''''ਪਤੀ ਨੂੰ ਪੂਰੀ ਤਨਖ਼ਾਹ ਨਹੀਂ ਮਿਲ ਰਹੀ ਸੀ ਤੇ ਮਾਰਚ ਤੋਂ ਮੇਰੇ ਕੋਲ ਨੌਕਰੀ ਨਹੀਂ ਹੈ'''' - 5 ਅਹਿਮ ਖ਼ਬਰਾਂ

Monday, Nov 16, 2020 - 08:11 AM (IST)

''''ਪਤੀ ਨੂੰ ਪੂਰੀ ਤਨਖ਼ਾਹ ਨਹੀਂ ਮਿਲ ਰਹੀ ਸੀ ਤੇ ਮਾਰਚ ਤੋਂ ਮੇਰੇ ਕੋਲ ਨੌਕਰੀ ਨਹੀਂ ਹੈ'''' - 5 ਅਹਿਮ ਖ਼ਬਰਾਂ
aviation
BBC
ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਰਹਿਣ ਵਾਲੀ ਰੀਤਿਕਾ ਕੁਝ ਸਮੇਂ ਲਈ ਆਪਣੇ ਜੱਦੀ ਸ਼ਹਿਰ ਵਾਰਾਨਸੀ (ਉੱਤਰ ਪ੍ਰਦੇਸ਼) ਚਲੀ ਗਈ ਹੈ

34 ਸਾਲਾਂ ਦੀ ਰਿਤਿਕਾ ਸ਼੍ਰੀਵਾਸਤਵ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹੈ। ਪਿਛਲੇ ਨੌ ਸਾਲਾਂ ਤੋਂ ਉਹ ਐਵੀਏਸ਼ਨ ਖੇਤਰ ਵਿੱਚ ਕੰਮ ਕਰ ਰਹੀ ਸੀ ਪਰ ਫ਼ਿਲਹਾਲ ਉਸ ਕੋਲ ਨੌਕਰੀ ਨਹੀਂ ਹੈ।

ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਰਹਿਣ ਵਾਲੀ ਰਿਤਿਕਾ ਕੁਝ ਸਮੇਂ ਲਈ ਆਪਣੇ ਜੱਦੀ ਸ਼ਹਿਰ ਵਾਰਾਨਸੀ (ਉੱਤਰ ਪ੍ਰਦੇਸ਼) ਚਲੀ ਗਈ ਹੈ।

ਰਿਤਿਕਾ ਨੇ ਬੀਬੀਸੀ ਨੂੰ ਦੱਸਿਆ, "ਦਿੱਲੀ ਵਿੱਚ ਰਹਿਣ ਦਾ ਖ਼ਰਚਾ ਚੁੱਕਣ ਦੀ ਸਾਡੇ ਵਿੱਚ ਹਿੰਮਤ ਨਹੀਂ ਬਚੀ ਸੀ। ਬਚਤ ਕੀਤੇ ਹੋਏ ਪੈਸੇ ਖ਼ਤਮ ਹੋ ਗਏ ਸਨ। ਮੇਰੇ ਪਤੀ ਨੂੰ ਵੀ ਉਸ ਦੀ ਪੂਰੀ ਤਨਖ਼ਾਹ ਨਹੀਂ ਮਿਲ ਰਹੀ ਸੀ। ਉਨ੍ਹਾਂ ਨੂੰ ਆਪਣੀ ਤਨਖਾਹ ਦਾ 30 ਫ਼ੀਸਦ ਹੀ ਮਿਲ ਰਿਹਾ ਸੀ ਤੇ ਮਾਰਚ ਦੇ ਮਹੀਨੇ ਤੋਂ ਮੇਰੇ ਕੋਲ ਨੌਕਰੀ ਨਹੀਂ ਹੈ।"

ਇਹ ਵੀ ਪੜ੍ਹੋ:

ਇਸੇ ਤਰ੍ਹਾਂ ਇੱਕ ਪਾਇਲਟ ਨੇ ਕਿਹਾ, "ਮੈਂ ਪਾਇਲਟ ਬਣਨ ਲਈ 60-70 ਲੱਖ ਰੁਪਏ ਖ਼ਰਚ ਕੀਤੇ ਹਨ। ਇਸ ਲਈ ਟ੍ਰੇਨਿਗ ਦੋ ਤਿੰਨ ਸਾਲ ਦੀ ਹੁੰਦੀ ਹੈ। ਪਇਲਟ ਦੀ ਨੌਕਰੀ ਮਿਲਣਾ ਸੌਖਾ ਨਹੀਂ ਹੈ। ਏਵੀਏਸ਼ਨ ਖੇਤਰ ਦੀ ਤਰ੍ਹਾਂ ਨਹੀਂ ਹੈ। ਇਥੇ ਲੋਕ ਸੌਖਿਆਂ ਹੀ ਨੌਕਰੀਆਂ ਨਹੀਂ ਬਦਲ ਸਕਦੇ।"

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਸਪੈਸ਼ਲ ਮੈਰਿਜ਼ ਐਕਟ ਵਿੱਚ ਬਦਲਾਅ ਦੀ ਮੰਗ ਕਿਉਂ ਉੱਠੀ

ਸਾਲ 2018 ਵਿੱਚ ਸਲਮਾ ਅਤੇ ਰਾਜੇਸ਼ ਦੇ ਪਰਿਵਾਰ ਨੇ ਵਿਆਹ ਕਰਵਾਉਣ ਤੋਂ ਇਕਾਰ ਕਰ ਦਿੱਤਾ ਸੀ ਅਤੇ ਦੋਵਾਂ ਦੇ ਪਰਿਵਾਰਾਂ ਨੇ ਹੀ ਉਨ੍ਹਾਂ ਲਈ ਜੀਵਨ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ।

ਇਨ੍ਹਾਂ ਦੋਵਾਂ ਵਲੋਂ ਹਾਈ ਕੋਰਟ ਵਿੱਚ ਦਰਜ ਕਰਵਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਲੌਕਡਾਊਨ ਵਿੱਚ ਸਥਿਤੀ ਹੋਰ ਖ਼ਰਾਬ ਹੋ ਗਈ।

ਦੋਵਾਂ ਨੇ ਵਿਆਹ ਦਾ ਫ਼ੈਸਲਾ ਤਾਂ ਕੀਤਾ ਪਰ ਉਹ ਧਰਮ ਨਹੀਂ ਸਨ ਬਦਲਣਾ ਚਾਹੁੰਦੇ।ਇਸ ਤੋਂ ਬਾਅਦ ਸਲਮਾ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਲਈ ਰਜਿਸਟਰੇਸ਼ਨ ਕਰਵਾਈ ਪਰ ਸਪੈਸ਼ਲ ਮੈਰਿਜ ਐਕਟ ਦੀ ਲਾਜ਼ਮੀ ਪਬਲਿਕ ਨੋਟਿਸ ਦੀ ਵਿਵਸਥਾ ਨੇ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ।

ਇਸੇ ਕਰਕੇ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿੱਚ ਸਪੈਸ਼ਲ ਮੈਰਿਜ ਐਕਟ -1954 ਦੇ ਸੈਕਸ਼ਨ 6 ਅਤੇ 7 ਨੂੰ ਪਟੀਸ਼ਨ ਰਾਹੀਂ ਚਣੌਤੀ ਦਿੱਤੀ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਟਰੰਪ ਹਮਾਇਤੀ ਵਾਸ਼ਿੰਗਟਨ ਡੀਸੀ ਦੀਆਂ ਸੜ੍ਹਕਾਂ ''ਤੇ

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਟਰੰਪ ਦੇ ਹਜ਼ਾਰਾਂ ਹਮਾਇਤੀਆਂ ਨੇ ਉਨ੍ਹਾਂ ਦੇ ਅਮਰੀਕੀ ਚੋਣਾਂ ਵਿੱਚ ਧਾਂਦਲੀ ਦੇ ਬਿਨਾਂ ਸਬੂਤੋਂ ਕੀਤੇ ਜਾਂਦੇ ਦਾਅਵਿਆਂ ਦੇ ਪੱਖ ਵਿੱਚ ਰੈਲੀ ਕੱਢੀ।

