯੈਲੇ ਲਾਅ ਸਕੂਲ ਤੋਂ ਵਕਾਲਤ ਦੀ ਪੜ੍ਹਾਈ ਮੁਕੰਮਲ ਕਰਨ ਦੇ ਬਾਅਦ ਤੋਂ ਹੀ ਨੀਰਾ ਸਿਆਸੀ ਤੌਰ ''ਤੇ ਸਰਗਰਮ ਰਹੇ। ਉਨ੍ਹਾਂ ਨੇ ਕਈ ਥਿੰਕ ਟੈਂਕਾਂ ਨਾਲ ਕੰਮ ਕੀਤਾ ਅਤੇ ਇੱਕ ਡੈਮੋਕਰੇਟ ਵਜੋਂ ਉੱਭਰੇ।
ਵਾਈਟ੍ਹ ਹਾਊਸ ਵਿੱਚ ਇਹ ਅਹੁਦਾ ਪ੍ਰਮੁੱਖ ਅਹੁਦਿਆਂ ਵਿਚੋਂ ਇੱਕ ਹੈ ਅਤੇ ਇਸ ਦਾ ਕੰਮ ਸਰਕਾਰ ਦੇ ਬਜਟ ਨੂੰ ਸੰਭਾਲਣਾ ਹੁੰਦਾ ਹੈ।
ਇੱਕ ਅਹਿਮ ਜ਼ਿੰਮੇਵਾਰੀ
ਸਮਾਚਾਰ ਏਜੰਸੀ ਪੀਟੀਆਈ ਮੁਤਾਬਿਕ ਜੇ ਅਮਰੀਕੀ ਸੈਨਟ ਵਿੱਚ ਰਜ਼ਾਮੰਦੀ ਮਿਲ ਜਾਂਦੀ ਹੈ ਤਾਂ ਨੀਰਾ ਵਾਈਟ੍ਹ ਹਾਊਸ ਵਿੱਚ ਇਸ ਪ੍ਰਭਾਵਸ਼ਾਲੀ ਅਹੁਦੇ ''ਤੇ ਬੈਠਣ ਵਾਲੇ ਪਹਿਲੀ ਗ਼ੈਰ-ਗੋਰੀ ਔਰਤ ਬਣ ਜਾਣਗੇ।
ਦਿ ਵਾਲ ਸਟ੍ਰੀਟ ਅਖ਼ਬਾਰ ਨੇ ਨੀਰਾ ਦੀ ਨਾਮਜ਼ਦਗੀ ਦੇ ਫ਼ੈਸਲੇ ਨੂੰ ਬਾਇਡਨ ਦੀ ਉਸ ਯੋਜਨਾ ਦਾ ਹਿੱਸਾ ਦੱਸਿਆ ਹੈ ਜਿਸ ਤਹਿਤ ਉਹ ਉਦਾਰਵਾਦੀ ਅਤੇ ਕੇਂਦਰਿਤ ਆਰਥਿਕ ਸਲਾਹਕਾਰਾਂ ਦੀ ਟੀਮ ਬਣਾਉਣਾ ਚਾਹੁੰਦੇ ਹਨ। ਇਹ ਟੀਮ ਟ੍ਰੈਜ਼ਰੀ ਸਕੱਤਰ ਲਈ ਨਾਮਜ਼ਦ ਜੈਨੇਟ ਯੇਲੇਨ ਦੇ ਨਾਲ ਨਾਲ ਕੰਮ ਕਰੇਗੀ।
ਕਈ ਅਖ਼ਬਾਰਾਂ ਵਿੱਚ ਇਹ ਖ਼ਬਰ ਹੈ ਕਿ ਨੀਰਾ, ਜੈਨੇਟ ਅਤੇ ਹੋਰਾਂ ਦੀ ਨਾਮਜ਼ਦਗੀ ਦਾ ਐਲਾਨ ਜਲਦ ਹੀ ਹੋ ਸਕਦਾ ਹੈ।
https://www.youtube.com/watch?v=xWw19z7Edrs&t=1s
ਵਸ਼ਿੰਗਟਨ ਪੋਸਟ ਮੁਤਾਬਿਕ ਨੀਰਾ ''ਤੇ ਰੂੜ੍ਹੀਵਾਦੀ ਵਰਗਾਂ ਵੱਲੋਂ ਸਰਕਾਰ ਦੇ ਖ਼ਰਚਿਆਂ ਵਿੱਚ ਕਮੀ ਕਰਨ ਦਾ ਦਬਾਅ ਹੋਵੇਗਾ ਪਰ ਉਹ ਮੌਜੂਦਾ ਆਰਥਿਕ ਗਿਰਾਵਟ ਸੰਬੰਧੀ ਬਾਇਡਨ ਸਰਕਾਰ ਦੇ ਜੁਆਬ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਨੇ ਉਬਾਮਾ ਕਾਰਜਕਾਲ ਵਿੱਚ ''ਅਫ਼ੋਰਡੇਬਲ ਕੇਅਰ ਐਕਟ'' ਪਾਸ ਕਰਵਾਉਣ ਵਿੱਚ ਮਦਦ ਕੀਤੀ ਸੀ।

