ਕੋਵਿਡ 19: ਭਾਰਤ ਦੇ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਵੈਕਸੀਨ ਕਿਵੇਂ ਦਿੱਤੀ ਜਾਵੇਗੀ

11/27/2020 12:26:48 PM

ਕੋਵਿਡ ਵੈਕਸੀਨ
Reuters
ਇੱਕ ਅਰਬ ਲੋਕਾਂ ਨੂੰ ਟੀਕਾ ਲਾਉਣਾ ਇੱਕ ਵੱਡੀ ਚੁਣੌਤੀ ਹੋਵੇਗੀ

ਜਦੋਂ ਵੈਕਸੀਨ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਇਸ ਮਾਮਲੇ ਵਿੱਚ ਭਾਰਤ ਕਾਫ਼ੀ ਸ਼ਕਤੀਸ਼ਾਲੀ ਹੈ। ਭਾਰਤ ਵਿੱਚ ਵੱਡੇ ਪੱਧਰ ''ਤੇ ਟੀਕਾਕਰਣ ਮੁਹਿੰਮਾਂ ਚੱਲਦੀਆਂ ਹਨ, ਦੁਨੀਆਂ ਭਰ ਦੇ ਟੀਕਿਆਂ ਵਿੱਚੋਂ 60 ਫ਼ੀਸਦ ਭਾਰਤ ਵਿੱਚ ਬਣਦੇ ਹਨ।

ਭਾਰਤ ਅੱਧੇ ਦਰਜਨ ਦੇ ਕਰੀਬ ਉਤਪਾਦਕਾਂ ਦਾ ਗੜ੍ਹ ਹੈ, ਜਿੰਨਾਂ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਉਦਪਾਦਕ ਸੀਰਮ ਇੰਸਟੀਚਿਊਟ ਆਫ਼ ਇੰਡੀਆਂ ਸ਼ਾਮਿਲ ਹੈ।

ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਭਾਰਤ ਵਿੱਚ ਇੱਕ ਅਰਬ ਲੋਕਾਂ ਨੂੰ ਕੋਵਿਡ-19 ਦੀ ਲਾਗ ਤੋਂ ਬਚਾਉਣ ਲਈ ਟੀਕਾਕਰਣ ਕਰਨ ਵਿੱਚ ਉਤਸ਼ਾਹ ਦੀ ਕੋਈ ਕਮੀ ਨਹੀਂ ਹੈ।

ਭਾਰਤ ਬਿਮਾਰੀ ਨਾਲ ਨਜਿੱਠਣ ਲਈ 50 ਕਰੋੜ ਵੈਕਸੀਨ ਮੰਗਵਾਉਣ ਅਤੇ ਇਸਤੇਮਾਲ ਕਰਨ ਅਤੇ ਆਉਂਦੇ ਸਾਲ ਜੁਲਾਈ ਤੱਕ 25 ਕਰੋੜ ਲੋਕਾਂ ਨੂੰ ਲਾਉਣ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ-

ਵੱਡੇ ਪੱਧਰ ''ਤੇ ਟੀਕਾਕਰਣ ਦਾ ਤਜਰਬਾ

ਭਾਰਤ ਵਿੱਚ ਇਹ ਹੌਸਲਾ ਦੇਸ ਵਿੱਚ ਹਰ ਸਾਲ ਵੱਡੀ ਗਿਣਤੀ ਲੋਕਾਂ ਦੇ ਹੋਣ ਵਾਲੇ ਟੀਕਾਕਰਣ ਦੇ ਟਰੈਕ ਰਿਕਾਰਡ ਦੀ ਦੇਣ ਹੈ।

ਭਾਰਤ ਦਾ 42 ਸਾਲ ਪੁਰਾਣਾ ਟੀਕਾਕਰਣ ਪ੍ਰੋਗਰਾਮ, ਦੁਨੀਆਂ ਦੇ ਵੱਡੇ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਹੈ, ਜਿਸ ਦੇ ਤਹਿਤ 5.5 ਕਰੋੜ ਲੋਕਾਂ ਦਾ ਟੀਕਾਕਰਣ ਕੀਤਾ ਜਾਂਦਾ ਹੈ।

