ਮੌਡਰਨਾ: ਕੋਵਿਡ ਵੈਕਸੀਨ ਜੋ ਕਰੀਬ 95% ਅਸਰਦਾਰ ਨਜ਼ਰ ਆਈ

Monday, Nov 16, 2020 - 08:56 PM (IST)

ਮੌਡਰਨਾ: ਕੋਵਿਡ ਵੈਕਸੀਨ ਜੋ ਕਰੀਬ 95% ਅਸਰਦਾਰ ਨਜ਼ਰ ਆਈ
ਵੈਕਸੀਨ
Getty Images

ਅਮਰੀਕੀ ਕੰਪਨੀ ਮੌਡਰਨਾ ਦੇ ਡਾਟਾ ਮੁਤਾਬਕ ਕੋਵਿਡ ਤੋਂ ਬਚਾਉਣ ਲਈ ਇੱਕ ਵੈਕਸੀਨ ਕਰੀਬ 95 ਫੀਸਦ ਅਸਰਦਾਰ ਦੱਸਿਆ ਜਾ ਰਿਹਾ ਹੈ।

ਫਾਈਜ਼ਰ ਤੋਂ ਅਜਿਹੇ ਹੀ ਸਾਰਥਕ ਸਿੱਟੇ ਮਿਲ ਰਹੇ ਹਨ ਅਤੇ ਆਤਮਵਿਸ਼ਵਾਸ਼ ਨੂੰ ਵਧਾਉਂਦੇ ਹਨ ਕਿ ਇਹ ਟੀਕੇ ਮਹਾਮਾਰੀ ਨੂੰ ਖ਼ਤਮ ਵਿੱਚ ਮਦਦਗਾਰ ਹੋ ਸਕਦੇ ਹਨ।

ਦੋਵਾਂ ਕੰਪਨੀਆਂ ਨੇ ਆਪਣੇ ਟੀਕਿਆਂ ਨੂੰ ਡਿਜ਼ਾਈਨ ਕਰ ਲਈ ਇੱਕ ਵਧੇਰੇ ਪ੍ਰਗਤੀਸ਼ੀਲ ਅਤੇ ਪ੍ਰਯੋਗਾਤਮਕ ਦ੍ਰਿਸ਼ਟੀਕੋਣ ਦੀ ਵਰਤੋਂ ਕੀਤੀ ਹੈ।

ਮੌਡਰਨਾ ਦਾ ਕਹਿਣਾ ਹੈ ਕਿ ਇਹ "ਇੱਕ ਮਹਾਨ ਦਿਨ ਹੈ" ਅਤੇ ਉਹ ਅਗਲੇ ਕੁਝ ਹਫ਼ਤਿਆਂ ਵਿੱਚ ਵੈਕਸੀਨ ਦੀ ਵਰਤੋਂ ਕਰਨ ਲਈ ਪ੍ਰਵਾਨਗੀ ਲਈ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ-

ਹਾਲਾਂਕਿ, ਇਹ ਅਜੇ ਸ਼ੁਰੂਆਤੀ ਡਾਟਾ ਹੈ ਅਤੇ ਮੁੱਖ ਪ੍ਰਸ਼ਨਾਂ ਦੇ ਉੱਤਰ ਅਜੇ ਬਾਕੀ ਹਨ।

ਕਿੰਨਾ ਚੰਗਾ ਹੈ ਇਹ?

ਇਸ ਪ੍ਰੀਖਣ ਵਿੱਚ ਅਮਰੀਕਾ ਦੇ 30 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਇੱਕ ਪਾਸੇ ਅੱਧੇ ਲੋਕਾਂ ਨੂੰ ਟੀਕੇ ਦੀਆਂ ਦੋ ਡੋਜ਼ਸ ਲਗਾਈਆਂ ਗਈਆਂ ਅਤੇ ਬਾਕੀਆਂ ਨੂੰ ਡਮੀ ਟੀਕੇ ਲਗਾਏ ਗਏ।

