ਯੂਕੇ ''''ਚ ਵੱਡੇ ਬਰੈਂਡਸ ਦੀਆਂ ਫੈਕਟਰੀਆਂ ਵਿੱਚ ਭਾਰਤੀ ਕਾਮਿਆਂ ਦੇ ਸ਼ੋਸ਼ਣ ਦੀ ਕਹਾਣੀ - 5 ਅਹਿਮ ਖ਼ਬਰਾਂ
Friday, Nov 20, 2020 - 07:11 AM (IST)


''''ਰਾਤ-ਰਾਤ ਭਰ ਜਾਗਣ, ਵਾਸ਼ਰੂਮ ਨਾ ਜਾਣ ਤੇ ਪਾਣੀ ਨਾ ਪੀਣ ਲਈ ਮਜ਼ਬੂਰ ਕੀਤਾ ਜਾਂਦਾ''''
ਸੁਪਰਮਾਰਕੀਟ ਵਿੱਚ ਸਪਲਾਈ ਕਰਨ ਵਾਲੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਹ ਸ਼ਰਤਾਂ ਮੰਨਣ ਲਈ ਮਜ਼ਬੂਰ ਕੀਤਾ ਸੀ, ਜੋ ਉਸੇ ਹੀ ਬਰਾਂਡ ਵਿੱਚ ਯੂਕੇ ਵਿੱਚ ਕੰਮ ਕਰਨ ਵਾਲੇ ਕਰਮੀਆਂ ਲਈ ਅਸਵੀਕਾਰਨ ਯੋਗ ਹਨ।
ਵੱਡੇ-ਵੱਡੇ ਬਰਾਂਡਸ ਜਿਵੇਂ ਮਾਰਕ ਐਂਡ ਸਪੈਂਸਰ, ਟੈਸਕੋ ਤੇ ਸੈਂਸਬਰੀਸ ਅਤੇ ਫੈਸ਼ਨ ਬਰਾਂਡ ਰਾਲਫ ਲੋਰੇਨ ਵਿੱਚ ਸਪਲਾਈ ਕਰਨ ਵਾਲੀਆਂ ਫੈਟਕਰੀਆਂ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਨੇ ਆਪਣੀ ਵੇਦਨਾ ਦੱਸੀ।
ਇਹ ਵੀ ਪੜ੍ਹੋ:
- ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ 26 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ
- ਰਾਜਕੁਮਾਰੀ ਡਾਇਨਾ ਦੇ ਬੀਬੀਸੀ ਇੰਟਰਵਿਊ ਬਾਰੇ ਕੀ ਵਿਵਾਦ ਹੈ ਜਿਸ ਦੀ ਜਾਂਚ ਹੁਣ ਬੀਬੀਸੀ ਕਰੇਗਾ
- ਕੀ ਤੁਸੀਂ ਟਾਈਮ ਟ੍ਰੈਵਲ ਕਰਕੇ ਸਮੱਸਿਆ ਸੁਲਝਾ ਸਕਦੇ ਹੋ? ਵਿਗਿਆਨ ਕੀ ਕਹਿੰਦਾ ਹੈ
ਰਾਲਫ ਲੋਰੇਨ ਸਪਲਾਈ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਦੱਸਿਆ ਕਿ ਆਰਡਰ ਪੂਰੇ ਕਰਨ ਲਈ ਉਨ੍ਹਾਂ ਨੂੰ ਰਾਤ ਰੁਕਣ ਲਈ ਮਜਬੂਰ ਕੀਤਾ ਗਿਆ। ਕਦੇ-ਕਦੇ ਤਾਂ ਉਨ੍ਹਾਂ ਕਾਰਖਾਨੇ ਦੀ ਫਰਸ਼ ''ਤੇ ਸੋਣਾ ਪਿਆ।
ਇੱਕ ਔਰਤ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਸਾਡੇ ਮਾਲਕਾਂ ਨੂੰ ਸਾਡੀ ਕੋਈ ਪਰਵਾਹ ਨਹੀਂ। ਉਨ੍ਹਾਂ ਨੂੰ ਸਿਰਫ਼ ਉਤਪਾਦਨ ਨਾਲ ਮਤਲਬ ਹੈ।
ਬੀਬੀਸੀ ਨੇ ਗੱਲ ਕਰਨ ਲਈ ਤਿਆਰ ਹੋਏ ਕਾਮਿਆਂ ਦੀ ਸੁਰੱਖਿਆ ਖ਼ਾਤਰ ਉਨ੍ਹਾਂ ਨੇ ਦੇ ਨਾਮ ਗੁਪਤ ਰੱਖੇ ਹਨ ਅਤੇ ਨਾਲ ਹੀ ਫੈਕਟਰੀ ਦੇ ਨਾਮ ਵੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ 26 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ
ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ''ਸੰਵਿਧਾਨ ਦਿਵਸ'' ਯਾਨੀ 26 ਨਵੰਬਰ ਨੂੰ ਦਿੱਲੀ ਕੂਚ ਕਰਨਗੇ।
ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਆਰ ਪਾਰ ਦੀ ਲੜਾਈ ਲੜਨ ਲਈ "ਦਿੱਲੀ ਚਲੋ" ਦੇ ਸੱਦੇ ਤਹਿਤ ਅਣਮਿੱਥੇ ਸੰਘਰਸ਼ ਲਈ ਰਾਸ਼ਟਰੀ ਰਾਜਧਾਨੀ ਪਹੁੰਚ ਰਹੇ ਹਨ।
ਇਸ "ਸੰਯੁਕਤ ਕਿਸਾਨ ਮੋਰਚਾ" ਨੂੰ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਮਿਲਿਆ ਹੈ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਕਿਸੇ ਜਗ੍ਹਾ ''ਤੇ ਰੋਕਿਆ ਗਿਆ ਤਾਂ ਕਿਸਾਨ ਉਥੇ ਸ਼ਾਂਤਮਈ ਧਰਨਾ ਦੇ ਕੇ ਵਿਰੋਧ ਕਰਨਗੇ। ਰੇਲ ਅਤੇ ਬੱਸ ਆਵਾਜਾਈ ਦੀ ਘਾਟ ਕਾਰਨ, ਕਿਸਾਨ ਆਪਣੀ ਟਰੈਕਟਰ ਟਰਾਲੀ ਲੈ ਕੇ ਦਿੱਲੀ ਵੱਲ ਕੂਚ ਕਰਨਗੇ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਰਾਜਕੁਮਾਰੀ ਡਾਇਨਾ ਦੇ ਬੀਬੀਸੀ ਇੰਟਰਵਿਊ ਬਾਰੇ ਕੀ ਵਿਵਾਦ ਹੈ ਜਿਸ ਦੀ ਜਾਂਚ ਹੁਣ ਬੀਬੀਸੀ ਕਰੇਗਾ

ਬੀਬੀਸੀ ਰਾਜਕੁਮਾਰੀ ਡਾਇਨਾ ਦੇ ਸਾਲ 1995 ਵਿੱਚ ਦਿੱਤੇ ਗਏ ਇੰਟਰਵਿਊ ਦੀ ਸੁਤੰਤਰ ਜਾਂਚ ਕਰਵਾਏਗਾ ਤਾਂ ਜੋ ਇਸ ''ਇੰਟਰਵਿਊ ਦੇ ਪਿੱਛੇ ਦਾ ਸੱਚ'' ਪਤਾ ਲੱਗ ਸਕੇ।
ਦਰਅਸਲ, ਡਾਇਨਾ ਦੇ ਭਰਾ ਅਰਲ ਸਪੈਂਸਰ ਨੇ ਇਲਜ਼ਾਮ ਲਗਾਇਆ ਹੈ ਕਿ 1995 ਵਿੱਚ ਬੀਬੀਸੀ ਪੱਤਰਕਾਰ ਮਾਰਟਿਨ ਬਸ਼ੀਰ ਨੇ ਡਾਇਨਾ ਨੂੰ ਇੰਟਰਵਿਊ ਲਈ ਰਾਜ਼ੀ ਕਰਨ ਵਿੱਚ ਬੈਂਕ ਦੀਆਂ ਜਾਅਲੀ ਸਟੇਟਮੈਂਟਾਂ ਦੀ ਵਰਤੋਂ ਕੀਤੀ ਸੀ।
ਬੀਬੀਸੀ ਨੇ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਜੱਜਾਂ ਵਿੱਚੋਂ ਇੱਕ ਲਾਰਡ ਡਾਇਸਨ ਨੂੰ ਇਸ ਦਾਅਵੇ ਦੀ ਜਾਂਚ ਦੀ ਅਗਵਾਈ ਲਈ ਨਿਯੁਕਤ ਕੀਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਕੀ ਤੁਸੀਂ ਟਾਈਮ ਟ੍ਰੈਵਲ ਕਰਕੇ ਸਮੱਸਿਆ ਸੁਲਝਾ ਸਕਦੇ ਹੋ? ਵਿਗਿਆਨ ਕੀ ਕਹਿੰਦਾ ਹੈ

ਕਲਪਨਾ ਕਰੋ ਕਿ ਤੁਹਾਡੇ ਕੋਲ ਅਜਿਹੀ ਟਾਈਮ ਮਸ਼ੀਨ ਹੋਵੇ ਕਿ ਤੁਸੀਂ ਇਤਿਹਾਸ ਵਿੱਚ ਵਾਪਸ ਜਾ ਸਕੋ!
