ਵਿਸ਼ਵ ਸਿਹਤ ਸੰਗਠਨ ਖੋਲ੍ਹੇਗਾ ਭਾਰਤ ਵਿੱਚ ਰਵਾਇਤੀ ਦਵਾਈਆਂ ਦਾ ਕੌਮਾਂਤਰੀ ਕੇਂਦਰ - ਪ੍ਰੈੱਸ ਰਿਵਿਊ
Saturday, Nov 14, 2020 - 08:56 AM (IST)


ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਵਿੱਚ ਰਵਾਇਤੀ ਦਵਾਈਆਂ ਲਈ ਇੱਕ ਕੌਮਾਂਤਰੀ ਕੇਂਦਰ ਕਾਇਮ ਕਰੇਗਾ।
ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਐਲਾਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੁਨੀਆਂ ਦੀ ਫਾਰਮੇਸੀ ਵਜੋਂ ਸਾਹਮਣੇ ਆਇਆ ਹੈ ਉਵੇਂ ਹੀ ਵਿਸ਼ਵ ਸਿਹਤ ਸੰਗਠਨ ਦਾ ਇਹ ਕੇਂਦਰ ਵੀ ਵਿਸ਼ਵੀ ਸਿਹਤ ਕੇਂਦਰ ਬਣੇਗਾ।
ਇਹ ਵੀ ਪੜ੍ਹੋ:
- ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਗਵਾ ਕਰਨ ਦੀ ਯੋਜਨਾ ਕੀ ਸੀ ਤੇ ਕਿਸ ਨੇ ਬਣਾਈ ਸੀ
- ਦਿੱਲੀ ''ਚ ਮੀਟਿੰਗ ਖ਼ਤਮ ਹੋਣ ਮਗਰੋਂ ਕਿਸਾਨਾਂ ਦੀ ਕੀ ਹੋਵੇਗੀ ਰਣਨੀਤੀ
- ਕੋਰੋਨਾ ਨੂੰ ਸਿਡੈਮਿਕ ਕਿਉਂ ਕਿਹਾ ਜਾ ਰਿਹਾ ਹੈ, ਇਸ ਦਾ ਮਤਲਬ ਕੀ ਹੈ
ਸੰਗਠਨ ਦੇ ਮੁਖੀ ਡਾ਼ ਅਦਾਨੋਮ ਨੇ ਐਲਾਨ ਵਿੱਚ ਕਿਹਾ,"ਇਸ ਕੌਮਾਂਤਰੀ ਕੇਂਦਰ ਦੀ ਸਥਾਪਨਾ ਨਾਲ ਰਵਾਇਤੀ ਦਵਾਈਆਂ ਅਤੇ ਪੂਰਕ ਦਵਾਈਆਂ ਦੀ ਖੋਜ ਅਤੇ ਉਸ ਨਾਲ ਜੁੜੀ ਸਿਖਲਾਈ ਨੂੰ ਵੀ ਉਤਸ਼ਾਹ ਮਿਲੇਗਾ।"
ਉਨ੍ਹਾਂ ਨੇ ਇਸ ਮੌਕੇ ਰਵਾਇਤੀ ਦਵਾਈਆਂ ਦੀ ਪ੍ਰਣਾਲੀ ਵਜੋਂ ਆਯੁਰਵੇਦ ਦੀ ਅਹਿਮ ਭੂਮਿਕਾ ਬਾਰੇ ਵੀ ਜ਼ਿਕਰ ਕੀਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪੰਜਾਬ ਸਰਕਾਰ ਨਿਜੀ ਥਰਮਲਾਂ ਨਾਲ ਸਮਝੌਤਿਆਂ ਤੇ ਮੁੜ ਵਿਚਾਰ ਕਰੇ-ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਬੇ ਵਿਚਲੇ ਨਿਜੀ ਥਰਮਲ ਪਲਾਂਟਾਂ ਵੱਲੋਂ ਕਿਸਾਨ ਸੰਘਰਸ਼ ਦੌਰਾਨ ਢੁਕਵੀਂ ਮਾਤਰਾ ਵਿੱਚ ਕੋਲਾ ਸਟੋਰ ਨਾ ਕਰ ਸਕਣ ਦੇ ਮੱਦੇ ਨਜ਼ਰ ਇਨ੍ਹਾਂ ਥਰਮਲਾ ਨਾਲ ਸਮਝੌਤਿਆਂ ਦੀਆਂ ਸ਼ਰਤਾਂ ਬਾਰੇ ਮੁੜ ਤੋਂ ਗੱਲਬਾਤ ਕਰਨ ਜਾਂ ਇਹ ਸਮਝੌਤੇ ਰੱਦ ਕੀਤੇ ਜਾਣ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਾਜਵਾ ਨੇ ਮੁੱਖ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਇਹ ਸਮਝੌਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਦਿਮਾਗ਼ ਦੀ ਉਪਜ ਸਨ।