ਇਸ ਵਿੱਚ ਪ੍ਰਮੁੱਖ ਤੌਰ ''ਤੇ ਨਵਜਨਮੇਂ ਬੱਚੇ ਅਤੇ ਗਰਭਵਤੀ ਔਰਤਾਂ ਸ਼ਾਮਿਲ ਹਨ। ਇੱਥੇ ਹਰ ਸਾਲ ਕਰੀਬ ਇੱਕ ਦਰਜਨ ਬਿਮਾਰੀਆਂ ਤੋਂ ਬਚਾਅ ਲਈ 39 ਲੱਖ ਟੀਕੇ ਮੁਫ਼ਤ ਲਾਏ ਜਾਂਦੇ ਹਨ।

ਦੇਸ ਕੋਲ ਵੈਕਸੀਨ ਨੂੰ ਸਟੋਰ ਕਰਨ ਅਤੇ ਪ੍ਰਵਾਹ ਦੀ ਜਾਣਕਾਰੀ ਰੱਖਣ ਲਈ ਬਹੁਤ ਹੀ ਚੰਗਾ ਇਲੈਕਟ੍ਰੋਨਿਕ ਸਿਸਟਮ ਵੀ ਹੈ।

ਟੀਕਾਕਰਣ
Reuters
ਭਾਰਤ ਦਾ 42 ਸਾਲ ਪੁਰਾਣਾ ਟੀਕਾਕਰਣ ਪ੍ਰੋਗਰਾਮ, ਦੁਨੀਆਂ ਦੇ ਵੱਡੇ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਹੈ

ਮਾਹਰਾਂ ਦਾ ਕਹਿਣਾ ਹੈ, ਫ਼ਿਰ ਵੀ ਕੋਵਿਡ-19 ਤੋਂ ਬਚਾਅ ਲਈ ਪਹਿਲੀ ਵਾਰ ਇੱਕ ਅਰਬ ਲੋਕਾਂ ਦਾ ਟੀਕਾਕਰਣ ਕਰਨਾ, ਜਿੰਨਾਂ ਵਿੱਚ ਲੱਖਾਂ ਬਾਲਗ਼ ਸ਼ਾਮਿਲ ਹਨ ਇੱਕ ਮੁਸ਼ਕਿਲ ਅਤੇ ਚਣੌਤੀ ਹੈ।

ਭਾਰਤ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਵੈਕਸੀਨਾਂ ਵਿੱਚੋਂ 30 ਵਿੱਚੋਂ 5 ਕਲੀਨੀਕਲ ਟ੍ਰਾਇਲਾਂ ਦੇ ਪੱਧਰ ''ਤੇ ਹਨ।

ਇੰਨਾਂ ਵਿੱਚ ਦੇਸ ਵਿੱਚ ਹੀ ਭਾਰਤ ਬਾਇਓਟੈਕ ਵਲੋਂ ਤਿਆਰ ਕੀਤੀ ਗਈ ਆਕਸਫੋਰਡ-ਐਸਟਰਾਜੈਨੇਕਾ ਵੈਕਸੀਨ ਸ਼ਾਮਿਲ ਹੈ, ਜਿਸਨੂੰ ਸੀਰਮ ਵਲੋਂ ਟੈਸਟ ਕੀਤਾ ਗਿਆ ਹੈ।

ਭਾਰਤ ਦੇ ਬਾਇਓਟੈਕਨੋਲੋਜੀ ਵਿਭਾਗ ਦੀ ਸਕੱਤਰ ਡਾਕਟਰ ਰੇਨੂੰ ਸਵਰੂਪ ਨੇ ਮੈਨੂੰ ਦੱਸਿਆ,"ਘਰੇਲੂ ਪੱਧਰ ''ਤੇ ਤਿਆਰ ਕੀਤੀ ਗਈ ਵੈਕਸੀਨ ਪਹਿਲੀ ਤਰਜ਼ੀਹ ਹੈ।"

