ਦਿੱਲੀ ਵਿੱਚ ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਦਾ ਕੀ ਅਸਰ ਰਿਹਾ- ਪ੍ਰੈੱਸ ਰਿਵੀਊ
Sunday, Nov 15, 2020 - 09:41 AM (IST)

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿਵਾਲੀ ਮੌਕੇ ਪਾਬੰਦੀ ਦੇ ਬਾਵਜੂਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਟਾਕੇ ਚੱਲੇ। ਪੁਲਿਸ ਦਾ ਕਹਿਣਾ ਹੈ ਕਿ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਹਾਲਾਂਕਿ ਰਾਜਧਾਨੀ ਵਿੱਚ ਹਵਾ ਦੇ ਡਿੱਗਦੇ ਪੱਧਰ ਅਤੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਾਕੇ ਚਲਾਉਣ ਉੱਪਰ ਪਾਬੰਦੀ ਲਾਈ ਗਈ ਸੀ। ਇਸ ਦੇ ਬਾਵਜੂਦ ਸਾਰੀ ਰਾਤ ਪਟਾਕੇ ਚੱਲਣ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ ਅਤੇ ਰੌਸ਼ਨੀਆਂ ਅਸਮਾਨ ਵਿੱਚ ਦੇਖੀਆਂ ਗਈਆਂ।
ਇਹ ਵੀ ਪੜ੍ਹੋ:
- ਸੁਪਰੀਮ ਕੋਰਟ ਨਾਲ ਮੱਥਾ ਲਾਉਣ ਵਾਲੇ ਕੁਨਾਲ ਕਾਮਰਾ ਕੌਣ ਹਨ
- ਵਿਦੇਸ਼ ਭੇਜਣ ਲਈ ਗ਼ੈਰ-ਕਾਨੂੰਨੀ ਤਰੀਕਿਆਂ ਦੀ ਵਰਤੋਂ ਇੰਝ ਸਫ਼ਰ ਨੂੰ ਖ਼ਤਰਨਾਕ ਬਣਾ ਦਿੰਦੀ ਹੈ
- ਮੋਰਾਂ ਮਾਈ ਦੀ ਕਹਾਣੀ, ਜਿਸ ਦੇ ਨਾਂ ਦੇ ਸਿੱਕੇ ਰਣਜੀਤ ਸਿੰਘ ਦੇ ਰਾਜ ’ਚ ਜਾਰੀ ਹੋਏ
ਖ਼ਬਰ ਏਜੰਸੀਏਐੱਨਆਈ ਮੁਕਾਬਕ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅੰਕੜਿਆਂ ਮੁਤਾਬਕ ਤਿਉਹਾਰ ਮੁੱਕਣ ਤੋਂ ਬਾਅਦ ਸ਼ਨਿੱਚਰਵਾਰ ਰਾਤ ਨੂੰ ਗਿਆਰਾਂ ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਾਲੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕਾਂਕ 2.5 ਪ੍ਰਦੂਸ਼ਕਾਂ ਲਈ 444, ਆਈਟੀਓ 457, ਲੋਧੀ ਰੋਡ ਖੇਤਰ ਵਿੱਚ 414 ਅਤੇ ਅਨੰਦ ਵਿਹਾਰ ਵਿੱਚ 418 ਦਰਜ ਕੀਤੀ ਗਈ। ਇਹ ਚਾਰੋਂ ਹੀ ਪੜ੍ਹਤਾਂ ਬੇਹੱਦ ਮਾੜੇ ਵਰਗ ਵਿੱਚ ਆਉਂਦੀਆਂ ਹਨ।
ਇਸ ਤੋਂ ਬਾਅਦ ਧੁਆਂਖੀ ਧੁੰਦ (ਸਮੋਗ) ਨੇ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਨੂੰ ਕਲਾਵੇ ਵਿੱਚ ਲੈ ਲਿਆ ਅਤੇ ਐਤਵਾਰ ਸਵੇਰੇ ਵੀ ਸੰਘਣੀ ਸਮੋਗ ਕਾਰਨ ਦ੍ਰਿਸ਼ਟੀ ਸੀਮਾ ਬਹੁਤ ਘੱਟ ਰਹੀ।
ਜ਼ਿਕਰਯੋਗ ਹੈ ਕਿ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਇਲਾਕਿਆਂ ਵਿੱਚ ਕੋਰੋਨਾਵਾਇਰਸ ਅਤੇ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਪਟਾਕਿਆਂ ਉੱਪਰ ਮੁਕੰਮਲ ਪਾਬੰਦੀ ਸੀ।
ਭਾਰਤੀ ਵਿਦੇਸ਼ ਮੰਤਰੀ ਨੇ ਚੀਨ ਨੂੰ ਦਿੱਤਾ ਅਸਿੱਧਾ ਸੁਨੇਹਾ ਪਰ ਪ੍ਰਧਾਨ ਮੰਤਰੀ ਨੇ ਕਿਹਾ ਦੇਵਾਂਗੇ ’ਪ੍ਰਚੰਡ ਜਵਾਬ’