ਵਿਸ਼ਲੇਸ਼ਣ ਪਹਿਲੇ 95 ਲੋਕਾਂ ''ਤੇ ਆਧਾਰਿਤ ਸੀ, ਜਿਨ੍ਹਾਂ ''ਚ ਕੋਵਿਡ-19 ਦੇ ਲੱਛਣ ਪੈਦਾ ਕੀਤੇ ਗਏ।

ਕੋਵਿਡ ਵਾਲੇ 5 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, 90 ਲੋਕਾਂ ਨੂੰ ਡਮੀ ਇਲਾਜ ਦਿੱਤਾ ਗਿਆ। ਕੰਪਨੀ ਦਾ ਕਹਿਣਾ ਹੈ ਟੀਕਾ 94.5 ਫੀਸਦ ਰੱਖਿਆ ਪ੍ਰਦਾਨ ਕਰਦਾ ਹੈ।

ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਸ ਵਿੱਚ ਕੋਵਿਡ-19 ਦੇ 11 ਗੰਭੀਰ ਕੇਸ ਵੀ ਸਨ, ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਕੁਝ ਨਹੀਂ ਹੋਇਆ।

ਮੌਡਰਨਾ ਦੇ ਚੀਫ ਮੈਡੀਕਲ ਅਧਿਕਾਰੀ ਤਲ ਜ਼ਾਕਸ ਨੇ ਬੀਬੀਸੀ ਨੂੰ ਦੱਸਿਆ, "ਸਮੁੱਚਾ ਪ੍ਰਭਾਵ ਬਹੁਤ ਵਧੀਆ ਰਿਹਾ, ਇਹ ਇੱਕ ਮਹਾਨ ਦਿਨ ਹੈ।"

ਅਸੀਂ ਕੀ ਨਹੀਂ ਜਾਣਦੇ?

ਅਸੀਂ ਅਜੇ ਵੀ ਜਾਣਦੇ ਕਿ ਵਲੰਟੀਅਰਸ ਵਿੱਚ ਇਮਿਊਨਿਟੀ ਕਿੰਨੇ ਲੰਬੇ ਸਮੇਂ ਤੱਕ ਰਹੇਗੀ ਕਿਉਂਕਿ ਇਸ ਜਵਾਬ ਲਈ ਉਨ੍ਹਾਂ ਦਾ ਲੰਬੇ ਸਮੇਂ ਤੱਕ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਸੰਕੇਤ ਇਹ ਵੀ ਮਿਲਦੇ ਹਨ ਕਿ ਵਡੇਰੀ ਉਮਰ, ਜਿਨ੍ਹਾਂ ਨੂੰ ਕੋਵਿਡ ਤੋਂ ਸਭ ਤੋਂ ਵੱਧ ਖ਼ਤਰਾ ਹੈ, ਉਨ੍ਹਾਂ ਲਈ ਇਹ ਸੁਰੱਖਿਅਤ ਨਜ਼ਰ ਆਉਂਦਾ ਹੈ ਪਰ ਅਜੇ ਇਸ ਬਾਰੇ ਪੂਰਾ ਡਾਟਾ ਨਹੀਂ ਹੈ।

ਕੋਰੋਨਾਵਾਇਰਸ
BBC

ਜ਼ਾਕਸ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ ਦੇ ਡਾਟਾ ਮੁਤਾਬਕ ਟੀਕਾ ਉਮਰ ਦੇ ਨਾਲ "ਆਪਣੀ ਸ਼ਕਤੀ ਨਹੀਂ ਗੁਆਉਂਦਾ।"

ਪਰ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਲੋਕਾਂ ਨੂੰ ਗੰਭੀਰ ਤੌਰ ''ਤੇ ਬਿਮਾਰ ਹੋਣ ਤੋਂ ਬਚਾਉਂਦਾ ਹੈ ਜਾਂ ਉਨ੍ਹਾਂ ਨੂੰ ਵਾਇਰਸ ਫੈਲਣ ਤੋਂ ਰੋਕਦਾ ਹੈ।

ਕੋਰੋਨਾਵਾਇਰਸ ਆਖ਼ਰ ਕੰਮ ਕਿਵੇਂ ਕਰਦਾ ਹੈ, ਇਹ ਸਾਰੇ ਸਵਾਲ ਉਸ ਨਾਲ ਹੀ ਪ੍ਰਭਾਵਿਤ ਹੋਣਗੇ।

ਕੀ ਇਹ ਸੁਰੱਖਿਅਤ ਹੈ?