ਇੱਕ ਮਾਇਕ੍ਰੋਬਾਇਲੋਜਿਸਟ ਅਤੇ ਰੌਇਲ ਸੁਸਾਇਟੀ ਆਫ਼ ਲੰਡਨ ਦੇ ਚੁਣੇ ਹੋਏ ਪਹਿਲੀ ਭਾਰਤੀ ਮਹਿਲਾ ਫ਼ੈਲੋ ਡਾਕਟਰ ਗਗਨਦੀਪ ਕੰਗ ਨੇ ਕਿਹਾ, "ਇੰਨੀਆਂ ਦਵਾਈਆਂ ਵਿੱਚੋਂ ਇੱਕ ਦੀ ਚੋਣ ਤੋਂ ਲੈ ਕੇ ਪਹਿਲਾਂ ਵੈਕਸੀਨ ਕਿਸ ਨੂੰ ਦਿੱਤੀ ਜਾਵੇਗੀ, ਇਸ ਲਈ ਸਮੂਹਾਂ ਦੀ ਚੋਣ ਕਰਨਾ ਸਭ ਕੁਝ ਚਣੌਤੀ ਭਰਿਆ ਹੈ।"

"ਅਸੀਂ ਇਸ ਪ੍ਰਕਿਰਿਆ ਦੀ ਮੁਸ਼ਕਿਲ ਨੂੰ ਘਟਾ ਕੇ ਦੇਖ ਰਹੇ ਹਾਂ। ਅੱਧੇ ਭਾਰਤੀਆਂ ਦਾ ਟੀਕਾਕਰਣ ਕਰਨ ਵਿੱਚ ਵੀ ਕਈ ਸਾਲ ਲੱਗਣਗੇ।"

ਭਾਰਤ ਵਿੱਚ ਵੈਕਸੀਨ ਨਾਲ ਸਬੰਧਿਤ ਕੁਝ ਮੁੱਖ ਚਣੌਤੀਆਂ ਇਹ ਹਨ:

ਸਪਲਾਈ ਅਤੇ ਸੰਭਾਲਣ ਵਿੱਚ ਚੁਣੌਤੀ

ਭਾਰਤ ਕੋਲ ਕਰੀਬ 27 ਹਜ਼ਾਰ "ਕੋਲਡ ਚੇਨ" (ਤਕਰੀਬਰ ਹਰ ਕਿਸਮ ਦੀ ਵੈਕਸੀਨ ਨੂੰ ਇੱਕ ਤੋਂ ਦੂਜੀ ਜਗ੍ਹਾ ਪਹੁੰਚਾਉਣ ਅਤੇ ਵੰਡਣ ਲਈ 2 ਡਿਗਰੀ ਸੈਲਸੀਅਸ ਅਤੇ 8 ਡਿਗਰੀ ਸੈਲਸੀਅਸ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਜਿਸ ਨੂੰ ਕੋਲਡ ਚੇਨ ਕਿਹਾ ਜਾਂਦਾ ਹੈ) ਸਟੋਰ ਹਨ, ਜਿੱਥੋਂ ਭੰਡਾਰ ਕੀਤੇ ਟੀਕਿਆਂ ਨੂੰ 80 ਲੱਖ ਤੋਂ ਵੱਧ ਥਾਵਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਕੀ ਇਹ ਕਾਫ਼ੀ ਹੋਵੇਗਾ?

ਭਾਰਤ ਨੂੰ ਵਰਤੋਂ ਤੋਂ ਬਾਅਦ ਖੁਦ ਨਸ਼ਟ ਹੋ ਜਾਣ ਵਾਲੀਆਂ ਸਰਿੰਜਾਂ ਦੀ ਵੀ ਲੋੜ ਹੈ, ਜਿਹੜੀਆਂ ਸਰਿੰਜਾਂ ਦੀ ਮੁੜ ਵਰਤੋਂ ਅਤੇ ਮੁੜ-ਇੰਨਫ਼ੈਕਸ਼ਨ ਦੀ ਸੰਭਾਵਨਾ ਨੂੰ ਰੋਕਣਗੀਆਂ ।

ਦੇਸ ਦੇ ਸਭ ਤੋਂ ਵੱਡੇ ਸਰਿੰਜ ਉਤਪਾਦਕ ਨੇ ਕਿਹਾ ਕਿ ਉਹ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਅਗਲੇ ਸਾਲ ਤੱਕ ਇੱਕ ਅਰਬ ਅਜਿਹੀਆਂ ਸਰਿੰਜਾਂ ਬਣਾ ਦੇਣਗੇ।

