ਪੰਜਾਬ ਦੇ ਕਿਸਾਨ ਅੰਦੋਲਨ ਕਾਰਨ ਪਏ ਘਾਟੇ ਬਾਰੇ ਰੇਲਵੇ ਨੇ ਇਹ ਦੱਸਿਆ -ਅੱਜ ਦੀਆਂ ਅਹਿਮ ਖ਼ਬਰਾਂ

Friday, Nov 20, 2020 - 03:26 PM (IST)

ਪੰਜਾਬ ਦੇ ਕਿਸਾਨ ਅੰਦੋਲਨ ਕਾਰਨ ਪਏ ਘਾਟੇ ਬਾਰੇ ਰੇਲਵੇ ਨੇ ਇਹ ਦੱਸਿਆ -ਅੱਜ ਦੀਆਂ ਅਹਿਮ ਖ਼ਬਰਾਂ

ਭਾਰਤੀ ਰੇਲਵੇ ਨੇ ਕਿਸਾਨ ਅੰਦੋਲਨ ਕਾਰਨ ਬੰਦ ਪਈਆਂ ਰੇਲ ਗੱਡੀਆਂ ਤੋਂ 19 ਨਵੰਬਰ ਤੱਕ ਪੁੱਜੇ ਨੁਕਸਾਨ ਦੇ ਅੰਕੜੇ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਹਰਿਆਣਾ ਦੇ ਸਿਹਤ ਮੰਤਰੀ ਨੇ ਭਾਰਤ ਵਿੱਚ ਬਣਨ ਵਾਲੀ ਕੋਵੈਕਸੀਨ ਲਈ ਖੁਦ ਨੂੰ ਵਲੰਟੀਅਰ ਕੀਤਾ ਹੈ।

ਰੇਲਵੇ ਨੇ ਇਸ ਜਾਣਕਾਰੀ ਵਿੱਚ ਆਪਣੇ ਘਾਟੇ ਦਾ ਮੱਦਵਾਰ ਵੇਰਵਾ ਸਾਹਮਣੇ ਰੱਖਿਆ ਹੈ।

ਰੇਲਵੇ ਅਨੁਸਾਰ 19 ਨਵੰਬਰ ਨੂੰ ਜਾਰੀ ਅੰਕੜਿਆਂ ਅਨੁਸਾਰ ਰੇਲਵੇ ਨੂੰ ਕਰੀਬ 891 ਕਰੋੜ ਦਾ ਰੈਵਿਨਿਊ ਘਾਟਾ ਹੋਇਆ ਹੈ। ਉੱਤਰੀ ਰੇਲਵੇ ਨੂੰ ਕਰੀਬ 14.85 ਕਰੋੜ ਰੁਪਏ ਦਾ ਰੋਜ਼ਾਨਾ ਦਾ ਘਾਟਾ ਹੋ ਰਿਹਾ ਹੈ।

ਰੇਲਵੇ ਨੂੰ ਪੈਸੰਜਰ ਟਰੇਨਾਂ ਨਾ ਚੱਲਣ ਨਾਲ ਕਰੀਬ 67 ਕਰੋੜ ਰੁਪਏ ਦਾ ਘਾਟਾ ਰੇਲਵੇ ਨੂੰ ਹੋਇਆ ਹੈ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

2. ਅਨਿਲ ਵਿੱਜ ਨੇ ਲਵਾਇਆ ਕੋਰੋਨਾ ਦਾ ਟਰਾਇਲ ਟੀਕਾ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਭਾਰਤ ਵਿੱਚ ਵਿਕਸਿਤ ਕੀਤੀ ਜਾ ਰਹੀ ਕੋਰੋਨਾਵਾਇਰਸ ਦੀ ਕੋਵੈਕਸੀਨ ਦੀ ਟੀਕਾ ਲਗਵਾਇਆ।

ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਇਹ ਮਾਣ ਦੀ ਗੱਲ ਹੈ ਕਿ ਭਾਰਤੀ ਕੰਪਨੀ ਭਾਰਤ ਬਾਇਓਟੈਕ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਲੋਕ ਬਿਨਾਂ ਡਰੇ ਅੱਗੇ ਆਉਣ ਤਾਂ ਜੋ ਵੈਕਸੀਨ ਜਲਦੀ ਤੋਂ ਜਲਦੀ ਲੋਕਾਂ ਲਈ ਮਾਰਕੀਟ ਵਿੱਚ ਆ ਸਕੇ।"

