ਸ਼੍ਰੋਮਣੀ ਕਮੇਟੀ ਸਟੇਟ ਅੰਦਰ ਸਟੇਟ ਹੈ, ਇਸ ਲਈ ਹੁਕਮਰਾਨਾਂ ਨੂੰ ਚੁੱਭਦੀ ਹੈ : ਜਥੇਦਾਰ - 5 ਅਹਿਮ ਖ਼ਬਰਾਂ
Wednesday, Nov 18, 2020 - 07:26 AM (IST)

ਐੱਸਜੀਪੀਸੀ ਦੇ 100 ਸਾਲ ਪੂਰੇ ਹੋਣ ਉੱਤੇ ਅੰਮ੍ਰਿਤਸਰ ਵਿੱਚ ਸਮਾਗਮ ਕੀਤੇ ਗਏ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਥਿਤ ਤੌਰ ''ਤੇ ਗਾਇਬ ਸਰੂਪਾਂ ਬਾਰੇ ਬੋਲੇ।
ਹਰਪ੍ਰੀਤ ਸਿੰਘ ਨੇ ਕਿਹਾ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਅੰਦਰ ਸਟੇਟ ਹੈ। ਆਜ਼ਾਦ ਸੂਬੇ ਦਾ ਰੁਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਭਾਰਤੀ ਹੁਕਮਰਾਨਾ ਦੀ ਅੱਖ ਵਿੱਚ ਚੁਭਦੀ ਹੈ ਸ੍ਰੋਮਣੀ ਕਮੇਟੀ।"
"ਸ਼੍ਰੀ ਅਕਾਲ ਤਖ਼ਤ ਕੋਈ ਦੁਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ, ਇੱਥੇ ਸਜ਼ਾਵਾਂ ਨਹੀਂ ਮਿਲਦੀਆਂ ਪਰ ਜੋ ਇੱਥੇ ਆ ਕੇ ਝੁੱਕ ਕੇ ਮੁਆਫ਼ੀ ਮੰਗਦਾ ਹੈ, ਉਸ ਨੂੰ ਗੁਨਾਹਾਂ ਦੀ ਮੁਆਫ਼ੀ ਮਿਲਦੀ ਹੈ।"
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਓਬਾਮਾ ਦੀ ਉਨ੍ਹਾਂ ਬਾਰੇ ਕਿਹੜੀ ਧਾਰਨਾ ਪੱਕੀ ਹੋਈ
- ਕਈ ਲੋਕ ਕਹਿੰਦੇ ਹਨ ਸ਼੍ਰੋਮਣੀ ਕਮੇਟੀ ਆਜ਼ਾਦ ਹੋਣੀ ਚਾਹੀਦੀ ਹੈ, ਸ਼੍ਰੋਮਣੀ ਕਮੇਟੀ ਆਜ਼ਾਦ ਹੈ: ਸੁਖਬੀਰ ਬਾਦਲ
- RCEP: ਦੁਨੀਆਂ ਦੇ ਸਭ ਤੋਂ ਵੱਡੇ ਵਪਾਰਕ ਸਮਝੌਤੇ ''ਚ ਸ਼ਾਮਲ ਨਾ ਹੋਕੇ ਮੋਦੀ ਕਿਹੜਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇੰਗਲਿਸ਼ ਚੈਨਲ ਪਾਰ ਕਰਦਾ ਪੂਰਾ ਟੱਬਰ ਡੁੱਬਿਆ
35 ਸਾਲਾਂ ਦੇ ਰਸੂਲ ਨੇ ਅਗਸਤ ਵਿੱਚ ਆਪਣੇ ਪਰਿਵਾਰ ਸਮੇਤ ਇਰਾਨ ਛੱਡ ਦਿੱਤਾ ਸੀ। ਉਨ੍ਹਾਂ ਦੇ ਰਿਸ਼ਤੇਦਾਰ ਇਸਦੀ ਵਜ੍ਹਾ ਦੱਸਣ ਤੋਂ ਕਤਰਾਉਂਦੇ ਹਨ। ਹਾਲਾਂਕਿ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੰਨਦੇ ਹਨ ਕਿ ਰਸੂਲ ਆਪਣੀ ਜ਼ਿੰਦਗੀ ਨੂੰ ਕਿਤੇ ਹੋਰ, ਫ਼ਿਰ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ।