ਕੋਵਿਡ ਵੈਕਸੀਨ
Reuters
ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਿਸ਼ਵ ਦੀ ਸਭ ਤੋਂ ਵੱਡਾ ਟੀਕਾ ਉਤਪਾਦਕ ਕੰਪਨੀ ਹੈ

ਇਸ ਤੋਂ ਬਾਅਦ ਮੈਡੀਕਲ ਕੱਚ ਦੀਆਂ ਸ਼ੀਸ਼ੀਆਂ ਅਤੇ ਨਿਰਵਿਘਨ ਸਪਲਾਈ ਦਾ ਸਵਾਲ ਹੈ।

ਅਤੇ ਇੰਨੇ ਵੱਡੇ ਪੱਧਰ ''ਤੇ ਮੈਡੀਕਲ ਕੂੜੇ ਨੂੰ ਨਸ਼ਟ ਕਰਨ ਬਾਰੇ ਕੀ, ਜਿਹੜਾ ਇਸ ਜਨਤਕ ਟੀਕਾਕਰਣ ਮੁਹਿੰਮ ਤੋਂ ਪੈਦਾ ਹੋਵੇਗਾ?

ਭਾਰਤ ਦੇ ਟੀਕਾਕਰਣ ਪ੍ਰੋਗਰਾਮ ਨੂੰ ਤਕਰੀਬਨ 40 ਲੱਖ ਡਾਕਟਰ ਅਤੇ ਨਰਸਾਂ ਨੇਪਰੇ ਚਾੜ੍ਹਨ ਦਾ ਕੰਮ ਕਰਦੀਆਂ ਹਨ ਪਰ ਭਾਰਤ ਨੂੰ ਕੋਵਿਡ-19 ਨਾਲ ਨਜਿੱਠਣ ਲਈ ਹੋਰ ਡਾਕਟਰਾਂ ਅਤੇ ਨਰਸਾਂ ਦੀ ਲੋੜ ਪਵੇਗੀ।

ਦੇਸ ਦੀ ਮੋਹਰੀ ਬਾਇਓਟੈਕਨੋਲੋਜੀ ਕੰਪਨੀ ਬਾਇਓਕੋਨ ਦੇ ਸੰਸਥਾਪਕ, ਕਿਰਨ ਮਜ਼ੂਮਦਰ ਸ਼ਾਹ ਨੇ ਕਿਹਾ, "ਮੈਨੂੰ ਚਿੰਤਾ ਹੈ ਅਸੀਂ ਸਾਧਨਾਂ ਨੂੰ ਪੇਂਡੂ ਭਾਰਤ ਤੱਕ ਕਿਵੇਂ ਪਹੁੰਚਦਾ ਕਰਾਂਗੇ।"

ਪਹਿਲਾਂ ਕਿਸ ਨੂੰ ਵੈਕਸੀਨ ਮਿਲੇਗੀ?

ਵੈਕਸੀਨ ਦੀ ਸਪਲਾਈ ਅਗਲੇ ਸਾਲ ਤੱਕ ਹੋਵੇਗੀ ਅਤੇ ਇਹ ਤੈਅ ਕਰਨਾ ਕਿ ਪਹਿਲਾ ਟੀਕਾ ਕਿਸ ਨੂੰ ਲਗਾਇਆ ਜਾਵੇ, ਔਖਾ ਹੋਵੇਗਾ।

ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ, ਪ੍ਰਾਈਵੇਟ ਅਤੇ ਸਰਕਾਰੀ ਸਿਹਤ ਸੰਭਾਲ ਕਾਮਿਆਂ ਅਤੇ ਹੋਰ ਵਿਭਾਗਾਂ ਦੇ ਫਰੰਟਲਾਈਨ ਵਰਕਰਾਂ ਨੂੰ ਪਹਿਲਾਂ ਵੈਕਸੀਨ ਦੀ ਖ਼ੁਰਾਕ ਮਿਲੇਗੀ।

