ਭਾਰਤੀ ਫੌਜ ਮੁਖੀ ਨੇ ਕਿਹਾ, ''''ਪਾਕਿਸਤਾਨ, ਭਾਰਤ ''''ਚ ਕੱਟੜਪੰਥੀਆਂ ਨੂੰ ਭੇਜਣ ਦੀ ਕਰ ਰਿਹਾ ਹੈ ਕੋਸ਼ਿਸ਼'''': ਪ੍ਰੈੱਸ ਰਿਵੀਊ
Sunday, Nov 29, 2020 - 09:26 AM (IST)

ਭਾਰਤੀ ਫੌਜ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਪਾਕਿਸਤਾਨ ਸੀਮਾ ਪਾਰ ਤੋਂ ਭਾਰਤ ਵਿੱਚ ਕੱਟੜਪੰਥੀਆਂ ਨੂੰ ਭੇਜਣ ਦੀ ਬੇਤਹਾਸ਼ਾ ਕੋਸ਼ਿਸ਼ ਕਰ ਰਿਹਾ ਹੈ।
ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਸੈਨਾ ਮੁਖੀ ਨੇ ਸ਼ਨੀਵਾਰ ਨੂੰ ਕੇਰਲ ਵਿੱਚ ਇੰਡੀਅਨ ਨੇਵਲ ਅਕਾਦਮੀ ਦੀ ਪਾਸਿੰਗ ਆਊਟ ਪਰੇਡ ਦੌਰਾਨ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਘੁਸਪੈਠ ਕਰਨ ਅਤੇ ਆਮ ਲੋਕਤਾਂਤਰਿਕ ਗਤੀਵਿਧੀਆਂ ਵਿੱਚ ਰੁਕਾਵਟਾਂ ਪਾਉਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਠੰਢ ਦੇ ਮੌਸਮ ਵਿੱਚ ਕੰਟਰੋਲ ਰੇਖਾ ਕੋਲ ''ਅੱਤਵਾਦੀਆਂ'' ਨੂੰ ਭੇਜਣ ਦੀ ਬੇਤਹਾਸ਼ਾ ਕੋਸ਼ਿਸ਼ਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ-
- Farmers Protest: ਬੁਰਾੜੀ ਮੈਦਾਨ ''ਚ ਪਹੁੰਚੋਂ ਹਰ ਮੰਗ ''ਤੇ ਦੂਜੇ ਹੀ ਦਿਨ ਗੱਲਬਾਤ ਲਈ ਤਿਆਰ - ਅਮਿਤ ਸ਼ਾਹ
- Farmers Protest: ਅਮਿਤ ਸ਼ਾਹ ਦੇ ਗੱਲਬਾਤ ਦੇ ਸੱਦੇ ਬਾਰੇ ਕਿਸਾਨ ਅੱਜ ਲੈਣਗੇ ਫ਼ੈਸਲਾ
- ਕਿਸਾਨ ਹਿਤੈਸ਼ੀ ਅਖਵਾਉਣ ਵਾਲਾ ਅਕਾਲੀ ਦਲ ਚੰਡੀਗੜ੍ਹ ਤੇ ਬਾਦਲ ਪਿੰਡ ਬੈਠਣ ਲਈ ਮਜ਼ਬੂਰ ਕਿਉਂ
ਜਨਰਲ ਨਰਵਣੇ ਨੇ ਕਿਹਾ, "ਸਾਡੀਆਂ ਪੱਛਮੀ ਸੀਮਾਵਾਂ ''ਤੇ ਮੌਜੂਦਾ ਹਾਲਾਤ ਵਿੱਚ ਅੱਤਵਾਦ ਲਗਾਤਾਰ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਹ ਚੁਣੌਤੀ ਘੱਟ ਨਹੀਂ ਹੋ ਰਹੀ ਹੈ।"
ਪੀਐੱਮ ਮੋਦੀ ਨੇ 3 ਸ਼ਹਿਰਾਂ ''ਚ ਵੈਕਸੀਨ ਦੇ ਵਿਕਾਸ ਨੂੰ ਲੈ ਕੇ ਦੌਰਾ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ, ਹੈਦਰਾਬਾਦ ਅਤੇ ਪੁਣੇ ਦਾ ਦੌਰਾ ਕੀਤਾ, ਜਿੱਥੇ ਕੋਵਿਡ -19 ਵੈਕਸੀਨ ਸਬੰਧੀ ਕੰਮ ਚੱਲ ਰਿਹਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੀਐੱਮ ਮੋਦੀ ਨੇ ਇਸ ਦੌਰੇ ਦੌਰਾਨ ਕੋਵਿਡ-19 ਦੀ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਵਿੱਚ ਜ਼ਾਇਡ ਬਾਇਓਟੈੱਕ ਪਾਰਕ ਅਤੇ ਫਿਰ ਹੈਦਰਾਬਾਦ ਦੀ ਜਿਨੋਮ ਵੈਲੀ ਵਿੱਚ ਬਾਇਓਟੈੱਕ ਫੈਸੀਲਿਟੀ ਪਹੁੰਚ ਕੇ ਕੋਰੋਨਾ ਵੈਕਸੀਨ ਦੇ ਵਿਕਾਸ ਦਾ ਜਾਇਜ਼ਾ ਲਿਆ।
