ਝਾਂਸੀ ਦੀ ਰਾਣੀ ਨੂੰ ਕਿਸ ਦੀ ਤਲਵਾਰ ਨੇ ਮਾਰਿਆ: ਜੰਗ ਦੇ ਮੈਦਾਨ ’ਚ ਲਕਸ਼ਮੀ ਬਾਈ ਦੀ ਮੌਤ ਦੀ ਪੂਰੀ ਕਹਾਣੀ

Thursday, Nov 19, 2020 - 10:26 AM (IST)

ਝਾਂਸੀ ਦੀ ਰਾਣੀ ਨੂੰ ਕਿਸ ਦੀ ਤਲਵਾਰ ਨੇ ਮਾਰਿਆ: ਜੰਗ ਦੇ ਮੈਦਾਨ ’ਚ ਲਕਸ਼ਮੀ ਬਾਈ ਦੀ ਮੌਤ ਦੀ ਪੂਰੀ ਕਹਾਣੀ

ਝਾਂਸੀ ਦੀ ਰਾਣੀ ਲਕਸ਼ਮੀਬਾਈ ਨੂੰ ਭਾਰਤ ਦੀ ਇੱਕ ਵੱਡੀ ਵੀਰਾਂਗਣਾ ਵਜੋਂ ਵੇਖਿਆ ਜਾਂਦਾ ਹੈ ਅਤੇ ਉਨ੍ਹਾਂ ਬਾਰੇ ਕਿਤਾਬਾਂ ਵੀ ਲਿਖੀਆਂ ਗਈਆਂ ਹਨ, ਗੀਤ ਗਾਂਦੇ ਜਾਂਦੇ ਰਹੇ ਹਨ, ਫ਼ਿਲਮਾਂ ਵੀ ਬਣੀਆਂ ਹਨ।

ਉਨ੍ਹਾਂ ਦੀ ਮੌਤ ਵੀ ਜੰਗ ਦੇ ਮੈਦਾਨ ਵਿੱਚ ਹੀ ਹੋਈ। ਕੀ ਸੀ ਉਸ ਜੰਗ ਦਾ ਤਸੱਵੁਰ ਅਤੇ ਕੀ ਸੀ ਉਨ੍ਹਾਂ ਦੀ ਮੌਤ ਦੇ ਹਾਲਾਤ?

ਇਸ ਬਾਰੇ ਤਫ਼ਸੀਲ ਵਿੱਚ ਜਾਣੋ:

ਅੰਗਰੇਜ਼ਾਂ ''ਚੋਂ ਸਭ ਤੋਂ ਪਹਿਲਾਂ ਰਾਣੀ ਲਕਸ਼ਮੀਬਾਈ ਨੂੰ ਕੈਪਟਨ ਰੌਡਰਿਕ ਬ੍ਰਿਗਸ ਨੇ ਜੰਗ ਦੇ ਮੈਦਾਨ ਵਿੱਚ ਲੜ੍ਹਦੇ ਹੋਏ ਵੇਖਿਆ ਸੀ।

ਲਕਸ਼ਮੀਬਾਈ ਨੇ ਦੰਦਾਂ ਨਾਲ ਘੋੜੇ ਦੀ ਲਗਾਮ ਦੱਬੀ ਹੋਈ ਸੀ ਅਤੇ ਦੋਵੇਂ ਹੱਥਾਂ ਤੋਂ ਤਲਵਾਰ ਚਲਾ ਰਹੀ ਸੀ।

ਇਸ ਤੋਂ ਪਹਿਲਾਂ ਇੱਕ ਹੋਰ ਅੰਗਰੇਜ਼ ਜੌਨ ਲੈਂਗ ਉਨ੍ਹਾਂ ਨੂੰ ਮਿਲਿਆ ਸੀ, ਲਕਸ਼ਮੀਬਾਈ ਦੀ ਹਵੇਲੀ ਵਿੱਚ।

ਇਹ ਵੀ ਪੜ੍ਹੋ :

ਮੁੰਡੇ ਦਾਮੋਦਰ ਦੇ ਗੋਦ ਲਏ ਜਾਣ ਨੂੰ ਅੰਗਰੇਜ਼ਾਂ ਦੇ ਗੈਰ-ਕਾਨੂੰਨੀ ਐਲਾਨਣ ਮਗਰੋਂ ਰਾਣੀ ਲਕਸ਼ਮੀਬਾਈ ਨੂੰ ਆਪਣਾ ਘਰ ਛੱਡਣਾ ਪਿਆ ਸੀ।