ਕੁਝ ਮਹੱਤਵਪੂਰਨ ਸੁਰੱਖਿਆ ਸਬੰਧੀ ਚਿੰਤਾਵਾਂ ਬਾਰੇ ਨਹੀਂ ਦੱਸਿਆ ਗਿਆ ਪਰ ਪੈਰਾਸੱਟਾਮੋਲ ਸਣੇ ਕੁਝ ਵੀ 100 ਫੀਸਦ ਸੁਰੱਖਿਅਤ ਨਹੀਂ ਹੈ।

ਕੁਝ ਮਰੀਜ਼ਾਂ ਨੂੰ ਟੀਕੇ ਤੋਂ ਬਾਅਦ ਕੁਝ ਸਮੇਂ ਲਈ ਥਕਾਣ, ਸਿਰ ਦਰਦ ਅਤੇ ਦਰਦ ਦੱਸਿਆ ਗਿਆ।

ਇੰਪੀਰੀਅਲ ਕਾਲਜ ਲੰਡਨ ਪ੍ਰੋਫੈਸਰ ਪੀਟਰ ਓਪਨਸ਼ੋਅ ਮੁਤਾਬਕ, "ਇਨ੍ਹਾਂ ਸਾਰੇ ਪ੍ਰਭਾਵਾਂ ਦੀ ਆਸ ਅਸੀਂ ਵੈਕਸੀਨ ਤੋਂ ਕਰ ਰਹੇ ਸੀ ਅਤੇ ਇਹ ਵਧੀਆ ਰੋਗ ਪ੍ਰਤੀਰੋਧਕ ਪ੍ਰਤਿਕਿਰਿਆ ਦਰਸਾ ਰਹੀ ਹੈ।"

ਇਸ ਦੀ ਫਾਈਜ਼ਰ ਵੈਕਸੀਨ ਨਾਲ ਕਿਵੇਂ ਤੁਲਨਾ ਹੋ ਰਹੀ ਹੈ?

ਦੋਵੇਂ ਟੀਕੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਵਾਇਰਸ ਜੈਨੇਟਿਕ ਕੋਡ ਦੇ ਇੱਕ ਹਿੱਸੇ ਨੂੰ ਟੀਕਾ ਲਗਾਉਣ ਦੀ ਇਕੋ-ਜਿਹੀ ਪਹੁੰਚ ਦੀ ਵਰਤੋਂ ਕਰਦੇ ਹਨ।

ਅਜੇ ਤੱਕ ਅਸੀਂ ਜੋ ਸ਼ੁਰੂਆਤੀ ਅੰਕੜੇ ਦੇਖੇ ਹਨ, ਉਹ ਬਹੁਤ ਸਮਾਨ ਹਨ, ਫਾਈਜ਼ਰ/ਬਾਓਨੇਟੈਕ ਵੈਕਸੀਨ ਲਈ ਕਰੀਬ 90 ਫੀਸਦ ਅਤੇ ਮੌਡਰਨਾ ਲਈ 95 ਫੀਸਦ।

https://www.youtube.com/watch?v=xWw19z7Edrs

ਹਾਲਾਂਕਿ, ਦੋਵੇਂ ਪ੍ਰੀਖਣ ਅਜੇ ਵੀ ਚੱਲ ਰਹੇ ਹਨ ਅਤੇ ਅੰਤਿਮ ਸੰਖਿਆ ਬਦਲ ਵੀ ਸਕਦੀ ਹੈ।

ਮੌਡਰਨਾ ਦਾ ਟੀਕਾ ਸਟੋਰ ਕਰਨਾ ਸੁਖਾਲਾ ਜਾਪਦਾ ਹੈ ਕਿਉਂਕਿ ਇਹ 6 ਮਹੀਨੇ ਤੱਕ ਮਾਈਨਸ 20C ਦੇ ਸਥਿਰ ਰਹਿੰਦਾ ਹੈ ਅਤੇ ਇਸ ਨੂੰ ਇੱਕ ਮਹੀਨੇ ਤੱਕ ਆਮ ਫਰਿਜ਼ ਵਿੱਚ ਰੱਖਿਆ ਜਾ ਸਕਦਾ ਹੈ।

