ਬੀਬੀ ਜਗੀਰ ਕੌਰ SGPC ਦੇ ਪ੍ਰਧਾਨ ਚੁਣੇ ਗਏ

11/27/2020 3:11:48 PM

ਬੀਬੀ ਜਗੀਰ ਕੌਰ
Getty Images
1999 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸੀ

ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਚੁਣ ਲਏ ਗਏ ਹਨ। ਇਹ ਦੂਜੀ ਵਾਰ ਹੈ ਜਦੋਂ ਉਹ ਇਸ ਅਹੁਦੇ ਲਈ ਚੁਣੇ ਗਏ ਹਨ।

ਇਸ ਦੀ ਪੁਸ਼ਟੀ ਬੀਬੀਸੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਨੇ ਕੀਤੀ ਹੈ।

ਇਸ ਤੋਂ ਪਹਿਲਾਂ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। ਬੀਬੀ ਜਗੀਰ ਕੌਰ ਪੰਜਾਬ ਦੀ ਸਿਆਸਤ ਵਿੱਚ ਪੰਥਕ ਚਿਹਰਾ ਹਨ।

ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ, 1954 ਨੂੰ ਪਿਤਾ ਗੋਦਾਰਾ ਸਿੰਘ ਦੇ ਘਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਟਨੂਰਾ ਲੁਬਾਣਾ ''ਚ ਹੋਇਆ।

1995 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਹੋਏ।

https://www.youtube.com/watch?v=xWw19z7Edrs&t=1s

ਲੁਬਾਣਾ ਭਾਈਚਾਰੇ ਵਿੱਚ ਚੰਗਾ ਪ੍ਰਭਾਵ ਰੱਖਣ ਕਰਕੇ 1996 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਮੈਂਬਰ ਬਣਾਏ ਗਏ।

1997 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਗੀਰ ਕੌਰ ਨੇ ਭੁਲੱਥ ਹਲਕੇ ਤੋਂ ਚੋਣ ਲੜੀ ਅਤੇ ਜਿੱਤਣ ਤੋਂ ਬਾਅਦ ਮੰਤਰੀ ਬਣੇ।

ਦੋ ਸਾਲਾਂ ਬਾਅਦ ਹੀ ਮਾਰਚ 1999 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ।

ਇਹ ਵੀ ਪੜ੍ਹੋ:

https://www.youtube.com/watch?v=T-rf6OWzJTA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''26d53ca0-dcb7-45f0-a750-3186cb5ab57e'',''assetType'': ''STY'',''pageCounter'': ''punjabi.india.story.55100365.page'',''title'': ''ਬੀਬੀ ਜਗੀਰ ਕੌਰ SGPC ਦੇ ਪ੍ਰਧਾਨ ਚੁਣੇ ਗਏ'',''published'': ''2020-11-27T09:28:21Z'',''updated'': ''2020-11-27T09:28:21Z''});s_bbcws(''track'',''pageView'');

Related News