ਰੈਲੀ ਵਿੱਚ ਪਹੁੰਚੇ ਲੋਕਾਂ ਨੇ ਝੰਡਾ ਚੁੱਕੇ ਹੋਏ ਸਨ ਅਤੇ ਕੁਝ ਨੇ ਬੁਲਟ ਪਰੂਫ਼ ਜਾਕਟਾਂ ਵੀ ਪਾਈਆਂ ਹੋਈਆਂ ਸਨ।

ਰਾਸ਼ਟਰਪਤੀ ਟਰੰਪ ਦੀਆਂ ਗੱਡੀਆਂ ਦਾ ਕਾਫਿਲਾ ਪ੍ਰਦਰਸ਼ਨਕਾਰੀਆਂ ਵਿੱਚੋਂ ਲੰਘਿਆ।

ਅਮਰੀਕਾ ਵਿੱਚ ਰੈਲੀ
Reuters
ਵਾਸ਼ਿੰਗਟਨ ਡੀਸੀ ਵਿੱਚ ਟਰੰਪ ਦੇ ਹਜ਼ਾਰਾਂ ਹਮਾਇਤੀਆਂ ਨੇ ਅਮਰੀਕੀ ਚੋਣਾਂ ਵਿੱਚ ਧਾਂਦਲੀ ਦੇ ਬਿਨਾਂ ਸਬੂਤੋਂ ਕੀਤੇ ਜਾਂਦੇ ਦਾਅਵਿਆਂ ਦੇ ਪੱਖ ਵਿੱਚ ਰੈਲੀ ਕੱਢੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਜੋਅ ਬਾਇਡਨ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਜਿੱਤ ਗਏ ਸਨ।

ਸ਼ੁੱਕਰਵਾਰ ਨੂੰ ਬਾਇਡਨ ਨੇ ਜੌਰਜੀਆ ਵਿੱਚ ਆਪਣੀ ਜਿੱਤ ਦੀ ਸੰਭਾਵਨਾ ਨਾਲ ਉਸ ਨੂੰ ਹੋਰ ਪੱਕਿਆਂ ਕਰ ਲਿਆ। ਇਸ ਨਾਲ ਸਾਲ 1992 ਤੋਂ ਬਾਅਦ ਸੂਬੇ ਵਿੱਚ ਜਿੱਤ ਹਾਸਲ ਕਰਨ ਵਾਲੇ ਉਹ ਪਹਿਲੇ ਡੈਮੋਕ੍ਰੇਟ ਉਮੀਦਵਾਰ ਬਣ ਗਏ ਹਨ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਮਨੁੱਖੀ ਤਸਕਰ ਦੀ ਜ਼ਬਾਨੀ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨੇ ਤੇ ਦਰਪੇਸ਼ ਆਉਂਦੀਆਂ ਔਕੜਾਂ ਦੀ ਕਹਾਣੀ

ਅਫ਼ਗਾਨਿਸਤਾਨ ਵਿੱਚ ਕਿਸ ਤਰ੍ਹਾਂ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ, ਇਸ ਬਾਰੇ ਇੱਕ ਮਨੁੱਖੀ ਤਸਕਰ ਨਾਲ ਗੱਲਬਾਤ ਕੀਤੀ।

ਗੈਰ-ਕਾਨੂੰਨੀ ਢੰਗ ਨਾਲ ਨਿਕਲਣ ਲਈ ਕਿਸ਼ਤੀ ''ਤੇ ਸਵਾਰ ਹੋਣ ਤੋਂ ਪਹਿਲਾਂ ਸ਼ਫੀਉੱਲ੍ਹਾ ਨੇ ਆਪਣੇ ਘਰ ਅਫ਼ਗਾਨਿਸਤਾਨ ''ਚ ਫੋਨ ਕਰਕੇ ਕਿਹਾ ਕਿ ਉਹ ਠੀਕ-ਠਾਕ ਹੈ ਅਤੇ ਸਫ਼ਰ ''ਤੇ ਹੈ। ਇਹ ਉਸ ਦੀ ਆਪਣੇ ਪਰਿਵਾਰ ਵਾਲਿਆਂ ਨਾਲ ਆਖਰੀ ਗੱਲਬਾਤ ਸੀ।

