ਅਰਨਬ ਗੋਸਵਾਮੀ ਦੀ ''''ਭੜਕਾਊ ਕਵਰੇਜ'''' ਤੋਂ ਅਸਲ ਖ਼ਤਰਾ ਕੀ ਹੈ - 5 ਅਹਿਮ ਖ਼ਬਰਾਂ

Tuesday, Nov 24, 2020 - 07:11 AM (IST)

ਅਰਨਬ ਗੋਸਵਾਮੀ ਦੀ ''''ਭੜਕਾਊ ਕਵਰੇਜ'''' ਤੋਂ ਅਸਲ ਖ਼ਤਰਾ ਕੀ ਹੈ - 5 ਅਹਿਮ ਖ਼ਬਰਾਂ
ਅਰਨਬ ਗੋਸਵਾਮੀ
Getty Images
ਅਲੋਚਕਾਂ ਦਾ ਕਹਿਣਾ ਹੈ ਕਿ ਅਸਲ ਖ਼ਤਰਾ ਗੋਸਵਾਮੀ ਦੀ ਭੜਕਾਊ, ਕੁਰੱਖਤ ਅਤੇ ਆਮ ਤੌਰ ''ਤੇ ਪੱਖਵਾਦੀ ਕਵਰੇਜ਼ ਦਾ ਹੈ

ਟੀਵੀ ਐਂਕਰ ਅਰਨਬ ਗੋਸਵਾਮੀ ਉਸ ਵੇਲੇ ਖ਼ਬਰ ਬਣ ਗਏ ਜਦੋਂ ਹਾਲ ਹੀ ਵਿੱਚ ਉਨ੍ਹਾਂ ਨੂੰ ਖੁਦਕੁਸ਼ੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਨੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਮਾਮਲੇ ਨੇ ਮਹਿਜ਼ ਉਨ੍ਹਾਂ ਦੇ ਧਰੂਵੀਕਰਨ ਨੂੰ ਉਭਾਰਨ ਵਾਲੀ ਸ਼ਖਸੀਅਤ ਦੇ ਅਕਸ ਨੂੰ ਹੋਰ ਉਭਾਰਿਆ ਹੈ।

ਇਹ ਵੀ ਪੜ੍ਹੋ

ਅਰਨਬ ਗੋਸਵਾਮੀ ਨੇ ਅਪ੍ਰੈਲ ਵਿੱਚ ਆਪਣੇ ਹਿੰਦੀ ਭਾਸ਼ੀ ਟੈਲੀਵਿਜ਼ਨ ਚੈਨਲ ਰਿਪਬਲਿਕ ਭਾਰਤ ਦੇ ਪ੍ਰਾਈਮ ਟਾਈਮ ਸ਼ੋਅ ਦੋਰਾਨ ਕਿਹਾ, "ਇੱਕ ਦੇਸ ਜਿਸ ਵਿੱਚ 80 ਫ਼ੀਸਦ ਆਬਾਦੀ ਹਿੰਦੂ ਹੈ, ਹਿੰਦੂ ਹੋਣਾ ਗੁਨਾਹ ਬਣ ਗਿਆ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕਿਸਾਨ
Getty Images
ਪੰਜਾਬ ’ਚ ਕਿਸਾਨਾਂ ਦੇ ਸੰਘਰਸ਼ ਦੀ ਸੰਕੇਤਕ ਤਸਵੀਰ

ਪੰਜਾਬ ਸੀਐੱਮ ਨੇ ਇੱਕ ਕਿਸਾਨ ਯੂਨੀਅਨ ਦੇ ਟਰੇਨਾਂ ਨੂੰ ਰਾਹ ਨਾ ਦੇਣ ''ਤੇ ਕੀ ਕਿਹਾ

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨ ਵੱਲੋਂ ਯਾਤਰੀ ਟਰੇਨਾਂ ਨੂੰ ਇਜਾਜ਼ਤ ਨਾ ਦੇਣ ਦੇ ਫ਼ੈਸਲੇ ''ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਨਾਲ ਸੂਬੇ ਵਿੱਚ ਵੱਡੀ ਸਮੱਸਿਆ ਹੋ ਸਕਦੀ ਅਤੇ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

