ਮਹਾਤਮਾ ਗਾਂਧੀ ਦੀ ਜੇਬ੍ਹ ਘੜੀ 11 ਲੱਖ ਰੁਪਏ ਵਿੱਚ ਹੋਈ ਨਿਲਾਮ - ਅਹਿਮ ਖ਼ਬਰਾਂ
Sunday, Nov 22, 2020 - 01:41 PM (IST)

ਬ੍ਰਿਟੇਨ ਦੇ ਬ੍ਰਿਸਟਲ ਸ਼ਹਿਰ ਵਿੱਚ ਹੋਈ ਇੱਕ ਨਿਲਾਮੀ ਵਿੱਚ ਮਹਾਤਮਾ ਗਾਂਧੀ ਦੀ ''ਵਰਤੀ ਗਈ ਅਤੇ ਟੁੱਟੀ ਹੋਈ'' ਜੇਬ੍ਹ ਘੜੀ 12,000 ਪੌਂਡ ਵਿੱਚ ਵਿਕੀ।
ਭਾਰਤੀ ਕਰੰਸੀ ਵਿੱਚ ਇਹ ਰਕਮ 11 ਲੱਖ 82 ਹਜ਼ਾਰ ਰੁਪਏ ਦੇ ਕਰੀਬ ਹੈ।
ਚਾਂਦੀ ਦੀ ਪਾਲਸ਼ ਵਾਲੀ ਸਵਿਸ ਘੜੀ ਨੇ ਸਾਲ 1944 ਵਿੱਚ ਉਸ ਵਿਅਕਤੀ ਦੇ ਦਾਦੇ ਨੂੰ ਤੋਹਫੇ ਵਜੋਂ ਦਿੱਤੀ ਸੀ, ਜਿਸ ਨੇ ਇਹ ਘੜੀ ਨਿਲਾਮੀ ਲਈ ਰੱਖੀ ਸੀ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਵੈਕਸੀਨ: ਟੀਕਾ ਕਦੋਂ, ਕਿੰਨੇ ਰੇਟ ਉੱਤੇ ਅਤੇ ਕਿਸਨੂੰ ਸਭ ਤੋਂ ਪਹਿਲਾਂ ਮਿਲੇਗਾ
- ਭਾਰਤੀ ਸਿੰਘ: ''ਮਾਂ 22 ਸਾਲ ਦੀ ਉਮਰ ਚ ਵਿਧਵਾ ਹੋ ਗਈ ਸੀ ਤੇ ਅਸੀਂ ਹਰ ਤਿਓਹਾਰ ਵਾਲੇ ਦਿਨ ਰੋਂਦੇ ਸੀ''
- ਡੇਰਾ ਪ੍ਰੇਮੀ ਦਾ ਕਤਲ: ਪ੍ਰੇਮੀਆਂ ਦਾ ਧਰਨਾ ਜਾਰੀ, ਮਨਾਉਣ ਲਈ ਪ੍ਰਸਾਸ਼ਨ ਦੇ ਯਤਨ ਫੇਲ੍ਹ
ਨਿਲਾਮੀ ਏਜੰਸੀ ''ਈਸਟ ਬ੍ਰਿਸਟਲ ਓਕਸ਼ਨ'' ਨੂੰ ਇਹ ਆਸ ਸੀ ਕਿ ਘੜੀ ਲਈ ਕਰੀਬ 10,000 ਪੌਂਡ ਤੱਕ ਬੋਲੀ ਲੱਗ ਜਾਵੇਗੀ ਪਰ ਸ਼ੁੱਕਰਵਾਰ ਦੀ ਨਿਲਾਮੀ ਵਿੱਚ ਕੀਮਤ ਆਸ ਤੋਂ ਵਧ ਗਈ।
ਘੜੀ ਵੇਚਣ ਵਾਲੇ ਈਸਟ ਬ੍ਰਿਸਟਲ ਓਕਸ਼ਨ ਦੇ ਐਂਡਰਿਊ ਸਟੋਵ ਨੇ ਕਿਹਾ ਹੈ ਕਿ ਘੜੀ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਸੰਗ੍ਰਹਿਕਰਤਾ ਨੇ ਖਰੀਦਿਆ ਹੈ।
ਇਸ ਤੋਂ ਪਹਿਲਾਂ ਅਗਸਤ ਵਿੱਚ ਇਸੇ ਨਿਲਾਮੀ ਘਰ ਨੇ ਇੱਕ ਐਨਕ 2,60,000 ਪੌਂਡ ਵਿੱਚ ਵੇਚੀ ਸੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਐਨਕ ਮਹਾਤਮਾ ਗਾਂਧੀ ਲਗਾਉਂਦੇ ਸਨ।
ਅਜਿਹਾ ਕਿਹਾ ਜਾਂਦਾ ਹੈ ਕਿ ਗਾਂਧੀ ਨੂੰ ਉਨ੍ਹਾਂ ਚਾਚੇ ਨੇ ਦੱਖਣੀ ਅਫ਼ਰੀਕਾ ਵਿੱਚ ਕੰਮ ਕਰਨ ਦੌਰਾਨ ਉਹ ਐਨਕ ਦਿੱਤੀ ਸੀ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=B22wyLs-cdQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a8e4b5a5-fb9f-4e0f-8f2d-c409cb5c18d3'',''assetType'': ''STY'',''pageCounter'': ''punjabi.international.story.55033146.page'',''title'': ''ਮਹਾਤਮਾ ਗਾਂਧੀ ਦੀ ਜੇਬ੍ਹ ਘੜੀ 11 ਲੱਖ ਰੁਪਏ ਵਿੱਚ ਹੋਈ ਨਿਲਾਮ - ਅਹਿਮ ਖ਼ਬਰਾਂ'',''published'': ''2020-11-22T08:09:48Z'',''updated'': ''2020-11-22T08:09:48Z''});s_bbcws(''track'',''pageView'');