ਯੂਏਈ ਨੇ ਸਖ਼ਤ ਇਸਲਾਮਿਕ ਕਾਨੂੰਨਾਂ ''''ਚ ਕੀਤਾ ਸੋਧ, ਹੁਣ ਅਣਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਮਿਲੀ ਇਜਾਜ਼ਤ
Thursday, Nov 12, 2020 - 12:11 PM (IST)


ਸੰਯੁਕਤ ਅਰਬ ਅਮੀਰਾਤ ਨੇ ਹਾਲ ਹੀ ਵਿੱਚ ਆਪਣੀ ਕਾਨੂੰਨੀ ਪ੍ਰਣਾਲੀ ''ਚ ਸੋਧ ਕਰਦਿਆਂ ਆਪਣੇ ਸਿਵਲ ਅਤੇ ਅਪਰਾਧਿਕ ਕਾਨੂੰਨਾਂ ਵਿੱਚ ਕੁਝ ਭਾਰੀ ਬਦਲਾਅ ਕੀਤੇ ਹਨ।
ਇਹ ਦੇਸ਼ ਜੋ 200 ਕੌਮੀਅਤਾਂ ਦੇ ਤਕਰੀਬਨ 8.44 ਮਿਲੀਅਨ ਲੋਕਾਂ ਦਾ ਘਰ ਹੈ (2018 ਦੇ ਇੱਕ ਸਰਵੇਖਣ ਅਨੁਸਾਰ), ਨੇ ਕੁਝ ਨਵੇਂ ਕਾਨੂੰਨ ਵੀ ਪੇਸ਼ ਕੀਤੇ ਹਨ ਜੋ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸਕਾਰਾਤਮਕ ਤੌਰ ''ਤੇ ਪ੍ਰਭਾਵਤ ਕਰ ਸਕਦੇ ਹਨ।
ਯੂਏਈ ਵਿੱਚ ਪਰਵਾਸੀ ਆਬਾਦੀ ਦਾ ਇੱਕ ਵੱਡਾ ਹਿੱਸਾ ਦੱਖਣੀ ਏਸ਼ੀਆ ਤੋਂ ਆਉਂਦਾ ਹੈ।
ਇਹ ਵੀ ਪੜ੍ਹੋ
- ਬਾਇਡਨ ਲਈ ਵ੍ਹਾਈਟ ਹਾਊਸ ਦਾ ਰਾਹ ਖੋਲ੍ਹਣ ਵਿੱਚ ਇਸ ਸਿਆਹਫ਼ਾਮ ਔਰਤ ਦੀ ਕੀ ਰਹੀ ਭੂਮਿਕਾ
- ਐਪਲ ਵੱਲੋਂ ਬਣਾਈ ਨਵੀਂ M1 ਚਿਪ ਵਾਲੇ ਮੈਕ ਕੰਪਿਊਟਰਾਂ ਵਿੱਚ ਕੀ ਕੁਝ ਹੈ ਖ਼ਾਸ
- ''ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ, ਮੈਂ ਪਰਿਵਾਰ ''ਤੇ ਬੋਝ ਬਣ ਗਈ ਹਾਂ''
ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਜ਼ਾ ਪ੍ਰਬੰਧ ਗੈਰ-ਅਮੀਰਾਤੀਆਂ ਨੂੰ ਆਪਣੇ ਗ੍ਰਹਿ ਦੇਸ ਦੇ ਕਾਨੂੰਨ ਦੇ ਅਨੁਸਾਰ ਉਨ੍ਹਾਂ ਦੇ ਨਿੱਜੀ ਮਾਮਲਿਆਂ ਨਾਲ ਨਜਿੱਠਣ ਦੀ ਆਗਿਆ ਦੇਵੇਗਾ।
ਉਦਾਹਰਣ ਵਜੋਂ, ਤਲਾਕ ਲੈਣਾ, ਵਸੀਅਤ ਅਤੇ ਜਾਇਦਾਦ ਦੀ ਵੰਡ, ਸ਼ਰਾਬ ਪੀਣਾ, ਖੁਦਕੁਸ਼ੀ, ਨਾਬਾਲਗਾਂ ਨਾਲ ਸੈਕਸ, ਔਰਤਾਂ ਦੀ ਸੁਰੱਖਿਆ ਅਤੇ ''ਸਨਮਾਨ ਲਈ ਕੀਤੇ ਅਪਰਾਧ'' ਦੇ ਮਾਮਲਿਆਂ ਨਾਲ ਸੰਬੰਧਤ ਪ੍ਰਾਵਧਾਨਾਂ ਦੀ ਪੜਤਾਲ ਕੀਤੀ ਗਈ ਹੈ।