ਇੱਥੇ ਇੱਕ ਸਵਾਲ, ਕਿਸ ਨੂੰ ਮਿਲਣਾ ਚਾਹੋਗੇ?
ਚਲੋ, ਤੁਹਾਡੇ ਕੋਲ ਇੱਕ ਟਾਈਮ ਮਸ਼ੀਨ ਹੋਵੇ ਅਤੇ ਤੁਸੀਂ 2019 ਦੇ ਅਖ਼ੀਰ ਵਿੱਚ ਪਹੁੰਚ ਕੇ ਕੋਰੋਨਾਵਾਇਰਸ ਮਹਾਮਾਰੀ ਨੂੰ ਫ਼ੈਲਣ ਤੋਂ ਰੋਕ ਸਕਦੇ ਹੋ।
ਦਿਲਚਸਪ? ਤਾਂ ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ
SGPC : ਸ਼੍ਰੋਮਣੀ ਕਮੇਟੀ ਦੀ ਨੀਂਹ ਰੱਖਣ ਪਿੱਛੇ ਕੀ ਹੈ ਸੰਘਰਸ਼ ਦੀ ਕਹਾਣੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਪੰਜਾਬ ਅਤੇ ਸਿੱਖ ਇਤਿਹਾਸ ਲਈ ਅਹਿਮ ਅਤੇ ਡੂੰਘਾ ਪ੍ਰਭਾਵ ਪਾਉਣ ਵਾਲੀ ਘਟਨਾ ਸੀ।
ਇਸ ਨੇ ਸਿਰਫ਼ ਗੁਰਦੁਆਰਿਆਂ ਨੂੰ ਹੀ ਮਹੰਤਾਂ ਦੇ ਸਿੱਧੇ ਅਤੇ ਬਸਤੀਵਾਦ ਦੇ ਅਸਿੱਧੇ ਕੰਟਰੋਲ ਤੋਂ ਅਜ਼ਾਦ ਹੀ ਨਹੀਂ ਕਰਵਾਇਆ ਬਲਕਿ ਨਵੀਂ ਲੀਡਰਸ਼ਿਪ, ਪ੍ਰੇਰਣਾ ਸਰੋਤ ਅਤੇ ਵੱਕਾਰੀ ਸੰਸਥਾ ਹੋਂਦ ਵਿਚ ਆਈ।
ਜੋ ਪਿਛਲੇ ਸੌ ਸਾਲ ਤੋਂ ਲਗਾਤਾਰ ਪੰਜਾਬ ਅਤੇ ਸਿੱਖਾਂ ਦੇ ਸਮਾਜਿਕ ਅਤੇ ਰਾਜਨੀਤਿਕ ਸਰੋਕਾਰਾਂ ਨੂੰ ਰੂਪਰੇਖਾ ਦਿੰਦਿਆਂ ਇਸਦਾ ਲਗਾਤਾਰ ਮਾਰਗਦਰਸ਼ਨ ਕਰ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bec32858-f846-4c0b-8238-12acd268a0ed'',''assetType'': ''STY'',''pageCounter'': ''punjabi.india.story.55011760.page'',''title'': ''ਯੂਕੇ \''ਚ ਵੱਡੇ ਬਰੈਂਡਸ ਦੀਆਂ ਫੈਕਟਰੀਆਂ ਵਿੱਚ ਭਾਰਤੀ ਕਾਮਿਆਂ ਦੇ ਸ਼ੋਸ਼ਣ ਦੀ ਕਹਾਣੀ - 5 ਅਹਿਮ ਖ਼ਬਰਾਂ'',''published'': ''2020-11-20T01:40:25Z'',''updated'': ''2020-11-20T01:40:25Z''});s_bbcws(''track'',''pageView'');