ਪੰਜਾਬ ਵਿਚ ਕਦੋਂ ਤੋਂ ਚੱਲਣਗੀਆਂ ਰੇਲ ਗੱਡੀਆਂ ਤੇ ਕਿੰਨਾ ਹੋਇਆ ਹੁਣ ਤੱਕ ਨੁਕਸਾਨ - ਪ੍ਰੈੱਸ ਰਿਵੀਊ

11/17/2020 8:56:21 AM

ਭਾਰਤੀ ਰੇਲਵੇ
Getty Images

ਭਾਰਤੀ ਰੇਲਵੇ ਮੁਤਾਬਕ ਬੋਰਡ ਨੂੰ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ 1,670 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਕਿ ਲਗਭਗ 20 ਕਰੋੜ ਪ੍ਰਤੀ ਦਿਨ ਬਣਦਾ ਹੈ।

ਇਸ ਤੋਂ ਇਲਾਵਾ ਰੇਲਵੇ ਅਤੇ ਕਿਸਾਨ ਸੰਗਠਨਾਂ ਦੀ ਖਿੱਚੋਤਾਣ ਸਦਕਾ 3,090 ਮਾਲ ਗੱਡੀਆਂ ਬੰਦ ਹਨ ਜਿਸ ਕਾਰਨ ਜ਼ਰੂਰੀ ਵਸਤਾਂ, ਖਾਦਾਂ, ਅਨਾਜ ਅਤੇ ਪੈਟਰੋਲੀਅਮ ਉਤਪਾਦਾਂ ਦੀ ਢੋਆ-ਢੁਆਈ ਬੰਦ ਪਈ ਹੈ।

ਟਾਇਮਜ਼ ਆਫ਼ ਇੰਡੀਆ ਨੇ ਰੇਲਵੇ ਦੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਹੈ ਕਿ ਸੋਮਵਾਰ ਦੇਰ ਰਾਤ ਤੱਕ ਵੀ ਲਗਭਗ 25 ਸਟੇਸ਼ਨਾਂ ਉੱਪਰ ਮੁਜ਼ਾਹਰਾਕਾਰੀ ਧਰਨਾ ਚੁੱਕ ਲੈਣ ਦੇ ਬਾਵਜੂਦ ਵੀ ਘੁੰਮਦੇ-ਫਿਰਦੇ ਨਜ਼ਰ ਆਏ ਅਤੇ ਪੰਜਾਬ ਵਿੱਚ ਰੇਲਾਂ ਚੱਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆਏ।

ਇਹ ਵੀ ਪੜ੍ਹੋ:

ਅਖ਼ਬਾਰ ਨੂੰ ਰੇਲਵੇ ਦੇ ਇੱਕ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਕਿਸਾਨ ਚਾਹੁੰਦੇ ਹਨ ਕਿ ਸਿਰਫ਼ ਮਾਲ ਗੱਡੀਆਂ ਚੱਲਣ ਪਰ ਰੇਲਵੇ ਕਿਸੇ ਨੂੰ ਇਹ ਚੋਣ ਕਰਨ ਦਾ ਹੱਕ ਨਹੀਂ ਦੇ ਸਕਦਾ। ਮੇਂਟੇਨੈਂਸ ਵਾਲੀਆਂ ਵੀ ਕਈ ਗੱਡੀਆਂ ਯਾਤਰੂ ਗੱਡੀਆਂ ਹਨ, ਸੰਗਠਿਤ ਮੁਜ਼ਾਹਰਿਆਂ ਦਾ ਇਨ੍ਹਾਂ ਦੇ ਰਸਤੇ ਵਿੱਚ ਆਉਣਾ ਤਬਾਹਕਾਰੀ ਹੋ ਸਕਦਾ ਹੈ।

ਸੂਤਰਾਂ ਮੁਤਾਬਕ ਜੰਮੂ ਅਤੇ ਕਸ਼ਮੀਰ ਵਿਚ ਤੇਲ ਸਪਲਾਈ ਤੇ ਜਰੂਰੀ ਵਸਤਾ ਅਤੇ ਫੌਜੀ ਸਾਜੋ ਸਮਾਨ ਦੀ ਸਪਲਾੀ ਠੱਪ ਹੋਣ ਕਾਰਨ ਹਾਲਾਤ ਕਾਫ਼ੀ ਗੰਭੀਰ ਬਣਦੇ ਜਾ ਰਹੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਾਨਪੁਰ ਵਿੱਚ ਬੱਚੀ ਦਾ ਕਤਲ

ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਦੇ ਇੱਕ ਪਿੰਡ ਵਿੱਚ ਵਿੱਚ ਇੱਕ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਕਤਲ ਕਰ ਕਰ ਕੇ ਉਸ ਦਾ ਜਿਗਰ ਕੱਢ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਇਸ ਕਾਰੇ ਲਈ ਬੱਚੀ ਦੇ ਕਿਸੇ ਰਿਸ਼ਤੇਦਾਰ ਨੇ ਇਸ ਕੰਮ ਲਈ ਪੈਸੇ ਦਿੱਤੇ ਸਨ।

ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਪੁਲਿਸ ਮੁਤਾਬਕ ਬੱਚੀ ਦੀ ਇਹ ਰਿਸ਼ਤੇਦਾਰ 1999 ਵਿੱਚ ਵਿਆਹ ਤੋਂ ਕਈ ਸਾਲਾਂ ਬਾਅਦ ਵੀ ਬੇਔਲਾਦ ਸੀ ਤਾਂਤਰਿਕਪੁਣੇ ਵਿੱਚ ਯਕੀਨ ਰੱਖਣ ਕਾਰਨ ਉਸ ਨੂੰ ਲਗਦਾ ਸੀ ਕਿ ਬੱਚੀ ਦਾ ਜਿਗਰ ਖਾਣਾ ਉਸ ਨੂੰ ਮਾਂ ਬਣਨ ਵਿੱਚ ਸਹਾਈ ਹੋਵੇਗਾ। ਦੋ ਨੌਜਵਾਨ ਮੁਲਜ਼ਮਾਂ ਸਮੇਤ ਜੋੜੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗ੍ਰਾਫਿਕ
BBC