ਉਹ ਤਿੰਨ ਮੰਜ਼ਿਲਾਂ ਦੀ ਇੱਕ ਆਮ ਜਿਹੀ ਹਵੇਲੀ ''ਰਾਣੀ ਮਹਿਲ'' ਵਿੱਚ ਰਹਿਣ ਲੱਗੀ ਸੀ।

ਰਾਣੀ ਦੇ ਵਕੀਲ ਲੈਂਗ ਆਸਟ੍ਰੇਲੀਆ ਵਿੱਚ ਜੰਮੇ ਸਨ ਅਤੇ ਮੇਰਠ ਵਿੱਚ ਅਖਬਾਰ ''ਮੁਫੁੱਸਲਾਇਟ'' ਕੱਢਦੇ ਸਨ।

ਲੈਂਗ ਫਾਰਸੀ ਤੇ ਹਿੰਦੁਸਤਾਨੀ ਵਧੀਆ ਬੋਲਦੇ ਸਨ। ਈਸਟ ਇੰਡੀਆ ਦਾ ਪ੍ਰਸ਼ਾਸਨ ਉਨ੍ਹਾਂ ਨੂੰ ਕਦੇ ਪਸੰਦ ਨਹੀਂ ਕਰਦਾ ਸੀ ਕਿਉਂਕਿ ਉਹ ਹਮੇਸ਼ਾ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਸਨ।

ਲੈਂਗ ਨੂੰ ਪਹਿਲੀ ਵਾਰ ਮਿਲਣ ਲਈ ਰਾਣੀ ਨੇ ਉਨ੍ਹਾਂ ਲਈ ਇੱਕ ਘੋੜੇ ਦਾ ਰੱਥ ਆਗਰਾ ਭੇਜਿਆ ਸੀ। ਨਾਲ ਹੀ ਰਾਣੀ ਨੇ ਆਪਣੇ ਪੈਰੋਕਾਰ ਨਾਲ ਠੰਡਾ ਪਾਣੀ, ਬੀਅਰ ਅਤੇ ਚੁਨਿੰਦਾ ਵਾਈਨ ਦੀਆਂ ਬੋਤਲਾਂ ਵੀ ਭੇਜੀਆਂ ਸਨ। ਸਾਰੇ ਰਸਤੇ ਇੱਕ ਨੌਕਰ ਲੈਂਗ ਨੂੰ ਹਵਾ ਝੱਲਦਾ ਰਿਹਾ।

ਇਹ ਵੀ ਜ਼ਰੂਰ ਪੜ੍ਹੋ

ਝਾਂਸੀ ਪਹੁੰਚਣ ''ਤੇ 50 ਘੁੜਸਵਾਰ ਪਾਲਕੀ ਵਿੱਚ ਬਿਠਾ ਕੇ ਲੈਂਗ ਨੂੰ ਰਾਣੀ ਮਹਿਲ ਦੇ ਬਾਗ ਵਿੱਚ ਲੈ ਕੇ ਆਏ ਸਨ ਜਿੱਥੇ ਸ਼ਾਮਿਆਨਾ ਲੱਗਿਆ ਹੋਇਆ ਸੀ।

ਰਾਣੀ ਲਕਸ਼ਮੀਬਾਈ ਸ਼ਾਮਿਆਨੇ ਦੇ ਇੱਕ ਕੋਨੇ ਵਿੱਚ ਪਰਦੇ ਪਿੱਛੇ ਬੈਠੀ ਹੋਈ ਸੀ। ਉਦੋਂ ਹੀ ਰਾਣੀ ਦੀ ਗੋਦ ਲਏ ਬੇਟੇ ਦਾਮੋਦਰ ਨੇ ਪਰਦਾ ਹਟਾ ਦਿੱਤਾ।

ਲੈਂਗ ਦੀ ਨਜ਼ਰ ਰਾਣੀ ਦੇ ਉੱਪਰ ਗਈ। ਬਾਅਦ ''ਚ ਰੇਨਰ ਜੇਰਾਸ਼ ਨੇ ਇੱਕ ਕਿਤਾਬ ਲਿਖੀ, ''ਦ ਰਾਣੀ ਆਫ ਝਾਂਸੀ, ਰਿਬੇਲ ਅਗੇਂਸਟ ਵਿੱਲ।''