ਇਹ ਵਿਕਾਸ ਯੂਏਈ ਵੱਲੋਂ ਇਜ਼ਰਾਈਲ ਨਾਲ ਸੰਬੰਧਾਂ ਨੂੰ ਸੁਧਾਰਣ ਲਈ ਕੀਤੇ ਇਤਿਹਾਸਕ ਯੂਐੱਸ-ਬਰੋਕਰ ਡੀਲ ਕਰਨ ਦੇ ਕੁਝ ਦਿਨ ਬਾਅਦ ਹੋਏ ਹਨ। ਯੂਏਈ ਅਜਿਹਾ ਕਰਨ ਵਾਲਾ ਤੀਜਾ ਅਰਬ ਦੇਸ਼ ਹੈ।
ਇਸ ਕਦਮ ਨਾਲ ਇਜ਼ਰਾਈਲੀ ਸੈਲਾਨੀਆਂ ਅਤੇ ਨਿਵੇਸ਼ਕਾਂ ਦੇ ਦੇਸ਼ ਵਿੱਚ ਆਉਣ ਨੂੰ ਉਤਸ਼ਾਹ ਮਿਲੇਗਾ।

ਤਬਦੀਲੀਆਂ ਦਾ ਕੀ ਅਰਥ ਹੈ
ਇਨ੍ਹਾਂ ਤਬਦੀਲੀਆਂ ''ਤੇ ਯੂਏਈ ਦੇ ਕਾਨੂੰਨੀ ਪੈਰੋਕਾਰਾਂ ਅਤੇ ਪ੍ਰਵਾਸੀ ਭਾਈਚਾਰੇ ਦੀਆਂ ਵਿਆਪਕ ਪ੍ਰਤੀਕ੍ਰਿਆਵਾਂ ਆਈਆਂ ਹਨ।
ਅੰਤਰਰਾਸ਼ਟਰੀ ਲਾਅ ਫਰਮ ਬੇਕਰ ਮੈਕੈਂਜ਼ੀ ਦੇ ਵਕੀਲ ਅਮੀਰ ਅਲਖ਼ਾਜਾ ਦਾ ਕਹਿਣਾ ਹੈ, "ਨਵੀਆਂ ਸੋਧਾਂ ਸੰਯੁਕਤ ਅਰਬ ਅਮੀਰਾਤ ਸਰਕਾਰ ਵੱਲੋਂ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਤਾਜ਼ਾ ਕਦਮ ਹਨ।"
ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਯੂਏਈ ਸਰਕਾਰ ਨੇ ਬਹੁਤ ਸਾਰੇ ਕਾਨੂੰਨਾਂ ਵਿੱਚ ਸੋਧ ਕੀਤੀ ਸੀ ਜਿਨ੍ਹਾਂ ਨੇ ਸਿੱਧੇ ਤੌਰ ''ਤੇ ਵਿਦੇਸ਼ੀ ਆਬਾਦੀ ਨੂੰ ਪ੍ਰਭਾਵਤ ਕੀਤਾ ਹੈ।
https://www.youtube.com/watch?v=xWw19z7Edrs&t=1s
ਅਲਖ਼ਜਾ ਨੇ ਕਿਹਾ ਕਿ ਸਰਕਾਰ ਨੇ ਕਾਨੂੰਨੀ ਤੌਰ ''ਤੇ ਸ਼ਰਾਬ ਪੀਣ ਜਾਂ ਸਹਿਮਤੀ ਨਾਲ ਸਰੀਰਕ ਸੰਬੰਧ ਬਨਾਉਣ ਆਦਿ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕੱਢਿਆ ਹੈ।
ਇਹ ਤਬਦੀਲੀਆਂ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫ਼ਾ ਬਿਨ ਜ਼ਾਇਦ ਅਲ ਨਾਹਯਾਨ ਦੁਆਰਾ 7 ਨਵੰਬਰ 2020 ਨੂੰ ਜਾਰੀ ਕੀਤੇ ਵੱਖ-ਵੱਖ ਫਰਮਾਨਾਂ ਵਿੱਚ ਸੁਣਾਈਆਂ ਗਈਆਂ ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਹੋ ਗਈਆਂ ਹਨ।