ਮਾਹਰਾਂ ਦਾ ਮੰਨਣਾ ਹੈ ਇਹ ਸੌਖਾ ਕੰਮ ਨਹੀਂ ਹੈ।

ਕੋਰੋਨਾਵਾਇਰਸ
Reuters

ਮਹਾਂਮਾਰੀ ਵਿਗਿਆਨੀ ਡਾਕਟਰ ਚੰਦਰਕਾਂਤ ਲਹਾਰੀਆ ਕਹਿੰਦੇ ਹਨ, " ਸਾਡੇ ਕੋਲ ਟੀਕਿਆਂ ਦੀ ਲੋੜੀਂਦੀ ਸਪਲਾਈ ਕਦੇ ਨਹੀਂ ਹੋਵੇਗੀ। ਵੈਕਸੀਨ ਕਰਵਾਉਣ ਵਾਲਿਆਂ ਵਿੱਚ ਕਿਸ ਨੂੰ ਤਰਜ਼ੀਹ ਦਿੱਤੀ ਜਾਵੇ, ਇਹ ਚੋਣ ਕਰਨਾ ਇੱਕ ਵੱਡੀ ਚਣੌਤੀ ਬਣਨ ਵਾਲਾ ਹੈ।"

ਇੱਕ ਦੇਸ ਜਿੱਥੇ ਬਹੁਤੀਆਂ ਸਿਹਤ ਸੇਵਾਵਾਂ ਪ੍ਰਾਈਵੇਟ ਹਨ, ਕੀ ਇੱਕ ਪ੍ਰਾਈਵੇਟ ਸਿਹਤ ਕਰਮੀ ਨੂੰ ਸਰਕਾਰੀ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇਗੀ?

ਕੀ ਪੱਕੇ ਤੌਰ ''ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਠੇਕੇ ''ਤੇ ਕੰਮ ਕਰਨ ਵਾਲੇ ਲੋਕਾਂ ਦੇ ਮੁਕਬਲੇ ਤਰਜੀਹ ਦਿੱਤੀ ਜਾਵੇਗੀ?

https://www.youtube.com/watch?v=xWw19z7Edrs&t=1s

ਜੇਕਰ ਸਿਹਤ ਪੱਖੋਂ ਬੁਨਿਆਦੀ ਤੌਰ ''ਤੇ ਠੀਕ ਹਾਲਾਤ ਵਾਲੇ ਬਜ਼ੁਰਗ ਲੋਕਾਂ ਨੂੰ ਪਹਿਲਾਂ ਟੀਕਾ ਲਾਇਆ ਜਾਵੇਗਾ ਤਾਂ ਹੋਰ ਬਿਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ ਤਰਜੀਹ ਕਿਵੇਂ ਮਿਲੇਗੀ?

ਉਦਾਹਰਣ ਵਜੋਂ ਭਾਰਤ ਵਿੱਚ 7 ਕਰੋੜ ਤੋਂ ਵੱਧ ਲੋਕ ਸ਼ੱਕਰ ਰੋਗ ਤੋਂ ਪੀੜਤ ਹਨ, ਦੁਨੀਆਂ ਭਰ ਵਿੱਚ ਦੂਜੇ ਨੰਬਰ ਦੇ ਸਭ ਤੋਂ ਵੱਧ। ਕੀ ਉਨ੍ਹਾਂ ਸਾਰਿਆਂ ਨੂੰ ਤਰਜੀਹ ਦਿੱਤੀ ਜਾਵੇਗੀ?

ਸਾਰੇ ਤੀਹ ਸੂਬਿਆਂ ਵਿੱਚ ਵੈਕਸੀਨ ਪਹੁੰਚਾਉਣਾ ਸੰਭਵ ਨਹੀਂ ਹੋਵੇਗਾ। ਤਾਂ ਕੀ ਮਹਾਂਮਾਰੀ ਤੋਂ ਬੁਰੀਂ ਤਰ੍ਹਾਂ ਪ੍ਰਭਾਵਿਤ ਸੂਬਿਆਂ ਨੂੰ ਪਹਿਲਾਂ ਟੀਕੇ ਮੁਹੱਈਆ ਕਰਵਾਏ ਜਾਣਗੇ?