ਕਿਤਾਬ ਵਿੱਚ ਲਿਖਿਆ ਸੀ, ''''ਰਾਣੀ ਦਾ ਕਦ ਨਾ ਉੱਚਾ ਸੀ ਤੇ ਨਾ ਨਿੱਕਾ। ਉਹ ਇੱਕ ਤਗੜੀ ਔਰਤ ਸੀ। ਜਵਾਨੀ ਵਿੱਚ ਉਹ ਬੇਹੱਦ ਸੁੰਦਰ ਰਹੀ ਹੋਵੇਗੀ ਪਰ ਅਜੇ ਵੀ ਉਹ ਘੱਟ ਆਕਰਸ਼ਕ ਨਹੀਂ ਸੀ।''''

ਮਲਮਲ ਦੀ ਸਾੜੀ

''''ਬੱਸ, ਉਨ੍ਹਾਂ ਦਾ ਚਿਹਰਾ ਬਹੁਤ ਗੋਲ ਸੀ ਜੋ ਮੈਨੂੰ ਪਸੰਦ ਨਹੀਂ ਆਇਆ।''''

''''ਅੱਖਾਂ ਬੇਹੱਦ ਸੋਹਣੀਆਂ ਸਨ ਅਤੇ ਉਹ ਬਹੁਤ ਜ਼ਿਆਦਾ ਗੋਰੀ ਨਹੀਂ ਸੀ। ਸੋਨੇ ਦੀਆਂ ਵਾਲੀਆਂ ਨੂੰ ਛੱਡ ਕੇ ਉਨ੍ਹਾਂ ਹੋਰ ਕੋਈ ਗਹਿਣੇ ਨਹੀਂ ਪਾਏ ਸਨ।''''

''''ਉਨ੍ਹਾਂ ਚਿੱਟੇ ਰੰਗ ਦੀ ਮਲਮਲ ਦੀ ਸਾੜੀ ਪਾ ਰੱਖੀ ਸੀ...ਪਰ ਉਨ੍ਹਾਂ ਵਿੱਚ ਇੱਕ ਕਮੀ ਸੀ, ਉਨ੍ਹਾਂ ਦੀ ਫਟੀ ਹੋਈ ਆਵਾਜ਼।''''

ਖੈਰ, ਕੈਪਟਨ ਰੌਡਰਿਕ ਨੇ ਖੁੱਦ ਅੱਗੇ ਜਾਕੇ ਰਾਣੀ ''ਤੇ ਵਾਰ ਕਰਨ ਦਾ ਫੈਸਲਾ ਲਿਆ। ਪਰ ਜਦ ਵੀ ਉਹ ਕੋਸ਼ਿਸ਼ ਕਰਦਾ, ਰਾਣੀ ਦੇ ਘੁੜਸਵਾਰ ਉਸ ''ਤੇ ਹਮਲਾ ਕਰ ਦਿੰਦੇ।

ਕੁਝ ਲੋਕਾਂ ਨੂੰ ਜ਼ਖਮੀ ਕਰਨ ਤੇ ਮਾਰਨ ਤੋਂ ਬਾਅਦ ਰੌਡਰਿਕ ਰਾਣੀ ਵੱਲ ਵਧਿਆ। ਨਾਲ ਹੀ ਜਨਰਲ ਰੋਜ਼ ਦੀ ਇੱਕ ਟੁਕੜੀ ਨੇ ਐਂਟਰੀ ਲਈ ਜੋ ਰਿਜ਼ਰਵ ਵਿੱਚ ਰੱਖੀ ਹੋਈ ਸੀ। ਇਸ ਨਾਲ ਬ੍ਰਿਟਿਸ਼ ਖੇਮੇ ਵਿੱਚ ਫੇਰ ਤੋਂ ਜਾਨ ਆ ਗਈ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਰਾਣੀ ਨੂੰ ਖਤਰੇ ਦਾ ਅੰਦਾਜ਼ਾ ਹੋ ਗਿਆ। ਉਨ੍ਹਾਂ ਦੇ ਸੈਨਿਕ ਮੈਦਾਨ ਤੋਂ ਭੱਜੇ ਤਾਂ ਨਹੀਂ, ਪਰ ਹੌਲੀ ਹੌਲੀ ਉਨ੍ਹਾਂ ਦੀ ਗਿਣਤੀ ਘਟਣ ਲੱਗੀ।

