ਖ਼ੇਤੀ ਕਾਨੂੰਨਾਂ ਦਾ ਵਿਰੋਧ - ਕਿਸਾਨਾਂ ਦੇ ''''ਦਿੱਲੀ ਚਲੋ ਅੰਦੋਲਨ'''' ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ

Monday, Nov 23, 2020 - 11:11 AM (IST)

ਖ਼ੇਤੀ ਕਾਨੂੰਨਾਂ ਦਾ ਵਿਰੋਧ - ਕਿਸਾਨਾਂ ਦੇ ''''ਦਿੱਲੀ ਚਲੋ ਅੰਦੋਲਨ'''' ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ
ਕਿਸਾਨ
Getty Images
ਕਿਸਾਨਾਂ ਦੇ ਸੰਘਰਸ਼ ਦੀ ਸੰਕੇਤਕ ਤਸਵੀਰ

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ ਭਾਰਤ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ 26-27 ਨਵੰਬਰ ਦੇ ਸਾਂਝੇ ''ਦਿੱਲੀ ਚਲੋ ਅੰਦੋਲਨ'' ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਤਾਲਮੇਲ ਕਮੇਟੀ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਸ਼ਾਂਤਮਈ ਅਤੇ ਲੋਕਤੰਤਰੀ ਅੰਦੋਲਨ ਪ੍ਰੋਗਰਾਮ ਨੂੰ ਅਸਫ਼ਲ ਬਣਾਉਣ ਲਈ ਵਧੇਰੇ ਸਮੇਂ ਤੋਂ ਕੰਮ ਕਰ ਰਹੀ ਹੈ।

ਕਮੇਟੀ ਨੇ ਕਿਸਾਨਾਂ ਨੂੰ ਕਿਸੇ ਗਲਤ ਜਾਣਕਾਰੀ ਅਤੇ ਸ਼ਰਾਰਤੀ ਤੱਤਾਂ ਦੁਆਰਾ ਗੁਮਰਾਹ ਜਾਂ ਭੁਲੇਖੇ ਵਿੱਚ ਨਾ ਪੈਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ

ਕਿਉਂ ਕਿਸਾਨ ਹੋ ਰਹੇ ਗੁੰਮਰਾਹ

ਕਿਸਾਨ
BBC

ਦਰਅਸਲ ਕਮੇਟੀ ਨੂੰ ਇਹ ਸਫਾਈ ਇਸ ਲਈ ਦੇਣੀ ਪਈ ਕਿਉਂਕਿ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਵੀ ਐਮ ਸਿੰਘ ਨੇ ਸ਼ੁਕਰਵਾਰ ਨੂੰ ਫੇਸਬੂਕ ''ਤੇ ਲਾਈਵ ਹੋ ਕਿ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਦੇ ਵੱਧ ਰਹੇ ਪ੍ਰਸਾਰ ਦੇ ਮੱਦੇਨਜ਼ਰ 26-27 ਨਵੰਬਰ ਨੂੰ ''ਦਿਲੀ ਚਲੋ ਅੰਦੋਲਨ'' ਵਿੱਚ ਸ਼ਾਮਲ ਨਾ ਹੋਣ।

ਫੇਸਬੂਕ ਲਾਈਵ ਦੌਰਾਨ ਵੀ ਐਮ ਸਿੰਘ ਨੇ ਕਿਹਾ ਸੀ, "ਇੱਥੇ ਕੋਰੋਨਾ ਵੱਧ ਰਿਹਾ ਹੈ। ਅਜਿਹੇ ਵਿੱਚ ਕਿਸਾਨਾਂ ਦੇ ਦਿੱਲੀ ਵਿੱਚ ਰਹਿਣ- ਬਹਿਣ ਦਾ ਪ੍ਰਬੰਧ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਦਿੱਲੀ ਨਹੀਂ ਜਾਣਾ ਚਾਹੀਦਾ।"

ਦੱਸ ਦੇਈਏ ਕਿ ਕਨਵੀਨਰ ਵੀ ਐਮ ਸਿੰਘ ਖ਼ੁਦ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ। ਇਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਆਪ ਨੂੰ ਅੰਦੋਲਨ ਤੋਂ ਬਾਹਰ ਕਰ ਲਿਆ ਹੈ।

https://www.facebook.com/SARDARVMSINGH/videos/4772421462829663/?v=4772421462829663

ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਪਿੰਡਾਂ ਵਿੱਚ ਹੀ ਰਹਿਣ ਅਤੇ ਭੁੱਖ ਹੜਤਾਲ ''ਤੇ ਬੈਠ ਜਾਣ। ਦਿੱਲੀ ਵਿੱਚ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ ਇਸ ਕਾਰਨ ਕੋਈ ਇੰਤਜ਼ਾਮ ਵੀ ਨਹੀਂ ਹੋ ਸਕਿਆ ਹੈ। ਇਸ ਕਾਰਨ ਕਨਵੀਨਰ ਨੇ ਕਿਸਾਨਾਂ ਨੂੰ ਪਿੰਡਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ।

https://www.youtube.com/watch?v=xWw19z7Edrs&t=1s

ਇਹ ਵੀ ਪੜ੍ਹੋ:

https://www.youtube.com/watch?v=B22wyLs-cdQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''13b26fae-1c8e-43a6-ae34-5ac9c14ab7bf'',''assetType'': ''STY'',''pageCounter'': ''punjabi.india.story.55040204.page'',''title'': ''ਖ਼ੇਤੀ ਕਾਨੂੰਨਾਂ ਦਾ ਵਿਰੋਧ - ਕਿਸਾਨਾਂ ਦੇ \''ਦਿੱਲੀ ਚਲੋ ਅੰਦੋਲਨ\'' ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ'',''published'': ''2020-11-23T05:38:11Z'',''updated'': ''2020-11-23T05:38:11Z''});s_bbcws(''track'',''pageView'');

Related News