ਅਲਖ਼ਜਾ ਕਹਿੰਦੇ ਹਨ, "ਇਹ ਇਕ ਸੰਘੀ ਕਾਨੂੰਨ ਹੈ ਜੋ ਇੱਕ ਵਾਰ ਪ੍ਰਕਾਸ਼ਤ ਹੋਣ ਤੋਂ ਬਾਅਦ ਸਾਰੇ ਅਮੀਰਾਤ ’ਚ ਲਾਗੂ ਕਰਨਾ ਚਾਹੀਦਾ ਹੈ।"
ਉਨ੍ਹਾਂ ਦਾ ਮੰਨਣਾ ਹੈ ਕਿ ਨਵੀਆਂ ਸੋਧਾਂ ਨਾਲ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਐਕਸਪੋ 2021 ਸਮੇਤ ਦੇਸ਼ ਦੇ ਹੋਰ ਸਾਰੇ ਪ੍ਰਮੁੱਖ ਸਮਾਗਮਾਂ ''ਤੇ ਸਕਾਰਾਤਮਕ ਪ੍ਰਭਾਵ ਪਏਗਾ।
ਐਕਸਪੋ 2021 ਇੱਕ ਅੰਤਰਰਾਸ਼ਟਰੀ ਸਮਾਗਮ ਹੈ ਜਿਸ ਵਿੱਚ ਅਗਲੇ ਸਾਲ ਵੱਡੇ ਨਿਵੇਸ਼ਾਂ ਅਤੇ ਲੱਖਾਂ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ।
ਸਭ ਤੋਂ ਮਹੱਤਵਪੂਰਨ ਤਬਦੀਲੀਆਂ ਜਿਹੜੀਆਂ ਯੂਏਈ ਦੀ ਵੱਧ ਰਹੀ ਵਿਦੇਸ਼ੀ ਆਬਾਦੀ ਨੂੰ ਪ੍ਰਭਾਵਤ ਕਰਦੀਆਂ ਹਨ ਉਹ ਹਨ- ਤਲਾਕ, ਅਲੱਗ ਹੋਣਾ ਅਤੇ ਜਾਇਦਾਦ ਦੀ ਵੰਡ।
ਆਪਣੇ ਗ੍ਰਹਿ ਦੇਸ਼ ਵਿੱਚ ਵਿਆਹ ਕਰਾਉਣ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਤਲਾਕ ਲੈਣ ਵਾਲੇ ਜੋੜੇ ਲਈ, ਉਸ ਦੇਸ਼ ਦੇ ਕਾਨੂੰਨ ਲਾਗੂ ਹੋਣਗੇ ਜਿਥੇ ਉਨ੍ਹਾਂ ਦਾ ਵਿਆਹ ਹੋਇਆ ਸੀ।
ਅਲਖ਼ਜਾ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਸੋਧਾਂ ਨੂੰ ਲਾਗੂ ਕਰਨਾ ਆਸਾਨ ਅਤੇ ਪ੍ਰਭਾਵਸ਼ਾਲੀ ਹੋਵੇਗਾ।
ਉਹ ਕਹਿੰਦੇ ਹਨ, "ਯੂਏਈ ਸਮਾਜ ਨਾਗਰਿਕਾਂ ਅਤੇ ਵਿਦੇਸ਼ੀਆਂ ਦਾ ਮਿਸ਼ਰਣ ਹੈ, ਦੋਵੇਂ ਬਹੁਗਿਣਤੀ ਇੱਕ ਦੂਜੇ ਨੂੰ ਸਵੀਕਾਰਦੇ ਹਨ ਅਤੇ ਸਾਰੇ ਸਭਿਆਚਾਰਾਂ ਦਾ ਸਤਿਕਾਰ ਕਰਦੇ ਹਨ।"
ਫਿਰ ਵੀ ਕਾਨੂੰਨ ਦੀ ਇੱਕ ਹੋਰ ਸੁਧਾਰਵਾਦੀ ਸੋਧ ਜਿਹੜੀ ਐਕਸਪੈਟੱਸ ਨਾਲ ਤਾਲਮੇਲ ਬਣਾ ਸਕਦੀ ਹੈ, ਅਖੌਤੀ ਸਨਮਾਨ ਦੇ ਅਪਰਾਧਾਂ ਵਿੱਚ ਕਿਸੇ ਵੀ ਵਿਤਕਰੇ ਨੂੰ ਖ਼ਤਮ ਕਰਨਾ ਹੈ, ਜਿੱਥੇ ਇੱਕ ਪੁਰਸ਼ ਵੱਲੋਂ ਆਮ ਤੌਰ ''ਤੇ ਪਰਿਵਾਰ ਦੇ ਸਨਮਾਨ ਦੀ ਰਾਖੀ ਲਈ ਇੱਕ ਔਰਤ ''ਤੇ ਹਮਲਾ ਕਰਨ ’ਤੇ ਹਲਕੀ ਸਜ਼ਾ ਸੁਣਾਈ ਜਾਂਦੀ ਸੀ।