ਫਾਇਜ਼ਰ ਟੀਕੇ ਨੂੰ -75C ਵਾਲੇ ਅਲਟ੍ਰਾ ਕੋਲਡ ਸਟੋਰ ਦੀ ਲੋੜ ਹੈ ਅਤੇ ਇਸ ਨੂੰ ਫਰਿਜ਼ ਵਿੱਚ 5 ਦਿਨਾਂ ਲਈ ਰੱਖਿਆ ਜਾ ਸਕਦਾ ਹੈ।

ਰੂਸ ਦੀ ਸਪੁਤਨਿਕ ਵੈਕਸੀਨ ਨੇ ਕਾਫੀ ਸ਼ੁਰੂਆਤੀ ਡਾਟਾ ਜਾਰੀ ਕੀਤਾ ਹੈ ਅਤੇ ਜਿਸ ਨੂੰ 92 ਫੀਸਦ ਅਸਰਦਾਰ ਦੱਸਿਆ ਗਿਆ ਹੈ।

ਮੈਨੂੰ ਕਦੋਂ ਮਿਲੇਗਾ?

ਇਹ ਇਸ ਗੱਲ ''ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦੁਨੀਆਂ ਵਿੱਚ ਕਿੱਥੇ ਹੋ ਅਤੇ ਕਿੰਨੇ ਸਾਲਾਂ ਦੇ ਹੋ।

ਮੌਡਰਨਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਅਮਰੀਕੀ ਰੇਗੂਲੇਟਰਾਂ ''ਤੇ ਲਾਗੂ ਹੋਵੇਗਾ। ਇਸ ਨਾਲ ਦੇਸ਼ ਵਿੱਚ 20 ਮਿਲੀਅਨ ਖ਼ੁਰਾਕ ਉਪਲਬਧ ਹੋਣ ਦੀ ਆਸ ਹੈ।

ਕੰਪਨੀ ਨੂੰ ਆਸ ਹੈ ਕਿ ਅਗਲੇ ਸਾਲ ਪੂਰੀ ਦੁਨੀਆਂ ਵਿੱਚ ਵਰਤਣ ਲਈ ਇੱਕ ਬਿਲੀਆਨ ਡੋਜ਼ ਉਪਲਬਧ ਹੋਣਗੇ ਅਤੇ ਹੋਰਨਾਂ ਦੇਸ਼ਾਂ ਵਿੱਚ ਮਨਜ਼ੂਰੀ ਲੈਣ ਦੀ ਯੋਜਨਾ ਹੈ।

ਬ੍ਰਿਟੇਨ ਦੀ ਸਰਕਾਰ ਅਜੇ ਵੀ ਮੌਡਰਨਾ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿ ਉਹ ਉਨ੍ਹਾਂ ਪਹਿਲੇ 6 ਟੀਕਿਆਂ ਵਿੱਚੋਂ ਇੱਕ ਨਹੀਂ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਹੀ ਆਡਰ ਕੀਤਾ ਹੋਇਆ ਹੈ।

ਇਹ ਵੈਕਸੀਨ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ
AFP
ਇਹ ਵੈਕਸੀਨ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ

ਬ੍ਰਿਟੇਨ ਨੇ ਪਹਿਲਾਂ ਹੀ ਯੋਜਨਾ ਬਣਾਈ ਹੈ ਕਿ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਪਹਿਲਾਂ ਉਮਰ ਦਰਾਜ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਕਿਵੇਂ ਕੰਮ ਕਰਦਾ ਹੈ?