ਉਸ ਲੜਾਈ ਦਾ ਹਿੱਸਾ ਰਹੇ ਜਾਨ ਹੈਨਰੀ ਸਿਲਵੈਸਟਰ ਨੇ ਆਪਣੀ ਕਿਤਾਬ ''ਰੀਕਲੈਕਸ਼ਨਜ਼ ਆਫ ਦਿ ਕੈਮਪੇਨ ਇੰਨ ਮਾਲਵਾ ਐਂਡ ਸੈਂਟਰਲ ਇੰਡੀਆ'' ਵਿੱਚ ਲਿਖਿਆ, ''''ਰਾਣੀ ਨੇ ਅਚਾਨਕ ਜ਼ੋਰ ਨਾਲ ਚੀਕ ਕੇ ਫੌਜੀਆਂ ਨੂੰ ਆਪਣੇ ਪਿੱਛੇ ਆਉਣ ਲਈ ਕਿਹ ਤੇ 15 ਘੁੜਸਵਾਰ ਉਨ੍ਹਾਂ ਦੇ ਪਿੱਛੇ ਚਲੇ ਗਏ। ਉਹ ਇੰਨੀ ਤੇਜ਼ ਭੱਜੀ ਕਿ ਅੰਗਰੇਜ਼ਾਂ ਨੂੰ ਸਮਝ ਹੀ ਨਹੀਂ ਆਇਆ ਕਿ ਹੋਇਆ ਕੀ।''''

ਅਚਾਨਕ ਰੌਡਰਿਕ ਨੂੰ ਉਹ ਦਿਖੀ ਅਤੇ ਕੋਟਾ ਸਰਾਏ ਵਿੱਚ ਫੌਜੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਲੜਾਈ ਮੁੜ ਤੋਂ ਸ਼ੁਰੂ ਹੋਈ। ਰਾਣੀ ਦੇ ਇੱਕ ਫੌਜੀ ਬਦਲੇ ਦੋ ਅੰਗਰੇਜ਼ ਫੌਜੀ ਸਨ। ਰਾਣੀ ਨੂੰ ਅਚਾਨਕ ਛਾਤੀ ਦੇ ਖੱਬੇ ਪਾਸੇ ਦਰਦ ਮਹਿਸੂਸ ਹੋਇਆ।

ਇੱਕ ਅੰਗਰੇਜ਼ ਫੌਜੀ ਨੇ ਉਨ੍ਹਾਂ ਦੀ ਛਾਤੀ ਉੱਤੇ ਬੰਦੂਕ ਉੱਤੇ ਲੱਗੇ ਚਾਕੂ ਨਾਲ ਹਮਲਾ ਕੀਤਾ ਸੀ। ਉਹ ਤੇਜ਼ੀ ਨਾਲ ਮੁੜੀ ਅਤੇ ਆਪਣੇ ਹਮਲਾਵਰ ''ਤੇ ਪੂਰੀ ਤਾਕਤ ਨਾਲ ਟੁੱਟ ਪਈ।

ਰਾਣੀ ਦੀ ਸੱਟ ਬਹੁਤ ਡੂੰਘੀ ਨਹੀਂ ਸੀ ਪਰ ਖੂਨ ਬਹੁਤ ਤੇਜ਼ੀ ਨਾਲ ਨਿੱਕਲ ਰਿਹਾ ਸੀ। ਭੱਜਦੇ ਹੋਏ ਉਨ੍ਹਾਂ ਅੱਗੇ ਇੱਕ ਨਿੱਕਾ ਜਿਹਾ ਝਰਨਾ ਆਇਆ।

ਉਨ੍ਹਾਂ ਸੋਚਿਆ ਕਿ ਉਹ ਘੋੜੇ ਦੀ ਇੱਕ ਛਾਲ ਨਾਲ ਝਰਨਾ ਪਾਰ ਹੋ ਜਾਵੇਗਾ ਅਤੇ ਕੋਈ ਉਨ੍ਹਾਂ ਨੂੰ ਫੜ ਨਹੀਂ ਸਕੇਗਾ।