ਇਸ ਸਾਲ ਜੂਨ ਮਹੀਨੇ ਤੁਰਕੀ ਦੀ ਵੈਨ ਝੀਲ ''ਚ ਇੱਕ ਕਿਸ਼ਤੀ ਡੁੱਬ ਗਈ ਸੀ, ਜਿਸ ਨੂੰ ਕਿ ਲੋਕਾਂ ਦੀ ਤਸਕਰੀ ਕਰਨ ਵਾਲੇ ਸਮੂਹ ਨੇ ਮਨੁੱਖੀ ਤਸਕਰੀ ਲਈ ਚੁਣਿਆ ਸੀ। ਇਸ ਹਾਦਸਾਗ੍ਰਸਤ ਕਿਸ਼ਤੀ ''ਚ ਘੱਟ ਤੋਂ ਘੱਟ 32 ਅਫ਼ਗਾਨ, 7 ਪਾਕਿਸਤਾਨੀ ਅਤੇ ਇੱਕ ਇਰਾਨੀ ਸਵਾਰ ਸੀ। ਇੰਨ੍ਹਾਂ ਵਿੱਚੋਂ ਕਈ ਅਜੇ ਵੀ ਲਾਪਤਾ ਹਨ।

ਤੁਰਕੀ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕੁਝ ਲਾਸ਼ਾਂ ਸਤਹ ਤੋਂ 100 ਮੀਟਰ ਹੇਠਾਂ ਹੋ ਸਕਦੀਆਂ ਹਨ, ਜਿਨ੍ਹਾਂ ਦੀ ਬਰਾਮਦਗੀ ਬਹੁਤ ਹੀ ਚੁਣੌਤੀਪੂਰਨ ਕਾਰਜ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਗੀਤਾਂ ਵਿੱਚ ਆਦਿਵਾਸੀ ਸੱਭਿਆਚਾਰ ਪੇਸ਼ ਕਰਦੇ ਹਨ ਰੈਪਰ

ਗੁਜਰਾਤ ਦੇ ਕੁਝ ਰੈਪਰਜ਼ ਕਬਾਇਲੀ ਵਿਚਾਰਧਾਰਾਵਾਂ ਤੇ ਆਧਾਰਿਤ ਰੈਪ ਕਰਦੇ ਹਨ। ਇਨ੍ਹਾਂ ਕੋਲ ਅਭਿਆਸ ਕਰਨ ਲਈ ਨਾ ਤਾਂ ਕੋਈ ਥਾਂ ਹੈ ਅਤੇ ਨਾ ਹੀ ਕੋਈ ਮਾਲੀ ਮਦਦ ਫਿਰ ਵੀ ਕਿਸੇ ਖੁੱਲ੍ਹੇ ਥਾਂ ''ਤੇ ਅਭਿਆਸ ਕਰਦੇ ਹਨ।

ਮਿਹਨਤ ਲਗਾਤਾਰ ਜਾਰੀ ਹੈ ਅਤੇ ਕਿਸੇ ਵੱਡੇ ਮੌਕੇ ਦੀ ਤਲਾਸ਼ ਵਿੱਚ ਹਨ।

ਇਹੀ ਵੀਡੀਓ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=b1TEXa35Dto

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''95ea283d-7401-4ff1-bdb6-4be130fc750a'',''assetType'': ''STY'',''pageCounter'': ''punjabi.india.story.54955609.page'',''title'': ''\''ਪਤੀ ਨੂੰ ਪੂਰੀ ਤਨਖ਼ਾਹ ਨਹੀਂ ਮਿਲ ਰਹੀ ਸੀ ਤੇ ਮਾਰਚ ਤੋਂ ਮੇਰੇ ਕੋਲ ਨੌਕਰੀ ਨਹੀਂ ਹੈ\'' - 5 ਅਹਿਮ ਖ਼ਬਰਾਂ'',''published'': ''2020-11-16T02:38:22Z'',''updated'': ''2020-11-16T02:38:22Z''});s_bbcws(''track'',''pageView'');

Related News