ਮੌਡਰਨਾ ਨੇ ਇੱਕ "ਆਰਐੱਨਏ ਵੈਕਸੀਨ? ਵਿਕਸਿਤ ਕੀਤੀ ਹੈ, ਇਸ ਦਾ ਮਤਲਬ ਹੈ ਕਿ ਕੋਰੋਨਾਵਾਇਰਸ ਦੇ ਜੈਨੇਟਿਕ ਕੋਡ ਨੂੰ ਇੰਜੈਕਟ ਕੀਤਾ ਜਾਂਦਾ ਹੈ।

ਇਹ ਵਾਇਰਲ ਪ੍ਰੋਟੀਨ ਬਣਾਉਣਾ ਸ਼ੁਰੂ ਕਰਦਾ ਹੈ ਪਰ ਪੂਰੇ ਵਾਇਰਸ ਨੂੰ ਨਹੀਂ, ਜੋ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਹਮਲਾ ਕਰਨ ਲਈ ਟ੍ਰੇਨ ਕਰਦਾ ਹੈ।

ਇਨ੍ਹਾਂ ਦੋਵਾਂ ਨੂੰ ਸਰੀਰ ਨੂੰ ਐਂਟੀ ਬੌਡੀਜ ਬਣਾਉਣ ਲਈ ਟ੍ਰੇਨ ਕਰਨਾ ਚਾਹੀਦਾ ਹੈ ਹੈ ਅਤੇ ਕੋਰੋਨਾਵਾਇਰਸ ਨਾਲ ਲੜਨ ਲਈ ਟੀ-ਸੈੱਲ ਨਾਮ ਦੇ ਰੋਗ ਪ੍ਰਤੀਰੋਧ ਸਮਰੱਥਾ ਪ੍ਰਣਾਲੀ ਦਾ ਇੱਕ ਹੋਰ ਹਿੱਸਾ ਹੈ।

ਕੀ ਰਿਹਾ ਪ੍ਰਤੀਕਰਮ?

ਲੰਡਨ ਦੇ ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਪੀਟਰ ਓਪਨਸ਼ੋਅ ਦਾ ਕਹਿਣਾ ਹੈ, "ਮੌਡਰਨਾ ਦੀ ਇਹ ਖ਼ਬਰ ਕਾਫੀ ਰੋਮਾਂਚਕ ਹੈ ਅਤੇ ਕਾਫੀ ਹਦ ਤੱਕ ਇਸ ਆਸ ਨੂੰ ਵਧਾਉਂਦਾ ਹੈ ਕਿ ਸਾਡੇ ਕੋਲ ਅਗਲੇ ਕੁਝ ਮਹੀਨਿਆਂ ਵਿੱਚ ਕਈ ਚੰਗੀਆਂ ਵੈਕਸੀਨ ਹੋਣਗੀਆਂ।”

ਉਨ੍ਹਾਂ ਨੇ ਕਿਹਾ, "ਸਾਨੂੰ ਵਿਸਥਾਰ ਵਿੱਚ ਵਧੇਰੇ ਜਾਣਕਾਰੀ ਦੀ ਲੋੜ ਹੈ ਪਰ ਇਹ ਐਲਾਨ ਹੋਰ ਆਸਵੰਦ ਕਰਦੀ ਹੈ।"

ਓਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਟਰੂਡੀ ਲਾਂਗ ਦਾ ਕਹਿਣਾ, "ਇਹ ਬਹੁਤ ਵਧੀਆ ਖ਼ਬਰ ਹੈ ਕਿ ਫਾਈਜ਼ਰ ਦੇ ਟੀਕੇ ਵਾਂਗ ਹੀ ਇੱਕ ਹੋਰ ਅਸਰਦਾਰ ਸਿੱਟਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=wmFvAu12O5Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c7b55419-caa7-4e32-bf80-360afb28b205'',''assetType'': ''STY'',''pageCounter'': ''punjabi.international.story.54962473.page'',''title'': ''ਮੌਡਰਨਾ: ਕੋਵਿਡ ਵੈਕਸੀਨ ਜੋ ਕਰੀਬ 95% ਅਸਰਦਾਰ ਨਜ਼ਰ ਆਈ'',''author'': ''ਜੇਮਸ ਗੈਲਾਘਰ'',''published'': ''2020-11-16T15:17:23Z'',''updated'': ''2020-11-16T15:17:23Z''});s_bbcws(''track'',''pageView'');

Related News