ਕਿਸਾਨ ਸੰਘਰਸ਼: ਦਿੱਲੀ ਦਾਖ਼ਲ ਹੋਣ ਦੀ ਮਿਲੀ ਇਜਾਜ਼ਤ ਦੇ ਬਾਵਜੂਦ ਕਿਉਂ ਕਿਸਾਨ ਸਿੰਘੂ ਬਾਰਡਰ ''''ਤੇ ਡਟੇ ਹਨ - 5 ਅਹਿਮ ਖ਼ਬਰਾਂ

11/28/2020 7:41:50 AM

ਕਿਸਾਨਾਂ ਨੂੰ ਦਿੱਲੀ ਵਿੱਚ ਦਾਖਿਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਹੈ।

ਕਿਸਾਨਾਂ ਨੇ ਉੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਪਰ ਕਈ ਕਿਸਾਨਾਂ ਨੇ ਸਿੰਘੂ ਬਾਰਡਰ ਉੱਤੇ ਹੀ ਡੇਰੇ ਲਾਏ ਹੋਏ ਹਨ। ਉੱਥੇ ਹੀ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਹੀ ਡੇਰੇ ਲਗਾ ਕੇ ਬੈਠੇ ਹੋਏ ਹਨ ਤੇ ਹੁਣ ਉਹ ਅੱਗੇ ਦੀ ਰਣਨੀਤੀ ਤੈਅ ਕਰਨਗੇ।

ਇਹ ਵੀ ਪੜ੍ਹੋ

ਹੁਣ ਤੱਕ ਕੀ-ਕੀ ਹੋਇਆ, ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਬਾਰੇ ਪੰਜਾਬੀ ਫਿਲਮ ਜਗਤ ਦੇ ਸਿਤਾਰਿਆਂ ਨੇ ਕੀ ਕਿਹਾ

"ਇਹ ਦੇਖ ਕੇ ਮੇਰਾ ਦਿਲ ਰੋਂਦਾ ਹੈ। ਕਿਸੇ ਚਮਤਕਾਰ ਲਈ ਅਰਦਾਸ ਕਰਦੀ ਹਾਂ।"

ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੇ ਜਾਣ ਦੀਆਂ ਕੁਝ ਤਸਵੀਰਾਂ ਇੰਸਟਾਗਰਾਮ ''ਤੇ ਪੋਸਟ ਕਰਨ ਦੇ ਨਾਲ ਇਹ ਲਿਖਦਿਆਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਦੁਖ ਜਤਾਇਆ ਹੈ।

26-27 ਨਵੰਬਰ ਦੇ ਕਿਸਾਨਾਂ ਦੇ ਦਿੱਲੀ ਚਲੋ ਸੱਦੇ ''ਤੇ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੇ ਦਿੱਲੀ ਪਹੁੰਚਣ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ।

ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

https://www.youtube.com/watch?v=xWw19z7Edrs&t=1s

ਬੀਬੀ ਜਗੀਰ ਕੌਰ
Getty Images
1999 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸੀ

ਬੀਬੀ ਜਗੀਰ ਕੌਰ SGPC ਦੇ ਪ੍ਰਧਾਨ ਚੁਣੇ ਗਏ, ਕੀ ਰਿਹਾ ਉਨ੍ਹਾਂ ਦਾ ਸਿਆਸੀ ਸਫ਼ਰ

ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣ ਲਏ ਗਏ ਹਨ। ਇਹ ਦੂਜੀ ਵਾਰ ਹੈ ਜਦੋਂ ਉਹ ਇਸ ਅਹੁਦੇ ਲਈ ਚੁਣੇ ਗਏ ਹਨ।

ਇਸ ਦੀ ਪੁਸ਼ਟੀ ਬੀਬੀਸੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਨੇ ਕੀਤੀ ਹੈ।

ਇਸ ਤੋਂ ਪਹਿਲਾਂ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। ਬੀਬੀ ਜਗੀਰ ਕੌਰ ਪੰਜਾਬ ਦੀ ਸਿਆਸਤ ਵਿੱਚ ਪੰਥਕ ਚਿਹਰਾ ਹਨ।

ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਜੀਵਨ ਬਾਰੇ ਕੁਝ ਖ਼ਾਸ ਗੱਲਾਂ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

marrigae
Getty Images
ਇਲਾਹਾਬਾਦ ਹਾਈਕੋਰਟ ਨੇ ਅੰਤਰ-ਧਰਮ ਵਿਆਹ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇਸ ਨੂੰ ਨਿੱਜੀ ਸੁਤੰਤਰਤਾ ਦੱਸਿਆ

