ਭਾਜਪਾ ਵੱਲੋਂ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲੜਨ ਦਾ ਐਲਾਨ- ਪ੍ਰੈ੍ੱਸ ਰਿਵੀਊ
Wednesday, Nov 18, 2020 - 09:11 AM (IST)

ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੇ 177 ਹਲਕਿਆਂ ਵਿੱਚ ਚੋਣ ਲੜਨ ਦੀ ਤਿਆਰੀ ਜੰਗੀ ਪੱਧਰ ਤੇ ਵਿੱਢ ਦਿੱਤੀ ਹੈ।
ਇੰਡੀਅਨ ਐਕਸਪੈੱਸ ਦੀ ਖ਼ਬਰ ਮੁਤਾਬਕ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਭਾਈਵਾਲ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਹੋਣ ਤੋਂ ਬਾਅਦ ਭਾਜਪਾ ਵੱਲੋਂ ਪਹਿਲੀ ਵਾਰ ਅਧਿਕਾਰਤ ਤੌਰ ''ਤੇ ਆਪਣਾ ਸਟੈਂਡ ਸਪੱਸ਼ਟ ਕੀਤਾ ਗਿਆ ਹੈ।
ਚੁੱਘ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਦਾ ਢਾਂਚਾ ਸੂਬੇ ਦੇ 23,000 ਬੂਥਾਂ ਉੱਪਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਦੇ ਵਰਕਰਾਂ ਨੂੰ ਜ਼ਮੀਨੀ ਪੱਧਰ ''ਤੇ ਮੋਬਲਾਈਜ਼ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਨਾਲ ਭਾਈਵਾਲੀ ਟੁੱਟਣ ਤੋਂ ਬਾਅਦ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੋ ਜਾਣਾ ਚਾਹੁੰਦਾ ਉਹ ਉਸਦਾ ਕੰਮ ਹੈ ਪਰ ਉਨ੍ਹਾਂ ਦੀ ਪਾਰਟੀ ਕਿਸਾਨਾਂ ਬਾਰੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਅਸੀਂ ਕਿਸਾਨਾਂ ਨਾਲ ਖੜ੍ਹੇ ਹਨ।
ਇਹ ਵੀ ਪੜ੍ਹੋ:
- ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਓਬਾਮਾ ਦੀ ਉਨ੍ਹਾਂ ਬਾਰੇ ਕਿਹੜੀ ਧਾਰਨਾ ਪੱਕੀ ਹੋਈ
- ਕਈ ਲੋਕ ਕਹਿੰਦੇ ਹਨ ਸ਼੍ਰੋਮਣੀ ਕਮੇਟੀ ਆਜ਼ਾਦ ਹੋਣੀ ਚਾਹੀਦੀ ਹੈ, ਸ਼੍ਰੋਮਣੀ ਕਮੇਟੀ ਆਜ਼ਾਦ ਹੈ: ਸੁਖਬੀਰ ਬਾਦਲ
- RCEP: ਦੁਨੀਆਂ ਦੇ ਸਭ ਤੋਂ ਵੱਡੇ ਵਪਾਰਕ ਸਮਝੌਤੇ ''ਚ ਸ਼ਾਮਲ ਨਾ ਹੋਕੇ ਮੋਦੀ ਕਿਹੜਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਬਕਾਇਆ ਹਾਸਲ ਕਰਨ ਵਾਲਾ ਪਹਿਲਾ ਕਿਸਾਨ
ਮਹਾਰਾਸ਼ਟਰ ਦੇ ਇੱਕ ਮੱਕੀ ਦੇ ਕਾਸ਼ਤਕਾਰ ਕਿਸਾਨ ਨੇ ਨਵੇਂ ਖੇਤੀ ਕਾਨੂੰਨਾਂ ਦੀ ਇੱਕ ਧਾਰਾ ਦੀ ਵਰਤੋਂ ਕਰ ਕੇ ਸ਼ਿਕਾਇਤ ਕਰ ਕੇ ਵਪਾਰੀਆਂ ਤੋਂ ਆਪਣੇ 285,000 ਰੁਪਏ ਦਾ ਬਕਾਇਆ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜਿਤੇਂਦਰ ਬਹੋਈ ਅਜਿਹਾ ਕਰਨ ਵਾਲੇ ਉਹ ਦੇਸ਼ ਦਾ ਪਹਿਲਾ ਕਿਸਾਨ ਬਣ ਗਏ ਹਨ।
ਫਾਰਮਰਜ਼ ਪਰੋਡਿਊਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ) ਐਕਟ 2020, ਸਤੰਬਰ ਵਿੱਚ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਵਿੱਚੋਂ ਇੱਕ ਹੈ। ਐਕਟ ਦੀ ਇੱਕ ਧਾਰਾ ਖੇਤੀ ਉਪਜ ਦੇ ਖ਼ਰੀਦਾਰਾਂ ਲਈ ਜਿਣਸ ਦੀ ਖ਼ਰੀਦ ਦੇ ਤਿੰਨ ਦਿਨਾਂ ਦੇ ਅੰਦਰ ਕਿਸਾਨਾਂ ਨੂੰ ਭੁਗਤਾਨ ਨੂੰ ਲਾਜ਼ਮੀ ਬਣਾਉਂਦੀ ਹੈ।
ਬੁਲੰਦਸ਼ਹਿਰ ਰੇਪ ਪੀੜਤਾ ਦੀ ਅੱਗ ਨਾਲ ਸੜਨ ਤੋਂ ਬਾਅਦ ਮੌਤ

ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਰੇਪ ਨਾਬਾਲਗ ਪੀੜਤ ਦੀ ਜਿਸ ਨੂੰ ਕਥਿਤ ਮੁਲਜ਼ਮ ਦੇ ਪਰਿਵਾਰ ਵੱਲੋਂ ਅੱਗ ਲਾ ਦਿੱਤੀ ਗਈ ਸੀ, ਜ਼ਖ਼ਮਾਂ ਦੀ ਤਾਬ ਨਾ ਸਹਾਰਦੀ ਹੋਈ ਦਿੱਲੀ ਵਿੱਚ ਦਮ ਤੋੜ ਗਈ।
ਹਿੰਦੁਸਤਾਨ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਕੁੜੀ ਨੂੰ ਬੁਲੰਦਸ਼ਹਿਰ ਜ਼ਿਲ੍ਹੇ ਦੇ ਝੰਗੀਰਾਬਾਦ ਖੇਤਰ ਵਿੱਚ ਅੱਗ ਦੇ ਹਵਾਲੇ ਕੀਤਾ ਗਿਆ ਸੀ ਉਸ ਦੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ।
ਮਰਹੂਮ ਦੇ ਪਰਿਵਾਰ ਵਾਲਿਆਂ ਨੇ ਬਲਾਤਕਾਰੀ ਦੇ ਅੰਕਲ ਅਤੇ ਹੋਰ ਰਿਸ਼ਤੇਦਾਰਾਂ ਉੱਪਰ ਕੁੜੀ ਨੂੰ ਰਾਜ਼ੀਨਾਮੇ ਲਈ ਮਨਾਉਣ ਵਿੱਚ ਅਸਫ਼ਲ ਰਹਿਣ ਮਗਰੋਂ ਸਾੜ ਦੇਣ ਦੇ ਇਲਜ਼ਾਮ ਲਾਏ ਹਨ।
ਆਪਣੇ ਆਖ਼ਰੀ ਬਿਆਨ ਵਿੱਚ ਵੀ ਮਰਹੂਮ ਪੀੜਤਾ ਨੇ ਸੰਜੇ (ਬਲਾਤਕਾਰੀ ਦੇ ਅੰਕਲ) ਅਤੇ ਹੋਰ ਪਰਿਵਾਰਿਕ ਮੈਂਬਰ ਉੱਪਰ ਉਸ ਨੂੰ ਸਾੜਨ ਦਾ ਇਲਜ਼ਾਮ ਲਾਇਆ ਸੀ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਗੁਪਕਰ ਗੱਠਜੋੜ ਨੰ ਸ਼ਾਹ ਨੇ ਦੱਸਿਆ ‘ਗੁਪਕਰ ਗੈਂਗ’

ਜੰਮੂ-ਕਸ਼ਮੀਰ ਵਿੱਚ ਪਹਿਲੀਆਂ ਜ਼ਿਲ੍ਹਾ ਵਿਕਾਸ ਕਾਊਂਸਲ ਚੋਣਾਂ ਤੋਂ ਪਹਿ੍ਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀਪਲਜ਼ ਅਲਾਇੰਸ ਫਾਰ ਗੁਪਕਰ ਡੈਕਲੇਰੇਸ਼ਨ (PAGD) ਨੂੰ "ਗੁਪਕਰ ਗੈਂਗ" ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਅਤੇ ਕਾਂਗਰਸ ਜੰਮੂ ਐਂਡ ਕਸ਼ਮੀਰ ਨੂੰ ਦਹਿਸ਼ਤ ਅਤੇ ਉਥਲ-ਪੁਥਲ ਦੇ ਦੌਰ ਵਿੱਚ ਵਾਪਸ ਲਿਜਾਣਾ ਚਾਹੁੰਦੇ ਹਨ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਸ ਨੂੰ ਅਪਵਿੱਤਰ ਗਲੋਬਲ ਗਠਬੰਧਨ ਕਿਹਾ ਉਨ੍ਹਾਂ ਨੇ ਕਿਹਾ ਕਿ (PAGD) ਚਾਹੁੰਦਾ ਹੈ ਕਿ "ਵਿਦੇਸ਼ੀ ਤਾਕਤਾਂ ਜੰਮੂ-ਕਸ਼ਮੀਰ ਵਿੱਤ ਦਖ਼ਲ ਦੇਣ"।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1c75dbcd-739b-4837-a4d9-bf480b6b7e39'',''assetType'': ''STY'',''pageCounter'': ''punjabi.india.story.54982990.page'',''title'': ''ਭਾਜਪਾ ਵੱਲੋਂ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲੜਨ ਦਾ ਐਲਾਨ- ਪ੍ਰੈ੍ੱਸ ਰਿਵੀਊ'',''published'': ''2020-11-18T03:26:39Z'',''updated'': ''2020-11-18T03:26:39Z''});s_bbcws(''track'',''pageView'');