ਅਜਿਹੇ ਮਾਮਲਿਆਂ ਨੂੰ ਹੁਣ ਕਿਸੇ ਹੋਰ ਅਪਰਾਧਿਕ ਹਮਲੇ ਵਾਂਗ ਹੀ ਮੰਨਿਆ ਜਾਵੇਗਾ।
ਨਾਬਾਲਗ ਜਾਂ ਸੀਮਤ ਮਾਨਸਿਕ ਸਮਰੱਥਾ ਵਾਲੇ ਵਿਅਕਤੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਹੁਣ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਨਵਾਂ ਕਾਨੂੰਨ ਸ਼ਰਾਬ ਪੀਣ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਰੱਖਣ ਦਾ ਫੈਸਲਾ ਕਰਦਾ ਹੈ। ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰਤ ਖੇਤਰਾਂ ਵਿੱਚ ਬਿਨਾਂ ਲਾਇਸੈਂਸ ਤੋਂ ਸ਼ਰਾਬ ਦਾ ਸੇਵਨ ਕਰਨ ''ਤੇ ਹੁਣ ਜੁਰਮਾਨੇ ਨਹੀਂ ਹੋਣਗੇ ਜੇਕਰ ਸ਼ਰਾਬ ਪੀਣ ਵਾਲੇ ਦੀ ਉਮਰ 21 ਸਾਲ ਤੋਂ ਵੱਧ ਹੈ।
ਇਹ ਵੀ ਪੜ੍ਹੋ
- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ, ਸੌਖੇ ਸ਼ਬਦਾਂ ਵਿੱਚ ਸਮਝੋ
- ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੀ ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਨੂੰ ਜਾਣੋ
- ਡੌਨਲਡ ਟਰੰਪ ਦੇ ਸਿਆਸੀ ਭਵਿੱਖ ਬਾਰੇ ਕੀ ਕਹਿ ਰਹੇ ਨੇ ਚੋਣ ਸਰਵੇਖਣ
ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ''ਤੇ ਇਕ ਨੌਜਵਾਨ ਨੇ ਕਿਹਾ,''''ਸ਼ਰਾਬ ਦਾ ਕੋਲ ਹੋਣਾ ਹਮੇਸ਼ਾ ਡਰ ਪੈਦਾ ਕਰਦਾ ਸੀ।
"ਇਹ ਤਬਦੀਲੀਆਂ ਸਾਨੂੰ ਸੁਰੱਖਿਆ ਦੀ ਭਾਵਨਾ ਦੇ ਰਹੀਆਂ ਹਨ।"