ਨਿੱਜੀ ਸਿਹਤ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਵਿੱਜ ਨੇ ਕਿਹਾ - "ਉਨ੍ਹਾਂ ਨੂੰ ਅਜਿਹੀ ਕੋਈ ਬੀਮਾਰੀ ਨਹੀਂ ਹੈ ਜੋ ਇਸ ਵਿੱਚ ਰੁਕਾਵਟ ਪੈਦਾ ਕਰਦੀ ਹੋਵੇ।"

67 ਸਾਲਾ ਆਗੂ ਨੇ ਕੋਵਿਡ-19 ਲਈ ਭਾਰਤ ਵਿੱਚ ਬਣਾਏ ਜਾ ਰਹੇ ਇਸ ਟੀਕੇ ਲਈ ਸਭ ਤੋਂ ਪਹਿਲਾਂ ਵਲੰਟੀਅਰ ਕਰਨ ਦੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਨੇ ਟਵਿੱਟਰ ਉੱਪਰ ਲਿਖਿਆ ਸੀ,"ਮੈਨੂੰ ਸ਼ੁੱਕਰਵਾਰ ਨੂੰ ਗਿਆਰਾਂ ਵਜੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਪੀਜੀਆਈ ਰੋਹਤਕ ਅਤੇ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਵਿੱਚ ਭਾਰਤ ਬਾਇਓਟੈਕ ਵੱਲੋਂ ਬਣਾਈ ਜਾ ਰਹੀ ਕੋਰੋਨਾ ਵੈਕਸੀਨ ਦਾ ਟਰਾਇਲ ਡੋਜ਼ ਦਿੱਤਾ ਜਾਵੇਗਾ।"

ਉਨ੍ਹਾਂ ਨੇ ਅੱਗੇ ਲਿਖਿਆ ਸੀ, ਮੈਂ ਇਸ ਟੀਕੇ ਦਾ ਟਰਾਇਲ ਡੋਜ਼ ਲੈਣ ਲਈ ਵਲੰਟੀਅਰ ਕੀਤਾ ਹੈ।"

ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿੱਜ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਰਿਆਣਾ ਵਿੱਚ ਕੋਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ 20 ਨਵੰਬਰ ਤੋਂ ਸ਼ੁਰੂ ਹੋਵੇਗਾ।

ਕੀ ਹੈ ਕੋਵੈਕਸੀਨ

ਕੋਵੈਕਸੀਨ ਟੀਕਾ ਭਾਰਤ ਵਿੱਚ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਭਾਰਤ ਬਾਇਓਟੈਕ ਨਾਂਅ ਦੀ ਕੰਪਨੀ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਬਣਾ ਰਹੀ ਹੈ।

ਕੰਪਨੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸ ਵੱਲੋਂ ਪਹਿਲੇ ਅਤੇ ਦੂਜੇ ਪੜਾਅ ਦੇ ਵਿਸ਼ਲੇਸ਼ਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਤੇ ਹੁਣ ਉਹ ਤੀਜੇ ਪੜਾਅ ਦੇ ਟਰਾਇਲ ਅਰੰਭ ਕਰ ਰਹੀ ਹੈ।

ਕੰਪਨੀ ਨੇ ਇਸੇ ਹਫ਼ਤੇ ਦੱਸਿਆ ਸੀ ਕਿ ਤੀਜੇ ਗੇੜ ਦੇ ਟਰਾਇਲ ਵਿੱਚ ਦੇਸ਼ ਦੇ 25 ਕੇਂਦਰਾਂ ਵਿੱਚ 26,000 ਵਲੰਟੀਅਰਾਂ ਉੱਪਰ ਇਸ ਦਾ ਟਰਾਇਲ ਕੀਤਾ ਜਾਵੇਗਾ।

ਭਾਰਤ ਵਿੱਚ ਇਹ ਕਿਸੇ ਵੀ ਕੋਵਿਡ-19 ਵੈਕਸੀਨ ਦਾ ਸਭ ਤੋਂ ਵੱਡਾ ਟਰਾਇਲ ਹੈ।

ਅਨਿਲ ਵਿੱਜ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਮਨੁੱਖਾਂ ਉੱਪਰ ਕੋਵੈਕਸੀਨ ਦਾ ਟਰਾਇਲ ਪੀਜੀਆਈ ਹਸਪਤਾਲ ਵਿੱਚ ਜੁਲਾਈ ਵਿੱਚ ਹੀ ਸ਼ੁਰੂ ਕਰ ਦਿੱਤਾ ਗਿਆ ਸੀ।

