Z+ ਸੁਰੱਖਿਆ ਕੀ ਹੁੰਦੀ ਹੈ ਅਤੇ ਕੀ ਦੇਖ ਕੇ ਦਿੱਤੀ ਜਾਂਦੀ ਹੈ? - 5 ਅਹਿਮ ਖ਼ਬਰਾਂ
Saturday, Nov 21, 2020 - 07:11 AM (IST)


ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਉਨ੍ਹਾਂ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਸਰਕਾਰ ਸਮੇਂ-ਸਮੇਂ ''ਤੇ ਦੇਸ਼ ਵਿੱਚ ਦਿੱਗਜ਼ ਨੇਤਾਵਾਂ, ਵੱਡੇ ਅਧਿਕਾਰੀਆਂ ਅਤੇ ਖ਼ਾਸ ਸ਼ਖ਼ਸੀਅਤਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੀ ਸੁਰੱਖਿਆ ਮੁਹੱਈਆ ਕਰਵਾਉਂਦੀ ਰਹੀ ਹੈ ਅਤੇ ਇਸ ਦਾ ਫ਼ੈਸਲਾ ਕੇਂਦਰ ਸਰਕਾਰ ਕਰਦੀ ਹੈ। ਇਸ ਦੇ ਤਹਿਤ ਜ਼ੈੱਡ ਪਲੱਸ ਤੋਂ ਲੈ ਕੇ ਐਕਸ ਸ਼੍ਰੇਣੀ ਤੱਕ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ।
ਪਰ ਸੁਰੱਖਿਆ ਦੀ ਇਨ੍ਹਾਂ ਸ਼੍ਰੇਣੀਆਂ ਦਾ ਕੀ ਮਤਲਬ ਹੈ?
ਇਹ ਵੀ ਪੜ੍ਹੋ:
- ਜੇ ਬੈਂਕ ਡੁੱਬ ਜਾਵੇ ਤਾਂ ਤੁਹਾਡੀ ਜਮ੍ਹਾ ਰਕਮ ਬਦਲੇ ਕਿੰਨਾ ਪੈਸਾ ਮਿਲੇਗਾ
- ਬਠਿੰਡਾ ਦੇ ਭਗਤਾ ਭਾਈ ਵਿੱਚ ਦੁਕਾਨਦਾਰ ਦਾ ਦਿਨਦਿਹਾੜੇ ਕਤਲ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ
- ਅਫ਼ਗਾਨਿਸਤਾਨ ''ਚ ਆਸਟਰੇਲੀਆਈ ਫੌਜਾਂ ’ਤੇ ਆਮ ਲੋਕਾਂ ਦੇ ਕਤਲ ਦੇ ਇਲਜ਼ਾਮ ਲੱਗੇ, ਕਿਵੇਂ ਹੋਈ ਜਾਂਚ
ਸੁਰੱਖਿਆ ਦਾ ਇਹ ਪੱਧਰ ਇੰਨਾ ਜ਼ਰੂਰੀ ਕਿਉਂ ਹੈ ਕਿ ਇਸ ਦੇ ਹਟਣ ''ਤੇ ਹੰਗਾਮਾ ਹੁੰਦਾ ਹੈ? ਕੀ ਇਹ ਖ਼ਤਰਿਆਂ ਨੂੰ ਦੇਖ ਕੇ ਦਿੱਤੀ ਜਾਂਦੀ ਹੈ ਜਾਂ ਫਿਰ ਇਸ ਦਾ ਸਟੇਟਸ ਸਿੰਬਲ ਨਾਲ ਵੀ ਕੋਈ ਲੈਣਾ-ਦੇਣਾ ਹੈ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਹਰਿਆਣਾ: ਇੱਕ ਅਧਿਆਪਕ ਦੀ ਟਿਊਸ਼ਨ ਨਾਲ ਕਿਵੇਂ ''ਕੋਰੋਨਾ ਫੈਲਿਆ''
