ਬਿਹਾਰ ਚੋਣਾਂ :''''ਵੋਟਾਂ ਦੀ ਗਿਣਤੀ ਚ ਗੜਬੜ ਦਾ ਦਾਅਵਾ'''', ਤੇਜਸਵੀ ਨੇ ਦੱਸਿਆ ਕਿਵੇਂ ਹੋਇਆ ਧੋਖਾ

Thursday, Nov 12, 2020 - 04:26 PM (IST)

ਬਿਹਾਰ ਚੋਣਾਂ :''''ਵੋਟਾਂ ਦੀ ਗਿਣਤੀ ਚ ਗੜਬੜ ਦਾ ਦਾਅਵਾ'''', ਤੇਜਸਵੀ ਨੇ ਦੱਸਿਆ ਕਿਵੇਂ ਹੋਇਆ ਧੋਖਾ
ਤੇਜਸਵੀ ਯਾਦਵ
BBC
ਤੇਜਸਵੀ ਯਾਦਵ ਨੇ ਪੋਸਟਲ ਵੋਟਾਂ ਮੁੜ ਕਰਨ ਦੀ ਕੀਤੀ ਮੰਗ

ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਬੋਲਦਿਆਂ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਚੋਣ ਕਮਿਸ਼ਨ ਤੋਂ ਉਨ੍ਹਾਂ ਬੈਲਟ ਵੋਟਾਂ ਨੂੰ ਦੁਬਾਰਾ ਗਿਣਵਾਉਣ ਦੀ ਮੰਗ ਕੀਤੀ ਹੈ, ਜਿੱਥੇ ਆਖ਼ੀਰ ''ਚ ਗਿਣਤੀ ਹੋਈ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਗਿਣਤੀ ਵਿੱਚ ਗੜਬੜ ਕੀਤੀ ਗਈ ਹੈ ਅਤੇ ਬਹੁਮਤ ਮਹਾਂਗਠਜੋੜ ਦੇ ਪੱਖ ਵਿੱਚ ਆਇਆ ਹੈ।

ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਹੈ ਕਿ ਪੋਸਟਲ ਬੈਲਟ ਨੂੰ ਪਹਿਲਾਂ ਕਿਉਂ ਨਹੀਂ ਗਿਣਿਆ ਗਿਆ ਅਤੇ ਕਈ ਸੀਟਾਂ ''ਤੇ ਉਨ੍ਹਾਂ ਗ਼ੈਰ-ਕਾਨੂੰਨੀ ਐਲਾਨ ਦਿੱਤਾ।

ਇਹ ਵੀ ਪੜ੍ਹੋ-

ਤੇਜਸਵੀ ਨੇ ਕਿਹਾ ਹੈ ਕਿ 20 ਸੀਟਾਂ ''ਤੇ ਮਹਾਗਠਜੋੜ ਬੇਹੱਦ ਘੱਟ ਫ਼ਰਕ ਨਾਲ ਹਾਰਿਆ ਹੈ ਅਤੇ ਕਈ ਸੀਟਾਂ ''ਤੇ 900 ਡਾਕ ਵੋਟਾਂ ਨੂੰ ਗ਼ੈਰ-ਕਾਨੂੰਨ ਐਲਾਨ ਦਿੱਤਾ ਗਿਆ ਹੈ।

ਤੇਜਸਵੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮੀਰ ਨੇ ਪੈਸਾ, ਤਾਕਤ ਅਤੇ ਧੋਖੇ ਦਾ ਸਹਾਰਾ ਲਿਆ ਹੈ ਪਰ ਫਿਰ ਵੀ ਉਹ 31 ਸਾਲਾ ਨੌਜਵਾਨ ਨੂੰ ਰੋਕ ਨਹੀਂ ਸਕੇ, ਉਹ ਆਰਜੇਡੀ ਨੂੰ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਰੋਕ ਨਹੀਂ ਸਕੇ।

ਇਸ ਦੌਰਾਨ ਤੇਸਜਸਵੀ ਨੂੰ ਆਰਜੇਡੀ ਦੇ ਵਿਧਾਇਕ ਦਲ ਦਾ ਨੇਤਾ ਵੀ ਚੁਣਿਆ ਗਿਆ ਹੈ।

https://twitter.com/ECISVEEP/status/1326072772376764417

ਚੋਣ ਕਮਿਸ਼ਨ ਦਾ ਨਤੀਜਾ ਐੱਨਡੀਏ ਦੇ ਪੱਖ ਵਿੱਚ ਸੀ: ਤੇਜਸਵੀ ਯਾਦਵ

ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਆਰਜੇਡੀ ਨੇ ਆਪਣੇ ਵਿਧਾਇਕਾਂ ਨਾਲ ਬੈਠਕ ਕੀਤੀ।

ਇਸ ਦੌਰਾਨ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਜਨਤਾ ਦਾ ਧੰਨਵਾਦ ਕਰਦਿਆਂ ਹੋਇਆ ਚੋਣ ਕਮਿਸ਼ਨ ਨੂੰ ਸਵਾਲ ਕੀਤਾ।

ਤੇਜਸਵੀ ਯਾਦਵ
BBC
ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਆਰਜੇਡੀ ਨੇ ਆਪਣੇ ਵਿਧਾਇਕਾਂ ਨਾਲ ਬੈਠਕ ਕੀਤੀ

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਪਹਿਲਾ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਸੀ ਅਤੇ ਬਾਅਦ ਵਿੱਚ ਈਵੀਐੱਮ ਦੀ।

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੱਸੇ ਕਿ ਰਾਤ ਵੇਲੇ ਵੋਟਪੇਟੀਆਂ ਨੂੰ ਕਿਤੇ ਲੈ ਕੇ ਜਾ ਸਕਦੇ ਹਨ ਜਾਂ ਨਹੀਂ।

ਤੇਜਸਵੀ ਨੇ ਕਿਹਾ ਹੈ ਕਿ ਬਹੁਮਤ ਮਹਾਗਠਜੋੜ ਦੇ ਪੱਖ ਵਿੱਚ ਆਇਆ ਪਰ ਚੋਣ ਕਮਿਸ਼ਨ ਦੇ ਨਤੀਜੇ ਐੱਨਡੀਏ ਦੇ ਪੱਖ ਵਿੱਚ ਸੀ, ਕੋਈ ਪਹਿਲੀ ਵਾਰ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e3d92815-d639-48be-878a-ade2b921120d'',''assetType'': ''STY'',''pageCounter'': ''punjabi.india.story.54916930.page'',''title'': ''ਬਿਹਾਰ ਚੋਣਾਂ :\''ਵੋਟਾਂ ਦੀ ਗਿਣਤੀ ਚ ਗੜਬੜ ਦਾ ਦਾਅਵਾ\'', ਤੇਜਸਵੀ ਨੇ ਦੱਸਿਆ ਕਿਵੇਂ ਹੋਇਆ ਧੋਖਾ'',''published'': ''2020-11-12T10:50:15Z'',''updated'': ''2020-11-12T10:51:18Z''});s_bbcws(''track'',''pageView'');

Related News