ਅਣਵਿਆਹੇ ਜੋੜਿਆਂ ਦੇ ਕਾਨੂੰਨੀ ਤੌਰ ''ਤੇ ਇਕੱਠੇ ਰਹਿਣ ਦੀ ਆਗਿਆ ਦੇਣਾ ਇੱਕ ਹੋਰ ਤਬਦੀਲੀ ਹੈ ਜੋ ਨਵੇਂ ਫ਼ਰਮਾਨ ਦੁਆਰਾ ਲਿਆਂਦੀ ਗਈ ਹੈ। ਅਜੇ ਤੱਕ ਕਿਸੇ ਅਣਵਿਆਹੇ ਜੋੜੇ ਜਾਂ ਸੰਬੰਧ ਰਹਿਤ ਫਲੈਟਮੈਟਾਂ ਲਈ ਯੂਏਈ ਵਿੱਚ ਆਪਣਾ ਘਰ ਸਾਂਝਾ ਕਰਨਾ ਗੈਰਕਾਨੂੰਨੀ ਸੀ।
ਖੁਦਕੁਸ਼ੀ ਅਤੇ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਵੀ ਅਪਰਾਧ ਦੇ ਦਾਇਰੇ ਤੋਂ ਬਾਹਰ ਘੋਸ਼ਿਤ ਕੀਤਾ ਗਿਆ ਹੈ।
ਨਵਾਂ ਕਾਨੂੰਨ ਕਹਿੰਦਾ ਹੈ ਕਿ "ਕੋਈ ਵੀ ਵਿਅਕਤੀ ਜਿਹੜਾ ਚੰਗੇ ਇਰਾਦੇ ਨਾਲ ਕੰਮ ਕਰਦਾ ਹੈ, ਜੋ ਕਿਸੇ ਵਿਅਕਤੀ ਨੂੰ ਠੇਸ ਪਹੁੰਚਾ ਸਕਦਾ ਹੈ ਉਸਨੂੰ ਸਜ਼ਾ ਨਹੀਂ ਦਿੱਤੀ ਜਾਏਗੀ।"
ਤਾਜ਼ਾ ਤਬਦੀਲੀ ਵਿੱਚ ਵਸੀਅਤ ਅਤੇ ਵਿਰਾਸਤ ਵੀ ਸ਼ਾਮਲ ਹੈ। ਹੁਣ ਤੱਕ, ਜਾਇਦਾਦ ਅਕਸਰ ਸ਼ਰੀਆ ਕਾਨੂੰਨ ਦੇ ਅਧੀਨ ਵੰਡੀ ਜਾਂਦੀ ਸਨ।
ਪਰ ਹੁਣ ਕਿਸੇ ਵਿਅਕਤੀ ਦੇ ਮੂਲ ਦੇਸ਼ ਵਿੱਚ ਪ੍ਰਚਲਿਤ ਕਾਨੂੰਨਾਂ ਨੂੰ ਵਿਰਾਸਤ ਨਾਲ ਜੁੜੇ ਮਾਮਲਿਆਂ ਬਾਰੇ ਫੈਸਲਾ ਲੈਣ ਲਈ ਵਰਤਿਆ ਜਾ ਸਕਦਾ ਹੈ - ਹਾਲਾਂਕਿ ਪਹਿਲਾਂ ਗ਼ੈਰ-ਮੁਸਲਿਮ ਵਿਦੇਸ਼ੀ ਨੂੰ ਆਪਣੇ ਦੇਸ਼ ਦੇ ਵਿਰਾਸਤ ਕਾਨੂੰਨਾਂ ਦੀ ਵਰਤੋਂ ਲਈ ਅਪੀਲ ਕਰਨ ਦੀ ਆਗਿਆ ਦਿੱਤੀ ਗਈ ਸੀ।

ਪ੍ਰਤੀਕਰਮ
ਪਿਛਲੇ 25 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੀ ਇੱਕ ਭਾਰਤੀ ਵਿਦੇਸ਼ੀ 28 ਸਾਲਾ ਜ਼ਾਰਾਨਾ ਜੋਸ਼ੀ ਮਹਿਸੂਸ ਕਰਦੀ ਹੈ ਕਿ ਇੰਨ੍ਹਾਂ ਸੋਧਾਂ ਨਾਲ ਯੂਏਈ ਵਿੱਚ ਵੱਖ-ਵੱਖ ਕੌਮੀਅਤਾਂ ਦੀ ਵੱਡੀ ਪ੍ਰਵਾਨਗੀ ਦਾ ਵੀ ਸੰਕੇਤ ਮਿਲਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸ ਨਾਲ ਅਸੀਂ ਆਪਣੇ ਘਰੇਲੂ ਵਾਤਾਵਰਣ ਦੇ ਨਜ਼ਦੀਕ ਮਹਿਸੂਸ ਕਰ ਰਹੇ ਹਾਂ।"
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਨੂੰ ਯੂਏਈ ਵਿੱਚ ਵਧੇਰੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਾ ਹੈ ਅਤੇ ਲੰਬੇ ਸਮੇਂ ਲਈ ਠਹਿਰਨ ਦੀ ਉਮੀਦ ਵੀ ਹੁਣ ਉਹ ਰੱਖ ਰਹੇ ਹਨ।