ਉਨ੍ਹਾਂ ਨੇ ਲਿਖਿਆ ਕਿ ਸਮਝੌਤਿਆਂ ਦੀਆਂ ਮੱਦਾਂ ਅਜਿਹੀਆਂ ਹਨ ਜਿਨ੍ਹਾਂ ਨਾਲ ਪੰਜਾਬ ਸਰਕਾਰ ਦੇ ਖ਼ਜਾਨੇ ਉੱਪਰ ਵਾਧੂ ਬੋਝ ਪੈਂਦਾ ਹੈ ਅਤੇ ਕੁਝ ਚੋਣਵੇਂ ਸਨਅਤਕਾਰਾਂ ਨੂੰ ਲਾਭ ਪਹੁੰਚਦਾ ਹੈ।
ਪੰਜਾਬ ਵਿੱਚ ਇਸ ਸਮੇਂ ਤਿੰਨ ਨਿਜੀ ਥਰਮਲ ਪਲਾਂਟ ਕੰਮ ਕਰ ਰਹੇ ਹਨ।
ਭਾਜਪਾ ਨੇ ਸੂਬਿਆਂ ਦੇ ਨਵੇਂ ਇੰਚਾਰਜ ਲਾਏ
ਕਈ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੇ ਸ਼ੁੱਕਰਵਾਰ ਨੂੰ ਆਪਣੇ ਸੂਬਾ ਇੰਚਰਾਜਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੂਚੀ ਨੂੰ ਪਾਰਟੀ ਪ੍ਰਧਾਨ ਜੇ ਪੀ ਨੱਢਾ ਵੱਲੋਂ ਜਾਰੀ ਕੀਤਾ ਗਿਆ ਅਤੇ ਇਸ ਵਿੱਚ ਸੰਬਿਤ ਪਾਤਰਾ, ਬਿਜਿਅੰਤ ਪਾਂਡਾ, ਸੀਟੀ ਰਵੀ, ਸੀਪੀ ਰਾਧਾਕ੍ਰਿਸ਼ਨਨ ਅਤੇ ਤਰੁਣ ਚੁੱਘ ਦੇ ਨਾਂਅ ਸ਼ਾਮਲ ਹਨ।
ਇੱਕ ਅਪਵਾਦ ਵਜੋਂ ਸਿਰਫ਼ ਪੱਛਮੀ ਬੰਗਾਲ ਵਿੱਚ ਹੀ ਮੌਜੂਦਾ ਇੰਚਾਰਜ ਕੈਲਾਸ਼ ਵਿਜੇਵਰਗੀਆ ਨੂੰ ਬਰਕਰਾਰ ਰੱਖਿਆ ਗਿਆ ਹੈ। ਪੰਜਾਬ ਲਈ ਜਿੱਥੇ ਦੁਸ਼ਿਅੰਤ ਕੁਮਾਰ ਗੌਤਮ ਨੂੰ ਇੰਚਾਰਜ ਲਾਇਆ ਗਿਆ ਹੈ ਉੱਥੇ ਹੀ ਨਰਿੰਦਰ ਸਿੰਘ ਸਹਿ-ਇੰਚਾਰਜ ਵਜੋਂ ਉਨ੍ਹਾਂ ਦਾ ਹੱਥ ਵਟਾਉਣਗੇ।
https://twitter.com/BJP4India/status/1327312943621410817

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਚੀਨ ਨੇ ਦਿੱਤੀ ਬਾਇਡਨ ਨੂੰ ਵਧਾਈ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਰਹਿਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਚੀਨ ਨੇ ਜੋ ਬਾਇਡਨ ਅਤੇ ਕਮਲਾ ਹੈਰਿਸ ਨੂੰ ਵਧਾਈ ਦਿੱਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਬਾਇਡਨ ਨੂੰ ਵਧਾਈ ਦੇ ਦਿੱਤੀ ਗਈ ਸੀ ਉੱਥੇ ਹੀ ਚੀਨ ਤੇ ਰੂਸ ਵਰਗੇ ਦੇਸ਼ਾਂ ਵੱਲੋਂ ਉਨ੍ਹਾਂ ਨੂੰ ਵਧਾਈ ਨਹੀਂ ਦਿੱਤੀ ਗਈ ਸੀ।