ਕੋਰੋਨਾਵਾਇਰਸ
BBC

ਅਗਲੇ ਸਾਲ ਆ ਸਕਦਾ ਹੈ ਵੈਕਸੀਨ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਉਮੀਦ ਜਤਾਈ ਹੈ ਕਿ 2021 ਦੇ ਸ਼ੁਰੂਆਤੀ ਦੋ-ਤਿੰਨ ਮਹੀਨਿਆਂ ਵਿੱਚ ਵੈਕਸੀਨ ਆ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ''ਅਗਸਤ-ਸਤੰਬਰ ਤੱਕ ਅਸੀਂ 30 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਸਥਿਤੀ ਵਿੱਚ ਹੋਵਾਂਗੇ।''

ਜੌਰਜੀਆ ਉੱਪਰ ਬਾਇਡਨ ਦੀ ਜਿੱਤ-ਟੰਰਪ ਲਈ ਇੱਕ ਹੋਰ ਧੱਕਾ

ਬਾਇਡਨ ਤੇ ਟਰੰਪ
Getty Images

ਅਮਰੀਕੀ ਦੇ ਚੋਣਾਂ ਜਿੱਤ ਚੁੱਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਜੌਰਜੀਆ ਸੂਬੇ ਵਿੱਚ ਜਿੱਤ ਦੀ ਪੁਸ਼ਟੀ- ਵੋਟਾਂ ਦੀ ਦੋਬਾਰਾ ਕੀਤੀ ਗਈ ਇੱਕ ਗਿਣਤੀ ਹੋ ਗਈ ਹੈ।

ਇਸ ਦੇ ਨਾਲ ਹੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਇਨ੍ਹਾਂ ਚੋਣਾਂ ਨੂੰ ਅਦਾਲਤੀ ਚੁਣੌਤੀ ਦੇਣ ਦੀਆਂ ਤਿੰਨ ਸੂਬਿਆਂ ਵਿੱਚ ਕੋਸ਼ਿਸ਼ਾਂ ਅਦਾਲਤਾਂ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ।

ਸੂਬੇ ਦੇ ਕਾਨੂੰਨ ਤਹਿਤ ਕਰਵਾਏ ਗਏ ਲੇਖੇ ਮੁਤਾਬਕ ਬਾਇਡਨ ਨੇ ਜੌਰਜੀਆ ਵਿੱਚ ਟਰੰਪ ਨੂੰ 12,284 ਵੋਟਾਂ ਨਾਲ ਹਰਾਇਆ।

ਜਿੱਤ ਤੋਂ ਬਾਅਦ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਤ ਦਾ ਭਰੋਸਾ ਸੀ ਅਤੇ ਟਰੰਪ ਨੇ "ਨਾ ਮੰਨਣਯੋਗ ਗੈਰ-ਜ਼ਿੰਮੇਵਾਰੀ" ਦਿਖਾਈ ਹੈ।

ਇਸ ਦੇ ਨਾਲ ਹੀ ਜੋਅ ਦੇ ਅਗਲੇ ਸਾਲ ਜਨਵਰੀ ਵਿੱਚ ਅਮਰੀਕੀ ਦਾ 46ਵਾਂ ਰਾਸ਼ਟਰਪਤੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9e39f2df-b49b-41ca-b7fa-ed16c43fec6b'',''assetType'': ''STY'',''pageCounter'': ''punjabi.india.story.55012996.page'',''title'': ''ਪੰਜਾਬ ਦੇ ਕਿਸਾਨ ਅੰਦੋਲਨ ਕਾਰਨ ਪਏ ਘਾਟੇ ਬਾਰੇ ਰੇਲਵੇ ਨੇ ਇਹ ਦੱਸਿਆ -ਅੱਜ ਦੀਆਂ ਅਹਿਮ ਖ਼ਬਰਾਂ'',''published'': ''2020-11-20T09:42:41Z'',''updated'': ''2020-11-20T09:42:41Z''});s_bbcws(''track'',''pageView'');

Related News