ਕੋਰੋਨਾਵਾਇਰਸ ਵੈਕਸੀਨ: ਦਹਾਕਿਆਂ ਦਾ ਕੰਮ ਮਹੀਨਿਆਂ ''''ਚ ਤੇਜ਼ੀ ਨਾਲ ਹੋਣ ਪਿੱਛੇ ਦੀ ਕਹਾਣੀ - 5 ਅਹਿਮ ਖ਼ਬਰਾਂ

11/26/2020 7:26:43 AM

ਵੈਕਸੀਨ ਤਿਆਰ ਕਰਨ ਦਾ 10 ਸਾਲਾਂ ਦਾ ਕੰਮ, 10 ਮਹੀਨਿਆਂ ਵਿੱਚ ਮੁਕਾ ਲਿਆ ਗਿਆ। ਫ਼ੇਰ ਵੀ ਇਸ ਦੀ ਰੂਪ ਰੇਖਾ, ਟੈਸਟਿੰਗ ਅਤੇ ਉਤਪਾਦਨ ਵਿੱਚ ਕੋਈ ਕਮੀਂ ਨਹੀਂ ਛੱਡੀ ਗਈ।

ਇਸ ਬਾਰੇ ਦੋ ਵਿਰੋਧੀ ਵਿਚਾਰ ਹਨ ਜਿੰਨਾਂ ਨੇ ਕਈਆਂ ਨੂੰ ਇਹ ਪੁੱਛਣ ਲਈ ਪ੍ਰੇਰਿਆ ਕਿ ਅਸੀਂ ਆਕਸਫੋਰਡ ਵੈਕਸੀਨ ''ਤੇ ਭਰੋਸਾ ਕਿਵੇਂ ਕਰ ਸਕਦੇ ਹਾਂ, ਜਿਸਦੇ ਪਹਿਲੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਇਹ ਕੋਵਿਡ-19 ਨੂੰ ਰੋਕਣ ਵਿੱਚ ਅਸਰਦਾਰ ਹੈ।

ਕੀ ਇੰਨੀ ਤੇਜ਼ੀ ਨਾਲ ਬਣਾਏ ਜਾਣ ਦੇ ਬਾਵਜੂਦ ਇਸ ਵੈਕਸੀਨ ਦਾ ਇਸਤੇਮਾਲ ਸੁਰੱਖਿਅਤ ਹੈ?

ਆਕਸਫੋਰਡ ਵੈਕਸੀਨ ਦੇ ਇਸ ਤੇਜ਼ੀ ਨਾਲ ਬਣਨ ਪਿੱਛੇ ਦੀ ਅਸਲ ਕਹਾਣੀ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕਿਸਾਨਾਂ ਦਾ ਦਿੱਲੀ ਕੂਚ: ਰੋਕੋ ਜਾਣ ਉੱਤੇ ਥਾਂਹੇ ਧਰਨਾ ਦੇਣ ਦੀ ਅਪੀਲ

ਪੰਜਾਬ ਅਤੇ ਹਰਿਆਣਾ ਤੋਂ ਕਿਸਾਨ 26 ਅਤੇ 27 ਨਵੰਬਰ ਨੂੰ ਹੋਣ ਵਾਲੇ ਦਿੱਲੀ ਧਰਨੇ ਲਈ ਆਪੋ-ਆਪਣੇ ਇਲਾਕਿਆਂ ਤੋਂ ਕੂਚ ਕਰ ਰਹੇ ਹਨ।

ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਵੱਡੀ ਗਿਣਤੀ ''ਚ ਖਨੌਰੀ, ਸ਼ੰਭੂ ਬਾਰਡਰ ਉੱਤੇ ਪਹੁੰਚ ਗਏ ਹਨ।

ਹਰਿਆਣਾ ਵਿੱਚ ਕਿਸਾਨਾਂ ਦੀ ਫੜ੍ਹੋ-ਫੜੀ ਮੁਹਿੰਮ ਚਲਾਈ ਗਈ ਹੈ ਅਤੇ ਪੰਜਾਬ ਦਾ ਬਾਰਡਰ ਸੀਲ ਕੀਤਾ ਗਿਆ ਹੈ।

ਕਿਸਾਨ ਆਗੂ ਵਾਰ ਵਾਰ ਸ਼ਾਂਤੀ ਦੀਆਂ ਅਪੀਲਾਂ ਕਰ ਰਹੇ ਹਨ ਅਤੇ ਰੋਕੇ ਜਾਣ ਉੱਤੇ ਥਾਂਹੇ ਧਰਨਾ ਦੇਣ ਲਈ ਆਖ ਰਹੇ ਹਨ।

ਕਿਸਾਨ ਆਗੂਆਂ ਨੂੰ ਹਰਿਆਣਾ ਪੁਲਿਸ ਵਲੋਂ ਚੁੱਕੇ ਜਾਣ ਉੱਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਡੀਜੀਪੀ ਦੀ ਜਵਾਬਤਲਬੀ ਕੀਤੀ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਅਹਿਮਦ ਪਟੇਲ ਮਨਮੋਹਨ ਸਿੰਘ ਨੂੰ ਕੀ ਸਲਾਹ ਦਿੱਤੀ ਸੀ

ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਨੇ ਬੁੱਧਵਾਰ ਤੜਕੇ ਸਾਢੇ ਤਿੰਨ ਵਜੇ ਆਖ਼ਰੀ ਸਾਹ ਲਿਆ। ਲਗਭਗ ਇੱਕ ਮਹੀਨਾ ਪਹਿਲਾਂ, ਅਹਿਮਦ ਪਟੇਲ ਨੂੰ ਕੋਰੋਨਾਵਾਇਰਸ ਦੀ ਲਾਗ ਲੱਗੀ ਸੀ। ਪਟੇਲ (71) ਦੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋਈ ਹੈ।

ਅਹਿਮਦ ਪਟੇਲ ਕਾਂਗਰਸ ਵਿੱਚ ਹਮੇਸ਼ਾਂ ਇੱਕਜੁਟਤਾ ਬਣਾਉਣ ਵਾਲੇ ਸ਼ਖ਼ਸ ਮੰਨੇ ਗਏ ਹਨ। ਉਹ ਪਹਿਲੀ ਵਾਰ ਚਰਚਾ ਵਿੱਚ ਉਸ ਵੇਲੇ ਆਏ ਜਦੋਂ ਸਾਲ 1985 ਵਿੱਚ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਆਸਕਰ ਫਰਨਾਂਡੀਜ਼ ਅਤੇ ਅਰੁਣ ਸਿੰਘ ਦੇ ਨਾਲ ਆਪਣਾ ਸੰਸਦੀ ਸਕੱਤਰ ਬਣਾਇਆ।

ਅਹਿਮਦ ਪਟੇਲ
Getty Images

ਉਸ ਵੇਲੇ ਇਨ੍ਹਾਂ ਤਿੰਨਾਂ ਨੂੰ ਗ਼ੈਰ-ਰਸਮੀ ਵਿਚਾਰ ਵਟਾਂਦਰਿਆਂ ਦੌਰਾਨ ''ਅਮਰ-ਅਕਬਰ-ਐਨਥਨੀਂ'' ਦਾ ਗੈਂਗ ਕਿਹਾ ਜਾਂਦਾ ਸੀ।

ਅਹਿਮਦ ਪਟੇਲ ਦੇ ਦੋਸਤ, ਵਿਰੋਧੀ ਅਤੇ ਸਹਿਕਰਮੀ ਉਨ੍ਹਾਂ ਨੂੰ ਅਹਿਮਦ ਭਾਈ ਕਹਿ ਕੇ ਬੁਲਾਉਂਦੇ ਰਹੇ, ਪਰ ਉਨ੍ਹਾਂ ਨੇ ਹਮੇਸ਼ਾਂ ਸੱਤਾ ਅਤੇ ਪ੍ਰਚਾਰ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਹੀ ਪਸੰਦ ਕੀਤਾ।

ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਸੰਭਾਵਿਤ ਤੌਰ ''ਤੇ ਪ੍ਰਣਬ ਮੁਖਰਜੀ ਤੋਂ ਬਾਅਦ ਯੂਪੀਏ ਦੇ 2004 ਤੋਂ 2014 ਦੇ ਸ਼ਾਸਨਕਾਲ ਵਿੱਚ ਅਹਿਮਦ ਪਟੇਲ ਸਭ ਤੋਂ ਤਾਕਤਵਰ ਨੇਤਾ ਸਨ।

ਇਸ ਦੇ ਬਾਵਜੂਦ ਉਹ ਉਸ ਦੌਰ ਵਿੱਚ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਸ਼ਾਮਿਲ ਨਾ ਹੋਏ। ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

https://www.youtube.com/watch?v=xWw19z7Edrs&t=1s

ਡਿਆਗੋ ਮੈਰਾਡੋਨਾ: ਦੂਨੀਆਂ ਦੇ ਮਹਾਨ ਫੁੱਟਬਾਲਰ ਦਾ ਦੇਹਾਂਤ

ਫੁੱਲਬਾਲ ਦੇ ਮਹਾਨ ਖਿਡਾਰੀ ਡਿਆਗੋ ਮੈਰਾਡੋਨਾ ਦਾ ਦੇਹਾਂਤ ਹੋ ਗਿਆ ਹੈ। ਉਹ 60 ਸਾਲਾਂ ਦੇ ਸਨ।

ਅਰਜਨਟੀਨਾ ਦੇ ਮਿਡਫੀਲਡ ਅਟੈਕਰ ਅਤੇ ਮੈਨੇਜਰ ਦੇ ਦਿਮਾਗ ਵਿੱਚ ਕੁਝ ਦਿਨ ਪਹਿਲਾਂ ਬਲੱਡ ਕਲੌਟ ਆ ਗਿਆ ਸੀ ਅਤੇ ਉਨ੍ਹਾਂ ਦੇ ਨਵੰਬਰ ਵਿੱਚ ਹੀ ਸਫ਼ਲ ਸਰਜਰੀ ਹੋਈ ਸੀ।