ਵਿਆਹ ਲਈ ਧਰਮ ਪਰਿਵਰਤਨ ਨੂੰ ਰੋਕਣ ਵਾਲੇ ਯੋਗੀ ਸਰਕਾਰ ਦੇ ਆਰਡੀਨੈਂਸ ਵਿੱਚ ਕੀ ਹੈ

ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਆਨਾਥ ਸਰਕਾਰ ਨੇ ਅੰਤਰ-ਧਰਮ ਵਿਆਹਾਂ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦਰਮਿਆਨ ਮੰਗਲਵਾਰ ਨੂੰ ''ਉੱਤਰ ਪ੍ਰਦੇਸ਼ ਗ਼ੈਰਕਾਨੂੰਨੀ ਧਰਮ ਬਦਲਾਅ ਰੋਕੂ ਆਰਡੀਨੈਂਸ, 2020 ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਕਾਨੂੰਨ ਤਹਿਤ ਉੱਤਰ ਪ੍ਰਦੇਸ਼ ਵਿੱਚ ਜਬਰਨ ਧਰਮ ਪਰਿਵਰਤਨ ਸਜ਼ਾ ਯੋਗ ਹੋਵੇਗਾ। ਇਸ ਵਿੱਚ ਇੱਕ ਸਾਲ ਤੋਂ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਅਤੇ 15 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਵਿਆਹ ਲਈ ਧਰਮ ਪਰਿਵਰਤਨ ਨੂੰ ਇਸ ਕਾਨੂੰਨ ਅਧੀਨ ਜ਼ਾਇਜ ਨਹੀਂ ਮੰਨਿਆ ਜਾਵੇਗਾ। ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਹ ਆਰਡੀਨੈਂਸ ਲਾਗੂ ਹੋ ਜਾਵੇਗਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

Iran
EPA
ਫ਼ਾਰਸ ਖ਼ਬਰ ਏਜੰਸੀ ਅਨੁਸਾਰ, ਇਹ ਹਮਲਾ ਰਾਜਧਾਨੀ ਤਹਿਰਾਨ ਦੇ ਨਾਲ ਲੱਗਦੇ ਅਬਸਾਰਡ ਸ਼ਹਿਰ ਵਿੱਚ ਹੋਇਆ ਸੀ

ਈਰਾਨ ਦੇ ਵੱਡੇ ਪਰਮਾਣੂ ਵਿਗਿਆਨੀ ਦਾ ਕਤਲ ਹੋਇਆ

ਈਰਾਨ ਦੇ ਚੋਟੀ ਦੇ ਪਰਮਾਣੂ ਵਿਗਿਆਨੀ ਮੋਹਸਿਨ ਫਖਰੀਜ਼ਾਦੇਹ ਦਾ ਰਾਜਧਾਨੀ ਤਹਿਰਾਨ ਨੇੜੇ ਕਤਲ ਕਰ ਦਿੱਤਾ ਗਿਆ ਹੈ। ਈਰਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਅਬਸਾਰਡ ਵਿੱਚ ਹਮਲੇ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਾਰਿਫ ਨੇ ਕਤਲ ਦੀ ਨਿੰਦਾ ਕੀਤੀ ਹੈ।

ਪੱਛਮੀ ਦੇਸਾਂ ਦੀਆਂ ਏਜੰਸੀਆਂ ਮੋਹਸਿਨ ਫਖਰੀਜ਼ਾਦੇਹ ਨੂੰ ਈਰਾਨ ਦੇ ਗੁਪਤ ਪਰਮਾਣੂ ਹਥਿਆਰ ਪ੍ਰੋਗਰਾਮ ਦਾ ਅਹਿਮ ਕਿਰਦਾਰ ਮੰਨਦੀਆਂ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=Dk_3RFlvq_U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9560d992-ab56-48a4-8a14-5682f0ff04f5'',''assetType'': ''STY'',''pageCounter'': ''punjabi.india.story.55112149.page'',''title'': ''ਕਿਸਾਨ ਸੰਘਰਸ਼: ਦਿੱਲੀ ਦਾਖ਼ਲ ਹੋਣ ਦੀ ਮਿਲੀ ਇਜਾਜ਼ਤ ਦੇ ਬਾਵਜੂਦ ਕਿਉਂ ਕਿਸਾਨ ਸਿੰਘੂ ਬਾਰਡਰ \''ਤੇ ਡਟੇ ਹਨ - 5 ਅਹਿਮ ਖ਼ਬਰਾਂ'',''published'': ''2020-11-28T02:00:43Z'',''updated'': ''2020-11-28T02:00:43Z''});s_bbcws(''track'',''pageView'');

Related News