ਡੇਰਾ ਪ੍ਰੇਮੀ ਦਾ ਕਤਲ: ਪ੍ਰੇਮੀਆਂ ਦਾ ਧਰਨਾ ਜਾਰੀ, ਮਨਾਉਣ ਲਈ ਪ੍ਰਸਾਸ਼ਨ ਦੇ ਯਤਨ ਫੇਲ੍ਹ- 5 ਅਹਿਮ ਖ਼ਬਰਾਂ

11/22/2020 7:56:32 AM

ਸ਼ੁੱਕਰਵਾਰ ਨੂੰ ਬਠਿੰਡਾ ਦੇ ਭਗਤਾ ਭਾਈ ਪਿੰਡ ਵਿੱਚ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੇ ਰੋਸ ਵਿੱਚ ਡੇਰਾ ਪ੍ਰੇਮੀਆਂ ਨੇ ਸਲਾਬਤਪੁਰਾ ਪਿੰਡ ਨੇੜੇ ਬਰਨਾਲਾ-ਮੁਕਤਸਰ ਹਾਈਵੇ ਜਾਮ ਕਰ ਦਿੱਤਾ ਅਤੇ ਇਹ ਜਾਮ ਅਜੇ ਵੀ ਜਾਮ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਡੇਰਾ ਪ੍ਰੇਮੀ ਪੂਰੀ ਰਾਤ ਉਸ ਤਰ੍ਹਾਂ ਧਰਨੇ ਉੱਤੇ ਬੈਠੇ ਰਹੇ, ਪ੍ਰਸਾਸ਼ਨ ਨਾਲ ਹੋਈ ਸਮਝੌਤੇ ਦੀ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।

ਹਾਈਵੇ ''ਤੇ ਮਨੋਹਰ ਲਾਲ ਦੀ ਮ੍ਰਿਤਕ ਦੇਹ ਨਾਲ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮ੍ਰਿਤਕ ਮਨੋਹਰ ਲਾਲ ਦੇ ਪਰਿਵਾਰ ਨਾਲ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨਾ ਜਾਰੀ ਰੱਖਣਗੇ।

ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਬਿਜਲੀ ਸੋਧ ਬਿੱਲ-2020: ਪ੍ਰਸਤਾਵਿਤ ਬਿੱਲ ਕੀ ਹੈ

ਭਾਰਤ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸਬੰਧੀ ਇੰਟਰੋਡਿਊਸ ਹੋਏ ਸੋਧ ਬਿੱਲ ਦਾ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਹੋ ਰਿਹਾ ਹੈ।

ਕੇਂਦਰੀ ਬਿਜਲੀ ਮੰਤਰਾਲੇ ਮੁਤਾਬਕ ਕੁਦਰਤੀ ਬਿਜਲੀ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਹ ਸੋਧ ਬਿੱਲ ਲਿਆਂਦਾ ਗਿਆ
Getty Images
ਕੇਂਦਰੀ ਬਿਜਲੀ ਮੰਤਰਾਲੇ ਮੁਤਾਬਕ ਕੁਦਰਤੀ ਬਿਜਲੀ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਹ ਸੋਧ ਬਿੱਲ ਲਿਆਂਦਾ ਗਿਆ

ਪੰਜਾਬ ਵੀ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ, ਜਿੱਥੋਂ ਦੀਆਂ ਸਰਕਾਰਾਂ ਇਸ ਸੋਧ ਬਿੱਲ ਦੀਆਂ ਕਈ ਮਦਾਂ ਦੇ ਹੱਕ ਵਿੱਚ ਨਹੀਂ।

ਸੂਬਿਆਂ ਵਿਚਕਾਰ ਹੋਣ ਵਾਲਾ ਬਿਜਲੀ ਦਾ ਅਦਾਨ-ਪ੍ਰਦਾਨ ਵੀ ਇਸੇ ਐਕਟ ਤਹਿਤ ਹੀ ਹੁੰਦਾ ਹੈ। ਹੁਣ ਇਸ ਐਕਟ ਵਿੱਚ ਕੁਝ ਸੋਧਾਂ ਕਰਕੇ ਬਿਜਲੀ ਸੋਧ ਬਿੱਲ 2020 ਇਸ ਸਾਲ 17 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਹੈ।

ਪ੍ਰਸਤਾਵਿਤ ਬਿੱਲ ਵਿੱਚ ਨੈਸ਼ਨਲ ਰਿਨੀਉਲ ਐਨਰਜੀ ਪਾਲਿਸੀ ਜੋੜੀ ਗਈ ਹੈ, ਜਿਸ ਮੁਤਾਬਕ, ਕੇਂਦਰ ਸਰਕਾਰ ਤੈਅ ਕਰ ਸਕਦੀ ਹੈ ਕਿ ਇੰਨੀ ਘੱਟੋ-ਘੱਟ ਪ੍ਰਤੀਸ਼ਤ ਬਿਜਲੀ ਨਵਿਆਉਣਯੋਗ ਸੋਮਿਆਂ ਅਤੇ ਹਾਈਡ੍ਰੋ ਤੋਂ ਤਿਆਰ ਕੀਤੀ ਬਿਜਲੀ ਖਰੀਦੀ ਜਾਵੇ। ਪੂਰੀ ਖ਼ਬਰ ਪੜ੍ਹੋ

