ਮੋਰਾਂ ਮਾਈ ਦੀ ਕਹਾਣੀ, ਜਿਸ ਦੇ ਨਾਂ ਦੇ ਸਿੱਕੇ ਰਣਜੀਤ ਸਿੰਘ ਦੇ ਰਾਜ ’ਚ ਜਾਰੀ ਹੋਏ-5 ਅਹਿਮ ਖ਼ਬਰਾਂ

Sunday, Nov 15, 2020 - 08:11 AM (IST)

ਮੋਰਾਂ ਮਾਈ ਦੀ ਕਹਾਣੀ, ਜਿਸ ਦੇ ਨਾਂ ਦੇ ਸਿੱਕੇ ਰਣਜੀਤ ਸਿੰਘ ਦੇ ਰਾਜ ’ਚ ਜਾਰੀ ਹੋਏ-5 ਅਹਿਮ ਖ਼ਬਰਾਂ

ਉਹ ਮਹਾਰਾਣੀ ਤਾਂ ਨਹੀਂ ਸਨ, ਪਰ 19ਵੀਂ ਸਦੀ ਵਿੱਚ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੇ ਨਾਮ ''ਤੇ ਸਿੱਕੇ ਜਾਰੀ ਕੀਤੇ ਅਤੇ ਨਾਪ ਤੋਲ ਦੇ ਪੈਮਾਨੇ ਵੀ ਉਨ੍ਹਾਂ ਦੇ ਨਾਮ ''ਤੇ ਰੱਖੇ ਗਏ।

ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਸ ਦੌਰ ਵਿੱਚ ਲਾਹੌਰ ਦੇ ਸ਼ਾਹ ਆਲਮ ਗੇਟ ਦੇ ਇਲਾਕੇ ਵਿੱਚ ਮੌਰਾਂ ਮਾਈ ਦੀ ਰਿਹਾਇਸ਼ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਈ ਸ਼ਾਹੀ ਸੰਦੇਸ਼ ਮੌਰਾਂ ਮਾਈ ਦੀ ਰਿਹਾਇਸ਼ ਤੋਂ ਜਾਰੀ ਕੀਤੇ।

ਉਨ੍ਹਾਂ ਦੇ ਹੁਕਮਾਂ ਹੇਠ ਲਿਖਿਆ ਹੁੰਦਾ ਸੀ, "ਜਾਰੀ ਕਰਤਾ ਕੋਠਾ ਮਾਈ ਮੋਰਾਂ, ਮਹਿਬੂਬਾ ਮਹਾਰਾਜਾ ਰਣਜੀਤ ਸਿੰਘ।"

ਇੰਨ੍ਹਾਂ ਹੁਕਮਾਂ ਅਤੇ ਸਿੱਕਿਆਂ ਦੀਆਂ ਕਾਪੀਆਂ ਹੁਣ ਵੀ ਲਾਹੌਰ ਦੀ ਸਿੱਖ ਗੈਲਰੀ ਵਿੱਚ ਮੌਜੂਦ ਹਨ। ਉਨ੍ਹਾਂ ਦੇ ਇਸ ਸ਼ਾਸਨ ਦੀਆਂ ਕਈ ਨਿਸ਼ਾਨੀਆਂ ਅੱਜ ਵੀ ਲਾਹੌਰ ਦੀਆਂ ਕਈ ਇਮਾਰਤਾਂ ਵਿੱਚ ਮੌਜੂਦ ਹਨ। ਜਦਕਿ ਕਈ ਕਹਾਣੀਆਂ ਇਤਿਹਾਸ ਦੇ ਪੰਨਿਆਂ ਵਿੱਚ ਹੀ ਗੁਆਚ ਗਈਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਗਵਾ ਕਰਨ ਦੀ ਯੋਜਨਾ ਕੀ ਸੀ ਤੇ ਕਿਸ ਨੇ ਬਣਾਈ ਸੀ