https://www.youtube.com/watch?v=xWw19z7Edrs&t=1s

ਦਰਅਸਲ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤਬਾੜੀ ਕਾਨੂੰਨ ਮਸਲੇ ''ਤੇ ਉਨ੍ਹਾਂ ਦੀਆਂ ਮੰਗਾਂ ''ਤੇ ਕੁਝ ਵਿਚਾਰ ਨਹੀਂ ਹੁੰਦਾ, ਉਦੋਂ ਤੱਕ ਯਾਤਰੀ ਟਰੇਨਾਂ ਨੂੰ ਨਹੀਂ ਚਲਾਉਣ ਦਿੱਤਾ ਜਾਵੇਗਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾ
Getty Images
ਯੂਕੇ ਵਿੱਚ ਟੀਕਾ ਹਾਸਲ ਕਰਨ ਵਿੱਚ ਕੇਅਰ ਹੋਮਸ ਦੇ ਨਿਵਾਸੀ ਅਤੇ ਸਟਾਫ਼ ਮੋਹਰੀ ਰਹਿਣਗੇ

ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ

ਵੱਡੇ ਪੱਧਰ ''ਤੇ ਹੋਏ ਟਰਾਇਲ ਦੇ ਨਤੀਜੇ ਦਰਸਾਉਂਦੇ ਹਨ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੇ 70 ਫ਼ੀਸਦ ਲੋਕਾਂ ਵਿੱਚ ਕੋਵਿਡ-19 ਦੇ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕਿਆ ਹੈ।

ਹਾਲਾਂਕਿ ਇਸ ਨੂੰ ਇੱਕ ਜਿੱਤ ਵਾਂਗ ਦੇਖਿਆ ਜਾ ਰਿਹਾ ਹੈ ਪਰ ਫਾਈਜ਼ਰ ਅਤੇ ਮੌਡਰਨਾ ਵੱਲੋਂ ਤਿਆਰ ਕੀਤੀ ਗਏ ਟੀਕੇ ਤੋਂ ਇਹ ਨਤੀਜਿਆਂ ਦੇ ਮਾਮਲੇ ਵਿੱਚ ਪਿੱਛੇ ਰਹਿ ਗਿਆ ਹੈ ਜੋ 95 ਫ਼ੀਸਦ ਤੱਕ ਬਚਾਅ ਕਰਨ ਵਿੱਚ ਅਸਰਦਾਰ ਸਾਬਿਤ ਹੋਏ ਹਨ।

ਆਕਸਫੋਰਡ ਟੀਕਾ ਹੋਰ ਦੋ ਟੀਕਿਆਂ ਦੇ ਮੁਕਾਬਲੇ ਵੱਧ ਸਸਤਾ, ਸਟੋਰ ਕਰਨ ਵਿੱਚ ਸੌਖਾ ਹੈ। ਇਸ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਵੀ ਸੌਖਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਫਰਾਂਸ
Getty Images
ਕੱਟੜਪੰਥੀ ਹਮਲਿਆਂ ਦੇ ਬਾਅਦ ਦਿੱਤੇ ਗਏ ਬਿਆਨਾਂ ਨੂੰ ਇਸਲਾਮ ਵਿਰੋਧੀ ਦੱਸਿਆ ਗਿਆ ਹੈ

ਫਰਾਂਸ ਮੁਸਲਮਾਨਾਂ ਲਈ ਕਿਹੜੇ ''ਵਿਵਾਦਿਤ'' ਨਿਯਮ ਬਣਾਉਣਾ ਚਾਹੁੰਦਾ ਹੈ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਆਪਣੇ ਦੇਸ ਦੇ ਮੁਸਲਮਾਨ ਆਗੂਆਂ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਇਸਲਾਮ ਨੂੰ ਖ਼ਤਮ ਕਰਨ ਲਈ ''ਰਿਪਬਲੀਕਨ ਕਦਰਾਂ ਕੀਮਤਾਂ ਦੇ ਚਾਰਟਰ'' ਨੂੰ ਸਵੀਕਾਰ ਕਰਨ।