ਕਈਆਂ ਨੇ ਸੋਸ਼ਲ ਮੀਡੀਆ ''ਤੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ।
ਜਦੋਂ ਸਿਵਲ ਤਰੱਕੀ ਦੀ ਗੱਲ ਆਉਂਦੀ ਹੈ ਤਾਂ "ਬਹੁਤ ਜ਼ਿਆਦਾ" ਦੇਸ਼ ਇਕ ਤੋਂ ਬਾਅਦ ਇਕ ਉਦਾਹਰਣ ਲਿਆ ਰਹੇ ਹਨ।
ਅਬੂ ਧਾਬੀ ''ਚ ਰਹਿੰਦੇ ਇੱਕ ਇੰਜੀਨੀਅਰ ਜਿਉਲਿਓ ਓਚੀਓਨੀਰੋ ਨੇ ਟਵੀਟ ਕੀਤਾ, ਗੁਆਂਢੀਆਂ ਦੇ ਨਾਲ ਸ਼ਾਇਦ ਜਲਦੀ ਹੀ ਖਾੜੀ ਵਿੱਚ ਮੁਲਾਕਾਤ ਕਰਾਂਗੇ।"
ਇੱਕ ਹੋਰ ਟਵਿੱਟਰ ਯੂਜ਼ਰ ਯੂਸਫ਼ ਨਜ਼ਰ ਜੋ ਇੱਕ ਰਾਜਨੀਤਿਕ ਅਰਥ ਸ਼ਾਸਤਰੀ ਹਨ, ਨੇ ਲਿਖਿਆ, "ਸੰਯੁਕਤ ਅਰਬ ਅਮੀਰਾਤ ਦਾ ਨਵਾਂ ਕਾਨੂੰਨ ਅਣਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਆਗਿਆ ਦਿੰਦਾ ਹੈ - ਸ਼ਰਾਬ ਦਾ ਸੇਵਨ ਹੁਣ ਕਾਨੂੰਨੀ ਤੌਰ ''ਤੇ ਕੀਤਾ ਜਾ ਸਕਦਾ ਹੈ।"
ਯੂਏਈ ਦੀ ਅਧਿਕਾਰਤ ਨਿਊਜ਼ ਏਜੰਸੀ ਡਬਲਯੂਏਐਮ ਦੇ ਅਨੁਸਾਰ, "ਇਹ ਬਦਲਾਅ ਦੇਸ਼ ਦੇ ਵਿਧਾਨਕ ਵਾਤਾਵਰਣ ਨੂੰ ਹੋਰ ਵਧਾਉਣ, ਸਹਿਣਸ਼ੀਲਤਾ ਦੇ ਸਿਧਾਂਤਾਂ ਨੂੰ ਜੋੜਨ ਅਤੇ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਲਈ ਲੋਕਾਂ ਦੀ ਪਸੰਦ ਦੇ ਕੇਂਦਰ ਵਜੋਂ ਇਸਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ।"
ਯੂਏਈ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, ਬਦਲਾਅ ਦੇਸ਼ ਦੇ ''ਪ੍ਰਗਤੀਸ਼ੀਲ ਮਾਰਚ'' ਅਤੇ ਸਹਿਣਸ਼ੀਲਤਾ ਪ੍ਰਤੀ ਆਪਣੀ ਵਚਨਬੱਧਤਾ ਅਤੇ ਵਿਦੇਸ਼ੀ ਨਿਵੇਸ਼ ਲਈ ਵਿਸ਼ਵ ਦੀ ਸਭ ਤੋਂ ਆਕਰਸ਼ਕ ਮੰਜ਼ਲਾਂ ਵਿੱਚੋਂ ਇੱਕ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਉਤਸ਼ਾਹਤ ਕਰਨ ਦੇ ਅਨੁਸਾਰ ਹਨ।