ਬਰਾਬਰੀ ਅਤੇ ਗ਼ੈਰ-ਪੱਖਪਾਤ ਸਬੰਧੀ ਸਵਾਲ ਬਣੇ ਹੋਏ ਹਨ।

ਲੱਖਾਂ ਟੀਕਿਆਂ ਬਾਰੇ ਜਾਣਕਾਰੀ ਰੱਖਣਾ

ਵਾਸ਼ਿੰਗਟਨ ਅਧਾਰਿਤ ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਵਿੱਚ ਸਿਹਤ ਸੇਵਾਵਾਂ ਦੀ ਸਪਲਾਈ ਚੇਨ ਬਾਰੇ ਅਧਿਐਨ ਕਰਨ ਵਾਲੇ ਪ੍ਰਸ਼ਾਂਤ ਯਾਦਵ ਮੁਤਾਬਕ, ਮੁਕਾਬਲਤਨ ਚੰਗੇ ਪੋਰਟਫ਼ੋਲੀਓ ਵਾਲੇ ਵੈਕਸੀਨ ਨਿਰਮਾਤਾ ਨਾਲ ਟੀਕਿਆਂ ਦੇ ਉਤਪਾਦਨ ਦਾ ਕੰਟਰੈਕਟ ਤੈਅ ਕਰਨਾ, ਭਾਰਤ ਦੇ ਲੋਕਾਂ ਨੂੰ ਤੇਜ਼ੀ ਨਾਲ ਲੋੜੀਂਦੀ ਵੈਕਸੀਨ ਦੀਆਂ ਖ਼ੁਰਾਕਾਂ ਦੇਣ ਵਿੱਚ ਮਦਦ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਰੁਟੀਨ ਵਿੱਚ ਹੋਣ ਵਾਲੇ ਟੀਕਾਕਰਣ ਵਿੱਚ ਕਾਮਯਾਬੀ, ਕੋਵਿਡ-19 ਟੀਕਾਕਰਣ ਵਿੱਚ ਕਾਮਯਾਬੀ ਦੀ ਗਾਰੰਟੀ ਨਹੀਂ ਦਿੰਦੀ।

ਡਾਕਟਰ ਯਾਦਵ ਨੇ ਕਿਹਾ, "ਰੁਟੀਨ ਟੀਕਾਕਰਣ ਦੇ ਬੁਨਿਆਦੀ ਢਾਂਚੇ ਵਿੱਚ ਕਾਫ਼ੀ ਮਜ਼ਬੂਤੀ ਹੈ ਪਰ ਜ਼ਿਆਦਾਤਰ ਸਰਕਾਰੀ ਕਲੀਨਿਕਾਂ ਵਿੱਚ ਹੀ ਹੈ। ਬਾਲਗਾਂ ਦੇ ਵੱਡੇ ਪੱਧਰ ''ਤੇ ਟੀਕਾਕਰਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਬਾਲਗ ਨਿਯਮਿਤ ਤੌਰ ''ਤੇ ਮੁੱਢਲੀ ਸਿਹਤ ਸੰਭਾਲ ਲਈ ਸਰਕਾਰੀ ਸਿਹਤ ਕੇਂਦਰਾਂ ਵਿੱਚ ਨਹੀਂ ਜਾਂਦੇ।"

ਕੋਵਿਡ-19
BBC
ਅੱਧਾ ਦਰਜਨ ਭਾਰਤੀ ਕੰਪਨੀਆਂ ਕੋਵਿਡ-19 ਦਾ ਟੀਕਾ ਬਣਾ ਰਹੀਆਂ ਹਨ

ਉਨ੍ਹਾਂ ਕਿਹਾ, ਇਸ ਸਮੇਂ ਇੱਕ ਚੰਗੀ ਤਰ੍ਹਾਂ ਨਿਯਮਿਤ ਸਰਕਾਰੀ ਅਤੇ ਪ੍ਰਾਈਵੇਟ ਸਾਂਝੇਦਾਰੀ ਹੀ ਇੱਕੋ-ਇੱਕ ਹੱਲ ਹੈ।