''ਮਾਣ ਦੀ ਗੱਲ''
ਪੀਟੀਆਈ ਮੁਤਾਬਿਕ ਇੱਕ ਐਨਜੀਓ ਇੰਡਿਆਸਪੋਰਾ ਸੰਸਥਾ ਦੇ ਸੰਸਥਾਪਕ ਐਮਆਰ ਰੰਗਸਵਾਮੀ ਨੇ ਕਿਹਾ, " ਭਾਰਤੀ-ਅਮਰੀਕੀਆਂ ਲਈ ਇਹ ਮਾਣ ਵਾਲਾ ਦਿਨ ਹੈ ਕਿ ਨੀਰਾ ਟੰਡਨ ਨੂੰ ਨਵੀਂ ਸਰਕਾਰ ਵਿੱਚ ਕੈਬਨਿਟ ਪੱਧਰ ਦਾ ਆਹੁਦਾ ਮਿਲਣ ਜਾ ਰਿਹਾ ਹੈ।"
ਉਨ੍ਹਾਂ ਕਿਹਾ, "ਇਸ ਆਹੁਦੇ ਦੀ ਵਿਆਪਕ ਭੂਮਿਕਾ ਹੈ ਜਿਸ ਕੋਲ ਬਜਟ ਅਤੇ ਖ਼ਰਬਾਂ ਡਾਲਰ ਸੰਭਾਲਣ ਦੀ ਤਾਕਤ ਹੈ। ਜੇ ਕਿਸੇ ਨੂੰ ਸ਼ੱਕ ਸੀ ਕਿ ਸਾਡੇ ਭਾਈਚਾਰੇ ਦੀ ਸਿਆਸੀ ਹਿੱਸੇਦਾਰੀ ਕਿੰਨੀ ਹੈ ਤਾਂ ਇੰਨਾਂ ਚੋਣਾਂ ਤੋਂ ਬਾਅਦ ਸਪੱਸ਼ਟ ਹੋ ਗਿਆ ਹੋਵੇਗਾ।"
ਦਾ ਵਾਸ਼ਿੰਗਟਨ ਪੋਸਟ ਮੁਤਾਬਿਕ ਪ੍ਰਿੰਸਟਨ ਯੂਨੀਵਰਸਿਟੀ ਦੇ ਲੇਬਰ ਅਰਥਸ਼ਾਸਤਰੀ ਸਿਸਿਲੀਆ ਰਾਉਜ਼ ਨੂੰ ਆਰਥਿਕ ਸਲਾਹਕਾਰ ਪਰਿਸ਼ਦ ਦਾ ਮੁੱਖੀ ਬਣਾਇਆ ਜਾ ਸਕਦਾ ਹੈ।
ਸਿਸਿਲੀਆ ਪਹਿਲੇ ਅਫ਼ਰੀਕੀ-ਅਮਰੀਕਨ ਔਰਤ ਹੋਣਗੇ ਜੋ ਪਰਿਸ਼ਦ ਦੇ ਮੁੱਖੀ ਵਜੋਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦਾ ਕੰਮ ਰਾਸ਼ਟਰਪਤੀ ਨੂੰ ਵਿੱਤੀ ਮਾਮਲਿਆਂ ਵਿੱਚ ਸਲਾਹ ਦੇਣਾ ਹੋਵੇਗਾ।
