ਕੋਰੋਨਾ ਨੂੰ ਸਿਡੈਮਿਕ ਕਿਉਂ ਕਿਹਾ ਜਾ ਰਿਹਾ ਹੈ, ਇਸ ਦਾ ਮਤਲਬ ਕੀ ਹੈ - 5 ਅਹਿਮ ਖ਼ਬਰਾਂ

11/14/2020 7:41:11 AM

ਇੱਕ ਔਰਤ ਹੈਰਾਨੀ ਨਾਲ ਸਾਹਮਣੇ ਵੱਲ ਦੇਖਦੀ ਹੋਈ
Getty Images
ਜਦੋਂ ਕੋਈ ਬੀਮਾਰੀ ਦੂਜੀਆਂ ਹੋਰ ਬੀਮਾਰੀਆਂ ਦੇ ਨਾਲ ਮਿਲ ਕੇ ਫੈਲਦੀ ਅਤੇ ਤਬਾਹੀ ਮਚਾਉਂਦੀ ਹੈ ਉਸ ਸਥਿਤੀ ਨੂੰ ਸਿਨਡੈਮਿਕ ਕਿਹਾ ਜਾਂਦਾ ਹੈ

ਕੋਵਿਡ-19 ਇੱਕ ਮਹਾਂਮਾਰੀ ਨਹੀਂ ਹੈ, ਵਿਗਿਆਨੀ ਮੰਨਦੇ ਹਨ ਕੋਰੋਨਾਵਾਇਰਸ ਇੱਕ ਸਿਨਡੈਮਿਕ ਹੈ ਯਾਨੀ ਇੱਕ ਅਜਿਹੀ ਮਹਾਂਮਾਰੀ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਬਿਮਾਰੀਆਂ ਇਕੱਠਿਆਂ ਪ੍ਰਭਾਵਿਤ ਕਰ ਰਹੀਆਂ ਹੋਣ ਜਾਂ ਇਸ ਨੂੰ ਮਹਾਂਮਾਰੀਆਂ ਦਾ ਸੁਮੇਲ ਵੀ ਕਹਿ ਸਕਦੇ ਹਾਂ।

ਉਨ੍ਹਾਂ ਦਾ ਆਧਾਰ ਹੈ ਕਿ ਕੋਰੋਨਾਵਾਇਰਸ ਇਕੱਲਿਆਂ ਕੰਮ ਨਹੀਂ ਕਰਦਾ ਇਸ ਵਿੱਚ ਹੋਰ ਪੱਖਾਂ ਦੇ ਪ੍ਰਭਾਵ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਕਿਵੇਂ ਇਹ ਡੂੰਘੀ ਸਮਾਜਿਕ ਨਾ-ਬਰਾਬਰੀ ਦੇ ਸੰਦਰਭ ਵਿੱਚ ਫ਼ੈਲਦਾ ਹੈ।

ਸਾਇੰਸਦਾਨਾਂ ਮੁਤਾਬਕ ਪਿਛਲੇ ਕੁਝ ਮਹੀਨਿਆਂ ਦੌਰਾਨ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਜੋ ਕਦਮ ਚੁੱਕੇ ਗਏ ਹਨ ਉਹ ਜਾਂ ਤਾਂ ਬਹੁਤ ਸਖ਼ਤ ਹਨ ਤੇ ਜਾਂ ਨਰਮ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਤਰੀਕਾ ਇਕੱਲਾ ਕਾਰਗਰ ਸਾਬਤ ਨਹੀਂ ਹੋ ਸਕਦਾ। ਪਰ ਸਾਇੰਸਦਾਨ ਅਜਿਹਾ ਕਿਉਂ ਕਹ ਰਹੇ ਹਨ?

ਪੂਰੀ ਖਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੈਠਕ ਤੋਂ ਮਗਰੋਂ ਕਿਸਾਨ ਆਗੂ ਤੇ ਖੇਤੀਬਾੜੀ ਮੰਤਰੀ ਕੀ ਕਹਿੰਦੇ

ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਨਾਲ ਕਿਸਾਨ ਆਗੂਆਂ ਨਾਲ ਦਿੱਲੀ ਵਿੱਚ ਹੋਈ ਬੈਠਕ ਵਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਫਿਲਹਾਲ ਪੰਜਾਬ ਵਿੱਚ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।

ਹੁਣ ਕਿਸਾਨ ਆਗੂਆਂ ਦੀ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਮੁੜ ਬੈਠਕ ਹੋਵੇਗੀ ਅਤੇ ਕਿਸਾਨ ਅਗਲੀ ਰਣਨੀਤੀ ਤੈਅ ਕਰਨਗੇ।