ਘੋੜਾ ਛਾਲ ਮਾਰਨ ਦੀ ਥਾਂ ਉਥੇ ਹੀ ਰੁੱਕ ਗਿਆ ਅਤੇ ਰਾਣੀ ਉਸਦੀ ਗਰਦਨ ''ਤੇ ਲਟਕ ਗਈ।

ਕੋਰੋਨਾਵਾਇਰਸ
BBC

ਉਨ੍ਹਾਂ ਫੇਰ ਕੋਸ਼ਿਸ਼ ਕੀਤੀ ਪਰ ਘੋੜਾ ਅੱਗੇ ਨਹੀਂ ਵਧਿਆ। ਉਦੋਂ ਹੀ ਉਨ੍ਹਾਂ ਨੂੰ ਆਪਣੀ ਕਮਰ ''ਤੇ ਵੀ ਇੱਕ ਵਾਰ ਮਹਿਸੂਸ ਹੋਇਆ।

ਉਨ੍ਹਾਂ ਨੂੰ ਗੋਲੀ ਲੱਗੀ ਸੀ, ਰਾਣੀ ਦੇ ਖੱਬੇ ਹੱਥ ਤੋਂ ਤਲਵਾਰ ਛੁੱਟ ਗਈ।

ਉਨ੍ਹਾਂ ਕਮਰ ''ਚੋਂ ਨਿੱਕਲਣ ਵਾਲੇ ਖੂਨ ਨੂੰ ਹੱਥ ਨਾਲ ਦੱਬ ਕੇ ਰੋਕਣ ਦੀ ਕੋਸ਼ਿਸ਼ ਕੀਤੀ।

ਰਾਣੀ ''ਤੇ ਜਾਨਲੇਵਾ ਹਮਲਾ

ਐਨਟੋਨੀਆ ਫਰੇਜ਼ਰ ਨੇ ਆਪਣੀ ਕਿਤਾਬ ''ਦ ਵਾਰਿਅਰ ਕੁਈਨ'' ਵਿੱਚ ਲਿਖਿਆ, ''''ਉਦੋਂ ਤੱਕ ਇੱਕ ਅੰਗਰੇਜ਼ ਰਾਣੀ ਦੇ ਘੋੜੇ ਦੇ ਕੋਲ ਪਹੁੰਚ ਗਿਆ ਸੀ। ਓਨੇ ਰਾਣੀ ''ਤੇ ਵਾਰ ਕਰਨ ਲਈ ਆਪਣੀ ਤਲਵਾਰ ਚੁੱਕੀ। ਰਾਣੀ ਨੇ ਵੀ ਉਸ ਨੂੰ ਰੋਕਣ ਲਈ ਸੱਜੇ ਹੱਥ ਵਿੱਚ ਫੜੀ ਤਲਵਾਰ ਉੱਤੇ ਕੀਤੀ।''''

''''ਪਰ ਅੰਗਰੇਜ਼ ਨੇ ਤਲਵਾਰ ਇੰਨੀ ਜ਼ੋਰ ਦੀ ਰਾਣੀ ਦੇ ਸਿਰ ''ਤੇ ਮਾਰੀ ਕਿ ਉਨ੍ਹਾਂ ਦਾ ਸਿਰ ਫੱਟ ਗਿਆ ਅਤੇ ਖੂਨ ਬਹਿਣ ਨਾਲ ਉਹ ਲਗਭਗ ਅੰਨੀ ਹੋ ਗਈ।''''

ਰਾਣੀ ਨੇ ਫੇਰ ਵੀ ਬਚੀ ਹੋਈ ਤਾਕਤ ਨਾਲ ਅੰਗਰੇਜ ਫੌਜੀ ''ਤੇ ਵਾਰ ਕੀਤਾ ਪਰ ਉਹ ਸਿਰਫ ਉਸਦਾ ਮੋਢਾ ਹੀ ਜ਼ਖਮੀ ਕਰ ਸਕੀ। ਉਹ ਘੋੜੇ ਤੋਂ ਥੱਲੇ ਡਿੱਗ ਗਈ।