ਬੁੱਧਵਾਰ ਨੂੰ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਫਰੈਂਚ ਕਾਊਂਸਲ ਆਫ਼ ਦਾ ਮੁਸਲਿਮ ਫ਼ੇਥ (ਸੀਐਫ਼ਸੀਐਮ) ਦੇ ਅੱਠ ਆਗੂਆਂ ਨੂੰ ਮਿਲੇ ਅਤੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ।

ਉਨ੍ਹਾਂ ਮੁਤਾਬਕ ਇਸ ਚਾਰਟਰ ਵਿੱਚ ਦੂਸਰੇ ਮੁੱਦਿਆਂ ਤੋਂ ਇਲਾਵਾ ਦੋ ਖ਼ਾਸ ਗੱਲਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ, ਇੱਕ ਕਿ ਫਰਾਂਸ ਵਿੱਚ ਇਸਲਾਮ ਮਹਿਜ਼ ਇੱਕ ਧਰਮ ਹੈ ਕੋਈ ਸਿਆਸੀ ਅੰਦੋਲਣ ਨਹੀਂ ਅਤੇ ਇਸ ਲਈ ਇਸ ਵਿੱਚੋਂ ਸਿਆਸਤ ਨੂੰ ਹਟਾ ਦਿੱਤਾ ਜਾਵੇ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਅਰਮੀਨੀਆਂ ਦੀ ਸ਼ਹਿਜ਼ਾਦੀ ਨੇ ਕਿਵੇਂ ਮੰਗੋਲੀਆ ਤੱਕ ਧਾਕ ਜਮਾਈ

"ਔਰਤ ਕੀ ਹੈ? ਸ਼ੈਤਾਨ ਦਾ ਇੱਕ ਹਥਿਆਰ, ਇੱਕ ਅਜਿਹਾ ਜਾਲ, ਜਿਸ ''ਚ ਅਸੀਂ ਫ਼ਸ ਕੇ ਮੌਤ ਦੇ ਮੂੰਹ ''ਚ ਚਲੇ ਜਾਂਦੇ ਹਾਂ।

ਔਰਤ ਕੀ ਹੈ? ਬੁਰਾਈ ਦੀ ਜੜ੍ਹ, ਕੰਢੇ ''ਤੇ ਫਸਿਆ ਹਾਦਸਾਗ੍ਰਸਤ ਜਹਾਜ਼, ਗੰਦਗੀ ਦਾ ਢੇਰ, ਇੱਕ ਘਿਣਾਉਣੀ ਗਲਤੀ, ਅੱਖਾਂ ਦਾ ਧੋਖਾ।"

ਔਰਤਾਂ ਪ੍ਰਤੀ ਇਹ ਸ਼ਬਦ 13ਵੀਂ ਸਦੀ ਦੇ ਬਾਈਜ਼ੇਂਟਾਈਨ ਸਾਮਰਾਜ ਦੇ ਇੱਕ ਇਸਾਈ ਬੁੱਧੀਜੀਵੀ ਤਿਯੋਨਾਸਟਸ ਨੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=KQhBaLfP4Vs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c1581aff-30b2-4996-acf4-158393f8cd09'',''assetType'': ''STY'',''pageCounter'': ''punjabi.india.story.55053604.page'',''title'': ''ਅਰਨਬ ਗੋਸਵਾਮੀ ਦੀ \''ਭੜਕਾਊ ਕਵਰੇਜ\'' ਤੋਂ ਅਸਲ ਖ਼ਤਰਾ ਕੀ ਹੈ - 5 ਅਹਿਮ ਖ਼ਬਰਾਂ'',''published'': ''2020-11-24T01:34:29Z'',''updated'': ''2020-11-24T01:34:29Z''});s_bbcws(''track'',''pageView'');

Related News