ਗਲਫ਼ ਨਿਊਜ਼ ਦੇ ਇੱਕ ਸੰਪਾਦਕੀ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਵਿਦੇਸ਼ੀ ਨਿਵੇਸ਼ਕਾਂ ਦੇ ਵਿੱਤੀ ਹਿੱਤਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਗੇ।
ਯੂਏਈ ਦੀਆਂ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਕਈ ਉਪਾਅ ਪਿਛਲੇ ਕਾਫ਼ੀ ਸਮੇਂ ਤੋਂ ਵਿਚਾਰ ਵਟਾਂਦਰੇ ਵਿੱਚ ਹਨ ਅਤੇ ਇਨ੍ਹਾਂ ਦਾ ਲਾਗੂ ਹੋਣਾ ਦੇਸ਼ ਦੀ ਨਿਰੰਤਰ ਨਿਆਂਇਕ ਪ੍ਰਗਤੀ ਵਿੱਚ ਇੱਕ ਵੱਡਾ ਮੀਲ ਪੱਥਰ ਨੂੰ ਦਰਸਾਉਂਦਾ ਹੈ।
ਨਿੱਜੀ ਅਜ਼ਾਦੀ ਦਾ ਵਿਸਥਾਰ ਉਸ ਦੇਸ਼ ਦੇ ਬਦਲਦੇ ਰੂਪ ਨੂੰ ਦਰਸਾਉਂਦਾ ਹੈ ਜਿਸ ਨੇ ਇਸਲਾਮੀ ਕਾਨੂੰਨ ਦੀ ਹਾਰਡ-ਲਾਈਨ ਵਿਆਖਿਆ ਦੇ ਅਧਾਰ ''ਤੇ ਇਸਦੇ ਕਾਨੂੰਨੀ ਪ੍ਰਣਾਲੀ ਦੇ ਬਾਵਜੂਦ ਆਪਣੇ ਆਪ ਨੂੰ ਪੱਛਮੀ ਸੈਲਾਨੀਆਂ, ਕਿਸਮਤ-ਭਾਲਣ ਵਾਲਿਆਂ ਅਤੇ ਕਾਰੋਬਾਰਾਂ ਲਈ ਇੱਕ ਵਿਆਪਕ ਮੰਜ਼ਿਲ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=hLZ739I6iXk&t=65s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0d8822a2-1c3c-404f-b427-c5ccdf41b68c'',''assetType'': ''STY'',''pageCounter'': ''punjabi.international.story.54913768.page'',''title'': ''ਯੂਏਈ ਨੇ ਸਖ਼ਤ ਇਸਲਾਮਿਕ ਕਾਨੂੰਨਾਂ \''ਚ ਕੀਤਾ ਸੋਧ, ਹੁਣ ਅਣਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਮਿਲੀ ਇਜਾਜ਼ਤ'',''author'': ''ਰੋਨਕ ਕੋਟੇਚਾ'',''published'': ''2020-11-12T06:40:16Z'',''updated'': ''2020-11-12T06:40:16Z''});s_bbcws(''track'',''pageView'');