ਮੈਰਾਡੋਨਾ ਨੂੰ ਫੁੱਟਾਬਲ ਦਾ ਰੱਬ ਵੀ ਕਿਹਾ ਜਾਂਦਾ ਸੀ
Getty Images
ਮੈਰਾਡੋਨਾ ਨੂੰ ਫੁੱਟਾਬਲ ਦਾ ਰੱਬ ਵੀ ਕਿਹਾ ਜਾਂਦਾ ਸੀ

ਉਦੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸ਼ਰਾਬ ਦੀ ਆਦਤ ਛੁਡਾਉਣ ਲਈ ਇਲਾਜ ਹੋ ਰਿਹਾ ਹੈ।

ਆਪਣੇ ਕਲੱਬ ਕਰੀਅਰ ਦੌਰਾਨ ਉਨ੍ਹਾਂ ਬਾਰਸੀਲੋਨਾ ਅਤੇ ਨਾਪੋਲੀ ਲਈ ਖੇਡਿਆ ਅਤੇ ਇਟਲੀ ਸਾਇਡ ਲਈ ਦੋ ਖਿਤਾਬ ਜਿੱਤੇ।

ਡਿਆਗੋ ਮੈਰਾਡੋਨਾ ਨੇ 1986 ਵਿੱਚ ਅਰਜਨਟੀਨਾ ਲਈ ਖੇਡਦਿਆਂ ਫੁੱਲਬਾਲ ਵਿਸ਼ਵ ਕੱਪ ਜਿੱਤਿਆ ਸੀ। ਵਧੇਰੇ ਜਾਣਕਾਰੀ ਕਲਿੱਕ ਕਰੋ।

BBC 100 Women 2020: ਬਿਲਕੀਸ ਬਾਨੋ, ਮਾਹਿਰਾ ਖ਼ਾਨ ਸਣੇ ਕੌਣ ਹਨ ਦੁਨੀਆਂ ਭਰ ਦੀਆਂ 100 ਪ੍ਰਭਾਵਸ਼ਾਲੀ ਔਰਤਾਂ

ਬੀਬੀਸੀ ਫਿਰ ਤੋਂ 100 ਵੂਮੈੱਨ ਦੀ ਇਸ ਸਾਲ ਦੀ ਸੀਰੀਜ਼ ਲੈ ਕੇ ਆਇਆ ਹੈ। ਇਸ ਔਖੇ ਸਾਲ ''ਚ ਇਨ੍ਹਾਂ ਔਰਤਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੋਰ ਵੀ ਖ਼ਾਸ ਹੋ ਜਾਂਦਾ ਹੈ।

BBC 100 Women 2020
BBC
ਔਖੇ ਸਾਲ 2020 ''ਚ ਇਨ੍ਹਾਂ ਔਰਤਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੋਰ ਵੀ ਖ਼ਾਸ ਹੋ ਜਾਂਦਾ ਹੈ

ਬੀਬੀਸੀ 100 ਵੂਮੈੱਨ ਹਰ ਉਸ ਔਰਤ ਦਾ ਨਾਮ ਨਹੀਂ ਲੈ ਸਕਦਾ ਜਿਨ੍ਹਾਂ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਕੋਈ ਯੋਗਦਾਨ ਪਾਇਆ।

ਇਹ ਥਾਂ ਇਸ ਲਈ ਡਿਜ਼ਾਈਨ ਕੀਤੀ ਗਈ ਹੈ ਤਾਂਕਿ ਤੁਸੀ ਉਨ੍ਹਾਂ ਲੋਕਾਂ ਬਾਰੇ ਸੋਚ ਸਕੋ ਜਿਨ੍ਹਾਂ ਨੇ 2020 ਵਿੱਚ ਤੁਹਾਡੀ ਜ਼ਿੰਦਗੀ ''ਤੇ ਅਸਰ ਪਾਇਆ।

ਇਸ ਸੂਚੀ ਵਿੱਚ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀਆਂ ਵੀ ਕਈ ਔਰਤਾਂ ਨੇ ਆਪਣੀ ਥਾਂ ਬਣਾਈ ਹੈ। ਤਫ਼ਸੀਲ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=OwLIoM2scxI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0e7425d9-f083-4f0f-93cc-0ebcd366acfd'',''assetType'': ''STY'',''pageCounter'': ''punjabi.india.story.55081802.page'',''title'': ''ਕੋਰੋਨਾਵਾਇਰਸ ਵੈਕਸੀਨ: ਦਹਾਕਿਆਂ ਦਾ ਕੰਮ ਮਹੀਨਿਆਂ \''ਚ ਤੇਜ਼ੀ ਨਾਲ ਹੋਣ ਪਿੱਛੇ ਦੀ ਕਹਾਣੀ - 5 ਅਹਿਮ ਖ਼ਬਰਾਂ'',''published'': ''2020-11-26T01:49:17Z'',''updated'': ''2020-11-26T01:49:17Z''});s_bbcws(''track'',''pageView'');

Related News