ਆਖ਼ਰ ਉਹ ਪਤਨੀ ਸ਼ਿਵਾ ਪਨਾਹੀ ਅਤੇ ਤਿੰਨ ਬੱਚਿਆਂ ਅਨੀਤਾ, ਛੇ ਸਾਲ ਦਾ ਬੇਟਾ ਆਰਮਿਨ ਅਤੇ 15 ਮਹੀਨਿਆਂ ਦੀ ਬੱਚੀ ਆਰਤਿਨ ਸਮੇਤ ਯੂਰਪ ਦੀ ਖ਼ਤਰਨਾਕ ਯਾਤਰਾ ਲਈ ਰਵਾਨਾ ਹੋ ਗਏ।
ਪਰ ਪਰਿਵਾਰ ਦੀਆਂ ਬਿਹਤਰ ਜਿੰਦਗੀ ਦੀਆਂ ਉਮੀਦਾਂ ਦਾ 27 ਅਕਤੂਬਰ ਨੂੰ ਇੰਗਲਿਸ਼ ਚੈਨਲ ਵਿੱਚ ਬਹੁਤ ਹੀ ਦੁਖ਼ਦ ਅੰਤ ਹੋਇਆ।
ਇੱਥੇ ਕਲਿੱਕ ਕਰ ਕੇ ਪੜ੍ਹੋ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਨਿਕਲੇ ਇਸ ਪਰਿਵਾਰ ਦਾ ਦੁਖਦ ਅੰਤ।
ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਓਬਾਮਾ ਦੀ ਉਨ੍ਹਾਂ ਬਾਰੇ ਕਿਹੜੀ ਧਾਰਨਾ ਪੱਕੀ ਹੋਈ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ਨੇ ਜਾਰੀ ਹੋਣ ਤੋਂ ਪਹਿਲਾਂ ਹੀ ਭਾਰਤ ਵਿੱਚ ਹਲਚਲ ਛੇੜ ਦਿੱਤੀ ਹੈ।
ਓਬਾਮਾ ਦੀ ਰਾਹੁਲ ਗਾਂਧੀ ਬਾਰੇ ਕੀਤੀ ਬੇਬਾਕ, ਕੋਰੀ ਟਿੱਪਣੀ ਨੇ ਜਿੱਥੇ ਰਾਹੁਲ ਦੇ ਹਮਾਇਤੀਆਂ ਦੇ ਮੱਥੇ ਤਿਉੜੀਆਂ ਚਾੜ੍ਹੀਆਂ ਉੱਥੇ ਹੀ ਉਨ੍ਹਾਂ ਦੇ ਆਲੋਚਕਾ ਨੂੰ ਹਮਲਾ ਕਰਨ ਦਾ ਇੱਕ ਮੌਕਾ ਵੀ ਦਿੱਤਾ।
''ਏ ਪਰੌਮਿਸਡ ਲੈਂਡ'' ਬਰਾਕ ਓਬਾਮਾ ਦੇ ਸਿਆਸੀ ਸਫ਼ਰ ਦੀਆਂ ਯਾਦਾਂ ਦਾ ਪਹਿਲਾ ਸੰਗ੍ਰਹਿ ਹੈ। ਇਹ ਇੱਕ ਜੀਵੰਤ ਅਤੇ ਸੁਆਦਲਾ ਵਰਨਣ ਹੈ।
ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਆਪਣੇ ਪ੍ਰਭਾਵ ਕਲਮਬੱਧ ਕੀਤੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
SGPC ਦੇ 100 ਸਾਲ: ''ਸ਼੍ਰੋਮਣੀ ਕਮੇਟੀ ਅਜ਼ਾਦ ਹੀ ਹੈ''