ਜਦੋਂ 1982 ਖਤਮ ਹੁੰਦੇ-ਹੁੰਦੇ ਪੰਜਾਬ ਦੇ ਹਾਲਤ ਬੇਕਾਬੂ ਹੋਣ ਲੱਗੇ ਤਾਂ ਭਾਰਤੀ ਖੂਫ਼ੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਰਾਮਨਾਥ ਕਾਵ ਨੇ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਹੈਲੀਕਾਪਟਰ ਆਪਰੇਸ਼ਨ ਜ਼ਰੀਏ ਪਹਿਲਾਂ ਚੌਕ ਮਹਿਤਾ ਗੁਰਦੁਆਰੇ ਤੇ ਫਿਰ ਬਾਅਦ ਵਿੱਚ ਹਰਿਮੰਦਰ ਸਾਹਿਬ ਤੋਂ ''ਕਿਡਨੈਪ''ਕਰਵਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ।

ਇਸ ਵਿਚਕਾਰ ਕਾਵ ਨੇ ਬ੍ਰਿਟਿਸ਼ ਹਾਈ ਕਮਿਸ਼ਨ ਵਿੱਚ ਕੰਮ ਕਰ ਰਹੇ ਬ੍ਰਿਟਿਸ਼ ਖੁਫ਼ੀਆ ਏਜੰਸੀ ਐੱਮਆਈ 6 ਦੇ ਦੋ ਜਾਸੂਸਾਂ ਨਾਲ ਇਕੱਲਿਆਂ ਮੁਲਾਕਾਤ ਕੀਤੀ ਸੀ।

ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਨ ''ਕਾਵ ਬੌਇਜ਼ ਆਫ ਰਾਅ'' ਵਿੱਚ ਲਿਖਦੇ ਹਨ, ''''ਦਸੰਬਰ, 1983 ਵਿੱਚ ਬ੍ਰਿਟਿਸ਼ ਖੂਫੀਆ ਏਜੰਸੀ MI-6 ਦੇ ਦੋ ਜਾਸੂਸਾਂ ਨੇ ਹਰਿਮੰਦਰ ਸਾਹਿਬ ਦਾ ਮੁਆਇਨਾ ਕੀਤਾ ਸੀ। ਇਨ੍ਹਾਂ ਵਿੱਚੋਂ ਘੱਟ ਤੋਂ ਘੱਟ ਇੱਕ ਉਹੀ ਸ਼ਖ਼ਸ ਸੀ ਜਿਸ ਨਾਲ ਕਾਵ ਨੇ ਮੁਲਾਕਾਤ ਕੀਤੀ ਸੀ।''''

ਕਿਵੇਂ ਇਸ ਯੋਜਨਾ ਬਣਾਈ ਗਈ ਸੀ ਤੇ ਕਿਉਂ ਇਹ ਸਿਰੇ ਨਹੀਂ ਚੜ੍ਹੀ ਸੀ. ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੁਨਾਲ ਕਾਮਰਾ ਕੌਣ ਹਨ ਜਿਨ੍ਹਾਂ ਨੇ ਸੁਪਰੀਮ ਕੋਰਟ ਨਾਲ ਮੱਥਾ ਲਾਇਆ

ਪੱਤਰਕਾਰ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੀ ਆਲੋਚਨਾ ਕਰਨ ਵਾਲੇ ਕਾਮੇਡੀਅਨ ਕੁਨਾਲ ਕਾਮਰਾ ਖਿਲਾਫ਼ ਅਦਾਲਤੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ।

ਕਮੇਡੀਅਨ ਕੁਨਾਲ ਕਾਮਰਾ ਦਾ ਮਨੋਰੰਜਨ ਜਗਤ ਵਿੱਚ ਸਫ਼ਰ ਇੱਕ ਐਡਵਰਟਾਈਜ਼ਿੰਗ ਏਜੰਸੀ ਨਾਲ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਸ਼ੁਰੂ ਹੋਇਆ।

