ਕਿਸਾਨਾਂ ਦਾ ਦਿੱਲੀ ਕੂਚ: ਪੁਲਿਸ ਨੇ ਦਿੱਲੀ ''''ਚ ਰਾਤ ਨੂੰ ਕਿਸਾਨ ਹਿਰਾਸਤ ''''ਚ ਲਏ, ਫਿਰ ਛੱਡੇ

11/26/2020 8:56:44 AM

ਪੰਜਾਬ ਅਤੇ ਹਰਿਆਣਾ ਤੋਂ ਕਿਸਾਨ 26 ਅਤੇ 27 ਨਵੰਬਰ ਨੂੰ ਹੋਣ ਵਾਲੇ ਦਿੱਲੀ ਧਰਨੇ ਲਈ ਆਪੋ- ਆਪਣੇ ਇਲਾਕਿਆਂ ਤੋਂ ਕੂਚ ਕਰ ਰਹੇ ਹਨ।

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ 25 ਨਵੰਬਰ ਨੂੰ ਦਿੱਲੀ ਵਿੱਚ ਪਹੁੰਚੇ ਕਿਸਾਨ, ਜੋ ਇੱਕ ਗੁਰਦੁਆਰੇ ਵਿੱਚ ਰੁਕੇ ਹੋਏ ਸਨ, ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ। ਕੁਧ ਦੇਰ ਬਾਅਦ ਕਿਸਾਨਾਂ ਨੂੰ ਛੱਡ ਦਿੱਤਾ ਗਿਆ।

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਥਾਂ-ਥਾਂ ਉੱਤੇ ਬੈਰੀਅਰ ਲਗਾਏ ਹੋਏ ਹਨ। ਸੋਨੀਪਤ ਦੇ ਐੱਸੀ ਪੀ ਨੇ ਕਿਹਾ ਕਿ ਦਿੱਲੀ ਚਲੋਂ ਦੇ ਮੱਦੇ ਨਜ਼ਰ ਹਰਿਆਣਾ ਪੁਲਿਸ ਨੇ ਸੋਨੀਪਤ ਦੇ ਜ਼ਿਲ੍ਹਾ ਬਾਰਡਰ ਦੇ ਨਾਲ-ਨਾਲ ਅੰਤਰਰਾਜੀ ਬਾਰਡਰ ਵੀ ਸੀਲ ਕਰ ਦਿੱਤਾ ਹੈ।

ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਸੋਨੀਪਤ ਦੇ ਐੱਸਪੀ ਜਸ਼ਨਦੀਪ ਰੰਧਾਵਾ ਦਾ ਕਹਿਣਾ ਹੈ, "ਸਾਡੇ ਕੋਲੋਂ, ਪ੍ਰਸ਼ਾਸਨ ਕੋਲੋਂ ਕਿਸੇ ਕਿਸਾਨ ਸੰਗਠਨ ਨੇ ਇਸ ਮਾਰਚ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ। ਇਸ ਲਈ ਕਿਸੇ ਨੂੰ ਵੀ ਬਿਨਾਂ ਆਗਿਆ ਕਿਤੇ ਇਕੱਠਾ ਹੋਣ ਇਜਾਜ਼ਤ ਨਹੀਂ ਹੈ। ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੁਲਿਸ ਬਿਲਕੁਲ ਤਿਆਰ ਹੈ।"

ਇਹ ਵੀ ਪੜ੍ਹੋ-

ਉਧਰ ਦੂਜੇ ਪਾਸੇ ਬੀਕੇਯੂ ਆਗੂ ਗੁਰਨਾਮ ਚੜੂਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਕਰਨਾਲ ਪਹੁੰਚ ਗਏ ਹਨ।

ਉਨ੍ਹਾਂ ਨੇ ਕਿਹਾ, "ਇਸ ਦੌਰਾਨ ਪੁਲਿਸ ਨੇ ਰਸਤੇ ਵਿੱਚ ਸਖ਼ਤ ਬੈਰੀਅਰ ਲਗਾਏ ਸਨ ਪਰ ਉਨ੍ਹਾਂ ਨੂੰ ਤੋੜਦੇ ਹੋਏ ਅੱਗੇ ਵਧ ਆਏ ਹਾਂ ਤੇ ਅੱਗੇ ਦੇ ਬੈਰੀਅਰ ਵੀ ਤੋੜਾਂਗੇ, ਪੁਲਿਸ ਨੇ ਹਰ ਜ਼ਿਲ੍ਹੇ ਵਿੱਚ ਬੈਰੀਅਰ ਲਗਾਏ ਹੋਏ ਹਨ।"

ਉਨ੍ਹਾਂ ਨੇ ਅਪੀਲ ਕੀਤੀ, "ਵੱਧ ਤੋਂ ਵੱਧ ਕਿਸਾਨ ਦਿੱਲੀ ਵੱਲ ਕੂਚ ਕਰਨ, ਆਪਣੀਆਂ ਗੱਡੀਆਂ ਵਿੱਚ, ਟਰਾਲੀਆਂ ਵਿੱਚ ਆਪਣੀ ਲੋੜੀਂਦਾ ਰਾਸ਼ਨ ਪਾਣੀ ਲੈ ਕੇ, ਡਰਨ ਦੀ ਕੋਈ ਲੋੜ ਨਹੀਂ।"