ਚੀਨ ਨੇ ਹਾਲਾਂਕਿ ਇਸ ਦੇਰੀ ਦਾ ਸਬੱਬ ਤਾਂ ਸਪਸ਼ਟ ਨਹੀਂ ਕੀਤਾ ਪਰ ਹਾਂ ਚੀਨੀ ਵਿਦੇਸ਼ ਮੰਤਰੀ ਨੇ ਇਹ ਜ਼ਰੂਰ ਕਹਿ ਕਿ ਚੀਨ ਅਮਰੀਕੀ ਨਾਗਰਿਕਾਂ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਨ।
ਯੂਪੀ ਵਿੱਚ ਇੱਕ ਪੱਤਰਕਾਰ ਦੀ ਮੌਤ ਮਗਰੋਂ ਵਿਵਾਦ
ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹਾ ਕੋਤਵਾਲੀ ਦੇ ਅਧੀਨ ਪੈਂਦੇ ਇਲਾਕੇ ਵਿੱਚ ਇੱਕ 25 ਸਾਲਾ ਪੱਤਰਕਾਰ ਦੀ ਲਾਸ਼ ਰੇਲਵੇ ਪਟੜੀਆਂ ਉੱਪਰ ਮਿਲਣ ਮਗਰੋਂ ਮਾਮਲਾ ਗਰਮਾ ਗਿਆ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਮਰਹੂਮ ਸੂਰਜ ਪਾਂਡੇ ਦੇ ਪਰਿਵਾਰ ਨੇ ਸਬ-ਇੰਸਪੈਕਟਰ ਸੁਨੀਤਾ ਚੌਰਸਰੀਆ ਅਤੇ ਹਵਲਦਾਰ ਅਮਰ ਸਿੰਘ ਉੱਪਰ ਉਨ੍ਹਾਂ ਨੂੰ ਕਤਲ ਕਰ ਕੇ ਲਾਸ਼ ਪਟੜੀਆਂ ਉੱਪਰ ਸੁੱਟਣ ਦਾ ਇਲਜ਼ਾਮ ਲਾਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਹਾਲਾਂਕਿ ਅਖ਼ਬਾਰ ਮੁਤਾਬਕ ਕੋਈ ਸੂਈਸਾਈਡ ਨੋਟ ਬਰਾਮਦ ਨਹੀਂ ਹੋਇਆ।
ਉਨਾਓ ਦੇ ਐੱਸਪੀ ਸੁਰੇਸ਼ ਰਾਓ ਏ ਕੁਲਕਰਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਸਬੂਤ ਖ਼ੁਦਕੁਸ਼ੀ ਵੱਲ ਇਸ਼ਾਰਾ ਕਰਦੇ ਹਨ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਸੱਟਾਂ ਦੇ ਨਿਸ਼ਾਨ ਰੇਲ ਦੀ ਵਜ੍ਹਾ ਨਾਲ ਹੀ ਬਣੇ ਹਨ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5949228a-52f6-4c41-b3b1-273512540d6b'',''assetType'': ''STY'',''pageCounter'': ''punjabi.india.story.54941671.page'',''title'': ''ਵਿਸ਼ਵ ਸਿਹਤ ਸੰਗਠਨ ਖੋਲ੍ਹੇਗਾ ਭਾਰਤ ਵਿੱਚ ਰਵਾਇਤੀ ਦਵਾਈਆਂ ਦਾ ਕੌਮਾਂਤਰੀ ਕੇਂਦਰ - ਪ੍ਰੈੱਸ ਰਿਵਿਊ'',''published'': ''2020-11-14T03:25:08Z'',''updated'': ''2020-11-14T03:25:08Z''});s_bbcws(''track'',''pageView'');