ਮੀਟਿੰਗ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੁਨਾਲ ਕਾਮਰਾ: ਅਦਾਲਤ ਦੀ ਮਾਣਹਾਨੀ ਕੀ ਹੈ ਅਤੇ ਕਿੰਨੇ ਤਰ੍ਹਾਂ ਦੀ ਹੁੰਦੀ ਹੈ

ਪੱਤਰਕਾਰ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੀ ਆਲੋਚਨਾ ਕਰਨ ਵਾਲੇ ਕਾਮੇਡੀਅਨ ਕੁਨਾਲ ਕਾਮਰਾ ਖਿਲਾਫ਼ ਅਦਾਲਤੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ।

ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਕਾਮਰਾ ਦੇ ਭਾਰਤ ਦੀ ਸੁਪਰੀਮ ਕੋਰਟ ਬਾਰੇ ਟਵੀਟ ਨੂੰ "ਬਹੁਤ ਇਤਰਾਜ਼ਯੋਗ" ਅਤੇ "ਅਦਾਲਤ ਦੀ ਆਪਰਾਧਿਕ ਮਾਣਹਾਨੀ ਵਰਗਾ” ਕਹਿੰਦਿਆਂ ਕਾਮਰਾ ਖ਼ਿਲਾਫ਼ ਅਦਾਲਤੀ ਕਾਰਵਾਈ ਲਈ ਸਹਿਮਤੀ ਦਿੱਤੀ ਹੈ।

ਇਸ ਮਾਮਲੇ ਨੂੰ ਦੇਖਦਿਆਂ ਇੱਕ ਸਵਾਲ ਜ਼ਿਹਨ ਵਿੱਚ ਆਉਂਦਾ ਹੈ ਕਿ ਆਖਿਰ ਅਦਾਲਤ ਦੀ ਮਾਣਹਾਨੀ ਜਾਂ ਕੰਟੈਂਪਟ ਆਫ਼ ਕੋਰਟ ਕੀ ਹੁੰਦਾ ਹੈ? ਜਾਣਨ ਲਈ ਇੱਥੇ ਕਲਿੱਕ ਕਰੋ।

ਮਹਾਰਾਜਾ ਰਣਜੀਤ ਸਿੰਘ ਦੀ ਉਹ ਪਸੰਦੀਦਾ ਘੋੜੀ ਜਿਸ ਲਈ ਜੰਗ ਤੇ ਖੂਨ ਖ਼ਰਾਬਾ ਹੋਇਆ

ਮਹਾਰਾਜਾ ਰਣਜੀਤ ਸਿੰਘ
BBC

19ਵੀਂ ਸਦੀ ਦਾ 30ਵਾਂ ਸਾਲ। ਅੰਦਰੂਨੀ ਲਾਹੌਰ ਸ਼ਹਿਰ ਦੀਆਂ ਸੜਕਾਂ ਨੂੰ ਰਗੜ-ਰਗੜ ਕੇ ਦੋ ਦਿਨ ਤੱਕ ਧੋਣਾ ਸੰਕੇਤ ਦੇ ਰਿਹਾ ਸੀ ਕਿ ਜਿਸ ਨੇ ਇਨ੍ਹਾਂ ''ਤੇ ਚੱਲਣਾ ਹੈ, ਉਹ ਬਹੁਤ ਹੀ ਖ਼ਾਸ ਹੈ।

ਲਾਹੌਰ ਉਸ ਸਮੇਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ। 19 ਸਾਲ ਦੀ ਉਮਰ ਵਿੱਚ ਜੁਲਾਈ, 1799 ਵਿੱਚ ਲਾਹੌਰ ''ਤੇ ਕਬਜ਼ਾ ਕਰਨ ਤੋਂ ਬਾਅਦ ਮਾਹਾਰਾਜੇ ਦਾ ਸਾਮਰਾਜ ਅੰਮ੍ਰਿਤਸਰ, ਮੁਲਤਾਨ, ਦਿੱਲੀ, ਲੱਦਾਖ ਅਤੇ ਪੇਸ਼ਾਵਰ ਤੱਕ ਫੈਲ ਚੁੱਕਿਆ ਸੀ।

ਬਿਨ੍ਹਾਂ ਥੱਕੇ ਲੰਬੇ ਸਮੇਂ ਤੱਕ ਘੋੜ ਸਵਾਰੀ ਕਰ ਸਕਣ ਵਾਲੇ ਮਾਹਾਰਜੇ ਨੂੰ ਆਪਣੇ ਮਹਿਮਾਨਾਂ ਨਾਲ ਘੋੜਿਆ ਬਾਰੇ ਚਰਚਾ ਕਰਨਾ ਬੇਹੱਦ ਪੰਸਦ ਸੀ ਅਤੇ ਦੋ ਘੋੜੇ ਉਨ੍ਹਾਂ ਦੀ ਸਵਾਰੀ ਲਈ ਹਮੇਸ਼ਾ ਤਿਆਰ ਰੱਖੇ ਜਾਂਦੇ ਸਨ।