ਪੰਦਰਵੀਂ ਪੂਰਬੀ ਏਸ਼ੀਆ ਸਮਿਟ ਵਿੱਚ ਸ਼ਾਮਲ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਦੱਖਣ ਚੀਨ ਸਾਗਰ ਵਿੱਚ ਚੀਨ ਦੀਆਂ ਅਜਿਹੀਆਂ ਕਾਰਵਾਈਆਂ ਪ੍ਰਤੀ ਚਿੰਤਾ ਜਤਾਈ ਜਿਨ੍ਹਾਂ ਨਾਲ ਖਿੱਤੇ ਵਿੱਚ ਭਰੋਸੇ ਨੂੰ ਖੋਰਾ ਲਾ ਸਕਦੀਆਂ ਹਨ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਚੀਨ ਨੂੰ ਅਸਿੱਧਾ ਸੁਨੇਹਾ ਦਿੰਦਿਆਂ ਕਿਹਾ ਕਿ ਇਸ ਸੰਬੰਧ ਵਿੱਚ ਸਮੁੰਦਰਾਂ ਬਾਰੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਜੁੜੇ ਦੇਸ਼ਾਂ ਦੀ ਇਲਾਕਾਈ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ।
ਹਿੰਦ-ਪ੍ਰਸ਼ਾਂਤ ਖਿੱਤੇ ਬਾਰੇ ਕਈ ਮੁਲਕਾਂ ਵੱਲੋਂ ਐਲਾਨੀਆਂ ਆਪਣੀਆਂ ਨੀਤੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਜੇ ਇੱਛਾ ਸ਼ਕਤੀ ਹੋਵੇ ਤਾਂ ਇਸ ਸੰਬੰਧ ਵਿੱਚ ਤਾਲਮੇਲ ਕਾਇਮ ਕਰਨਾ ਮੁਸ਼ਕਲ ਨਹੀਂ ਹੋਵੇਗਾ।
ਉਨ੍ਹਾਂ ਨੇ ਕੋਵਿਡ-19 ਤੋਂ ਬਾਅਦ ਦੀ ਦੁਨੀਆਂ ਦੀਆਂ ਚੁਣੌਤੀਆਂ ਦੇ ਹੱਲ ਲਈ ਵੱਡੇ ਪੱਧਰ ਦੇ ਸਹਿਯੋਗ ਦੀ ਲੋੜ ਉੱਪਰ ਵੀ ਜੋਰ ਦਿੱਤਾ।
ਰਾਜਸਥਾਨ ਵਿੱਚ ਫ਼ੌਜੀ ਜਵਾਨਾਂ ਨਾਲ ਦਿਵਾਲੀ ਮਨਾਉਣ ਲੌਂਗੇਵਾਲਾ ਪੋਸਟ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਰਖ ਜਾਣ ਤੇ ਪ੍ਰਚੰਡ ਜਵਾਬ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਤਾਕਤ ਭਾਰਤ ਦੀਆਂ ਫੌਜਾਂ ਨੂੰ ਸਾਡੇ ਦੇਸ਼ ਦੀ ਰਾਖੀ ਕਰਨ ਤੋਂ ਵਰਜ ਨਹੀਂ ਸਕਦੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪਾਕਿਸਤਾਨ ਵਿੱਚ ਦਿਵਾਲੀ
ਪਾਕਿਸਤਾਨ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਦਿਵਾਲੀ ਮਨਾਈ ਗਈ। ਇਸ ਸੰਬੰਧ ਵਿੱਚ ਕਰਾਚੀ ਦੇ ਸਵਮੀ ਨਾਰਾਇਣ ਮੰਦਿਰ ਅਤੇ ਲਾਹੌਰ ਦੇ ਕ੍ਰਿਸ਼ਨਾ ਮੰਦਿਰ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਖ਼ੁਸ਼ੀ ਮਨਾਈ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ।
https://twitter.com/ANI/status/1327747379211059202
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e730d0cc-6db0-4014-80d1-efa477b0d712'',''assetType'': ''STY'',''pageCounter'': ''punjabi.india.story.54948707.page'',''title'': ''ਦਿੱਲੀ ਵਿੱਚ ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਦਾ ਕੀ ਅਸਰ ਰਿਹਾ- ਪ੍ਰੈੱਸ ਰਿਵੀਊ'',''published'': ''2020-11-15T04:10:03Z'',''updated'': ''2020-11-15T04:10:03Z''});s_bbcws(''track'',''pageView'');