ਹਰਿਆਣਾ ਵਿੱਚ 150 ਵਿਦਿਆਰਥੀ ਕੋਰੋਨਾ ਲਾਗ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਦਰਅਸਲ ਸੂਬਾ ਸਰਕਾਰ ਨੇ ਮਹਾਂਮਾਰੀ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਨਾਲ ਸਕੂਲ ਖੋਲ੍ਹੇ ਸਨ ਅਤੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਸੀ।
ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਅਤੇ ਕਲਾਸ ਵਿੱਚ ਮਾਸਕ ਪਹਿਨਣ ਦੀਆਂ ਹਦਾਇਤਾਂ ਨਾਲ ਸਕੂਲਾਂ ਨੂੰ ਸਿਰਫ਼ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੋਲ੍ਹਿਆ ਗਿਆ ਸੀ।
ਸੂਬਾ ਸਰਕਾਰ ਵੱਲੋਂ ਕੋਵਿਡ-19 ਦੇ ਮਾਪਦੰਡਾਂ ਦੀ ਜਾਂਚ ਦੌਰਾਨ ਜਦੋਂ ਵਿਦਿਆਰਥੀਆਂ ਦੇ ਬੇਰਤਰੀਬਵਾਰ ਸੈਂਪਲ ਲਏ ਗਏ ਤਾਂ ਰੇਵਾੜੀ ਵਿੱਚ 78 ਵਿਦਿਆਰਥੀ, 30 ਜੀਂਦ ਵਿੱਚ ਅਤੇ 37 ਝੱਜਰ ਵਿੱਚ ਕੋਵਿਡ-19 ਪੌਜ਼ੀਟਿਵ ਪਾਏ ਗਏ।
ਜਿਨ੍ਹਾਂ ਸਕੂਲਾਂ ਵਿੱਚ ਲਾਗ ਦੇ ਮਾਮਲੇ ਮਿਲੇ, ਉਨ੍ਹਾਂ ਨੂੰ ਸਰਕਾਰ ਦੇ ਮਾਪਦੰਡਾਂ ਮੁਤਾਬਕ ਅਗਲੇ ਦੋ ਹਫ਼ਤੇ ਤੱਕ ਸੀਲ ਕੀਤਾ ਜਾਣਾ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਜੇ ਬੈਂਕ ਡੁੱਬ ਜਾਵੇ ਤਾਂ ਤੁਹਾਡੀ ਜਮ੍ਹਾ ਰਕਮ ਬਦਲੇ ਕਿੰਨਾ ਪੈਸਾ ਮਿਲੇਗਾ

ਕੇਂਦਰ ਸਰਕਾਰ ਨੇ ਲਕਸ਼ਮੀ ਵਿਲਾਸ ਬੈਂਕ ਤੋਂ ਜਮ੍ਹਾਂ ਰਕਮ ਵਾਪਸ ਲੈਣ ਲਈ ਇੱਕ ਹੱਦ ਨਿਰਧਾਰਤ ਕੀਤੀ ਹੈ। 16 ਦਸੰਬਰ 2020 ਤੱਕ, ਬੈਂਕ ਖਾਤਾ ਧਾਰਕ ਇੱਕ ਖਾਤੇ ਵਿੱਚੋਂ ਵੱਧ ਤੋਂ ਵੱਧ 25,000 ਰੁਪਏ ਵਾਪਸ ਲੈ ਸਕਦੇ ਹਨ।
ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਜਗ੍ਹਾ ਪ੍ਰਸ਼ਾਸਕ ਦੀ ਨਿਯੁਕਤੀ ਕੀਤੀ ਹੈ।
ਇਸ ਤੋਂ ਪਹਿਲਾਂ ਸਾਲ 2019 ਵਿੱਚ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐਮਸੀ) ਖਾਤਾ ਧਾਰਕਾਂ ਨੂੰ ਵੀ ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ।
ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਬੈਂਕਾਂ ਵਿੱਚ ਜਮ੍ਹਾ ਪੈਸਾ ਕਿੰਨਾ ਕੁ ਸੁਰੱਖਿਅਤ ਹੈ?