ਮਸ਼ਹੂਰੀਆਂ ਦੇ ਖੇਤਰ ਵਿੱਚ ਗਿਆਰਾਂ ਸਾਲ ਕੰਮ ਕਰਨ ਤੋਂ ਬਾਅਦ ਕੁਨਾਲ ਨੇ ਹਾਸਰਸ ਕਲਾਕਾਰ ਵਜੋਂ ਇੱਕ ਨਵੇਂ ਖੇਤਰ ਵਿੱਚ ਪੈਰ ਰੱਖਿਆ। ਸਾਲ 2013 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ ਕੀਤਾ।

ਸਾਲ 2017 ਵਿੱਚ ਰਮੀਤ ਵਰਮਾ ਨਾਲ ਮਿਲ ਕੇ ਉਨ੍ਹਾਂ ਨੇ ਇੱਕ ਪੌਡਕਾਸਟ ''ਸ਼ੱਟ ਅਪ ਯਾ ਕੁਨਾਲ'' (ਕੁਨਾਲ ਯਾਰ ਚੁੱਪ ਕਰ) ਸ਼ੁਰੂ ਕੀਤਾ। ਇਸ ਸ਼ੋਅ ਵਿੱਚ ਉਹ ਇੱਕ ਗੈਰ-ਰਸਮੀ ਮਾਹੌਲ ਵਿੱਚ ਸਿਆਸੀ, ਸਮਾਜਿਕ ਅਤੇ ਹੋਰ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਨਾਲ ਗੱਲਬਾਤ ਕਰਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ''ਵਾਰਮ ਵੈਕਸੀਨ'' ਕੀ ਹੈ ਤੇ ਭਾਰਤ ਲਈ ਕਿਉਂ ਫਾਇਦੇਮੰਦ ਹੋ ਸਕਦੀ ਹੈ

ਸਾਇੰਸਦਾਨ
Getty Images
ਭਾਰਤ ਵਿੱਚ ਅਜਿਹਾ ਟੀਕਾ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਉੱਚ ਤਾਪਮਾਨ ਵਿੱਚ ਵੀ ਸਾਂਭਿਆ ਜਾ ਸਕੇ ਤੇ ਸਹੀ ਕੰਮ ਕਰੇ

ਭਾਰਤ ਵਿੱਚ ਗਰਮੀਆਂ ਦੇ ਮੌਸਮ ਵਿੱਚ ਤਾਪਮਾਨ 50 ਸੈਲਸੀਅਸ (122F) ਤੱਕ ਵਧ ਸਕਦਾ ਹੈ।

ਲਗਭਗ ਸਾਰੇ ਹੀ ਟੀਕਿਆਂ ਨੂੰ ਦੋ ਡਿਗਰੀ ਸੈਲਸੀਅਸ ਅਤੇ ਅੱਠ ਡਿਗਰੀ ਤਾਪਮਾਨ ਦੇ ਵਿਚਕਾਰ ਹੀ ਟਰਾਂਸਪੋਰਟ (ਲੈ ਕੇ ਜਾਣ) ਕਰਨਾ ਅਤੇ ਵੰਡਣਾ ਪਏਗਾ ਜਿਸ ਨੂੰ ਕੋਲਡ-ਚੇਨ ਕਿਹਾ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਵਿਡ-19 ਦੇ ਬਣ ਰਹੇ ਕਿਸੇ ਵੀ ਟੀਕੇ ਨੂੰ ਜ਼ੀਰੋ ਡਿਗਰੀ ਤੋਂ ਘੱਟ ਤਾਪਮਾਨ ਦੀ ਲੋੜ ਹੋਵੇਗੀ।