ਐੱਸਪੀ ਰੂਰਲ ਬ੍ਰਿਜੇਸ਼ ਕੁਮਾਰ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਇਸ ਕੰਮ ਲਈ ਮੁਲਜ਼ਮਾਂ ਨੂੰ 1500 ਰੁਪਏ ਦਿੱਤੇ ਗਏ ਸਨ ਜਿਸ ਦੀ ਉਨ੍ਹਾਂ ਨੇ ਸ਼ਰਾਬ ਖ਼ਰੀਦੀ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਨੇ ਬੱਚੀ ਦਾ ਰੇਪ ਕੀਤਾ ਫਿਰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਜਿਗਰ ਕੱਢਣ ਲਈ ਉਸ ਦਾ ਪੇਟ ਚੀਰ ਦਿੱਤਾ।

ਕਾਨਪੁਰ ਨਗਰ ਦੇ ਡੀਆਈਜੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਦੀਵਾਲੀ ਵਾਲੀ ਰਾਤ ਆਪਣੇ ਘਰ ਦੇ ਬਾਹਰੋਂ ਗਾਇਬ ਹੋ ਗਈ ਸੀ। ਸਥਾਨਕ ਲੋਕਾਂ ਤੇ ਪੁਲਿਸ ਨੇ ਉਸ ਦੀ ਭਾਲ ਕੀਤੀ ਪਰ ਅਗਲੇ ਦਿਨ ਸਵੇਰੇ ਉਸ ਦੀ ਕਟੀ ਹੋਈ ਲਾਸ਼ ਹੀ ਮਿਲ ਸਕੀ।

ਕੋਰੋਨਾਵਾਇਰਸ
BBC

ਪੰਜਾਬ ਵਿੱਚ ਕੋਵਿਡ ਦੀ ਸਥਿਤੀ

ਕੋਰੋਨਾਵਾਇਰਸ
EPA

ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਥ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾਵਾਇਰਸ ਨਾਲ 445 ਹੋਰ ਮੋਤਾਂ ਹੋਈਆਂ ਜਦਕਿ ਸੂਬੇ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ 1,42,082 ਨੂੰ ਪਹੁੰਚ ਗਈ ਹੈ।

ਦਿ ਟ੍ਰਿਬਿਊਨ ਨੇ ਬੁਲੇਟਿਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਸੂਬੇ ਵਿੱਚ ਕੋਰੋਨਾ ਕਾਰਨ 4,480 ਮੌਤਾਂ ਹੋ ਚੁੱਕੀਆਂ ਹਨ ਅਤੇ 5,601 ਸਰਗਰਮ ਮਾਮਲੇ ਹਨ। ਜਦਕਿ 1,32,001 ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਜਿਹੀਆਂ ਥਾਵਾਂ ਜਿੱਥੇ ਲੋਕ ਇਕੱਠੇ ਹੁੰਦੇ ਹਨ ਜਿਵੇਂ- ਦਫ਼ਤਰਾਂ, ਧਾਰਮਿਕ ਥਾਵਾਂ ਤੇ ਬਜ਼ਾਰਾਂ ਵਿੱਚ ਸੈਚੂਰੇਸ਼ਨ ਟੈਸਟਿੰਗ (ਹਰ ਕਿਸੇ ਦੀ ਟੈਸਟਿੰਗ) ਕੀਤੀ ਜਾਵੇ।

ਦੂਜੇ ਪਾਸੇ ਹਿੰਦੁਸਤਾਨ ਟਾਈਮਜ਼ ਦੀ ਇੱਕ ਹੋਰ ਖ਼ਬਰ ਮੁਤਾਬਕ ਭਾਰਤ ਬਾਇਓਟੈਕ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੇਸ਼ ਵਿੱਚ ਆਪਣੀ ਕੋਵੈਕਸਿਨ ਦੇ ਤੀਜੇ ਪੜਾਅ ਦੇ ਟਰਾਇਲ ਸ਼ੁਰੂ ਕਰ ਲਏ ਹਨ। ਜਿਨ੍ਹਾਂ ਵਿੱਚ ਭਾਰਤ ਦੇ 23 ਸ਼ਹਿਰਾਂ ਦੇ 26,000 ਵਲੰਟੀਅਰ ਹਿੱਸਾ ਲੈ ਰਹੇ ਹਨ।

ਕੰਪਨੀ ਮੁਤਾਬਕ ਇਹ ਟਰਾਇਲ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਦੇ ਨਾਲ ਮਿਲ ਕੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a30beac9-7989-430c-9624-5d1174368d48'',''assetType'': ''STY'',''pageCounter'': ''punjabi.india.story.54969752.page'',''title'': ''ਪੰਜਾਬ ਵਿਚ ਕਦੋਂ ਤੋਂ ਚੱਲਣਗੀਆਂ ਰੇਲ ਗੱਡੀਆਂ ਤੇ ਕਿੰਨਾ ਹੋਇਆ ਹੁਣ ਤੱਕ ਨੁਕਸਾਨ - ਪ੍ਰੈੱਸ ਰਿਵੀਊ'',''published'': ''2020-11-17T03:13:12Z'',''updated'': ''2020-11-17T03:13:12Z''});s_bbcws(''track'',''pageView'');

Related News