ਨਿਊਯਾਰਕ ਟਾਈਮਜ਼ ਮੁਤਾਬਿਕ, "ਇਹ ਐਲਾਨ ਜਿਸ ਵਿੱਚ ਬਾਇਡਨ ਨੇ ਜੈਨੇਟ ਯੇਲੇਨ ਨੂੰ ਟ੍ਰੈਜ਼ਰੀ ਸਕੱਤਰ ਬਣਾਉਣ ਦਾ ਫ਼ੈਸਲਾ ਕੀਤਾ ਹੈ, ਨਾਲ ਕਈ ਔਰਤਾਂ ਲਈ ਵਿੱਤੀ ਮਾਮਲਿਆਂ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਦਰਵਾਜ਼ੇ ਖੁੱਲ੍ਹਣਗੇ, ਜਿੰਨਾਂ ਵਿੱਚ ਵਿੱਤੀ ਸਲਾਹਕਾਰ ਪਰਿਸ਼ਦ ਦੀ ਅਗਵਾਈ ਕਰਨ ਵਾਲੀ ਪਹਿਲੀ ਵਾਰ ਕੋਈ ਸਿਆਹਫ਼ਾਮ ਔਰਤ ਹੋਵੇਗੀ।"
ਦਾ ਡੇਲੀ ਅਖ਼ਬਾਰ ਮੁਤਾਬਿਕ,"ਇਨ੍ਹਾਂ ਨਾਵਾਂ ਦੀ ਚੋਣ ਨਾਲ ਬਾਇਡਨ ਆਪਣੇ ਸਲਾਹਕਾਰਾਂ ਦੀ ਟੀਮ ਵਿੱਚ ਵਿਭਿੰਨਤਾ ਲਿਆਉਣ ਦੀ ਵਚਨਬੱਧਤਾ ਦਿਖਾ ਰਹੇ ਹਨ ਅਤੇ ਸਪੱਸ਼ਟ ਸੁਨੇਹਾ ਦੇ ਰਹੇ ਹਨ ਕਿ ਆਪਣੀ ਸਰਕਾਰ ਨੂੰ ਉਦਾਰਵਾਦੀ ਦਿਸ਼ਾ ਦੇਣਗੇ ਅਤੇ ਵਿੱਤੀ ਵਾਧੇ ਲਈ ਉਨ੍ਹਾਂ ਦਾ ਫ਼ੋਕਸ ਕੰਮਕਾਜੀਆਂ ਦੇ ਸਸ਼ਕਤੀਕਰਨ ''ਤੇ ਹੋਵੇਗਾ।''''
ਉਬਾਮਾ ਦੇ ਵਿੱਤੀ ਮਾਮਲਿਆਂ ਵਿੱਚ ਸਿਹਯੋਗੀ ਰਹੇ ਬ੍ਰਾਇਨ ਡੀਜ਼ ਕੌਮੀ ਆਰਥਿਕ ਪਰੀਸ਼ਦ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=KPtVA3nzDX4&t=1s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bbf47a2b-d9ff-4ab3-be4d-175bf3c7f93c'',''assetType'': ''STY'',''pageCounter'': ''punjabi.international.story.55133333.page'',''title'': ''ਨੀਰਾ ਟੰਡਨ : ਕੌਣ ਹੈ ਇਹ ਭਾਰਤੀ ਮੂਲ ਦੀ ਅਮਰੀਕੀ ਜਿਨ੍ਹਾਂ ਨੂੰ ਬਾਇਡਨ ਦੇਣ ਜਾ ਰਹੇ ਵੱਡੀ ਜਿੰਮੇਵਾਰੀ'',''published'': ''2020-11-30T13:48:22Z'',''updated'': ''2020-11-30T13:48:22Z''});s_bbcws(''track'',''pageView'');