ਜ਼ਾਇਡਸ ਦੇ ਚੇਅਰਮੈਨ ਪੰਕਜ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੱਥੇ ਟੀਮ ਦੀ ਹੌਸਲਾ ਅਫ਼ਜ਼ਾਈ ਲਈ ਪਹੁੰਚੇ ਸਨ।
ਇਸ ਤੋਂ ਬਾਅਦ ਪੀਐੱਮ ਮੋਦੀ ਨੇ ਪੁਣੇ ਸੀਰਮ ਇੰਸਟੀਚਿਊਟ ਦਾ ਦੌਰਾ ਵੀ ਕੀਤਾ, ਜਿੱਥੇ ਭਾਰਤ ਆਕਸਫੋਰਡ ਦੀ ਐਸਟਰਾ-ਜ਼ੈਨੇਕਾ ਨਾਲ ਮਿਲ ਕੇ ਕੋਵਿਡ ਦੀ ਵੈਕਸੀਨ ਤਿਆਰ ਕਰ ਰਿਹਾ ਹੈ।
ਕੈਪਟਨ ਨੇ ਕਿਹਾ, ਕਿਸਾਨ ਅਮਿਤ ਸ਼ਾਹ ਦੀ ਪੇਸ਼ਕਸ਼ ਨੂੰ ਕਰਨ ਸਵੀਕਾਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕੀਤੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਸਾਨਾਂ ਨੂੰ ਉਨ੍ਹਾਂ ਦਾ ਸੱਦਾ ਸਵੀਕਾਰ ਕਰਨ ਲਈ ਕਿਹਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਿਤ ਸ਼ਾਹ ਦਾ ਸੱਦਾ ਮੰਨ ਲੈਣ ਕਿਉਂਕਿ ਮਾਮਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ।
ਕੇਂਦਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਉਹ ਬੁਰਾੜੀ ਆ ਜਾਣ ਅਤੇ ਉਨ੍ਹਾਂ ਨਾਲ ਅਗਲੇ ਹੀ ਦਿਨ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=JK9rtc-YUPY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d71b4963-8a27-4322-be9d-71193a5634ff'',''assetType'': ''STY'',''pageCounter'': ''punjabi.india.story.55118874.page'',''title'': ''ਭਾਰਤੀ ਫੌਜ ਮੁਖੀ ਨੇ ਕਿਹਾ, \''ਪਾਕਿਸਤਾਨ, ਭਾਰਤ \''ਚ ਕੱਟੜਪੰਥੀਆਂ ਨੂੰ ਭੇਜਣ ਦੀ ਕਰ ਰਿਹਾ ਹੈ ਕੋਸ਼ਿਸ਼\'': ਪ੍ਰੈੱਸ ਰਿਵੀਊ'',''published'': ''2020-11-29T03:51:13Z'',''updated'': ''2020-11-29T03:51:13Z''});s_bbcws(''track'',''pageView'');