"ਪੁਲਿਸ ਵੱਲੋਂ ਲਗਾਏ ਗਏ ਬੈਰੀਗੇਟ ਤੋੜਦਿਆਂ ਹੋਇਆ ਅੱਗੇ ਵਧਣਾ ਹੈ ਪਰ ਸਾਨੂੰ ਇਹ ਸਭ ਕੁਝ ਸ਼ਾਂਤਮਈ ਢੰਗ ਨਾਲ ਕਰਨਾ ਹੈ, ਹਮਲਾ ਨਹੀਂ ਕਰਨਾ ਹੈ ਜਾਂ ਗੁਪਤ ਰਸਤਿਆਂ ਥਾਣੀਂ ਜੀਟੀ ਰੋਡ ਉੱਤੇ ਆਓ ਸਾਡੇ ਕਾਫ਼ਲੇ ਵਿੱਚ ਸ਼ਾਮਲ ਹੋਣ।"

https://www.youtube.com/watch?v=xWw19z7Edrs&t=1s

ਹੁਣ ਤੱਕ ਕੀ-ਕੀ ਹੋਇਆ

  • ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਵੱਡੀ ਗਿਣਤੀ ''ਚ ਖਨੌਰੀ, ਸ਼ੰਭੂ ਬਾਰਡਰ ਉੱਤੇ ਪਹੁੰਚ ਗਏ ਹਨ।
  • ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ, ਟਰੱਕਾਂ ਅਤੇ ਬੱਸਾਂ ਨੂੰ ਝੰਡਿਆਂ ਤੇ ਨਾਅਰਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਸਰਦੀ ਦੇ ਮੌਸਮ ਲਈ ਲੋੜੀਂਦੇ ਕੱਪੜੇ, ਰਾਸ਼ਨ ਅਤੇ ਹੋਰ ਸਮਾਨ ਦਾ ਪ੍ਰਬੰਧ ਕੀਤਾ ਗਿਆ ਹੈ।
  • ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸੂਬੇ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਤੇ ਪੁਲਿਸ ਦਾ ਵੱਡਾ ਜਮਾਵੜਾ ਪੰਜਾਬ ਹਰਿਆਣਾ ਦੀਆਂ ਸਰਹੱਦਾ ''ਤੇ ਸਖ਼ਤੀ ਕਰਨ ਦੇ ਪੂਰੇ ਸਾਜ਼ੋ ਸਮਾਨ ਨਾਲ ਡਟਿਆ ਹੋਇਆ ਹੈ।
  • ਅੰਬਾਲਾ ਅਤੇ ਕੁਰੂਕਸ਼ੇਤਰ ਵਿੱਚ ਕਿਸਾਨ ਪੁਲਿਸ ਰੋਕਾਂ ਤੇ ਪਾਣੀ ਦੀਆਂ ਬੌਛਾੜਾਂ ਨੂੰ ਲੰਘ ਕੇ ਅੱਗੇ ਵਧ ਗਏ ਹਨ।
  • ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਪੰਜਾਬ ਵਿੱਚ ਜਾਣ ਵਾਲੀਆਂ ਬੱਸਾਂ ਬੰਦ ਕੀਤੀਆਂ ਹਨ।
  • ਪੰਜਾਬ ਆਗੂਆਂ ਨੂੰ ਹਰਿਆਣਾ ਪੁਲਿਸ ਵਲੋਂ ਚੁੱਕੇ ਜਾਣ ਉੱਤੇ ਪੰਜਾਬ- ਹਰਿਆਣਾ ਹਾਈਕੋਰਟ ਨੇ ਡੀਜੀਪੀ ਦੀ ਜਵਾਬਤਲਬੀ ਕੀਤੀ ਹੈ।
  • ਕਿਸਾਨ ਆਗੂ ਵਾਰ-ਵਾਰ ਸ਼ਾਂਤੀ ਦੀਆਂ ਅਪੀਲਾਂ ਕਰ ਰਹੇ ਹਨ ਅਤੇ ਰੋਕੋ ਜਾਣ ਉੱਤੇ ਥਾਂਹੇ ਧਰਨਾ ਦੇਣ ਲਈ ਆਖ ਰਹੇ ਹਨ।
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਿੱਥੇ ਕਿਸਾਨ ਧਰਨਾ ਦੇਣਗੇ, ਉੱਥੇ ਦੇ ਨੇੜਲੇ ਗੁਰਦੁਆਰਾ ਸਾਹਿਬ ਤੋਂ ਲੰਗਰ ਅਤੇ ਰਹਿਣ ਲ਼ਈ ਪ੍ਰਬੰਧ ਕਰੇਗੀ।

ਇਹ ਵੀ ਪੜ੍ਹੋ:

https://www.youtube.com/watch?v=OwLIoM2scxI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cf11d775-09dc-4776-a147-97d8f58e4992'',''assetType'': ''STY'',''pageCounter'': ''punjabi.india.story.55081906.page'',''title'': ''ਕਿਸਾਨਾਂ ਦਾ ਦਿੱਲੀ ਕੂਚ: ਪੁਲਿਸ ਨੇ ਦਿੱਲੀ \''ਚ ਰਾਤ ਨੂੰ ਕਿਸਾਨ ਹਿਰਾਸਤ \''ਚ ਲਏ, ਫਿਰ ਛੱਡੇ'',''published'': ''2020-11-26T03:15:50Z'',''updated'': ''2020-11-26T03:15:50Z''});s_bbcws(''track'',''pageView'');

Related News