ਚੰਬਲ ਤੋਂ ਸੰਸਦ ਜਾਣ ਵਾਲੀ ਫ਼ੂਲਨ ਦੇਵੀ ਦੇ ਪਿੰਡ ਦਾ ਹਾਲ

ਇੱਕ ਔਰਤ, ਜਿਸਨੂੰ ਗੁਜ਼ਰੇ ਹੋਏ ਜ਼ਮਾਨਾ ਹੋ ਗਿਆ, ਉਹ ਚੰਬਲ ਦੇ ਕਿੱਸੇ ਕਹਾਣੀਆਂ ਵਿੱਚ, ਇਥੋਂ ਦੇ ਲੋਕ ਗੀਤਾਂ ਵਿੱਚ ਅੱਜ ਵੀ ਜਿਉਂਦੀ ਹੈ। ਉਹ ਇੱਕ ਡਾਕੂ ਸੀ। ਪਰ ਇਲਾਕੇ ਦੇ ਲੋਕਾਂ ਦੀ ਨਿਗ੍ਹਾ ਵਿੱਚ ਇੱਕ ਰੌਬਿਨਹੁੱਡ ਵਰਗਾ ਕਿਰਦਾਰ ਸੀ।

ਚੰਬਲ ਦਾ ਇਹ ਵਿਸ਼ਾਲ ਬੰਜਰ ਇਲਾਕਾ ਹਿੰਦੂਸਤਾਨ ਦੇ ਤਿੰਨ ਸੂਬਿਆਂ ਵਿੱਚ ਫ਼ੈਲਿਆ ਹੋਇਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ।

ਚੰਬਲ ਦੇ ਬੀਹੜ ਦਾ ਇਹ ਇਲਾਕਾ ਇੱਕ ਉਦਾਸ ਅਤੇ ਤਿਰਕਾਲਾਂ ਵਰਗੇ ਭੂਰੇ ਰੰਗ ਦਾ ਹੈ। ਹੁਣ ਇੱਥੇ ਡਾਕੂਆਂ ਦਾ ਰਾਜ ਤਾਂ ਭਾਵੇਂ ਨਹੀਂ ਹੈ ਪਰ ਬੀਹੜ ਹਾਲੇ ਵੀ ਕਾਇਮ ਹੈ।

ਇੱਕੀਵੀਂ ਸਦੀ ਦੀ ਸ਼ੁਰੂਆਤ ਦੇ ਨਾਲ, ਇਥੇ ਵਿਕਾਸ ਦੇ ਕੁਝ ਕੰਮ ਹੋਏ ਹਨ। ਜਿਵੇਂ ਨਵੀਂਆਂ ਸੜਕਾਂ ਬਣੀਆਂ ਹਨ। ਪਰ, ਵਿਕਾਸ ਦੀਆਂ ਇਹ ਸਮਤਲ ਸੜਕਾਂ ਵੀ ਇਸ ਉਬੜ ਖਾਬੜ ਬੀਹੜ ਦੇ ਕਦੀ ਨਾ ਖ਼ਤਮ ਹੋਣ ਵਾਲੇ ਬੇਦਰਦ ਇਲਾਕੇ ਨੂੰ ਕਾਬੂ ਨਹੀਂ ਕਰ ਸਕੀਆਂ। ਫੂਲਨ ਦੇਵੀ ਦੇ ਪਿੰਡ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

https://www.youtube.com/watch?v=xWw19z7Edrs

ਕੋਰੋਨਾਵਾਇਰਸ: ਇੱਕ ਅਧਿਆਪਕ ਦੀ ਟਿਊਸ਼ਨ ਨਾਲ ਕਿਵੇਂ ''ਕੋਰੋਨਾ ਫੈਲਿਆ''

ਹਰਿਆਣਾ ਵਿੱਚ 150 ਵਿਦਿਆਰਥੀ ਕੋਰੋਨਾ ਲਾਗ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਦਰਅਸਲ ਸੂਬਾ ਸਰਕਾਰ ਨੇ ਮਹਾਂਮਾਰੀ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਨਾਲ ਸਕੂਲ ਖੋਲ੍ਹੇ ਸਨ ਅਤੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਸੀ।

ਝੱਜਰ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਨੀਲ ਲਾਕਰਾ ਦਾ ਕਹਿਣਾ ਹੈ ਕਿ ਵਧੇਰੇ ਵਿਦਿਆਰਥੀ ਜਿਨ੍ਹਾਂ ਦਾ ਟੈਸਟ ਪੌਜ਼ੀਟਿਵ ਆਇਆ ਹੈ, ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਸਨ।