"ਸ਼੍ਰੋਮਣੀ ਕਮੇਟੀ ਆਜ਼ਾਦ ਹੈ ਅਤੇ ਦੇਸ਼ ਦੀ ਪਾਰਲੀਮੈਂਟ ਵੱਲੋਂ ਬਣਾਏ ਗਏ ਐਕਟ ਅਧੀਨ ਚੱਲ ਰਹੀ ਹੈ। ਜਿਸ ਦੇ ਤਹਿਤ ਹਰੇਕ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ।"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਕਈ ਲੋਕ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਜ਼ਾਦ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਕਿਹਾ ਇਹ ਆਜ਼ਾਦ ਹੈ, ਲੋਕ ਹਰੇਕ ਵਾਰ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣ ਕੇ ਕੌਮ ਦੀ ਸੇਵਾ ਸੌਂਪਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਕੋਵਿਡ-19: ਸਿਨਡੈਮਿਕ ਕੀ ਹੈ

ਕੋਵਿਡ-19 ਇੱਕ ਮਹਾਂਮਾਰੀ ਨਹੀਂ ਹੈ, ਵਿਗਿਆਨੀ ਮੰਨਦੇ ਹਨ ਕੋਰੋਨਾਵਾਇਰਸ ਇੱਕ ਸਿਨਡੈਮਿਕ ਹੈ ਯਾਨੀ ਇੱਕ ਅਜਿਹੀ ਮਹਾਂਮਾਰੀ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਬਿਮਾਰੀਆਂ ਇਕੱਠਿਆਂ ਪ੍ਰਭਾਵਿਤ ਕਰ ਰਹੀਆਂ ਹੋਣ ਜਾਂ ਇਸ ਨੂੰ ਮਹਾਂਮਾਰੀਆਂ ਦਾ ਸੁਮੇਲ ਵੀ ਕਹਿ ਸਕਦੇ ਹਾਂ।
ਬਹੁਤ ਸਾਰੇ ਸਿਹਤ ਮਾਹਰ ਕਹਿ ਰਹੇ ਹਨ ਕਿ ਕੋਵਿਡ-19 ਨੂੰ ਸਿਨਡੈਮਿਕ ਵਜੋਂ ਦੇਖਣਾ ਚਾਹੀਦਾ ਹੈ।
ਉਨ੍ਹਾਂ ਦਾ ਆਧਾਰ ਹੈ ਕਿ ਕੋਰੋਨਾਵਾਇਰਸ ਇਕੱਲਿਆਂ ਕੰਮ ਨਹੀਂ ਕਰਦਾ ਇਸ ਵਿੱਚ ਹੋਰ ਪੱਖਾਂ ਦੇ ਪ੍ਰਭਾਵ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਕਿਵੇਂ ਇਹ ਡੂੰਘੀ ਸਮਾਜਿਕ ਨਾ-ਬਰਾਬਰੀ ਦੇ ਸੰਦਰਭ ਵਿੱਚ ਫ਼ੈਲਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ebe2ddbd-14fc-4238-afaa-8c55f0366207'',''assetType'': ''STY'',''pageCounter'': ''punjabi.india.story.54982702.page'',''title'': ''ਸ਼੍ਰੋਮਣੀ ਕਮੇਟੀ ਸਟੇਟ ਅੰਦਰ ਸਟੇਟ ਹੈ, ਇਸ ਲਈ ਹੁਕਮਰਾਨਾਂ ਨੂੰ ਚੁੱਭਦੀ ਹੈ : ਜਥੇਦਾਰ - 5 ਅਹਿਮ ਖ਼ਬਰਾਂ'',''published'': ''2020-11-18T01:53:21Z'',''updated'': ''2020-11-18T01:54:29Z''});s_bbcws(''track'',''pageView'');