ਉਦੋਂ ਹੀ ਰਾਣੀ ਦੇ ਇੱਕ ਫੌਜੀ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਅਤੇ ਨੇੜੇ ਦੇ ਇੱਕ ਮੰਦਿਰ ਵਿੱਚ ਲੈ ਗਿਆ। ਰਾਣੀ ਉਦੋਂ ਤੱਕ ਜ਼ਿੰਦਾ ਸੀ।

ਮੰਦਿਰ ਦੇ ਇੱਕ ਪੁਜਾਰੀ ਨੇ ਉਨ੍ਹਾਂ ਦੇ ਸੁੱਕੇ ਬੁੱਲਾਂ ਨੂੰ ਗੰਗਾਜਲ ਲਾਇਆ। ਰਾਣੀ ਦੀ ਹਾਲਤ ਬਹੁਤ ਖ਼ਰਾਬ ਸੀ, ਹੌਲੀ ਹੌਲੀ ਉਹ ਬੇਹੋਸ਼ ਹੋ ਰਹੀ ਸੀ।

ਮੰਦਿਰ ਦੇ ਬਾਹਰ ਗੋਲੀਬਾਰੀ ਜਾਰੀ ਸੀ। ਆਖਰੀ ਫੌਜੀ ਨੂੰ ਮਾਰਨ ''ਤੇ ਅੰਗਰੇਜ਼ਾਂ ਨੇ ਸੋਚਿਆ ਕਿ ਉਨ੍ਹਾਂ ਦਾ ਕੰਮ ਹੋ ਗਿਆ ਹੈ।

ਦਾਮੋਦਰ ਲਈ...

ਉਦੋਂ ਹੀ ਰੌਡਰਿਕ ਨੇ ਚੀਖਦੇ ਹੋਏ ਕਿਹਾ, ''''ਉਹ ਲੋਕ ਮੰਦਿਰ ਦੇ ਅੰਦਰ ਹਨ, ਉਨ੍ਹਾਂ ''ਤੇ ਹਮਲਾ ਕਰੋ, ਰਾਣੀ ਅਜੇ ਵੀ ਜ਼ਿੰਦਾ ਹੈ।''''

ਉੱਥੇ ਪੁਜਾਰੀਆਂ ਨੇ ਰਾਣੀ ਲਈ ਅੰਤਿਮ ਅਰਦਾਸ ਸ਼ੁਰੂ ਕਰ ਦਿੱਤੀ ਸੀ। ਤਲਵਾਰ ਨਾਲ ਹੋਏ ਹਮਲੇ ਕਾਰਨ ਰਾਣੀ ਦੀ ਇੱਕ ਅੱਖ ਬੰਦ ਸੀ।

ਉਨ੍ਹਾਂ ਬੜੀ ਮੁਸ਼ਕਲ ਨਾਲ ਆਪਣੀ ਦੂਜੀ ਅੱਖ ਖੋਲੀ। ਉਨ੍ਹਾਂ ਨੂੰ ਸਾਰਾ ਕੁਝ ਧੁੰਦਲਾ ਵਿਖਾਈ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਮੁੰਹ ''ਚੋਂ ਰੁੱਕ ਰੁੱਕ ਦੇ ਸ਼ਬਦ ਨਿਕਲ ਰਹੇ ਸਨ। ਉਹ ਕਹਿ ਰਹੀ ਸੀ, ''''ਦਾਮੋਦਰ..ਮੈਂ ਉਸਨੂੰ ਤੁਹਾਡੀ...ਦੇਖਭਾਲ ਵਿੱਚ ਛੱਡਦੀ ਹਾਂ...ਉਸਨੂੰ ਛਾਉਣੀ ਲੈ ਜਾਵੋ...ਭੱਜੋ ਉਸਨੂੰ ਲੈ ਜਾਵੋ।''''

ਉਨ੍ਹਾਂ ਆਪਣੇ ਗੱਲ ''ਚੋਂ ਮੋਤੀਆਂ ਦਾ ਹਾਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਕੱਢ ਸਕੀ ਅਤੇ ਬੇਹੋਸ਼ ਹੋ ਗਈ।

ਪੁਜਾਰੀ ਨੇ ਹਾਰ ਕੱਢਕੇ ਅੰਗਰੱਖਿਅਕ ਨੂੰ ਫੜਾ ਦਿੱਤਾ ਅਤੇ ਕਿਹਾ, ''''ਇਸਨੂੰ ਦਾਮੋਦਰ ਲਈ ਰੱਖੋ।''''