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਸ਼ੁੱਕਰਵਾਰ ਦੀਆਂ ਅਹਿਮ ਖ਼ਬਰਾਂ
ਸ਼ੁੱਕਰਵਾਰ ਨੂੰ ਬਠਿੰਡਾ ਦੇ ਪਿੰਡ ਭਗਤਾ ਭਾਈ ਵਿੱਚ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਹੈ।
ਭਾਰਤੀ ਰੇਲਵੇ ਨੇ ਪੰਜਾਬ ਵਿੱਚ ਬੰਦ ਪਈਆਂ ਰੇਲ ਗੱਡੀਆਂ ਕਾਰਨ 19 ਨਵੰਬਰ ਤੱਕ ਪੁੱਜੇ ਨੁਕਸਾਨ ਦੇ ਅੰਕੜੇ ਜਾਰੀ ਕੀਤੇ ਹਨ।
ਕੋਰੋਨਾ ਲਾਗ ਦੇ ਮੱਦੇਨਜ਼ਰ ਹਰਿਆਣਾ ਸਿੱਖਿਆ ਵਿਭਾਗ ਨੇ 30 ਨਵੰਬਰ ਤੱਕ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਜਦਕਿ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਭਾਰਤ ਵਿੱਚ ਵਿਕਸਿਤ ਕੀਤੀ ਜਾ ਰਹੀ ਕੋਰੋਨਾਵਾਇਰਸ ਦੀ ਕੋਵੈਕਸੀਨ ਦੀ ਟੀਕਾ ਲਗਵਾਇਆ।
ਅਮਰੀਕੀ ਦੇ ਚੋਣਾਂ ਜਿੱਤ ਚੁੱਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਜੌਰਜੀਆ ਸੂਬੇ ਵਿੱਚ ਜਿੱਤ ਦੀ ਪੁਸ਼ਟੀ- ਵੋਟਾਂ ਦੀ ਦੋਬਾਰਾ ਕੀਤੀ ਗਈ ਇੱਕ ਗਿਣਤੀ ਹੋ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਫ਼ਗਾਨਿਸਤਾਨ ''ਚ ਆਸਟਰੇਲੀਆਈ ਫੌਜਾਂ ''ਤੇ ਆਮ ਲੋਕਾਂ ਦੇ ਕਤਲ ਦੇ ਇਲਜ਼ਾਮ ਲੱਗੇ, ਕਿਵੇਂ ਹੋਈ ਜਾਂਚ

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਵਿੱਚ ਇਸ ਗੱਲ ਦੇ ਭਰੋਸੇਯੋਗ ਸਬੂਤ ਹਨ ਕਿ ਆਸਟਰੇਲੀਅਨ ਏਲੀਟ ਸੈਨਿਕਾਂ ਨੇ ਅਫ਼ਗਾਨ ਜੰਗ ਦੌਰਾਨ 39 ਲੋਕਾਂ ਦੀ ਗ਼ੈਰ-ਕਾਨੂੰਨੀ ਢੰਗ ਨਾਲ ਹੱਤਿਆ ਕਰ ਦਿੱਤੀ ਸੀ।
ਆਸਟਰੇਲੀਅਨ ਡਿਫ਼ੈਂਸ ਫ਼ੋਰਸ (ਏਡੀਐਫ਼) ਨੇ ਫੌਜ ਵੱਲੋਂ ਕੀਤੇ ਗਏ ਦੁਰਵਿਵਹਾਰ ਸਬੰਧੀ ਚਾਰ ਸਾਲਾਂ ਤੱਕ ਚੱਲੀ ਇੱਕ ਜਾਂਚ ਦੇ ਨਤੀਜੇ ਜਾਰੀ ਕੀਤੇ ਹਨ।
ਇਸ ਵਿੱਚ ਕਿਹਾ ਗਿਆ ਹੈ ਕਿ, ਸਾਲ 2009 ਤੋਂ 2013 ਦਰਮਿਆਨ, ਕੈਦੀਆਂ, ਕਿਸਾਨਾਂ ਅਤੇ ਨਾਗਰਿਕਾਂ ਦੇ ਕਤਲ ਮਾਮਲੇ ਵਿੱਚ, ਪੁਲਿਸ ਦੁਆਰਾ 19 ਮੌਜੂਦਾ ਅਤੇ ਸਾਬਕਾ ਸਪੈਸ਼ਲ ਫ਼ੋਰਸਿਜ਼ ਦੇ ਫੌਜੀਆਂ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=bPn2AcxzLTg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2e3296ed-32c9-4481-b623-a1bd47550009'',''assetType'': ''STY'',''pageCounter'': ''punjabi.india.story.55026004.page'',''title'': ''Z+ ਸੁਰੱਖਿਆ ਕੀ ਹੁੰਦੀ ਹੈ ਅਤੇ ਕੀ ਦੇਖ ਕੇ ਦਿੱਤੀ ਜਾਂਦੀ ਹੈ? - 5 ਅਹਿਮ ਖ਼ਬਰਾਂ'',''published'': ''2020-11-21T01:28:01Z'',''updated'': ''2020-11-21T01:28:01Z''});s_bbcws(''track'',''pageView'');