ਸੋਚੋ ਜੇ ਅਜਿਹਾ ਕੋਵਿਡ -19 ਟੀਕਾ ਜੋ ਗਰਮੀ ਲਈ ਸਹਿਣਸ਼ੀਲ ਹੋਵੇ ਅਤੇ ਕੋਲਡ ਚੇਨ ''ਤੇ ਨਿਰਭਰ ਕੀਤੇ ਬਿਨਾਂ ਦੂਰ-ਦੁਰਾਡੇ ਦੇ ਲੱਖਾਂ ਕਸਬਿਆਂ ਅਤੇ ਪਿੰਡਾਂ ਵਿੱਚ ਪਹੁੰਚਾਇਆ ਜਾ ਸਕੇ।

ਭਾਰਤੀ ਵਿਗਿਆਨੀਆਂ ਦਾ ਇੱਕ ਸਮੂਹ ਅਜਿਹੇ ਟੀਕੇ ''ਤੇ ਕੰਮ ਕਰ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਪੰਜਾਬ: ਪਹਿਲਾਂ ਲੌਕਡਾਊਨ ਤੇ ਹੁਣ ਰੇਲਾਂ ਰੁਕਣ ਕਾਰਨ ਉਦਯੋਗਾਂ ਉੱਪਰ ਅਸਰ

ਪੰਜਾਬ ਵਿੱਚ ਰੇਲਾਂ ਬੰਦ ਹੋਣ ਕਾਰਨ ਪੇਪਰ ਮਿੱਲ ਮਾਲਕ ਪਰੇਸ਼ਾਨ ਹਨ। ਪਹਿਲਾਂ ਲੌਕਡਾਊਨ ਕਾਰਨ ਤੇ ਹੁਣ ਮਾਲ ਗੱਡੀਆਂ ਨਾਲ ਆਉਣ ਕਾਰਨ ਕਈ ਛੋਟੇ-ਵੱਡੇ ਉਦਯੋਗ ਪ੍ਰਭਾਵਿਤ ਹੋ ਰਹੇ ਹਨ।

ਕੋਰੋਨਾ ਕਾਰਨ ਹਾਲਾਂਕਿ ਜ਼ਿਆਦਾਤਰ ਸਨਅਤਾਂ ਨੂੰ ਨੁਕਸਾਨ ਹੋਇਆ ਹੈ ਪਰ ਖੇਤੀ ਸੈਕਟਰ ਵਿੱਚ ਵਾਧਾ ਜਾਰੀ ਰਿਹਾ।

ਖੇਤੀ ਨਾਲ ਜੁੜੇ ਕਲਪੁਰਜ਼ਿਆਂ ਅਤੇ ਹੋਰ ਵਸਤਾਂ ਦੀ ਮੰਗ ਵੀ ਵਧੀ ਪਰ ਹੁਣ ਰੇਲਾਂ ਦੇ ਨਾ ਚੱਲਣ ਕਾਰਨ ਸਨਅਤਕਾਰ ਆਪਣਾ ਮਾਲ ਭੇਜਣ ਵਿੱਚ ਅਤੇ ਕੱਚਾ ਮਾਲ ਮੰਗਾਉਣ ਤੋਂ ਅਸਮਰੱਥ ਹਨ ਜਿਸ ਕਾਰਨ ਕੱਚੇ ਮਾਲ ਦੇ ਭਾ ਵੀ ਵਧਣ ਦਾ ਖ਼ਦਸ਼ਾ ਹੈ।

ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e40d3f6b-e16b-43e1-996f-fd7e4c9452f0'',''assetType'': ''STY'',''pageCounter'': ''punjabi.india.story.54948561.page'',''title'': ''ਮੋਰਾਂ ਮਾਈ ਦੀ ਕਹਾਣੀ, ਜਿਸ ਦੇ ਨਾਂ ਦੇ ਸਿੱਕੇ ਰਣਜੀਤ ਸਿੰਘ ਦੇ ਰਾਜ ’ਚ ਜਾਰੀ ਹੋਏ-5 ਅਹਿਮ ਖ਼ਬਰਾਂ'',''published'': ''2020-11-15T02:35:55Z'',''updated'': ''2020-11-15T02:35:55Z''});s_bbcws(''track'',''pageView'');

Related News