ਰਾਣੀ ਦੇ ਸਾਹ ਤੇਜ਼ ਹੋ ਰਹੇ ਸਨ। ਉਨ੍ਹਾਂ ਦੇ ਫੇਫੜਿਆਂ ''ਚੋਂ ਖੂਨ ਵਗ ਰਿਹਾ ਸੀ।

ਰਾਣੀ ਦੀ ਲਾਸ਼

ਹੌਲੀ ਹੌਲੀ ਉਹ ਮਰ ਰਹੀ ਸੀ ਪਰ ਅਚਾਨਕ ਉਨ੍ਹਾਂ ''ਚ ਫੇਰ ਜਾਨ ਆ ਗਈ।

ਉਨ੍ਹਾਂ ਕਿਹਾ, ''''ਅੰਗਰੇਜ਼ਾਂ ਨੂੰ ਮੇਰਾ ਸਰੀਰ ਨਹੀਂ ਮਿਲਣਾ ਚਾਹੀਦਾ। ਇਹ ਕਹਿ ਕੇ ਉਹ ਅਲਵਿਦਾ ਕਰ ਗਈ ਅਤੇ ਸਭ ਸ਼ਾਂਤ ਹੋ ਗਿਆ।''''

ਝਾਂਸੀ ਦੀ ਰਾਣੀ ਹੁਣ ਨਹੀਂ ਰਹੀ ਸੀ, ਉੱਥੇ ਮੌਜੂਦ ਅੰਗਰੱਖਿਅਕਾਂ ਨੇ ਲੱਕੜਾਂ ਇਕੱਠੀਾਂ ਕੀਤੀਆਂ ਅਤੇ ਲਾਸ਼ ਨੂੰ ਅੱਗ ਲਗਾ ਦਿੱਤੀ।

ਮੰਦਿਰ ਦੀ ਕੰਦ ਦੇ ਬਾਹਰ ਗੋਲੀਆਂ ਦੀ ਆਵਾਜ਼ ਵਧਦੀ ਜਾ ਰਹੀ ਸੀ। ਹੁਣ ਤੱਕ ਸੈਂਕੜੇ ਅੰਗਰੇਜ਼ ਫੌਜੀ ਮੰਦਿਰ ਦੇ ਬਾਹਰ ਪਹੁੰਚ ਚੁੱਕੇ ਸਨ।

ਮੰਦਿਰ ਦੇ ਅੰਦਰੋਂ ਤਿੰਨ ਰਾਈਫਲਾਂ ਤੋਂ ਅੰਗਰੇਜ਼ਾਂ ''ਤੇ ਗੋਲੀਆਂ ਚੱਲ ਰਹੀਆਂ ਸਨ, ਪਹਿਲਾਂ ਇੱਕ ਰੁਕੀ, ਫੇਰ ਦੂਜੀ ਅਤੇ ਫੇਰ ਤੀਜੀ ਵੀ ਰੁੱਕ ਗਈ।

ਜਦ ਅੰਗਰੇਜ਼ ਮੰਦਿਰ ਦੇ ਅੰਦਰ ਗਏ ਤਾਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਸਾਰਾ ਕੁਝ ਸ਼ਾਂਤ ਸੀ, ਸਭ ਤੋਂ ਪਹਿਲਾਂ ਰੌਡਰਿਕ ਅੰਦਰ ਵੜਿਆ।

ਉੱਥੇ ਫੌਜੀਆਂ ਦੀਆਂ ਕਈ ਲਾਸ਼ਾਂ ਪਈਆਂ ਸਨ ਪਰ ਜਿਹੜੀ ਲਾਸ਼ ਦੀ ਉਨ੍ਹਾਂ ਨੂੰ ਭਾਲ ਸੀ ਉਹ ਨਹੀਂ ਮਿਲੀ।

ਉਸੇ ਵੇਲੇ ਉਨ੍ਹਾਂ ਦੀ ਇੱਕ ਚਿਤਾ ''ਤੇ ਨਜ਼ਰ ਪਈ ਤੇ ਉਨ੍ਹਾਂ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੂੰ ਮਨੁੱਖੀ ਸਰੀਰ ਦੇ ਜਲੇ ਹੋਏ ਅੰਗ ਵਿਖਾਈ ਦਿੱਤੇ, ਰਾਣੀ ਦੀਆਂ ਹੱਡੀਆਂ ਰਾਖ ਬਣ ਚੁੱਕੀਆਂ ਸਨ।