ਮਾਹਾਰਾਜੇ ਦੀ ਇੱਕ ਘੋੜੀ ਸੀ ਅਸਪ-ਏ ਲੈਲਾ ਜਾਣੀ ਘੋੜਿਆਂ ਦੀ ਲੈਲਾ। ਇਹ ਘੋੜੀ ਮਹਾਰਾਜਾ ਰਣਜੀਤ ਸਿੰਘ ਲਈ ਇੰਨੀ ਖ਼ਾਸ ਕਿਉਂ ਸੀ ਤੇ ਇਸ ਨੂੰ ਹਾਸਲ ਕਰਨ ਦੀ ਦਿਲਚਸਪ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਪਿਓਰੀਫਾਇਰ ਕਿੰਨੇ ਅਸਰਦਾਰ

ਏਅਰ ਪਿਊਰੀਫਾਇਰ
BBC
ਏਅਰ ਪਿਊਰੀਫਾਇਰਾਂ ਦੀ ਵਿਕਰੀ ਪਿਛਲੇ ਸਮੇਂ ਦੌਰਾਨ 400 ਫ਼ੀਸਦੀ ਵਧੀ ਹੈ

ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਸਿਖ਼ਰਲੇ ਪੱਧਰ ''ਤੇ ਦਰਜ ਕੀਤਾ ਗਿਆ। ਹਵਾ ਇੰਨੀ ਮਾੜੀ ਹੈ ਕਿ ਬੀਮਾਰ ਤਾਂ ਦੂਰ ਤੰਦਰੁਸਤ ਲੋਕਾਂ ਲਈ ਵੀ ਇਸ ਹਵਾ ਵਿੱਚ ਲੰਬੇ ਸਮੇਂ ਤੱਕ ਸਾਹ ਲੈਣਾ ਖ਼ਤਰਨਾਕ ਹੋ ਸਕਦਾ ਹੈ।

ਇਸ ਤੋਂ ਬਚਾਅ ਲਈ ਲੋਕਾਂ ਨੇ ਲੋਕਾਂ ਨੇ ਐੱਨ95 ਮਾਸਕ ਅਤੇ ਘਰਾਂ ਤੇ ਕੰਮ ਵਾਲੀਆਂ ਥਾਵਾਂ ’ਤੇ ਏਅਰ ਪਿਓਰੀਫ਼ਾਇਰ ਵਰਤਣੇ ਸ਼ੁਰੂ ਕਰ ਦਿੱਤੇ ਹਨ।

ਪ੍ਰਸ਼ਨ ਇਹ ਹੈ ਕਿ ਕੀ ਇਸ ਹੱਦ ਤੱਕ ਜ਼ਹਿਰੀਲੀ ਹਵਾ ਤੋਂ ਬਚਣ ਲਈ ਏਅਰ ਪਿਓਰੀਫ਼ਾਇਰ ਦਾ ਸਹਾਰਾ ਲਿਆ ਜਾ ਸਕਦਾ ਹੈ?

ਨਿਰਮਾਤਾ ਕੰਪਨੀਆਂ ਵੱਲੋਂ ਇਨ੍ਹਾਂ ਬਾਰੇ ਕੀਤੇ ਦਾਅਵੇ ਕਿੰਨੇ ਸਹੀ ਹਨ ਤੇ ਇਹ ਪ੍ਰਦੂਸ਼ਿਤ ਹਵਾ ਤੋ ਤੁਹਾਡੀ ਕਿਸ ਹੱਦ ਤੱਕ ਸੁਰੱਖਿਆ ਕਰਦੇ ਹਨ।

ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c2adc11a-5885-4de0-b74b-a1ab7506a014'',''assetType'': ''STY'',''pageCounter'': ''punjabi.india.story.54941450.page'',''title'': ''ਕੋਰੋਨਾ ਨੂੰ ਸਿਡੈਮਿਕ ਕਿਉਂ ਕਿਹਾ ਜਾ ਰਿਹਾ ਹੈ, ਇਸ ਦਾ ਮਤਲਬ ਕੀ ਹੈ - 5 ਅਹਿਮ ਖ਼ਬਰਾਂ'',''published'': ''2020-11-14T01:58:24Z'',''updated'': ''2020-11-14T01:58:24Z''});s_bbcws(''track'',''pageView'');

Related News