ਰੇਵਾੜੀ ਜ਼ਿਲ੍ਹੇ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਜੇਪੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਸਕੂਲਾਂ ਵਿੱਚ ਮਿਲੇ ਪੌਜ਼ੀਟਿਵ ਲੋਕਾਂ ਦੀ ਟ੍ਰੇਸਿੰਗ ਤੋਂ ਪਤਾ ਲਗਾਉਂਦਿਆ ਦੇਖਿਆ ਹੈ ਕਿ ਇੱਕ ਅਧਿਆਪਕ ਕੋਵਿਡ-19 ਨਾਲ ਪੀੜਤ ਸੀ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜਾਉਂਦਾ ਸੀ। ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਜੇ ਬੈਂਕ ਡੁੱਬ ਜਾਵੇ ਤਾਂ ਤੁਹਾਡੀ ਜਮ੍ਹਾ ਰਕਮ ਬਦਲੇ ਕਿੰਨਾ ਪੈਸਾ ਮਿਲੇਗਾ

ਕੇਂਦਰ ਸਰਕਾਰ ਨੇ ਲਕਸ਼ਮੀ ਵਿਲਾਸ ਬੈਂਕ ਤੋਂ ਜਮ੍ਹਾਂ ਰਕਮ ਵਾਪਸ ਲੈਣ ਲਈ ਇਕ ਹੱਦ ਨਿਰਧਾਰਤ ਕੀਤੀ ਹੈ। 16 ਦਸੰਬਰ 2020 ਤੱਕ, ਬੈਂਕ ਖਾਤਾ ਧਾਰਕ ਇਕ ਖਾਤੇ ਵਿਚੋਂ ਵੱਧ ਤੋਂ ਵੱਧ 25,000 ਰੁਪਏ ਵਾਪਸ ਲੈ ਸਕਦੇ ਹਨ।

ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਜਗ੍ਹਾ ਪ੍ਰਸ਼ਾਸਕ ਦੀ ਨਿਯੁਕਤੀ ਕੀਤੀ ਹੈ।

ਪੈਸਾ
Getty Images
ਜੇ ਕੋਈ ਪ੍ਰਾਈਵੇਟ ਵਿਅਕਤੀ ਹੈ ਜੋ ਬੈਂਕ ਨੂੰ ਚਲਾਉਂਦਾ ਹੈ ਤਾਂ ਇਸ ਦੀਆਂ ਆਪਣੀਆਂ ਸੀਮਾਵਾਂ ਹਨ

ਰਿਜ਼ਰਵ ਬੈਂਕ ਦੇ ਅਨੁਸਾਰ, "ਲਕਸ਼ਮੀ ਵਿਲਾਸ ਬੈਂਕ ਲਿਮਟਿਡ ਆਪਣੀ ਵਿੱਤੀ ਸਥਿਤੀ ਵਿੱਚ ਨਿਰੰਤਰ ਗਿਰਾਵਟ ਵਿੱਚ ਰਿਹਾ ਹੈ। ਬੈਂਕ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਘਾਟੇ ਦਾ ਸਾਹਮਣਾ ਕਰ ਰਿਹਾ ਹੈ। ਇਸਦੀ ਨੈੱਟ ਵਰਥ ਵਿੱਚ ਕਮੀ ਆਈ ਹੈ। ਇੱਕ ਯੋਗ ਰਣਨੀਤਕ ਯੋਜਨਾ ਦੀ ਘਾਟ ਅਤੇ ਵਧ ਰਹੀ ਨੌਨ-ਪਰਫਾਰਮਿੰਗ ਐਸੇਟ ਦੀ ਘਾਟ ਜਾਰੀ ਰਹਿਣ ਦੀ ਸੰਭਾਵਨਾ ਹੈ। "

ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਬੈਂਕਾਂ ਵਿੱਚ ਜਮ੍ਹਾ ਪੈਸਾ ਕਿੰਨਾ ਕੁ ਸੁਰੱਖਿਅਤ ਹੈ? ਇਸ ਬਾਰੇ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=B22wyLs-cdQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3de913ba-207a-4885-9f9b-ad5f05f38d53'',''assetType'': ''STY'',''pageCounter'': ''punjabi.india.story.55032921.page'',''title'': ''ਡੇਰਾ ਪ੍ਰੇਮੀ ਦਾ ਕਤਲ: ਪ੍ਰੇਮੀਆਂ ਦਾ ਧਰਨਾ ਜਾਰੀ, ਮਨਾਉਣ ਲਈ ਪ੍ਰਸਾਸ਼ਨ ਦੇ ਯਤਨ ਫੇਲ੍ਹ- 5 ਅਹਿਮ ਖ਼ਬਰਾਂ'',''published'': ''2020-11-22T02:23:00Z'',''updated'': ''2020-11-22T02:23:00Z''});s_bbcws(''track'',''pageView'');

Related News