ਤਾਤਿਆ ਟੋਪੇ

ਰਾਣੀ ਦੇ ਬੇਟੇ ਦਾਮੋਦਰ ਨੂੰ ਸੁਰੱਖਿਅਤ ਜੰਗ ਦੇ ਮੈਦਾਨ ਤੋਂ ਲਿਜਾਇਆ ਗਿਆ।

ਇਰਾ ਮੁਖੋਟੀ ਨੇ ਆਪਣੀ ਕਿਤਾਬ ''ਹੀਰੋਇੰਜ਼'' ਵਿੱਚ ਲਿਖਿਆ, ''''ਦਾਮੋਦਰ ਨੇ ਦੋ ਸਾਲਾਂ ਬਾਅਦ 1860 ਵਿੱਚ ਅੰਗਰੇਜ਼ਾਂ ਅੱਗੇ ਸਰੈਂਡਰ ਕੀਤਾ। ਅੰਗਰੇਜ਼ਾਂ ਨੇ ਉਸਨੂੰ ਪੈਨਸ਼ਨ ਵੀ ਦਿੱਤੀ, ਉਹ 58 ਸਾਲ ਦੀ ਉਮਰ ਵਿੱਚ ਮਰੇ।''''

''''ਮਰਦੇ ਸਮੇਂ ਉਹ ਪੂਰੀ ਤਰ੍ਹਾਂ ਕੰਗਾਲ ਸਨ, ਉਨ੍ਹਾਂ ਦੇ ਵਾਰਿਸ ਅਜੇ ਵੀ ਇੰਦੌਰ ਵਿੱਚ ਰਹਿੰਦੇ ਹਨ ਅਤੇ ਖੁਦ ਨੂੰ ''ਝਾਂਸੀਵਾਲੇ'' ਕਹਿੰਦੇ ਹਨ।''''

ਰਾਣੀ ਦੀ ਮੌਤ ਤੋਂ ਬਾਅਦ ਬਗਾਵਤ ਕਰਨ ਵਾਲਿਆਂ ਦੀ ਹਿੰਮਤ ਟੁੱਟ ਗਈ ਅਤੇ ਅੰਗਰੇਜ਼ਾਂ ਨੇ ਗਵਾਲੀਅਰ ''ਤੇ ਕਬਜ਼ਾ ਕਰ ਲਿਆ।

ਨਾਨਾ ਸਾਹਬ ਬੱਚ ਨਿੱਕਲੇ ਪਰ ਤਾਤਿਆ ਟੋਪੇ ਦੇ ਦੋਸਤ ਨੇ ਹੀ ਉਨ੍ਹਾਂ ਨਾਲ ਗੱਦਾਰੀ ਕੀਤੀ।

ਉਹ ਫੜੇ ਗਏ ਅਤੇ ਗਵਾਲੀਅਰ ਦੇ ਨੇੜੇ ਸ਼ਿਵਪੁਰੀ ਲਿਜਾ ਕੇ ਉਨ੍ਹਾਂ ਨੂੰ ਦਰਖਤ ਨਾਲ ਟੰਗ ਕੇ ਫਾਂਸੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d1c96089-161e-8848-9c52-2bda86b19ffe'',''assetType'': ''STY'',''pageCounter'': ''punjabi.india.story.44525798.page'',''title'': ''ਝਾਂਸੀ ਦੀ ਰਾਣੀ ਨੂੰ ਕਿਸ ਦੀ ਤਲਵਾਰ ਨੇ ਮਾਰਿਆ: ਜੰਗ ਦੇ ਮੈਦਾਨ ’ਚ ਲਕਸ਼ਮੀ ਬਾਈ ਦੀ ਮੌਤ ਦੀ ਪੂਰੀ ਕਹਾਣੀ'',''author'': ''ਰੇਹਾਨ ਫਜ਼ਲ'',''published'': ''2018-06-19T02:49:54Z'',''updated'': ''2020-11-19T04:51:29Z''});s_bbcws(''track'',''pageView'');

Related News