ਸ਼ੌ ਅਤੇ ਨੰਦਨ ਨਿਲੇਕਨੀ ਵਰਗੇ ਲੋਕ ਜੋ ਇਨਫੋਸਿਸ ਕੰਪਨੀ ਦੇ ਸਹਿ-ਸੰਸਥਾਪਕ ਹਨ, ਦਾ ਕਹਿਣਾ ਹੈ, ਭਾਰਤ ਨੂੰ ਟੀਕੇ ਦੀ ਹਰ ਇੱਕ ਖ਼ੁਰਾਕ ਦਾ ਰਿਕਾਰਡ ਰੱਖਣ ਅਤੇ ਟਰੈਕ ਕਰਨ ਲਈ 12 ਨੰਬਰਾਂ ਵਾਲੇ ਵਿਲੱਖਣ ਸ਼ਨਾਖਤੀ ਕਾਰਡ ''ਅਧਾਰ'' ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸਦੀ ਵਰਤੋਂ ਇੱਕ ਅਰਬ ਤੋਂ ਵੱਧ ਭਾਰਤੀ ਭਲਾਈ ਸੇਵਾਵਾਂ ਤੱਕ ਪਹੁੰਚ ਲਈ ਅਤੇ ਟੈਕਸ ਭੁਗਤਾਨ ਕਰਨ ਲਈ ਕਰਦੇ ਹਨ।

ਨਿਲੇਕਨੀ ਨੇ ਇੱਕ ਅਖ਼ਬਾਰ ਨੂੰ ਕਿਹਾ, "ਸਾਨੂੰ ਇੱਕ ਸਿਸਟਮ ਤਿਆਰ ਕਰਨ ਦੀ ਲੋੜ ਹੈ ਤਾਂ ਹੀ ਦੇਸ ਵਿੱਚ ਹਰ ਪਾਸੇ ਇੱਕ ਕਰੋੜ ਲੋਕਾਂ ਨੂੰ ਹਰ ਦਿਨ ਵੈਕਸੀਨ ਦੇ ਸਕਾਂਗੇ ਪਰ ਇਹ ਸਾਰਾ ਸਿਸਟਮ ਇੱਕ ਡਿਜੀਟਲ ਕੇਂਦਰ ਨਾਲ ਜੁੜਿਆ ਹੋਣਾ ਚਾਹੀਦਾ ਹੈ।"

ਸਥਾਨਕ ਪੱਧਰ ''ਤੇ ਭ੍ਰਿਸ਼ਟਾਚਾਰ

ਕਈ ਚਿੰਤਾਵਾਂ ਵੈਕਸੀਨ ਤੱਕ ਪਹੁੰਚ ਵਿੱਚ ਭ੍ਰਿਸ਼ਟਾਚਾਰ ਨਾਲ ਵੀ ਜੁੜੀਆਂ ਹੋਈਆ ਹਨ।

ਅਧਿਕਾਰੀ ਧੋਖੇ ਨੂੰ ਕਿਵੇਂ ਰੋਕਣਗੇ, ਜਿਵੇਂ ਜੇ ਲੋਕ ਵੈਕਸੀਨ ਲਈ ਚੁਣੀਆਂ ਗਈਆਂ ਪਹਿਲੀਆਂ ਸੂਚੀਆਂ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਗਲਤ ਕਾਗਜ਼ ਬਣਵਾ ਲੈਣ ਤਾਂ?

ਅਤੇ ਤੁਸੀਂ ਦੂਰ ਦਰਾਡੇ ਬਜ਼ਾਰਾਂ ਵਿੱਚ ਜਾਅਲੀ ਵੈਕਸੀਨ ਦੀ ਵਿਕਰੀ ਤੋਂ ਕਿਵੇਂ ਬਚਾਅ ਕਰੋਗੇ?

ਇਹ ਵੀ ਪੜ੍ਹੋ:

https://www.youtube.com/watch?v=T-rf6OWzJTA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4f5b08c7-70db-4a82-a037-4a89047a04aa'',''assetType'': ''STY'',''pageCounter'': ''punjabi.india.story.55092715.page'',''title'': ''ਕੋਵਿਡ 19: ਭਾਰਤ ਦੇ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਵੈਕਸੀਨ ਕਿਵੇਂ ਦਿੱਤੀ ਜਾਵੇਗੀ'',''author'': ''ਸੌਤਿਕ ਬਿਸਵਾਸ'',''published'': ''2020-11-27T06:53:49Z'',''updated'': ''2020-11-27T06:53:49Z''});s_bbcws(''track'',''pageView'');

Related News